CJP ਦਾ ਅੱਜ ਫਿਰ ਜੰਤਰ-ਮੰਤਰ ਵੱਲ ਮਾਰਚ, ਮੈਟਰੋ ਸਟੇਸ਼ਨ ਤੇ ਬਾਜ਼ਾਰ ਖੁੱਲ੍ਹੇ ਰਹਿਣਗੇ; ਪੁਲਿਸ ਦੀ ਕੀ ਤਿਆਰੀ?

Published: 

11 Oct 2026 07:21 AM IST

CJP ਨੇ ਅੱਜ ਫਿਰ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ, ਜਿਸ ਨੂੰ ਲੈ ਕੇ ਪੁਲਿਸ ਅਲਰਟ ਮੋਡ 'ਤੇ ਹੈ। ਇੰਨਾ ਹੀ ਨਹੀਂ, ਲਗਾਤਾਰ ਦੂਜੇ ਦਿਨ ਟ੍ਰੈਫਿਕ ਡਾਇਵਰਟ ਰਹੇਗਾ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

CJP ਦਾ ਅੱਜ ਫਿਰ ਜੰਤਰ-ਮੰਤਰ ਵੱਲ ਮਾਰਚ, ਮੈਟਰੋ ਸਟੇਸ਼ਨ ਤੇ ਬਾਜ਼ਾਰ ਖੁੱਲ੍ਹੇ ਰਹਿਣਗੇ; ਪੁਲਿਸ ਦੀ ਕੀ ਤਿਆਰੀ?

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਮੁੜ ਵਿਰੋਧ ਪ੍ਰਦਰਸ਼ਨ ਦੇ ਸੱਦੇ ਕਾਰਨ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਅੱਜ (ਐਤਵਾਰ) ਲਗਾਤਾਰ ਦੂਜੇ ਦਿਨ ਟ੍ਰੈਫਿਕ ਡਾਇਵਰਟ ਰਹੇਗਾ। ਦਿੱਲੀ ‘ਚ 30 ਅਹਿਮ ਥਾਵਾਂ ‘ਤੇ ਟ੍ਰੈਫਿਕ ਡਾਇਵਰਜ਼ਨ ਕੀਤਾ ਗਿਆ ਹੈ। ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਸ਼ਨੀਵਾਰ ਦੇਰ ਰਾਤ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ, ਅੱਜ ਸਵੇਰੇ 6 ਵਜੇ ਤੋਂ ਹਾਲਾਤ ਦੇ ਅਨੁਸਾਰ ਡਾਇਵਰਜ਼ਨ ਲਾਗੂ ਕੀਤਾ ਜਾਵੇਗਾ। ਜੰਤਰ-ਮੰਤਰ, ਕਨਾਟ ਪਲੇਸ, ਮੰਡੀ ਹਾਊਸ, ਪਟੇਲ ਚੌਕ ਤੇ ਕੇਂਦਰੀ ਦਿੱਲੀ ਦੇ ਕਈ ਹੋਰ ਚੌਰਾਹਿਆਂ ਦੇ ਆਲੇ-ਦੁਆਲੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

ਇਹ ਪਾਬੰਦੀਆਂ ਉਸ ਸਮੇਂ ਲਗਾਈਆਂ ਗਈਆਂ ਹਨ, ਜਦੋਂ CJP ਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਵਰਗੇ ਪ੍ਰਮੁੱਖ ਵਿਦਿਆਰਥੀ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਉੱਥੇ ਹੀ ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ, ਨਵੀਂ ਦਿੱਲੀ ਦੇ ਇਲਾਕੇ ‘ਚ ਅੱਜ ਪ੍ਰਦਰਸ਼ਨ ਕਰਨ ਲਈ ਕਿਸੇ ਨੇ ਵੀ ਇਜਾਜ਼ਤ ਨਹੀਂ ਮੰਗੀ ਹੈ। ਇਸ ਲਈ ਪੂਰੇ ਇਲਾਕੇ ‘ਚ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 163 ਲਾਗੂ ਰਹੇਗੀ।

ਕਨਾਟ ਪਲੇਸ ‘ਚ ਦੁਕਾਨਦਾਰਾਂ ਨੂੰ ਚੌਕਸ ਰਹਿਣ ਦੀ ਸਲਾਹ

ਦਿੱਲੀ ਦੇ ਕਨਾਟ ਪਲੇਸ ‘ਚ ਵਿਰੋਧ ਪ੍ਰਦਰਸ਼ਨ ਅਤੇ ਸੰਵੇਦਨਸ਼ੀਲ ਸਥਿਤੀ ਨੂੰ ਦੇਖਦੇ ਹੋਏ ਨਵੀਂ ਦਿੱਲੀ ਟ੍ਰੇਡਰਜ਼ ਐਸੋਸੀਏਸ਼ਨ (NDTA) ਨੇ ਆਪਣੇ ਮੈਂਬਰਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। NDTA ਵੱਲੋਂ ਜਾਰੀ ਸੰਦੇਸ਼ ‘ਚ ਕਿਹਾ ਗਿਆ ਹੈ ਕਿ ਸਾਰੇ ਮੈਂਬਰ ਐਤਵਾਰ (ਅੱਜ) ਨੂੰ ਦੁਕਾਨਾਂ ਮੁੜ ਖੋਲ੍ਹਦੇ ਸਮੇਂ ਸਾਵਧਾਨੀ ਵਰਤਣ ਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ। ਇਸ ਦੇ ਨਾਲ ਹੀ ਦੁਕਾਨ ਖੋਲ੍ਹਦੇ ਸਮੇਂ ਦਰਵਾਜ਼ਿਆਂ ਤੇ ਆਲੇ-ਦੁਆਲੇ ਦੀ ਸਥਿਤੀ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ।

ਸਾਰੇ ਮੈਟਰੋ ਸਟੇਸ਼ਨਾਂ ‘ਤੇ ਆਵਾਜਾਈ ਬਹਾਲ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਐਲਾਨ ਕੀਤਾ ਹੈ ਕਿ ਉਸ ਦੇ ਸਾਰੇ ਸਟੇਸ਼ਨਾਂ ‘ਤੇ ਆਮ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। DMRC ਨੇ ਸ਼ਨੀਵਾਰ ਰਾਤ ਨੂੰ ਜਾਰੀ ਕੀਤੀ ਸੂਚਨਾ ‘ਚ ਦੱਸਿਆ ਕਿ ਸਾਰੇ ਮੈਟਰੋ ਸਟੇਸ਼ਨਾਂ ਦੇ ਦਾਖ਼ਲੇ ਤੇ ਬਾਹਰ ਨਿਕਲਣ ਵਾਲੇ ਗੇਟ ਖੋਲ੍ਹ ਦਿੱਤੇ ਗਏ ਹਨ ਤੇ ਸਬੰਧਤ ਸਟੇਸ਼ਨਾਂ ‘ਤੇ ਇੰਟਰਚੇਂਜ ਦੀ ਸਹੂਲਤ ਵੀ ਉਪਲਬਧ ਹੈ।

ਨਿਗਮ ਨੇ ਕਿਹਾ ਕਿ ਦਿੱਲੀ ਮੈਟਰੋ ਨੈੱਟਵਰਕ ਦੇ ਸਾਰੇ ਸਟੇਸ਼ਨਾਂ ਦੇ ਦਾਖ਼ਲੇ ਤੇ ਬਾਹਰ ਨਿਕਲਣ ਵਾਲੇ ਗੇਟ ਹੁਣ ਖੁੱਲ੍ਹ ਚੁੱਕੇ ਹਨ। ਸਬੰਧਤ ਮੈਟਰੋ ਸਟੇਸ਼ਨਾਂ ‘ਤੇ ਇੰਟਰਚੇਂਜ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜੰਤਰ-ਮੰਤਰ ‘ਤੇ CJP ਵੱਲੋਂ ਆਯੋਜਿਤ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਸ਼ੁੱਕਰਵਾਰ ਰਾਤ 9 ਵਜੇ ਇਹ ਪਾਬੰਦੀਆਂ ਲਗਾਈਆਂ ਗਈਆਂ ਸਨ।

ਸ਼ੁਰੂ ‘ਚ ਸਟੇਸ਼ਨਾਂ ਨੂੰ ਸ਼ਨੀਵਾਰ ਸ਼ਾਮ 6 ਵਜੇ ਖੋਲ੍ਹਿਆ ਜਾਣਾ ਸੀ, ਪਰ ਸਮਾਂ ਸੀਮਾ ਵਧਾ ਕੇ ਰਾਤ 10 ਵਜੇ ਤੱਕ ਕਰ ਦਿੱਤੀ ਗਈ ਸੀ। ਇਸ ਦੌਰਾਨ ਰਾਜੀਵ ਚੌਕ, ਕੇਂਦਰੀ ਸਕੱਤਰੇਤ, ਪਟੇਲ ਚੌਕ, ਜਨਪਥ, ਮੰਡੀ ਹਾਊਸ, ITO, ਕਸ਼ਮੀਰੀ ਗੇਟ ਤੇ ਨਵੀਂ ਦਿੱਲੀ ਵਰਗੇ ਪ੍ਰਮੁੱਖ ਸਟੇਸ਼ਨ ਪ੍ਰਭਾਵਿਤ ਰਹੇ।

ਅੱਜ ਫਿਰ ਜੰਤਰ-ਮੰਤਰ ਤੱਕ ਕੱਢਣਗੇ ਮਾਰਚ

ਸ਼ਨੀਵਾਰ ਨੂੰ HKS ਸੁਰਜੀਤ ਭਵਨ ‘ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ CJP ਦੇ ਆਗੂ ਅਜਿੰਕਿਆ ਸ਼ਿੰਦੇ ਨੇ ਕਿਹਾ ਕਿ ਜਦੋਂ ਤੱਕ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ, ਉਦੋਂ ਤੱਕ ਜੰਤਰ-ਮੰਤਰ ਤੱਕ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਹਿਰਾਸਤ ਵਿੱਚ ਲਏ ਜਾਣ ਦੌਰਾਨ ਦਿੱਲੀ ਪੁਲਿਸ ਨੇ ਅਭਿਜੀਤ ਦੀਪਕੇ ਸਮੇਤ ਪ੍ਰਦਰਸ਼ਨਕਾਰੀਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ।

SFI ਦੇ ਜਨਰਲ ਸਕੱਤਰ ਸ੍ਰਿਜਨ ਭੱਟਾਚਾਰੀਆ ਨੇ ਕਿਹਾ ਕਿ ਵਿਦਿਆਰਥੀ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨਗੇ ਤੇ ਜਿਨ੍ਹਾਂ ਥਾਵਾਂ ‘ਤੇ ਪੁਲਿਸ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕੇਗੀ, ਉਹੀ ਥਾਵਾਂ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣ ਜਾਣਗੀਆਂ।

ਦਿੱਲੀ ਦੇ ਇਹ ਇਲਾਕੇ ਹੋ ਸਕਦੇ ਹਨ ਪ੍ਰਭਾਵਿਤ

ਪ੍ਰਭਾਵਿਤ ਇਲਾਕਿਆਂ ‘ਚ ਅਸ਼ੋਕ ਰੋਡ-ਜੰਤਰ-ਮੰਤਰ ਰੋਡ ਗੋਲਚੱਕਰ, ਟਾਲਸਟਾਏ ਮਾਰਗ-ਜਨਪਥ ਕ੍ਰਾਸਿੰਗ, ਜੈ ਸਿੰਘ ਰੋਡ-ਸੰਸਦ ਮਾਰਗ ਕ੍ਰਾਸਿੰਗ, ਰੇਲ ਭਵਨ ਗੋਲਚੱਕਰ, ਪਟੇਲ ਚੌਕ, ਗੋਲ ਡਾਕਖਾਨਾ ਤੇ ਕਨਾਟ ਪਲੇਸ ਦੇ ਆਲੇ-ਦੁਆਲੇ ਦੇ ਕਈ ਚੌਰਾਹੇ ਸ਼ਾਮਲ ਹਨ। ਇਸ ਤੋਂ ਇਲਾਵਾ ਮੰਡੀ ਹਾਊਸ, ਮਿੰਟੋ ਰੋਡ-ਦੀਨ ਦਿਆਲ ਉਪਾਧਿਆਏ ਮਾਰਗ ਜੰਕਸ਼ਨ, ਲੋਧੀ ਰੋਡ ਫਲਾਈਓਵਰ, ਨੀਲਾ ਗੁੰਬਦ ਗੋਲਚੱਕਰ, ਸਮਰਾਟ ਹੋਟਲ ਗੋਲਚੱਕਰ, ਸਰਦਾਰ ਪਟੇਲ ਮਾਰਗ-ਪੰਚਸ਼ੀਲ ਮਾਰਗ ਕ੍ਰਾਸਿੰਗ ਤੇ ਭੀਕਾਜੀ ਕਾਮਾ ਪਲੇਸ ਤੇ ਮੋਤੀ ਬਾਗ ਫਲਾਈਓਵਰ ਦੇ ਹੇਠਾਂ ਬਣੇ ਅੰਡਰਪਾਸ ‘ਤੇ ਵੀ ਟ੍ਰੈਫਿਕ ਪ੍ਰਭਾਵਿਤ ਹੋ ਸਕਦਾ ਹੈ।

ਯਾਤਰਾ ਕਰਨ ਤੋਂ ਬਚਣ ਦੀ ਸਲਾਹ

ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਕਰਨ ਤੋਂ ਬਚਣ। ਨਵੀਂ ਦਿੱਲੀ ਤੇ ਕੇਂਦਰੀ ਦਿੱਲੀ ‘ਚੋਂ ਲੰਘ ਕੇ ਰੇਲਵੇ ਸਟੇਸ਼ਨਾਂ, ਅੰਤਰਰਾਜੀ ਬੱਸ ਟਰਮੀਨਲਾਂ ਅਤੇ ਹਵਾਈ ਅੱਡੇ ਵੱਲ ਜਾਣ ਵਾਲੇ ਲੋਕ ਵਾਧੂ ਸਮਾਂ ਲੈ ਕੇ ਘਰੋਂ ਨਿਕਲਣ। ਟ੍ਰੈਫਿਕ ਪੁਲਿਸ ਨੇ ਕਿਹਾ ਕਿ ਹਾਲਾਤ ਦਾ ਰੀਅਲ-ਟਾਈਮ ਜਾਇਜ਼ਾ ਲੈਣ ਤੋਂ ਬਾਅਦ ਹੀ ਪਾਬੰਦੀਆਂ ਨੂੰ ਘਟਾਇਆ ਜਾਂ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜਾਰੀ ਹੋਣ ਵਾਲੇ ਅਪਡੇਟਾਂ ‘ਤੇ ਨਜ਼ਰ ਰੱਖਣ।

ਐਡਵਾਈਜ਼ਰੀ ‘ਚ ਦੱਸੀਆਂ ਗਈਆਂ ਥਾਵਾਂ ਦੀ ਸੂਚੀ

  • ਸ਼ੰਕਰ ਰੋਡ ਗੋਲਚੱਕਰ ਵੰਦੇ ਮਾਤਰਮ T ਪੁਆਇੰਟ (ਨਵੀਂ ਦਿੱਲੀ ਵੱਲ)
  • ਧੌਲਾ ਕੁਆਂ ਫਲਾਈਓਵਰ
  • ਝੰਡੇਵਾਲਾ ਗੋਲਚੱਕਰ
  • ਪੰਚਕੁਈਆਂ ਗੋਲਚੱਕਰ
  • ਮੰਡੀ ਹਾਊਸ ਗੋਲਚੱਕਰ
  • ਡਾ. ਦਿਨੇਸ਼ ਨੰਦਿਨੀ ਡਾਲਮੀਆ ਚੌਕ (W-ਪੁਆਇੰਟ)
  • ਰਾਮ ਚਰਨ ਅਗਰਵਾਲ ਚੌਕ (A-ਪੁਆਇੰਟ)
  • ਮਿੰਟੋ ਰੋਡ/ਦੀਨ ਦਿਆਲ ਉਪਾਧਿਆਏ ਮਾਰਗ
  • ਗੁਰੂ ਨਾਨਕ ਚੌਕ
  • ਚੇਮਸਫੋਰਡ ਰੋਡ, ਆਊਟਰ ਸਰਕਲ ਕਨਾਟ ਪਲੇਸ T-ਪੁਆਇੰਟ
  • ਭੈਰੋਂ ਰੋਡ MGM (ਰਿੰਗ ਰੋਡ) T-ਪੁਆਇੰਟ
  • ਲੋਧੀ ਰੋਡ ਫਲਾਈਓਵਰ
  • ਨੀਲਾ ਗੁੰਬਦ ਗੋਲਚੱਕਰ
  • ਮਦਰਸਾ T-ਪੁਆਇੰਟ
  • ਸਮਰਾਟ ਹੋਟਲ ਗੋਲਚੱਕਰ
  • ਸਰਦਾਰ ਪਟੇਲ ਮਾਰਗ ਪੰਚਸ਼ੀਲ ਮਾਰਗ ਕ੍ਰਾਸਿੰਗ
  • ਭੀਕਾਜੀ ਕਾਮਾ ਪਲੇਸ ਦੇ ਹੇਠਾਂ
  • ਮੋਤੀ ਬਾਗ ਫਲਾਈਓਵਰ ਦੇ ਹੇਠਾਂ
  • ਰਿੰਗ ਰੋਡ ਸੈਨ ਮਾਰਟਿਨ ਮਾਰਗ T-ਪੁਆਇੰਟ
  • ਅਸ਼ੋਕ ਰੋਡ ਜੰਤਰ-ਮੰਤਰ ਰੋਡ ਗੋਲਚੱਕਰ
  • ਵਿੰਡਸਰ ਪੈਲੇਸ ਗੋਲਚੱਕਰ
  • ਟਾਲਸਟਾਏ-ਜਨਪਥ ਕ੍ਰਾਸਿੰਗ
  • ਰੇਲ ਭਵਨ ਗੋਲਚੱਕਰ
  • ਜੈ ਸਿੰਘ ਰੋਡ ਸੰਸਦ ਮਾਰਗ ਕ੍ਰਾਸਿੰਗ
  • ਆਊਟਰ ਸਰਕਲ ਕਨਾਟ ਪਲੇਸ ਬਾਰਾਖੰਬਾ ਰੋਡ T-ਪੁਆਇੰਟ
  • ਗੋਲ ਡਾਕਖਾਨਾ ਗੋਲਚੱਕਰ
  • ਪਟੇਲ ਚੌਕ ਗੋਲਚੱਕਰ
  • ਜੈ ਸਿੰਘ ਰੋਡ ਅਸ਼ੋਕ ਰੋਡ T-ਪੁਆਇੰਟ
  • RML ਹਸਪਤਾਲ ਗੋਲਚੱਕਰ
  • ਆਊਟਰ ਸਰਕਲ ਕਨਾਟ ਪਲੇਸ ਸੰਸਦ ਮਾਰਗ T-ਪੁਆਇੰਟ
Loading...
Unable to load recommendations.
Follow Us