Priyanka Bag Polictics: ਮਹਿਲਾ MP ਨੇ ਪ੍ਰਿਅੰਕਾ ਨੂੰ ਫੜਾਇਆ 1984 ਲਿਖਿਆ ਹੋਇਆ ਥੈਲਾ,’BAG ਪਾਲਿਟਿਕਸ’ ‘ਚ BJP ਦੀ ਐਂਟਰੀ

Updated On: 

20 Dec 2024 13:28 PM

1984 Bag: ਭਾਜਪਾ ਦੀ ਮਹਿਲਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਦਿੱਤੇ ਗਏ ਬੈਗ 'ਤੇ 1984 ਲਿਖਿਆ ਹੋਇਆ ਸੀ। ਬੈਗ ਦੇ ਡਿਜ਼ਾਈਨ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਦਰਸਾਉਣ ਲਈ ਖੂਨ ਦੇ ਛਿੱਟੇ ਵਿਖਾਏ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਿਅੰਕਾ ਗਾਂਧੀ ਬੈਗ ਰਾਹੀਂ ਸੰਦੇਸ਼ ਦੇ ਰਹੇ ਹਨ, ਉਸੇ ਤਰ੍ਹਾਂ ਮੈਂ ਵੀ ਉਨ੍ਹਾਂ ਨੂੰ ਇਹ ਬੈਗ ਗਿਫਟ ਕੀਤਾ ਹੈ ਤਾਂ ਜੋ ਕਾਂਗਰਸ ਨੂੰ ਉਸਦਾ ਇਤਿਹਾਸ ਯਾਦ ਕਰਵਾਇਆ ਜਾ ਸਕੇ।

Priyanka Bag Polictics: ਮਹਿਲਾ MP ਨੇ ਪ੍ਰਿਅੰਕਾ ਨੂੰ ਫੜਾਇਆ 1984 ਲਿਖਿਆ ਹੋਇਆ ਥੈਲਾ,BAG ਪਾਲਿਟਿਕਸ ਚ BJP ਦੀ ਐਂਟਰੀ

MP ਨੇ ਪ੍ਰਿਅੰਕਾ ਨੂੰ ਫੜਾਇਆ 1984 ਲਿਖਿਆ ਬੈਗ

Follow Us On

Priyanka Gandhi Bag Politics: ਇਸ ਵਾਰ ਸੰਸਦ ਦਾ ਸਰਦ ਰੁੱਤ ਸੈਸ਼ਨ ਇਤਿਹਾਸ ਵਿੱਚ ਦਰਜ ਹੋਣ ਲਾਇਕ ਹੈ। ਇਸ ਸੈਸ਼ਨ ਵਿੱਚ ਹੱਥੋਪਾਈ ਤੋਂ ਲੈ ਕੇ ਬੈਗ ਪਾਲੀਟਿਕਸ ਤੱਕ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਪ੍ਰਿਅੰਕਾ ਗਾਂਧੀ ਨਵੇਂ-ਨਵੇਂ ਬੈਗ ਲੈ ਕੇ ਸੰਸਦ ਪਹੁੰਚ ਕੇ ਸੁਰਖੀਆਂ ਵਿੱਚ ਹਨ। ਕਦੇ ਫਲਸਤੀਨ ਅਤੇ ਕਦੇ ਬੰਗਲਾਦੇਸ਼ ਲਿਖੇ ਹੋਏ ਬੈਗ ਉਨ੍ਹਾਂ ਦੇ ਹੱਥਾਂ ਚ ਨਜ਼ਰ ਆ ਰਹੇ ਸਨ। ਇਸ ਦੌਰਾਨ ਉੜੀਸਾ ਤੋਂ ਭਾਜਪਾ ਸੰਸਦ ਅਪਰਾਜਿਤਾ ਸਾਰੰਗੀ ਨੇ ਪ੍ਰਿਯੰਕਾ ਗਾਂਧੀ ਨੂੰ ‘1984’ ਲਿਖਿਆ ਬੈਗ ਦਿੱਤਾ ਅਤੇ ਭਾਜਪਾ ਦੀ ਤਰਫੋਂ ਬੈਗ ਪਾਲੀਟਿਕਸ ਵਿੱਚ ਐਂਟਰੀ ਲਈ। ਅਪਰਾਜਿਤਾ ਨੇ ਦੱਸਿਆ ਕਿ ਪ੍ਰਿਅੰਕਾ ਦੇ ਬੈਗ ਰਾਹੀਂ ਦਿੱਤੇ ਜਾ ਰਹੇ ਸੰਦੇਸ਼ਾਂ ਦੇ ਜਵਾਬ ‘ਚ ਉਨ੍ਹਾਂ ਨੇ ਇਹ ਬੈਗ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਇਆ ਹੈ।

ਅਪਰਾਜਿਤਾ ਨੇ ਦਿੱਤਾ ‘1984’ ਦਾ ਸੰਦੇਸ਼

ਦਰਅਸਲ ਭਾਜਪਾ ਦੀ ਮਹਿਲਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਦਿੱਤੇ ਬੈਗ ‘ਤੇ ‘1984’ ਲਿਖਿਆ ਹੋਇਆ ਸੀ। ਬੈਗ ਦੇ ਡਿਜ਼ਾਈਨ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਦਰਸਾਉਣ ਲਈ ਖੂਨ ਦੇ ਛਿੱਟੇ ਸਨ। ਅਪਰਾਜਿਤਾ ਨੇ ਇਸ ਨੂੰ ਕਾਂਗਰਸ ਦੀਆਂ ਗਲਤੀਆਂ ਅਤੇ ਉਸ ਦੌਰ ਦੀ ਤ੍ਰਾਸਦੀ ਦੀ ਯਾਦ ਦਿਵਾਉਣ ਵਾਲਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਿਅੰਕਾ ਗਾਂਧੀ ਬੈਗ ਰਾਹੀਂ ਸੰਦੇਸ਼ ਦੇ ਰਹੇ ਹਨ, ਉਸੇ ਤਰ੍ਹਾਂ ਮੈਂ ਵੀ ਉਨ੍ਹਾਂ ਨੂੰ ਇਹ ਬੈਗ ਗਿਫਟ ਕੀਤਾ ਹੈ ਤਾਂ ਜੋ ਕਾਂਗਰਸ ਨੂੰ ਉਸਦਾ ਇਤਿਹਾਸ ਯਾਦ ਕਰਵਾਇਆ ਜਾ ਸਕੇ।

1984 ਦੇ ਸਿੱਖ ਦੰਗਿਆਂ ਦੀ ਯਾਦ ਦਿਵਾ ਰਿਹਾ ਬੈਗ

ਇਸ ਬੈਗ ‘ਚ ‘1984’ ਨੂੰ ਖੂਨ ਨਾਲ ਰੰਗਿਆ ਹੋਇਆ ਦਿਖਾਇਆ ਗਿਆ ਹੈ, ਜੋ ਇਸ ਸਾਲ ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਦਿਵਾਉਂਦਾ ਹੈ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਇਹ ਦੰਗੇ ਭੜਕੇ ਸਨ ਅਤੇ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਗਈਆਂ ਸਨ। ਅਪਰਾਜਿਤਾ ਨੇ ਇਸ ਨੂੰ ਕਾਂਗਰਸ ਦੀਆਂ ਕੁਰਤੂਤਾਂ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਇਹ ਥੈਲਾ ਕਾਂਗਰਸ ਦੇ ਅਤੀਤ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਪ੍ਰਿਅੰਕਾ ਗਾਂਧੀ ਨੇ ਇਸ ਬੈਗ ਨੂੰ ਸਵੀਕਾਰ ਕੀਤਾ, ਪਰ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

Exit mobile version