AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Brij Bhushan Vs Wrestlers: ਦਿੱਲੀ ਤੋਂ ਫੋਨ ਆਉਂਦੇ ਹੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹਟਣਾ ਪਿਆ ਪਿੱਛੇ

ਬ੍ਰਿਜ ਭੂਸ਼ਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਯੁੱਧਿਆ ਪ੍ਰਸ਼ਾਸਨ ਦੀ ਤਰਫੋਂ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਰੈਲੀ 5 ਜੂਨ ਨੂੰ ਹੋਣੀ ਸੀ। ਇਹ ਬ੍ਰਿਜ ਭੂਸ਼ਣ ਦਾ ਅਧਿਕਾਰਤ ਬਿਆਨ ਹੈ। ਰੈਲੀ ਰੱਦ ਕਰਨ ਦਾ ਅਸਲ ਕਾਰਨ ਕੁਝ ਹੋਰ ਹੈ।

Brij Bhushan Vs Wrestlers: ਦਿੱਲੀ ਤੋਂ ਫੋਨ ਆਉਂਦੇ ਹੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹਟਣਾ ਪਿਆ ਪਿੱਛੇ
ਬ੍ਰਿਜਭੂਸ਼ਣ ਸਿੰਘ
tv9-punjabi
| Updated On: 02 Jun 2023 18:04 PM IST
Share
ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਦਿੱਲੀ ਤੋਂ ਫੋਨ ਆਇਆ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਨੂੰ ਰੈਲੀ ਰੱਦ ਕਰਨੀ ਪਈ। ਜਿਸ ਬ੍ਰਿਜਭੂਸ਼ਣ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਮਨ ਦੀ ਹੀ ਸੁਣਦੇ ਹਨ। ਨਾ ਪਾਰਟੀ ਤੇ ਨਾ ਹੀ ਸਰਕਾਰ ਦੀ। ਤਾਂ ਉਸ ਫੋਨ ਕਾਲ ਵਿਚ ਅਜਿਹਾ ਕੀ ਕਿਹਾ ਗਿਆ ਕਿ ਬ੍ਰਿਜ ਭੂਸ਼ਣ ਤੇ ਤੇਵਰ ਨਰਮ ਪੈ ਪਏ। ਪਿਛਲੇ ਦੋ ਹਫ਼ਤਿਆਂ ਤੋਂ ਉਹ ਅਯੁੱਧਿਆ ਵਿੱਚ ਜਨ ਜਾਗਰੂਕਤਾ ਰੈਲੀ ਦੀ ਤਿਆਰੀ ਕਰ ਰਹੇ ਸਨ। ਦਾਅਵਾ ਕੀਤਾ ਗਿਆ ਸੀ ਕਿ ਇਸ ਰੈਲੀ ਵਿੱਚ ਘੱਟੋ-ਘੱਟ 11 ਲੱਖ ਲੋਕ ਆਉਣਗੇ। ਅਯੁੱਧਿਆ ਦੇ ਕਈ ਸੰਤਾਂ ਨੂੰ ਵੀ ਸੱਦਾ ਭੇਜਿਆ ਗਿਆ ਸੀ। ਅਯੁੱਧਿਆ ਦੇ ਰਾਮਕਥਾ ਪਾਰਕ ਵਿੱਚ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਪਰ ਦਿੱਲੀ ਤੋਂ ਫੋਨ ਆਉਣ ਤੋਂ ਬਾਅਦ ਮਾਮਲਾ ਬਦਲ ਗਿਆ। ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿੱਚ ਕੇਸ ਅਤੇ ਪੁਲਿਸ ਵੱਲੋਂ ਜਾਂਚ ਹੋਣ ਕਾਰਨ ਰੈਲੀ ਰੱਦ ਕਰ ਰਹੇ ਹਨ, ਪਰ ਇਹ ਮਾਮਲਾ ਮਹੀਨਿਆਂ ਤੋਂ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਪੁਲਿਸ ਪਹਿਲਾਂ ਹੀ ਪੜਤਾਲ ਕਰ ਰਹੀ ਹੈ। ਤਾਂ ਉਨ੍ਹਾਂ ਨੇ ਇਸ ਬਾਰੇ ਪਹਿਲਾਂ ਕਿਉਂ ਨਹੀਂ ਸੋਚਿਆ? ਆਖ਼ਰ ਉਹ ਅਯੁੱਧਿਆ ਵਿਚ ਰੈਲੀ ਕਰਕੇ ਆਪਣੀ ਤਾਕਤ ਕਿਉਂ ਦਿਖਾਉਣਾ ਚਾਹੁੰਦੇ ਸਨ? ਬ੍ਰਿਜ ਭੂਸ਼ਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਯੁੱਧਿਆ ਪ੍ਰਸ਼ਾਸਨ ਦੀ ਤਰਫੋਂ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹ ਰੈਲੀ 5 ਜੂਨ ਨੂੰ ਹੋਣੀ ਸੀ। ਇਹ ਬ੍ਰਿਜ ਭੂਸ਼ਣ ਦਾ ਅਧਿਕਾਰਤ ਬਿਆਨ ਹੈ। ਰੈਲੀ ਰੱਦ ਕਰਨ ਦਾ ਅਸਲ ਕਾਰਨ ਕੁਝ ਹੋਰ ਹੈ। 30 ਮਈ ਨੂੰ ਹਰਿਦੁਆਰ ਦੀ ਘਟਨਾ ਤੋਂ ਬਾਅਦ ਭਾਜਪਾ ਦੇ ਅੰਦਰ ਰੋਸ ਦੀ ਖਿੱਚੜੀ ਪੱਕਣ ਲੱਗੀ ਹੈ। ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਹਰਿਦੁਆਰ ‘ਚ ਗੰਗਾ ‘ਚ ਮੈਡਲ ਲਹਿਰਾਉਣ ਲਈ ਰੋਂਦੀਆਂ ਮਹਿਲਾ ਪਹਿਲਵਾਨਾਂ ਦੀ ਵੀਡੀਓ ਹਰ ਪਿੰਡ ‘ਚ ਪਹੁੰਚ ਚੁੱਕੀ ਸੀ।

ਕਿਸ ਮੁੰਹ ਨਾਲ ਜਨਤਾ ਨੂੰ ਮਿਲਣ ਭਾਜਪਾ ਦੇ ਜਾਟ ਨੇਤਾ ?

ਭਾਜਪਾ ਦੇ ਜਾਟ ਸੰਸਦ ਮੈਂਬਰਾਂ ਦੀ ਬੇਚੈਨੀ ਵਧਣ ਲੱਗੀ ਸੀ। ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਸੰਪਰਕ ਮੁਹਿੰਮ ਚੱਲ ਰਹੀ ਹੈ। ਹੁਣ ਭਾਜਪਾ ਦੇ ਜਾਟ ਭਾਈਚਾਰੇ ਦੇ ਆਗੂ ਕਿਸ ਮੂੰਹ ਨਾਲ ਸਰਕਾਰ ਦੇ ਕੰਮ ਦੀ ਗੱਲ ਕਰਨ? ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਾਰਟੀ ਦੇ ਕਈ ਜਾਟ ਆਗੂਆਂ ਨੇ ਆਪਣੀ ਹਾਈਕਮਾਂਡ ਕੋਲ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਸ਼ਿਕਾਇਤ ਕੀਤੀ ਸੀ। ਕਿਹਾ ਗਿਆ ਕਿ ਉਨ੍ਹਾਂ ਦੇ ਬਿਆਨਾਂ ਕਾਰਨ ਜਾਟ ਲੋਕਾਂ ਵਿੱਚ ਕਾਫੀ ਗੁੱਸਾ ਹੈ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਪੱਛਮੀ ਯੂਪੀ ਤੋਂ ਲੈ ਕੇ ਹਰਿਆਣਾ ਅਤੇ ਰਾਜਸਥਾਨ ਤੱਕ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੋਦੀ ਸਰਕਾਰ ਦੇ ਮੰਤਰੀ ਸੰਜੀਵ ਬਾਲਿਆਨ ਨੇ ਪਹਿਲਵਾਨਾਂ ਨੂੰ ਉਸੇ ਦਿਨ ਬੁਲਾਇਆ ਸੀ ਜਦੋਂ ਉਹ ਹਰਿਦੁਆਰ ਜਾ ਰਹੇ ਸਨ। ਉਨ੍ਹਾਂ ਨੇ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਨਾਲ ਗੱਲ ਕੀਤੀ। ਬਾਲਿਆਨ ਨੇ ਪਹਿਲਵਾਨਾਂ ਨੂੰ ਗੰਗਾ ਵਿੱਚ ਤਗਮੇ ਨਾ ਲਹਿਰਾਉਣ ਦੀ ਅਪੀਲ ਕੀਤੀ। ਇਸ ਦੌਰਾਨ ਫਤਿਹਪੁਰ ਸੀਕਰੀ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਜਕੁਮਾਰ ਚਾਹਰ ਨਾਲ ਇੱਕ ਘਟਨਾ ਵਾਪਰੀ। 3 ਜੂਨ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਪ੍ਰੋਗਰਾਮ ਹੈ। ਇਸ ਸਬੰਧ ਵਿਚ ਜਦੋਂ ਉਹ ਜਾਟ ਬਹੁਲ ਇਲਾਕੇ ਵਿਚ ਗਏ ਤਾਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਉਨ੍ਹਾਂ ਸਥਾਨਕ ਲੋਕਾਂ ਦੇ ਵਿਚਾਰਾਂ ਨੂੰ ਪਾਰਟੀ ਵਿੱਚ ਸਿਖਰ ਤੱਕ ਪਹੁੰਚਾਇਆ। ਇਹੀ ਕੰਮ ਸੰਜੀਵ ਬਲਿਆਨ ਨੇ ਕੀਤਾ। ਬਾਲਿਆਨ ਦੇ ਸੰਸਦੀ ਹਲਕੇ ਮੁਜ਼ੱਫਰਨਗਰ ਅਤੇ ਚਾਹਰ ਦੇ ਫਤਿਹਪੁਰ ਸੀਕਰੀ ਵਿੱਚ ਜਾਟ ਵੋਟਰਾਂ ਦਾ ਦਬਦਬਾ ਹੈ।

ਜਾਟ ਨੇਤਾਵਾਂ ਨੇ ਭਾਜਪਾ ਪ੍ਰਧਾਨ ਨੂੰ ਦਿੱਤੀ ਸਲਾਹ

ਹਰਿਆਣਾ ਵਿੱਚ ਭਾਜਪਾ ਦੇ ਜਾਟ ਆਗੂ ਵੀ ਉਨ੍ਹੇ ਹੀ ਚਿੰਤਤ ਹਨ। ਹਿਸਾਰ ਤੋਂ ਪਾਰਟੀ ਦੇ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਟਵੀਟ ਕੀਤਾ ਹੈ ਕਿ ਉਹ ਪਹਿਲਵਾਨਾਂ ਦੀ ਲਾਚਾਰੀ ਅਤੇ ਬੇਬਸੀ ਤੋਂ ਬਹੁਤ ਦੁਖੀ ਹਨ। ਉਲੰਪਿਕ ਤੋਂ ਲੈ ਕੇ ਰਾਸ਼ਟਰੀ ਖੇਡਾਂ ਤੱਕ ਤਮਗੇ ਜਿੱਤ ਕੇ ਉਨ੍ਹਾਂ ਨੂੰ ਗੰਗਾ ਵਿੱਚ ਸੁੱਟਣਾ ਦੁੱਖ ਦੀ ਗੱਲ ਹੈ। ਦੱਸਿਆ ਗਿਆ ਕਿ ਭਿਵਾਨੀ ਤੋਂ ਭਾਜਪਾ ਦੇ ਸੰਸਦ ਮੈਂਬਰ ਧਰਮਵੀਰ ਸਿੰਘ (Dharamvir Singh) ਵੀ ਬਦਲਦੇ ਘਟਨਾਕ੍ਰਮ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕੇਂਦਰੀ ਲੀਡਰਸ਼ਿਪ ਨੂੰ ਜਾਟ ਭਾਈਚਾਰੇ ਵਿੱਚ ਵੱਧ ਰਹੀ ਨਾਰਾਜ਼ਗੀ ਬਾਰੇ ਵੀ ਦੱਸਿਆ ਹੈ। ਜਾਟ ਭਾਈਚਾਰੇ ਦੇ ਇੱਕ ਸੂਬਾਈ ਭਾਜਪਾ ਪ੍ਰਧਾਨ ਵੱਲੋਂ ਸੁਝਾਅ ਆਇਆ ਕਿ ਸਾਰਿਆਂ ਨੂੰ ਕੌਮੀ ਪ੍ਰਧਾਨ ਨੂੰ ਮਿਲ ਕੇ ਸਾਰੀ ਗੱਲ ਦੱਸਣੀ ਚਾਹੀਦੀ ਹੈ। ਪਾਰਟੀ ਦੇ ਜਾਟ ਆਗੂਆਂ ਅਤੇ ਅਗਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਹਾਈਕਮਾਂਡ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਕਾਬੂ ਕਰਨ ਦਾ ਫੈਸਲਾ ਕੀਤਾ ਹੈ। ਕੱਲ੍ਹ ਹੀ ਬਾਰਾਬੰਕੀ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਾਰੀਆਂ ਜਾਤ-ਬਰਾਦਰੀਆਂ ਅਤੇ ਜਾਟਾਂ ਦਾ ਸਮਰਥਨ ਹੈ। ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਕਿ ਉਹ ਹਾਲ ਹੀ ਵਿੱਚ ਅਯੁੱਧਿਆ ਗਏ ਸਨ। ਉਥੇ ਹਨੂੰਮਾਨ ਗੜ੍ਹੀ ਮੰਦਿਰ ਦੇ ਦਰਸ਼ਨਾਂ ਲਈ ਗਏ ਅਤੇ ਸੰਤਾਂ ਨੇ ਕਿਹਾ ਕਿ ਸਾਡਾ ਸਮਰਥਨ ਪਹਿਲਵਾਨਾਂ ਦੇ ਨਾਲ ਹੈ। ਖਾਪ ਪੰਚਾਇਤਾਂ ਕਾਰਨ ਜਾਟ ਭਾਈਚਾਰੇ ਵਿੱਚ ਭਾਜਪਾ ਦੇ ਖਿਲਾਫ ਮਾਹੌਲ ਬਣਨ ਲੱਗਾ ਸੀ। ਸਥਿਤੀ ਖੇਤੀ ਕਾਨੂੰਨ ਵਿਰੁੱਧ ਅੰਦੋਲਨ ਵਰਗੀ ਬਣਨ ਲੱਗੀ ਹੈ। ਜਿਸ ਕਾਰਨ ਭਾਜਪਾ ਹਾਈਕਮਾਂਡ ਦੇ ਦਬਾਅ ਹੇਠ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਆਪਣੀ ਰੈਲੀ ਰੱਦ ਕਰਨੀ ਪਈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...