ਬਿਹਾਰ ਦੇ ਸਮਸਤੀਪੁਰ ‘ਚ ਕੁੜੀ ਨਾਲ ਛੇੜਛਾੜ ਦਾ ਮਾਮਲਾ, ਵਾਇਰਲ ਵੀਡੀਓ ਦੇ ਆਧਾਰ ‘ਤੇ ਆਰੋਪੀਆਂ ਦੀ ਪਛਾਣ ‘ਚ ਜੁਟੀ ਪੁਲਿਸ

Updated On: 

24 Sep 2026 11:19 AM IST

Samastipur Crime: ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿੱਚ ਇੱਕ ਕੁੜੀ ਨਾਲ ਛੇੜਛਾੜ ਅਤੇ ਅਸ਼ਲੀਲ ਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕਰਪੂਰੀਗ੍ਰਾਮ ਥਾਣਾ ਖੇਤਰ ਦੇ ਜਗਤਸਿੰਘਪੁਰ ਪਿੰਡ ਵਿੱਚ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਬਿਹਾਰ ਦੇ ਸਮਸਤੀਪੁਰ ਚ ਕੁੜੀ ਨਾਲ ਛੇੜਛਾੜ ਦਾ ਮਾਮਲਾ, ਵਾਇਰਲ ਵੀਡੀਓ ਦੇ ਆਧਾਰ ਤੇ ਆਰੋਪੀਆਂ ਦੀ ਪਛਾਣ ਚ ਜੁਟੀ ਪੁਲਿਸ

ਬਿਹਾਰ 'ਚ ਮੁੜ ਕੁੜੀ ਨਾਲ ਛੇੜਛਾੜ

Samastipur Crime News: ਬਿਹਾਰ ਦੇ ਜਮੂਈ ਤੋਂ ਬਾਅਦ ਹੁਣ ਸੂਬੇ ਦੇ ਇੱਕ ਹੋਰ ਜ਼ਿਲ੍ਹੇ ਤੋਂ ਕੁੜੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਮੂਈ ਵਿੱਚ ਲੜਕੀ ਨਾਲ ਹੋਈ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਚਰਚਾ ਅਜੇ ਠੰਢੀ ਨਹੀਂ ਹੋਈ ਸੀ ਕਿ ਇਸੇ ਵਿਚਕਾਰ ਸਮਸਤੀਪੁਰ ਵਿੱਚ ਇੱਕ ਕੁੜੀ ਨਾਲ ਛੇੜਛਾੜ ਕੀਤੀ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇੱਥੇ ਵੀ ਸੜਕ ਤੋਂ ਲੰਘ ਰਹੀ ਕੁੜੀ ਨਾਲ ਛੇੜਛਾੜ ਕੀਤੀ ਗਈ।

ਇਸ ਮਾਮਲੇ ਵਿੱਚ 4 ਆਰੋਪੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਦਰ ਡੀਐੱਸਪੀ ਦੁਰਗੇਸ਼ ਦੀਪਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸਮਸਤੀਪੁਰ ਜ਼ਿਲ੍ਹੇ ਦੇ ਕਰਪੂਰੀਗ੍ਰਾਮ ਥਾਣਾ ਖੇਤਰ ਅਧੀਨ ਆਉਂਦੇ ਜਗਤਸਿੰਘਪੁਰ ਪਿੰਡ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਇੱਥੇ ਇੱਕ ਕੁੜੀ ਸੜਕ ਤੋਂ ਜਾ ਰਹੀ ਸੀ। ਇਸ ਦੌਰਾਨ ਦੋ-ਤਿੰਨ ਸਥਾਨਕ ਨੌਜਵਾਨਾਂ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਇਸ ਦੇ ਨਾਲ ਹੀ ਗਾਲੀ-ਗਲੌਚ ਕਰਦਿਆਂ ਉਸ ਨਾਲ ਬਦਸਲੂਕੀ ਕੀਤੀ। ਪਿੰਡ ਦੀ ਬਾਂਧ ਬਾਈਪਾਸ ਰੋਡ ‘ਤੇ ਨੌਜਵਾਨਾਂ ਨੇ ਕੁੜੀ ਨਾਲ ਛੇੜਛਾੜ, ਗਾਲੀ-ਗਲੌਚ ਅਤੇ ਅਸ਼ਲੀਲ ਵਿਵਹਾਰ ਕੀਤਾ।

ਛੇੜਛਾੜ ਅਤੇ ਬੈਡ ਟੱਚ ਦਾ ਆਰੋਪ

ਕੁੜੀ ਇੱਕ ਲੜਕੇ ਨਾਲ ਬਾਂਧ ਬਾਈਪਾਸ ਰੋਡ ਤੋਂ ਜਾ ਰਹੀ ਸੀ। ਉਹ ਰਸਤੇ ਵਿੱਚ ਰੁਕ ਕੇ ਫੋਟੋ ਖਿੱਚ ਰਹੀ ਸੀ। ਇਸੇ ਦੌਰਾਨ ਆਸ-ਪਾਸ ਦੇ ਕੁਝ ਨੌਜਵਾਨਾਂ ਦੇ ਉੱਥੇ ਪਹੁੰਚਣ ਅਤੇ ਕੁੜੀ ਨਾਲ ਗਾਲੀ-ਗਲੌਚ ਕਰਨ ਦੇ ਨਾਲ ਛੇੜਛਾੜ ਅਤੇ ਬੈਡ ਟੱਚ ਕਰਨ ਦੇ ਆਰੋਪ ਹਨ। ਕੁੜੀ ਆਪਣੀ ਇੱਜ਼ਤ-ਆਬਰੂ ਬਚਾਉਣ ਲਈ ਆਰੋਪੀਆਂ ਅੱਗੇ ਗੁਹਾਰ ਲਗਾਉਂਦੀ ਰਹੀ। ਉਸ ਨੇ ਇਨਸਾਨੀਅਤ ਦੇ ਨਾਤੇ ਉਸ ਨੂੰ ਛੱਡ ਦੇਣ ਦੀ ਗੱਲ ਵੀ ਕਹੀ।

ਬਾਅਦ ਵਿੱਚ ਕੁੜੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਘਰ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਅੱਗ ਵਾਂਗ ਫੈਲਦੇ ਹੀ ਪਿੰਡ ਦੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੋ ਗਈ। ਪੁਲਿਸ ਨੂੰ ਵੀ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਉੱਥੇ ਹੀ ਕਿਸੇ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਐਸਪੀ ਅਰਵਿੰਦ ਪ੍ਰਤਾਪ ਸਿੰਘ ਨੇ ਕੀ ਦੱਸਿਆ?

ਇਸ ਮਾਮਲੇ ਵਿੱਚ ਸਮਸਤੀਪੁਰ ਐਸਪੀ ਅਰਵਿੰਦ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਰੋਪੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਸਦਰ ਡੀਐੱਸਪੀ-1 ਅਤੇ ਸਥਾਨਕ ਥਾਣੇ ਦੀ ਟੀਮ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ। ਥਾਣਾ ਮੁਖੀ ਅਤੇ ਡੀਐੱਸਪੀ ਨੂੰ ਜ਼ਰੂਰੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਅਰਵਿੰਦ ਪ੍ਰਤਾਪ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਦੇ ਆਧਾਰ ‘ਤੇ ਆਰੋਪੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਸਦਰ ਡੀਐੱਸਪੀ-1 ਸਤੀਸ਼ ਸੁਮਨ ਨੇ ਵੀ ਕਿਹਾ ਕਿ ਵਾਇਰਲ ਵੀਡੀਓ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਕਰਪੂਰੀਗ੍ਰਾਮ ਥਾਣਾ ਮੁਖੀ ਨੇ ਦੱਸਿਆ ਕਿ ਵਾਇਰਲ ਵੀਡੀਓ ਬਾਰੇ ਜਾਣਕਾਰੀ ਮਿਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ। ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

Source:TV9Hindi.com

Loading...
Unable to load recommendations.
Follow Us