ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਇੱਕ ਵਾਰ ਫਿਰ ਹੰਗਾਮਾ ਵੇਖਣ ਨੂੰ ਮਿਲਿਆ।
ਰਾਜਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ
ਮਲਿਕਾਰਜੁਨ ਖੜਗੇ ਇੱਕ ਵਾਰ ਫਿਰ ਗਰਮ ਹੋ ਗਏ। ਖੜਗੇ ਨੇ ਚੇਅਰਮੈਨ ਨੂੰ ਕਿਹਾ ਕਿ ਤੁਸੀਂ ਚਾਹੋ ਤਾਂ ਮੇਰੀ ਮੈਂਬਰਸ਼ਿਪ ਰੱਦ ਕਰ ਦਵੋ ਪਰ ਮੇਰੇ ਸ਼ਬਦਾਂ ਨੂੰ ਮੁੱੜ ਤੋਂ ਕਾਰਵਾਈ ਵਿਚ ਲੈ ਆਓ।
ਖੜਗੇ ਨੇ ਕਿਹਾ, ਤੁਸੀਂ ਮੇਰੇ ਸ਼ਬਦ ਐਕਸਪੰਜ ਕਰ ਦਵੋ, ਤੁਸੀਂ ਮੈਨੂੰ ਐਕਸਪੈਲ ਕਰ ਦਵੋ, ਮੇਰੀ ਮੈਂਬਰਸ਼ਿਪ ਖਾਰਜ ਕਰ ਦਵੋ ਪਰ, ਮੈਂ ਆਪਣੀ ਫੀਲਿੰਗ ਦੱਸਾਂਗਾ। ਖੜਗੇ ਦੀ ਇਸ ਮੰਗ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ਵਿਚ ਹੰਗਾਮਾ ਵਧ ਗਿਆ। ਅੰਤ ਵਿੱਚ ਕਾਂਗਰਸੀ ਮੈਂਬਰ ਸਦਨ ਵਿੱਚੋਂ ਵਾਕਆਊਟ ਕਰ ਗਏ।
ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਦੇ ਸਾਹਮਣੇ ਸੰਸਦੀ ਕਾਰਵਾਈ ਵਿੱਚ ਆਪਣੇ ਭਾਸ਼ਣ ਦੇ ਕੁਝ ਸ਼ਬਦਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ, ਜਿਸ ਲਈ ਮੱਲਿਕਾਰਜੁਨ ਨੇ ਪੀਵੀ ਨਰਸਿਮਹਾ ਰਾਓ ‘ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਜੀ ਦੀ ਟਿੱਪਣੀ ਦਾ ਹਵਾਲਾ ਦਿੱਤਾ ਸੀ।