25 People Died: ਨਾਗਪੁਰ ਤੋਂ ਪੂਣੇ ਜਾ ਰਹੀ ਬੱਸ ਡਿਵਾਈਡਰ ਨਾਲ ਟਕਰਾਕੇ ਪਲਟੀ, ਅੱਗ ਦੀਆਂ ਲਪਟਾਂ ਘਿਰੇ 25 ਲੋਕਾਂ ਦੀ ਮੌਤ

tv9-punjabi
Published: 

01 Jul 2023 16:25 PM

25 Deaths in Maharashtra Horrible Bus Accident:ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲੇ ਦੇ ਸਿੰਦਖੇੜ ਨੇੜੇ ਸਮ੍ਰਿੱਧੀ ਹਾਈਵੇਅ 'ਤੇ ਦੇਰ ਰਾਤ ਅਚਾਨਕ ਇਕ ਪ੍ਰਾਈਵੇਟ ਬੱਸ ਅਚਾਨਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਬੱਸ ਦਾ ਸਾਈਡ ਹਿੱਸਾ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਾਰਨ ਪਲਟੀ ਬੱਸ ਨੂੰ ਅੱਗ ਲੱਗ ਗਈ।

25 People Died: ਨਾਗਪੁਰ ਤੋਂ ਪੂਣੇ ਜਾ ਰਹੀ ਬੱਸ ਡਿਵਾਈਡਰ ਨਾਲ ਟਕਰਾਕੇ ਪਲਟੀ, ਅੱਗ ਦੀਆਂ ਲਪਟਾਂ ਘਿਰੇ 25 ਲੋਕਾਂ ਦੀ ਮੌਤ
Follow Us On
25 Deaths in Maharashtra: ਮਹਾਰਾਸ਼ਟਰ ‘ਚ ਇਕ ਭਿਆਨਕ ਹਾਦਸਾ ਵਾਪਰਿਆ, ਜਿਸਦੇ ਤਹਿਤ ਬੁਲਢਾਣਾ ਵਿੱਚ ਨਾਗਪੁਰ (Nagpur) ਤੋਂ ਪੁਣੇ ਜਾ ਰਹੀ ਇੱਕ ਬੱਸ ਪਲਚ ਗਈ ਜਿਸ ਕਾਰਨ ਉਸਨੂੰ ਅੱਗ ਲੱਗ ਗਈ। ਬੁਲਢਾਨਾ ਪੁਲਿਸ ਦੇ ਡਿਪਟੀ ਐਸਪੀ ਬਾਬੂਰਾਓ ਮਹਾਮੁਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਲੈ ਕੇ ਜਾ ਰਹੀ ਇਸ ਬੱਸ ਦੇ ਕਰੀਬ 24 ਯਾਤਰੀਆਂ ਦੀ ਅੱਗ ਦੀ ਚਪੇਟ ਚ ਆਉਣ ਨਾਲ ਮੌਤ ਹੋ ਗਈ। ਇਸਦੇ ਨਾਲ ਕੁੱਝ ਜਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਦੂਜੇ ਪਾਸੇ ਬੁਲਢਾਣਾ ਦੇ ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਲਾਸ਼ਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ। ਤੇ ਸਸਕਾਰ ਲਈ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਮੁੱਢਲੀ ਜਾਂਚ ਵਿੱਚ ਜੋ ਕਾਰਨ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਦੋ ਗੱਲਾਂ ਅਹਿਮ ਹਨ। ਇਕ, ਬੱਸ ਡਰਾਈਵਰ ਨੇ ਗਤੀ ਸੀਮਾ ਦੀ ਉਲੰਘਣਾ ਕੀਤੀ। ਯਾਨੀ ਬੱਸ ਦੀ ਸਪੀਡ ਤੈਅ ਸਪੀਡ ਤੋਂ ਜ਼ਿਆਦਾ ਸੀ। ਦੋ, ਬੱਸ ਡਰਾਈਵਰ ਆਪਣੀ ਲੇਨ ਛੱਡ ਕੇ ਕਾਰ ਲੇਨ ਵਿੱਚ ਬੱਸ ਚਲਾ ਰਿਹਾ ਸੀ। ਇੱਕ ਮਹਿਲਾ ਪੁਲਿਸ ਅਧਿਕਾਰੀ ਮੁਤਾਬਕ ਹੁਣ ਤੱਕ ਦੀ ਪੁੱਛਗਿਛ ਵਿੱਚ ਡਰਾਈਵਰ ਨੂੰ ਸੌਣ ਦਾ ਮਾਮਲਾ ਸਾਹਮਣੇ ਆਇਆ ਹੈ।

ਖੰਭੇ ਨਾਲ ਟਕਰਾਈ ਬੱਸ

ਰਿਪੋਰਟਾਂ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਬੱਸ (Bus) ਸਭ ਤੋਂ ਪਹਿਲਾਂ ਨਾਗਪੁਰ ਤੋਂ ਔਰੰਗਾਬਾਦ ਦੇ ਰਸਤੇ ‘ਤੇ ਸੱਜੇ ਪਾਸੇ ਲੋਹੇ ਦੇ ਖੰਭੇ ਨਾਲ ਟਕਰਾ ਗਈ। ਜਿਸ ਤੋਂ ਬਾਅਦ ਡਰਾਈਵਰ ਸੰਤੁਲਨ ਗੁਆ ​​ਬੈਠਾ। ਇਸ ਦੌਰਾਨ ਬੱਸ ਸੜਕ ਦੇ ਵਿਚਕਾਰ ਬਣੇ ਕੰਕਰੀਟ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਚਸ਼ਮਦੀਦਾਂ ਨੇ ਇਹ ਵੀ ਦੱਸਿਆ ਕਿ ਬੱਸ ਖੱਬੇ ਪਾਸੇ ਪਲਟ ਗਈ, ਜਿਸ ਕਾਰਨ ਬੱਸ ਦਾ ਦਰਵਾਜ਼ਾ ਹੇਠਾਂ ਆ ਗਿਆ। ਅਜਿਹੇ ‘ਚ ਇਸ ‘ਚ ਸਵਾਰ ਲੋਕ ਗੱਡੀ ‘ਚੋਂ ਬਾਹਰ ਨਹੀਂ ਨਿਕਲ ਸਕੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਬੱਸ ‘ਚੋਂ ਵੱਡੀ ਮਾਤਰਾ ‘ਚ ਡੀਜ਼ਲ ਸੜਕ ‘ਤੇ ਫੈਲ ਗਿਆ। ਡੀਜ਼ਲ ਫੂਕਣ ਕਾਰਨ ਬੱਸ ਨੂੰ ਅੱਗ ਲੱਗ ਗਈ।

ਪੀਐੱਮ ਮੋਦੀ-ਅਮਿਤ ਸ਼ਾਹ ਨੇ ਜਤਾਇਆ ਸ਼ੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਇਸ ਹਾਦਸੇ ਤੇ ਅਫਸੋਸ ਜਤਾਇਆ ਹੈ। ਉਨਾਂ ਨੇ ਇਸ ਸਬੰਧ ਵਿੱਚ ਟਵੀਟ ਵੀ ਕੀਤਾ। ਪੀਐੱਮ ਨੇ ਲਿਖਿਆ ਕਿ ਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨਾਲ ਹਨ, ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਸਥਾਨਕ ਪ੍ਰਸ਼ਾਸਨ ਪ੍ਰਭਾਵਿਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।” ਬੱਸ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ PMNRF ਵੱਲੋਂ 50,000 ਰੁਪਏ ਦਿੱਤੇ ਜਾਣਗੇ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ