ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Delhi Liquor Scam: CBI ਨੇ 9 ਘੰਟੇ ਕੀਤੀ ਪੁੱਛਗਿੱਛ, ਅਰਵਿੰਦ ਕੇਜਰੀਵਾਲ ਨੇ ਕਿਹਾ-ਇਹ ਮਾਮਲਾ ਫਰਜ਼ੀ, 56 ਸਵਾਲ ਪੁੱਛੇ

Delhi Liquor Scam: ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਸੀਐਮ ਨੇ ਕਿਹਾ ਕਿ ਕੱਲ੍ਹ ਸਦਨ ਬੁਲਾਇਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਦਨ ਇਸ ਤਰ੍ਹਾਂ ਹੀ ਬੁਲਾਇਆ ਜਾਂਦਾ ਹੈ। ਪਰ ਜੇਕਰ ਉਪ ਰਾਜਪਾਲ ਨੂੰ ਪਤਾ ਨਹੀਂ ਤਾਂ ਉਹ ਸੰਵਿਧਾਨ ਪੜ ਲੈਣ।

Delhi Liquor Scam: CBI ਨੇ 9 ਘੰਟੇ ਕੀਤੀ ਪੁੱਛਗਿੱਛ, ਅਰਵਿੰਦ ਕੇਜਰੀਵਾਲ ਨੇ ਕਿਹਾ-ਇਹ ਮਾਮਲਾ ਫਰਜ਼ੀ, 56 ਸਵਾਲ ਪੁੱਛੇ
ਸੀਬੀਆਈ ਨੇ 9 ਘੰਟੇ ਕੀਤੀ ਪੁੱਛਗਿੱਛ, ਅਰਵਿੰਦ ਕੇਜਰੀਵਾਲ ਨੇ ਕਿਹਾ-ਇਹ ਮਾਮਲਾ ਫਰਜ਼ੀ, 56 ਸਵਾਲ ਪੁੱਛੇ।
Follow Us
tv9-punjabi
| Published: 16 Apr 2023 22:15 PM

ਨਵੀਂ ਦਿੱਲ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ਰਾਬ ਘੁਟਾਲੇ ਮਾਮਲੇ ‘ਚ ਅਰਵਿੰਦ ਕੇਜਰੀਵਾਲ ਤੋਂ ਕਰੀਬ 9 ਘੰਟੇ ਤੱਕ ਪੁੱਛਗਿੱਛ ਕੀਤੀ। ਲੰਬੀ ਪੁੱਛਗਿੱਛ ਤੋਂ ਬਾਅਦ ਅਰਵਿੰਦ ਕੇਜਰੀਵਾਲ (Arvind Kejriwal) ਐਤਵਾਰ ਰਾਤ 8:34 ਮਿੰਟ ‘ਤੇ ਸੀਬੀਆਈ ਹੈੱਡਕੁਆਰਟਰ ਤੋਂ ਬਾਹਰ ਆਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਅਰਵਿੰਦ ਕੇਜਰੀਵਾਲ ਨੂੰ ਲੈਣ ਲਈ ਸੀਬੀਆਈ ਹੈੱਡਕੁਆਰਟਰ ਪਹੁੰਚੇ ਸਨ। ਸਵੇਰੇ 11:15 ਵਜੇ ਤੋਂ ਸੀਬੀਆਈ ਸ਼ਰਾਬ ਘੁਟਾਲੇ ਮਾਮਲੇ ‘ਤੇ ਅਰਵਿੰਦ ਕੇਜਰੀਵਾਲ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਸੀ।

ਸ਼ਰਾਬ ਘੋਟਾਲੇ ਦਾ ਮਾਮਲਾ ਫਰਜ਼ੀ ਹੈ-ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀਬੀਆਈ (CBI) ਹੈੱਡਕੁਆਰਟਰ ਤੋਂ ਸਿੱਧੇ ਸਿਵਲ ਲਾਈਨ ਸਥਿਤ ਆਪਣੇ ਘਰ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਸੀਬੀਆਈ ਨੇ ਕੀ ਪੁੱਛਿਆ? ਇਸ ‘ਤੇ ਕੇਜਰੀਵਾਲ ਨੇ ਕਿਹਾ ਕਿ ਏਜੰਸੀ ਨੇ 2020 ਤੋਂ ਹੁਣ ਤੱਕ ਕਰੀਬ 56 ਸਵਾਲ ਪੁੱਛੇ ਹਨ। ਸ਼ੁਰੂ ਤੋਂ ਲੈ ਕੇ ਹੁਣ ਤੱਕ ਸੀ.ਬੀ.ਆਈ ਨੇ ਹਰ ਗੱਲ ਦੀ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਇਹ ਪੂਰਾ ਮਾਮਲਾ ਫਰਜ਼ੀ ਹੈ। ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। ਅਸੀਂ ਪੱਕੇ ਇਮਾਨਦਾਰ ਪਾਰਟੀ ਦੇ ਲੋਕ ਹਾਂ।

ਲੈਫਟੀਨੈਂਟ ਗਵਰਨਰ ਇੱਕ ਚੰਗਾ ਸਲਾਹਕਾਰ ਰੱਖਣ -ਕੇਜਰੀਵਾਲ

ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਸੀਐਮ ਨੇ ਕਿਹਾ ਕਿ ਕੱਲ੍ਹ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਸਦਨ ਇਸ ਤਰ੍ਹਾਂ ਹੀ ਹੀ ਬੁਲਾਇਆ ਜਾਂਦਾ ਹੈ। ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਨੇ ਕਿਹਾ ਕਿ ਜੇਕਰ ਗਵਰਨਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਤਾਂ ਉਹ ਥੋੜਾ ਸੰਵਿਧਾਨ ਜਰੂਰ ਪੜ ਲੈਣ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਪ ਰਾਜਪਾਲ ਨੂੰ ਕੋਈ ਚੰਗਾ ਸਲਾਹਕਾਰ ਰੱਖਣਾ ਚਾਹੀਦਾ ਹੈ ਜਿਸਨੂੰ ਕਾਨੂੰਨ ਅਤੇ ਸੰਵਿਧਾਨ ਦੀ ਚੰਗੀ ਜਾਣਕਾਰੀ ਹੋਵੇ। ਦੂਜੇ ਪਾਸੇ ਦਿੱਲੀ ਪੁਲਿਸ ਨੇ ਨਜਫਗੜ੍ਹ ਇਲਾਕੇ ਤੋਂ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਦੌਰਾਨ ‘ਆਪ’ ਨੇਤਾ ਸੰਜੇ ਸਿੰਘ ਨੇ ਗ੍ਰਹਿ ਮੰਤਰੀ ਅਤੇ ਪੀਐੱਮ ਮੋਦੀ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ।

ਕੇਜਰੀਵਾਲ ਨੇ ਗ੍ਰਿਫਤਾਰ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਸੀ

ਇਸ ਤੋਂ ਪਹਿਲਾਂ ਵੀਡੀਓ ਜਾਰੀ ਕਰਦੇ ਹੋਏ ਕੇਜਰੀਵਾਲ ਨੇ ਖੁਦ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਸੀ। ਇਹ ਵੀਡੀਓ ਕੇਜਰੀਵਾਲ ਨੇ ਐਤਵਾਰ ਸਵੇਰੇ 11.10 ਵਜੇ ਜਾਰੀ ਕੀਤਾ। ਇਸ ਵੀਡੀਓ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਨੇ ਸੀਬੀਆਈ ਨੂੰ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤਾ ਪ੍ਰਦਰਸ਼ਨ

ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੇ ਐਤਵਾਰ ਨੂੰ ਕੇਜਰੀਵਾਲ ਤੋਂ ਸੀਬੀਆਈ ਦੀ ਪੁੱਛਗਿੱਛ ਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸੀਬੀਆਈ ਹੈੱਡਕੁਆਰਟਰ ਦੇ ਬਾਹਰ 1000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਪੁਲਿਸ ਨੇ ਕਿਹਾ ਸੀ ਕਿ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਸੀਬੀਆਈ ਹੈੱਡਕੁਆਰਟਰ ਦੇ ਬਾਹਰ ਧਾਰਾ 144 ਲਾਗੂ ਕੀਤੀ ਗਈ ਸੀ। 4 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਇਸ ਲਈ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਸੀ। ਪੁਲਿਸ ਨੇ ਪਾਰਟੀ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਆਮ ਆਦਮੀ ਪਾਰਟੀ ਦੇ ਨਜ਼ਰਬੰਦ ਆਗੂਆਂ ਨੂੰ ਦਿੱਲੀ ਪੁਲਿਸ ਵੱਲੋਂ ਨਜਫ਼ਗੜ੍ਹ ਲਿਜਾਇਆ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...