ਕਾਂਗਰਸ ਨਵੀਂ ਮੁਸਲਿਮ ਲੀਗ ਬਣ ਗਈ, ਉਸ ਲਈ ਪਾਰਟੀ ਦੇਸ਼ ਤੋਂ ਉੱਪਰ ਵੰਦੇ ਮਾਤਰਮ ਵਿਵਾਦ ‘ਤੇ ਭਾਜਪਾ ਦਾ ਹਮਲਾ

Published: 

20 Aug 2026 08:16 AM IST

ਭਾਜਪਾ ਨੇ ਕਿਹਾ ਕਿ 'ਵੰਦੇ ਮਾਤਰਮ' ਨੂੰ ਲੈ ਕੇ ਪਾਸ ਕੀਤਾ ਗਿਆ ਪ੍ਰਸਤਾਵ ਨਿੰਦਣਯੋਗ ਹੈ। ਇਸ ਫ਼ੈਸਲੇ ਨਾਲ ਕਾਂਗਰਸ ਦੀ ਦੇਸ਼ਭਗਤੀ ਤੇ ਸ਼ੱਕ ਹੁੰਦਾ ਹੈ। ਕਾਂਗਰਸ ਪਾਰਟੀ ਨੂੰ ਸੰਵਿਧਾਨ, ਸੰਸਦ ਤੇ ਦੇਸ਼ ਤੋਂ ਉੱਪਰ ਮੰਨਦੀ ਹੈ।

ਕਾਂਗਰਸ ਨਵੀਂ ਮੁਸਲਿਮ ਲੀਗ ਬਣ ਗਈ, ਉਸ ਲਈ ਪਾਰਟੀ ਦੇਸ਼ ਤੋਂ ਉੱਪਰ ਵੰਦੇ ਮਾਤਰਮ ਵਿਵਾਦ ਤੇ ਭਾਜਪਾ ਦਾ ਹਮਲਾ

ਦੇਸ਼ ‘ਚ ਇਸ ਵੇਲੇ ‘ਵੰਦੇ ਮਾਤਰਮ’ ਵਿਵਾਦ ਨੂੰ ਲੈ ਕੇ ਸਿਆਸੀ ਸੰਗਰਾਮ ਛਿੜਿਆ ਹੋਇਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਹ ਵੰਦੇ ਮਾਤਰਮ ਦੇ ਸਿਰਫ਼ ਦੋ ਪੈਰੇ ਹੀ ਗਾਏਗੀ ਤੇ 1937 ਵਾਲੇ ਪੁਰਾਣੇ ਪ੍ਰਸਤਾਵ ਦੀ ਪਾਲਣਾ ਕਰੇਗੀ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਇਸ ਪ੍ਰਸਤਾਵ ਦੀ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਲਈ ਪਾਰਟੀ ਦੇਸ਼ ਤੋਂ ਉੱਪਰ ਹੈ। ਕਾਂਗਰਸ ਨਵੀਂ ਮੁਸਲਿਮ ਲੀਗ ਬਣ ਗਈ ਹੈ।

ਇਸ ਪੂਰੇ ਮਾਮਲੇ ‘ਚ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ‘ਚ ਸਰਕਾਰੀ ਪ੍ਰੋਗਰਾਮਾਂ ‘ਚ ਵੰਦੇ ਮਾਤਰਮ ਪੂਰਾ ਗਾਇਆ ਜਾਣਾ ਚਾਹੀਦਾ ਹੈ। ਪਰ ਕਾਂਗਰਸ ਸਰਕਾਰ ਦੀ ਇਸ ਗੱਲ ਨੂੰ ਤਰਜ਼ੀਹ ਨਹੀਂ ਦੇ ਰਹੀ। ਕਾਂਗਰਸ ਦਾ ਸਾਫ਼ ਕਹਿਣਾ ਹੈ ਕਿ ਉਹ ਆਪਣੇ ਪ੍ਰੋਗਰਾਮਾਂ ‘ਚ ਸਿਰਫ਼ ਪਹਿਲੇ ਦੋ ਛੰਦ ਹੀ ਗਾਏਗੀ ਤੇ ਆਪਣੇ ਪੁਰਾਣੇ ਫ਼ੈਸਲੇ ਦੀ ਪਾਲਣਾ ਕਰੇਗੀ। ਬੁੱਧਵਾਰ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਕਾਂਗਰਸ ਨੇ ਇਹ ਸਪੱਸ਼ਟ ਕਰ ਦਿੱਤਾ ਸੀ।

ਕਾਂਗਰਸ ਦੀ ਦੇਸ਼ਭਗਤੀ ਤੇ ਸ਼ੱਕ: ਭਾਜਪਾ

ਇਸ ਨੂੰ ਲੈ ਕੇ ਭਾਜਪਾ ਨੇ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਉਸ ਨੇ ਕਾਂਗਰਸ ਤੇ ਰਾਸ਼ਟਰਗੀਤ ਦੇ ਅਪਮਾਨ ਦਾ ਇਲਜ਼ਾਮ ਲਗਾਇਆ ਹੈ। ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਵੰਦੇ ਮਾਤਰਮ ਨੂੰ ਲੈ ਕੇ ਪਾਸ ਕੀਤਾ ਗਿਆ ਪ੍ਰਸਤਾਵ ਨਿੰਦਣਯੋਗ ਹੈ। ਇਸ ਫ਼ੈਸਲੇ ਨਾਲ ਕਾਂਗਰਸ ਦੀ ਦੇਸ਼ਭਗਤੀ ‘ਤੇ ਸ਼ੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਆਪਣੇ ਆਪ ਨੂੰ ਆਜ਼ਾਦੀ ਦੀ ਲੜਾਈ ਦੀ ਇਕਲੌਤੀ ਪਾਰਟੀ ਦੱਸਦੀ ਰਹੀ ਹੈ, ਪਰ ਇਸ ਫ਼ੈਸਲੇ ਨੇ ਉਸ ਦਾਅਵੇ ਨੂੰ ਖ਼ਤਮ ਕਰ ਦਿੱਤਾ ਹੈ।

‘ਕਾਂਗਰਸ ਲਈ ਪਾਰਟੀ ਦੇਸ਼ ਤੋਂ ਉੱਪਰ’

ਇਸ ਦੇ ਨਾਲ ਹੀ ਸੁਧਾਂਸ਼ੂ ਤ੍ਰਿਵੇਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਇਸ ਗੱਲ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ‘ਤੇ ਵੀ ਵਿਰਾਮ ਲਗਾ ਦਿੱਤਾ ਹੈ ਕਿ ਕੀ ਉਹ ਅੱਜ ਦੀ ‘ਨਵੀਂ ਮੁਸਲਿਮ ਲੀਗ’ ਬਣ ਗਈ ਹੈ। 1937 ‘ਚ ‘ਵੰਦੇ ਮਾਤਰਮ’ ਨੂੰ ਲੈ ਕੇ ਮੁਸਲਿਮ ਲੀਗ ਨੇ ਜੋ ਅੜੀਅਲ ਰਵੱਈਆ ਅਪਣਾਇਆ ਸੀ, ਠੀਕ ਉਹੀ ਰੁਖ਼ ਅੱਜ ਕਾਂਗਰਸ ਅਪਣਾ ਰਹੀ ਹੈ, ਜਦਕਿ ਸੰਸਦ ਨੇ ਇਸ ‘ਤੇ ਕਾਨੂੰਨ ਵੀ ਬਣਾ ਦਿੱਤਾ ਹੈ। ਕਾਂਗਰਸ ਪਾਰਟੀ ਨੂੰ ਸੰਵਿਧਾਨ, ਸੰਸਦ ਤੇ ਦੇਸ਼ ਤੋਂ ਉੱਪਰ ਮੰਨਦੀ ਹੈ।

Source: TV9Hindi.com

Loading...
Unable to load recommendations.
Follow Us