Women Reservation Bill: ਲੋਕਸਭਾ ਤੋਂ ਬਾਅਦ ਰਾਜ ਸਭਾ ਤੋਂ ਵੀ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ

Updated On: 

21 Sep 2023 22:32 PM

Women Reservation Bill: ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲੋਕ ਸਭਾ 'ਚ ਲੰਬੀ ਚਰਚਾ ਤੋਂ ਬਾਅਦ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋ ਗਿਆ ਸੀ। ਲੋਕ ਸਭਾ 'ਚ ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਪਰਚੀਆਂ ਰਾਹੀਂ ਵੋਟਿੰਗ ਹੋਈ। ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਹੱਕ ਵਿੱਚ 454 ਵੋਟਾਂ ਪਈਆਂ ਜਦਕਿ ਇਸਦੇ ਵਿਰੋਧ ਵਿੱਚ 2 ਵੋਟਾਂ ਪਈਆਂ। ਇਹ ਦੋ ਵੋਟਾਂ ਅਸਦੁਦੀੱਨ ਓਵੈਸੀ ਦੇ ਦੋ ਸਾਂਸਦਾਂ ਨੇ ਪਾਈਆਂ ਸਨ, ਪਰ ਰਾਜਸਭਾ ਵਿੱਚ ਅੱਜ ਓਵੈਸੀ ਦਾ ਕੋਈ ਵੀ ਸਾਂਸਦ ਰਾਜਸਭਾ ਵਿੱਚ ਨਹੀਂ ਸੀ, ਇਸ ਕਰਕੇ ਇਹ ਬਿੱਲ ਪੂਰੇ ਬਹੁਮਤ ਨਾਲ ਪਾਸ ਹੋ ਗਿਆ।

Women Reservation Bill: ਲੋਕਸਭਾ ਤੋਂ ਬਾਅਦ ਰਾਜ ਸਭਾ ਤੋਂ ਵੀ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ
Follow Us On

ਲੋਕ ਸਭਾ ਅਤੇ ਵਿਧਾਨ ਸਭਾ ‘ਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਕਰਨ ਵਾਲੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਵੀਰਵਾਰ ਨੂੰ ਰਾਜ ਸਭਾ ਤੋਂ ਵੀ ਮਨਜ਼ੂਰੀ ਮਿਲ ਗਈ। ਲੋਕ ਸਭਾ ਤੋਂ ਬਾਅਦ ਹੁਣ ਮਹਿਲਾ ਰਿਜ਼ਰਵੇਸ਼ਨ ਬਿੱਲ ਰਾਜ ਸਭਾ ਤੋਂ ਵੀ ਪਾਸ ਹੋ ਗਿਆ ਹੈ। ਬਿੱਲ ਦੇ ਪੱਖ ਵਿੱਚ 215 ਵੋਟਾਂ ਪਈਆਂ, ਜਦਕਿ ਵਿਰੋਧ ਵਿੱਚ ਇੱਕ ਵੀ ਵੋਟ ਨਹੀਂ ਪਈ। ਵੀਰਵਾਰ ਨੂੰ ਰਾਜਸਭਾ ਵਿੱਚ ਡਿਜੀਟਲ ਤਰੀਕੇ ਨਾਲ ਵੋਟਿੰਗ ਹੋਈ, ਸਾਰੇ ਮੈਂਬਰਾਂ ਨੇ ਮਲਟੀਮੀਡੀਆ ਡਿਵਾਈਸਾਂ ਰਾਹੀਂ ਆਪਣੀ ਵੋਟ ਪਾਈ। ਜਦਕਿ ਬੀਤੇ ਦਿਨ ਲੋਕ ਸਭਾ ‘ਚ ਇਸ ਬਿੱਲ ‘ਤੇ ਪਰਚੀਆਂ ਰਾਹੀਂ ਵੋਟਿੰਗ ਹੋਈ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਹ ਬਿੱਲ ਲੋਕ ਸਭਾ ‘ਚ ਲੰਬੀ ਚਰਚਾ ਤੋਂ ਬਾਅਦ ਪਾਸ ਹੋ ਗਿਆ ਸੀ। ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਹੱਕ ਵਿੱਚ 454 ਵੋਟਾਂ ਪਈਆਂ ਜਦਕਿ ਮਹਿਲਾ ਰਾਖਵਾਂਕਰਨ ਬਿੱਲ ਦੇ ਵਿਰੋਧ ਵਿੱਚ 2 ਵੋਟਾਂ ਪਈਆਂ ਸਨ। ਹੁਣ ਇਹ ਬਿੱਲ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਛੇਤੀ ਹੀ ਕਾਨੂੰਨ ਦੀ ਸ਼ਕਲ ਅਖ਼ਤਿਆਰ ਕਰ ਲਵੇਗਾ।

ਮਹਿਲਾ ਲੀਡਰਸ਼ਿਪ ਹੀ ਉੱਜਵਲ ਭਵਿੱਖ ਦੀ ਗਾਰੰਟੀ – ਪੀਐੱਮ

ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ‘ਚ ਬੋਲਦਿਆਂ ਕਿਹਾ ਕਿ ਮਹਿਲਾ ਸ਼ਕਤੀ ਨੂੰ ਵਿਸ਼ੇਸ਼ ਸਨਮਾਨ ਸਿਰਫ਼ ਬਿੱਲ ਰਾਹੀਂ ਨਹੀਂ ਮਿਲ ਰਿਹਾ। ਇਸ ਬਿੱਲ ਪ੍ਰਤੀ ਸਾਰੀਆਂ ਸਿਆਸੀ ਪਾਰਟੀਆਂ ਦੀ ਹਾਂ-ਪੱਖੀ ਸੋਚ ਸਾਡੇ ਦੇਸ਼ ਦੀ ਨਾਰੀ ਸ਼ਕਤੀ ਨੂੰ ਨਵੀਂ ਊਰਜਾ ਦੇਵੇਗੀ। ਉਨ੍ਹਾਂ ਕਿਹਾ ਕਿ ਮਹਿਲਾ ਲੀਡਰਸ਼ਿਪ ਹੀ ਉੱਜਵਲ ਭਵਿੱਖ ਦੀ ਗਾਰੰਟੀ ਹੈ।

ਨਵਾਂ ਨਹੀਂ, ਇਹ ਪੈਡਿੰਗ ਬਿੱਲ ਹੈ – ਸੀਤਾਰਮਨ

ਮਹਿਲਾ ਰਿਜ਼ਰਵੇਸ਼ਨ ਬਿੱਲ ‘ਤੇ ਰਾਜ ਸਭਾ ‘ਚ ਚਰਚਾ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਬਿੱਲ ‘ਤੇ 11ਵੀਂ ਲੋਕ ਸਭਾ ‘ਚ ਚਰਚਾ ਹੋ ਰਹੀ ਹੈ ਪਰ ਬਿੱਲ ਪਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਕੋਈ ਨਵਾਂ ਬਿੱਲ ਨਹੀਂ ਹੈ, ਇਹ ਪੈਡਿੰਗ ਬਿੱਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮਹਿਲਾ ਸਸ਼ਕਤੀਕਰਨ ‘ਤੇ ਲਗਾਤਾਰ ਜ਼ੋਰ ਦੇ ਰਹੀ ਹੈ। ਪਾਰਟੀ ਵਿੱਚ ਔਰਤਾਂ ਦੀ ਭਾਗੀਦਾਰੀ ਵੀ ਵਧੀ ਹੈ।

ਲੋਕ ਸਭਾ ‘ਚ ਅਮਿਤ ਸ਼ਾਹ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ

ਬੀਤੇ ਦਿਨ ਇਸ ਬਿੱਲ ‘ਤੇ ਚਰਚਾ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਦੁਨੀਆ ਭਰ ‘ਚ ਮਹਿਲਾ ਪਾਇਲਟਾਂ ਦੀ ਗਿਣਤੀ ਲਗਭਗ 5 ਫੀਸਦੀ ਹੈ ਪਰ ਭਾਰਤ ‘ਚ ਇਹ 15 ਫੀਸਦੀ ਹੈ। ਮੈਨੂੰ ਇਹ ਕਹਿੰਦੇ ਹੋਏ ਮਾਣ ਹੈ ਕਿ ਪਿਛਲੇ 10 ਸਾਲਾਂ ਵਿੱਚ ਮਹਿਲਾ ਪਾਇਲਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਹ ਬਿੱਲ ਲਿਆਂਦਾ ਸੀ ਤਾਂ ਕਈ ਮਹਿਲਾ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਅੱਧੀ ਆਬਾਦੀ ਨੂੰ ਔਰਤਾਂ ਨੂੰ ਰਾਖਵਾਂਕਰਨ ਦੇ ਕੇ ਜ਼ਲੀਲ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਥੇ ਔਰਤਾਂ ਵੀ ਮਰਦਾਂ ਜਿੰਨੀਆਂ ਹੀ ਮਜ਼ਬੂਤ ​​ਹਨ। ਉਨ੍ਹਾਂ ਕਿਹਾ ਕਿ ਜੋ ਵੀ ਇਸ ਦੇਸ਼ ਵਿੱਚ ਪੈਦਾ ਹੋਇਆ ਹੈ, ਉਹ ਕਦੇ ਵੀ ਇੱਥੋਂ ਦੀਆਂ ਔਰਤਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰੇਗਾ।

Exit mobile version