Karnataka Election: BJP ਭਾਰਤ ਦੀ ਸਭ ਤੋਂ ਭ੍ਰਿਸ਼ਟ ਸਰਕਾਰ, 40% ਕਮਿਸ਼ਨ ਲੈਂਦੀ ਹੈ, 40 ਸੀਟਾਂ ਤੱਕ ਸੀਮਤ ਰਹੇਗੀ-ਰਾਹੁਲ ਗਾਂਧੀ

Published: 

24 Apr 2023 10:03 AM

Karnataka Assembly Election 2023: ਰਾਹੁਲ ਗਾਂਧੀ ਨੇ ਕਰਨਾਟਕ ਵਿੱਚ 150 ਸੀਟਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।

Karnataka Election: BJP ਭਾਰਤ ਦੀ ਸਭ ਤੋਂ ਭ੍ਰਿਸ਼ਟ ਸਰਕਾਰ, 40% ਕਮਿਸ਼ਨ ਲੈਂਦੀ ਹੈ, 40 ਸੀਟਾਂ ਤੱਕ ਸੀਮਤ ਰਹੇਗੀ-ਰਾਹੁਲ ਗਾਂਧੀ
Follow Us On

Karnataka Assembly Election 2023: ਕਰਨਾਟਕ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਸੂਬੇ ‘ਚ 10 ਮਈ ਨੂੰ ਵੋਟਿੰਗ ਹੈ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਕੋਸਣ ਵਿੱਚ ਲੱਗੀਆਂ ਹੋਈਆਂ ਹਨ। ਜੇਕਰ ਸੱਤਾਧਾਰੀ ਧਿਰ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾ ਰਹੀ ਹੈ ਤਾਂ ਵਿਰੋਧੀ ਧਿਰ ਸੱਤਾਧਾਰੀ ਧਿਰ ‘ਤੇ ਹਮਲੇ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨਾਟਕ (Karnataka) ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਉਹ ਇੱਥੇ ਮੁੜ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਦੂਜੇ ਪਾਸੇ ਕਾਂਗਰਸ ਭਾਜਪਾ ‘ਤੇ ਲਗਾਤਾਰ ਹਮਲੇ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਇਕ ਚੋਣ ਰੈਲੀ ਦੌਰਾਨ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਭਾਰਤ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਕਿਹਾ। ਰਾਹੁਲ ਨੇ ਕਿਹਾ ਕਿ 40 ਫੀਸਦੀ ਕਮਿਸ਼ਨ ਲੈਣ ਵਾਲੀ ਭਾਜਪਾ ਸਰਕਾਰ ਇਸ ਵਾਰ 10 ਮਈ ਨੂੰ 40 ਸੀਟਾਂ ਤੱਕ ਸਿਮਟ ਜਾਵੇਗੀ।

ਭਾਜਪਾ ਸਰਕਾਰ ਭਾਰਤ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ-ਰਾਹੁਲ ਗਾਂਧੀ

ਇਸ ਤੋਂ ਇਲਾਵਾ ਰਾਹੁਲ ਨੇ ਪੀਐਮ ਮੋਦੀ (PM Modi) ‘ਤੇ ਵੀ ਨਿਸ਼ਾਨਾ ਸਾਧਿਆ। ਵਿਜੇਪੁਰਾ ‘ਚ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਰਨਾਟਕ ‘ਚ ਇਸ ਵਾਰ ਕਾਂਗਰਸ 150 ਸੀਟਾਂ ਨਾਲ ਸਰਕਾਰ ਬਣਾਏਗੀ, ਜਦਕਿ ਭਾਜਪਾ ਦੀ ’40 ਫੀਸਦੀ ਕਮਿਸ਼ਨ ਵਾਲੀ ਸਰਕਾਰ’ 40 ਸੀਟਾਂ ‘ਤੇ ਰਹਿ ਜਾਵੇਗੀ। ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਸਰਕਾਰ ਭਾਰਤ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਕਰਨਾਟਕ ਵਿੱਚ ਉਹ ਜੋ ਵੀ ਕੰਮ ਕਰਦੇ ਹਨ, 40 ਫੀਸਦੀ ਕਮਿਸ਼ਨ ਲੈਂਦੇ ਹਨ। ਇਹ 40 ਫੀਸਦੀ ਕਮਿਸ਼ਨ ਵਾਲੀ ਸਰਕਾਰ ਹੈ।

‘ਸੱਚਾਈ ਸਿਰਫ਼ ਸੰਸਦ ‘ਚ ਨਹੀਂ ਦੱਸੀ ਜਾ ਸਕਦੀ’

ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਭਾਜਪਾ ਸੋਚਦੀ ਹੈ ਕਿ ਸੱਚ ਸਿਰਫ ਸੰਸਦ ‘ਚ ਹੀ ਦੱਸਿਆ ਜਾ ਸਕਦਾ ਹੈ ਤਾਂ ਉਹ ਗਲਤ ਹਨ ਕਿਉਂਕਿ ਸੱਚ ਕਿਤੇ ਵੀ ਕਿਹਾ ਜਾ ਸਕਦਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਅਸੀਂ ਮਰਦਮਸ਼ੁਮਾਰੀ ਵਿੱਚ ਜਾਤਾਂ ਦੇ ਅੰਕੜੇ ਸ਼ਾਮਲ ਕੀਤੇ ਸਨ। ਅਸੀਂ ਮੋਦੀ ਜੀ ਨੂੰ ਉਸ ਡੇਟਾ ਨੂੰ ਜਨਤਕ ਕਰਨ ਦੀ ਬੇਨਤੀ ਕੀਤੀ ਹੈ। ਪਰ ਉਹ ਇਸ ਡੇਟਾ ਨੂੰ ਜਨਤਕ ਨਹੀਂ ਕਰ ਰਹੇ ਹਨ ਕਿਉਂਕਿ ਉਹ ਭਾਰਤ ਦੀ ਦੌਲਤ ਨੂੰ ਓਬੀਸੀ ਵਿੱਚ ਵੰਡਣਾ ਨਹੀਂ ਚਾਹੁੰਦੇ ਹਨ। ਰਾਹੁਲ ਨੇ ਕਿਹਾ ਕਿ ਜੇਕਰ ਮੋਦੀ ਜੀ ਇਹ ਕੰਮ ਨਹੀਂ ਕਰਨਗੇ ਤਾਂ ਪਹਿਲਾਂ ਅਸੀਂ ਦਬਾਅ ਪਾਵਾਂਗੇ ਅਤੇ ਫਿਰ ਅਸੀਂ ਖੁਦ ਕਰਾਂਗੇ।

ਅੱਜ ਦੀਆਂ ਖਬਰਾਂ ਪੰਜਾਬ ਨਿਊਜ, ਪੰਜਾਬੀ ਖਬਰਾਂ, ਟੀਵੀ9 ਪੰਜਾਬੀ

Exit mobile version