AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੀ ਭਗਤ ਸਿੰਘ ਨੂੰ ਫਾਂਸੀ ਤੋਂ ਬਚਾ ਸਕਦੇ ਸਨ ਮਹਾਤਮਾ ਗਾਂਧੀ? ਸ਼ਹੀਦ-ਏ-ਆਜ਼ਮ ਦੇ ਜਨਮ ਦਿਹਾੜੇ ‘ਤੇ ਖ਼ਾਸ ਰਿਪੋਰਟ

Bhagat Singh Birth Anniversary: ਮਹਾਤਮਾ ਗਾਂਧੀ ਨੂੰ ਫਾਂਸੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਾਰ-ਵਾਰ ਸਵਾਲ ਚੁੱਕੇ ਗਏ। ਕਾਂਗਰਸ ਦੇ ਅੰਦਰੋਂ-ਬਾਹਰੋਂ ਅਤੇ ਜਨਤਾ ਦੇ ਇੱਕ ਵੱਡੇ ਹਿੱਸੇ ਧੜੇ ਨੂੰ ਸ਼ਿਕਾਇਤਾਂ ਸਨ ਕਿ ਗਾਂਧੀ ਹੀ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੇ ਪ੍ਰਭਾਵ ਨਾਲ ਫਾਂਸੀ ਨੂੰ ਰੋਕਿਆ ਜਾ ਸਕਦਾ ਸੀ। ਪੂਰੀ ਕਹਾਣੀ ਪੜ੍ਹੋ।

ਕੀ ਭਗਤ ਸਿੰਘ ਨੂੰ ਫਾਂਸੀ ਤੋਂ ਬਚਾ ਸਕਦੇ ਸਨ ਮਹਾਤਮਾ ਗਾਂਧੀ? ਸ਼ਹੀਦ-ਏ-ਆਜ਼ਮ ਦੇ ਜਨਮ ਦਿਹਾੜੇ 'ਤੇ ਖ਼ਾਸ ਰਿਪੋਰਟ
tv9-punjabi
| Published: 28 Sep 2023 14:00 PM IST

‘ਗਾਂਧੀ ਗੋ ਬੈਕ’ ਦੇ ਨਾਅਰਿਆਂ ਦਾ ਸ਼ੋਰ ਸੀ। ਗੁੱਸੇ ਵਿੱਚ ਆਏ ਨੌਜਵਾਨ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਰਹੇ ਸਨ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਨਾਅਰੇ ਲਗਾ ਰਹੇ ਲੋਕ ਗਾਂਧੀ ‘ਤੇ ਉਨ੍ਹਾਂ ਨੂੰ ਫਾਂਸੀ ਤੋਂ ਨਾ ਬਚਾਉਣ ਦਾ ਦੋਸ਼ ਲਗਾ ਰਹੇ ਸਨ ਅਤੇ ਉਨ੍ਹਾਂ ਦੀ ਨਾਰਾਜ਼ਗੀ ਸਿਖਰ ‘ਤੇ ਸੀ। ਇਹ ਕਾਂਗਰਸ ਦੀ ਕਰਾਚੀ ਕਾਨਫਰੰਸ ਦਾ ਦ੍ਰਿਸ਼ ਸੀ। ਕਾਨਫਰੰਸ ਤੋਂ ਤਿੰਨ ਦਿਨ ਪਹਿਲਾਂ 23 ਮਾਰਚ 1931 ਦੀ ਸ਼ਾਮ ਨੂੰ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ।

ਮਹਾਤਮਾ ਗਾਂਧੀ ਨੇ ਕਿਹਾ, ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਮੈਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਨਹੀਂ ਬਚਾਉਣਾ ਚਾਹੁੰਦਾ ਸੀ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ। ਪਰ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਹੋਵੇ। ਉਨ੍ਹਾਂ ਦਾ ਰਾਹ ਗਲਤ ਅਤੇ ਵਿਅਰਥ ਸੀ। “ਮੈਂ ਪਿਤਾ ਵਾਲੇ ਅਧਿਕਾਰ ਦੇ ਨਾਲ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹਿੰਸਾ ਸਿਰਫ ਨਰਕ ਦੇ ਤਸੀਹੇ ਦਿੰਦੀ ਹੈ।”

ਬੋਸ ਚਾਹੁੰਦੇ ਸਨ ਕਿ ਫਾਂਸੀ ਨੂੰ ਰੱਦ ਕਰਨ ਦੀ ਸ਼ਰਤ ਗਾਂਧੀ-ਇਰਵਿਨ ਸਮਝੌਤੇ ਵਿਚ ਰੱਖੀ ਜਾਵੇ

ਭਗਤ ਸਿੰਘ ਦੀ ਫਾਂਸੀ ਤੋਂ ਪਹਿਲਾਂ ਅਤੇ ਬਾਅਦ ਵਿਚ ਮਹਾਤਮਾ ਗਾਂਧੀ ‘ਤੇ ਵਾਰ-ਵਾਰ ਸਵਾਲ ਚੁੱਕੇ ਗਏ ਸਨ। ਕਾਂਗਰਸ ਦੇ ਅੰਦਰੋਂ-ਬਾਹਰੋਂ ਅਤੇ ਜਨਤਾ ਦੇ ਇੱਕ ਵੱਡੇ ਧੜੇ ਦੀਆਂ ਸ਼ਿਕਾਇਤਾਂ ਸਨ ਕਿ ਗਾਂਧੀ ਹੀ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੇ ਪ੍ਰਭਾਵ ਨਾਲ ਇਸ ਫਾਂਸੀ ਨੂੰ ਰੋਕਿਆ ਜਾ ਸਕਦਾ ਸੀ। ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਨੌਜਵਾਨਾਂ ਨੇ ਮੰਗ ਕੀਤੀ ਸੀ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜ ਗੁਰੂ ਨੂੰ ਫਾਂਸੀ ਦੇਣ ਦੇ ਫੈਸਲੇ ਨੂੰ ਵਾਪਸ ਲੈ ਕੇ ਵਾਇਸਰਾਏ ਇਰਵਿਨ ਨਾਲ ਸਮਝੌਤੇ ਦੀ ਸ਼ਰਤ ਵਿੱਚ ਸ਼ਾਮਲ ਕੀਤਾ ਜਾਵੇ। ਬੋਸ ਨੇ ਕਿਹਾ, “ਜੇਕਰ ਵਾਇਸਰਾਏ ਤਿਆਰ ਨਹੀਂ ਹਨ ਤਾਂ ਗੱਲਬਾਤ ਬਿਲਕੁਲ ਨਹੀਂ ਹੋਣੀ ਚਾਹੀਦੀ ਜਾਂ ਸਮਝੌਤਾ ਤੋੜਨਾ ਚਾਹੀਦਾ ਹੈ।”

ਕੀ ਗਾਂਧੀ ਦੇ ਯਤਨ ਅੱਧੇ-ਅਧੂਰੇ ਸਨ?

17 ਫਰਵਰੀ 1931 ਤੋਂ ਗਾਂਧੀ-ਇਰਵਿਨ ਵਾਰਤਾ ਸ਼ੁਰੂ ਹੋਈ ਅਤੇ 5 ਮਾਰਚ ਤੱਕ ਜਾਰੀ ਰਹੀ। 18 ਫਰਵਰੀ ਨੂੰ ਗਾਂਧੀ ਨੇ ਇਰਵਿਨ ਨੂੰ ਕਿਹਾ, ਇਸਦਾ ਸਾਡੀ ਗੱਲਬਾਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਹਾਨੂੰ ਇਹ ਅਣਉਚਿਤ ਵੀ ਲੱਗ ਸਕਦਾ ਹੈ। ਪਰ ਜੇ ਤੁਸੀਂ ਮੌਜੂਦਾ ਮਾਹੌਲ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਫਾਂਸੀ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ। ਮਹਾਤਮਾ ਗਾਂਧੀ ਦੇ ਅਨੁਸਾਰ, “ਵਾਇਸਰਾਏ ਨੇ ਇਸ ਤਰੀਕੇ ਨਾਲ ਮੁੱਦਾ ਉਠਾਉਣ ‘ਤੇ ਖੁਸ਼ੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਸਜ਼ਾ ਨੂੰ ਬਦਲਣਾ ਮੁਸ਼ਕਲ ਹੈ, ਪਰ ਇਸ ਨੂੰ ਮੁਲਤਵੀ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

ਇਰਵਿਨ ਨੇ ਉਸੇ ਦਿਨ ਰਾਜ ਦੇ ਸਕੱਤਰ ਨੂੰ ਲਿਖਿਆ, “ਹਾਲਾਂਕਿ ਗਾਂਧੀ ਹਮੇਸ਼ਾ ਮੌਤ ਦੀ ਸਜ਼ਾ ਦਾ ਵਿਰੋਧ ਕਰਦੇ ਰਹੇ ਸਨ, ਉਨ੍ਹਾਂ ਇਸ ਫਾਂਸੀ ਨੂੰ ਮੁਲਤਵੀ ਕਰਨ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਾਂਸੀ ਨਾਲ ਸ਼ਾਂਤੀ ਪ੍ਰਭਾਵਿਤ ਹੋਵੇਗੀ। ਰਾਸ਼ਟਰਪਿਤਾ ਨੇ 19 ਮਾਰਚ 1931 ਨੂੰ ਦੂਜੀ ਵਾਰ ਇਰਵਿਨ ਕੋਲ ਇਹ ਮੁੱਦਾ ਚੁੱਕਿਆ। ਇਹ ਮੀਟਿੰਗ ਕਰਾਚੀ ਦੇ ਕਾਂਗਰਸ ਸੈਸ਼ਨ ਤੋਂ ਪਹਿਲਾਂ ਸਮਝੌਤੇ ਦੀ ਨੋਟੀਫਿਕੇਸ਼ਨ ਦੇ ਸਬੰਧ ਵਿੱਚ ਸੀ। ਮੀਟਿੰਗ ਤੋਂ ਬਾਅਦ ਰਵਾਨਾ ਹੁੰਦੇ ਹੋਏ, ਮਹਾਤਮਾ ਗਾਂਧੀ ਨੇ ਇਰਵਿਨ ਨੂੰ ਕਿਹਾ, “ਮੈਂ ਅਖਬਾਰਾਂ ਵਿੱਚ 24 ਮਾਰਚ ਦੀ ਫਾਂਸੀ ਦੀ ਤਾਰੀਖ ਦੇਖੀ ਹੈ।”

ਇਰਵਿਨ ਨੇ ਜਵਾਬ ਦਿੱਤਾ, ਮੈਂ ਸਾਵਧਾਨੀ ਨਾਲ ਮਾਮਲੇ ਤੱਕ ਪਹੁੰਚ ਕੀਤੀ ਹੈ, ਪਰ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਕੋਈ ਕਾਰਨ ਨਹੀਂ ਮਿਲਿਆ। ਇਸ ਨੂੰ ਕਾਂਗਰਸ ਸੈਸ਼ਨ ਤੱਕ ਮੁਲਤਵੀ ਕਰਨ ਬਾਰੇ ਸੋਚਿਆ ਗਿਆ ਹੈ। ਪਰ ਇਸ ਨੂੰ ਉਚਿਤ ਨਹੀਂ ਸਮਝਿਆ ਗਿਆ ਕਿਉਂਕਿ ਇੱਕ ਵਾਰ ਫਾਂਸੀ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਇਸ ਨੂੰ ਮੁਲਤਵੀ ਕਰਨਾ ਸਿਆਸੀ ਨਜ਼ਰੀਏ ਤੋਂ ਸਹੀ ਨਹੀਂ ਹੋਵੇਗਾ ਹੋਵੇਗਾ। ਇਸ ਨੂੰ ਮੁਲਤਵੀ ਕਰਨਾ ਵੀ ਅਣਮਨੁੱਖੀ ਹੋਵੇਗਾ ਕਿਉਂਕਿ ਦੋਸਤ ਅਤੇ ਪਰਿਵਾਰ ਸਮਝਣਗੇ ਕਿ ਮੈਂ ਸਜ਼ਾ ਨੂੰ ਬਦਲਣ ਬਾਰੇ ਵਿਚਾਰ ਕਰ ਰਿਹਾ ਹਾਂ। ਇਸ ਤੋਂ ਬਾਅਦ ਕਾਂਗਰਸ ਨੂੰ ਇਹ ਕਹਿਣ ਦਾ ਮੌਕਾ ਵੀ ਮਿਲੇਗਾ ਕਿ ਉਹ ਸਰਕਾਰ ਦੀ ਚਾਲ ਦਾ ਸ਼ਿਕਾਰ ਹੋਈ ਹੈ।

ਮਹਾਤਮਾ ਗਾਂਧੀ ਦੀ ਆਖਰੀ ਅਪੀਲ

20 ਮਾਰਚ, 1931 ਨੂੰ, ਗਾਂਧੀ ਨੇ ਗ੍ਰਹਿ ਸਕੱਤਰ ਹਰਬਰਟ ਐਮਰਸਨ ਨਾਲ ਇਸ ਮੁੱਦੇ ‘ਤੇ ਲੰਮੀ ਚਰਚਾ ਕੀਤੀ। ਮੀਟਿੰਗ ਵਿੱਚ ਕਾਂਗਰਸ ਦੇ ਇਜਲਾਸ ਤੋਂ ਪਹਿਲਾਂ ਜਾਂ ਬਾਅਦ ਵਿੱਚ, ਦੋਵਾਂ ਮੌਕਿਆਂ ‘ਤੇ ਸਜ਼ਾ ਨੂੰ ਲਟਕਾਏ ਜਾਣ ‘ਤੇ ਮੁਸ਼ਕਲ ਨੂੰ ਮਹਿਸੂਸ ਕੀਤਾ ਗਿਆ। ਮਹਾਤਮਾ ਗਾਂਧੀ 21 ਅਤੇ 22 ਮਾਰਚ ਨੂੰ ਇਰਵਿਨ ਨੂੰ ਦੁਬਾਰਾ ਮਿਲੇ ਸਨ। ਆਖ਼ਰੀ ਮੁਲਾਕਾਤ ਵਿਚ ਕੁਝ ਵਿਚਾਰਾਂ ਦੀ ਉਮੀਦ ਦੇਖਦਿਆਂ, ਉਨ੍ਹਾਂ 23 ਮਾਰਚ 1931 ਦੀ ਸਵੇਰ ਨੂੰ ਇਰਵਿਨ ਨੂੰ ਲਿਖੀ ਚਿੱਠੀ ਵਿਚ ਲਿਖਿਆ, ”ਤੁਹਾਨੂੰ ਇਹ ਪੱਤਰ ਲਿਖਣਾ ਤੁਹਾਡੇ ਲਈ ਬੇਰਹਿਮ ਜਾਪਦਾ ਹੈ, ਪਰ ਸ਼ਾਂਤੀ ਦੇ ਹਿੱਤ ਵਿੱਚ ਅੰਤਿਮ ਅਪੀਲ ਕਰਨੀ ਜ਼ਰੂਰੀ ਹੈ। ਭਾਵੇਂ ਤੁਸੀਂ ਮੈਨੂੰ ਸਾਫ਼-ਸਾਫ਼ ਕਿਹਾ ਸੀ ਕਿ ਭਗਤ ਸਿੰਘ ਅਤੇ ਦੋ ਹੋਰਾਂ ਦੀ ਫਾਂਸੀ ਦੀ ਸਜ਼ਾ ਵਿੱਚ ਮਾਫ਼ੀ ਦੀ ਕੋਈ ਉਮੀਦ ਨਹੀਂ ਸੀ, ਫਿਰ ਵੀ ਤੁਸੀਂ ਮੈਨੂੰ ਸ਼ਨੀਵਾਰ ਦੀ ਮੇਰੀ ਬੇਨਤੀ ‘ਤੇ ਵਿਚਾਰ ਕਰਨ ਲਈ ਕਿਹਾ ਸੀ। ਡਾਕਟਰ ਸਪਰੂ ਕੱਲ੍ਹ ਮੈਨੂੰ ਮਿਲੇ ਅਤੇ ਮੈਨੂੰ ਦੱਸਿਆ ਕਿ ਤੁਸੀਂ ਇਸ ਮੁੱਦੇ ਬਾਰੇ ਚਿੰਤਤ ਹੋ ਅਤੇ ਤੁਸੀਂ ਇਸ ਦਾ ਹੱਲ ਲੱਭਣ ਬਾਰੇ ਸੋਚ ਰਹੇ ਹੋ।”

ਉਨ੍ਹਾਂ ਅੱਗੇ ਲਿਖਿਆ, “ਜੇਕਰ ਇਸ ‘ਤੇ ਮੁੜ ਵਿਚਾਰ ਕਰਨ ਦੀ ਗੁੰਜਾਇਸ਼ ਹੈ ਤਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਜਨਤਾ ਦੀ ਰਾਏ ਸਹੀ ਹੈ ਜਾਂ ਗਲਤ, ਪਰ ਜਨਤਾ ਇਸ ਸਜ਼ਾ ‘ਚ ਢਿੱਲ ਚਾਹੁੰਦੀ ਹੈ। ਜਦੋਂ ਕੋਈ ਸਿਧਾਂਤ ਦਾਅ ‘ਤੇ ਨਹੀਂ ਹੁੰਦਾ ਤਾਂ ਇਹ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਜਨਤਾ ਦੀ ਰਾਏ ਦਾ ਆਦਰ ਕਰੀਏ। ਮੌਜੂਦਾ ਮਾਮਲੇ ‘ਚ ਸਥਿਤੀ ਕੁਝ ਅਜਿਹੀ ਹੀ ਹੈ। ਜੇਕਰ ਸਜ਼ਾ ਹਲਕੀ ਹੋ ਜਾਂਦੀ ਹੈ ਤਾਂ ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਇਹ ਅੰਦਰੂਨੀ ਸ਼ਾਂਤੀ ਸਥਾਪਤ ਕਰਨ ਵਿੱਚ ਮਦਦ ਕਰੇਗਾ। ਜੇਕਰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਬਿਨਾਂ ਸ਼ੱਕ ਸ਼ਾਂਤੀ ਖ਼ਤਰੇ ਵਿੱਚ ਪੈ ਜਾਵੇਗੀ। ਕਿਉਂਕਿ ਤੁਸੀਂ ਮੇਰੇ ਪ੍ਰਭਾਵ ਨੂੰ ਸਮਝਦੇ ਹੋ, ਜਿਵੇਂ ਵੀ ਹੈ, ਸ਼ਾਂਤੀ ਦੀ ਸਥਾਪਨਾ ਲਈ ਮਦਦਗਾਰ ਹੈ। ਇਸ ਲਈ ਬੇਲੋੜੇ ਭਵਿੱਖ ਵਿੱਚ ਮੇਰੀ ਸਥਿਤੀ ਨੂੰ ਹੋਰ ਮੁਸ਼ਕਲ ਨਾ ਬਣਾਓ, ਪਹਿਲਾਂ ਹੀ ਇਹ ਇੰਨਾ ਸੌਖਾ ਨਹੀਂ ਹੈ।”

ਗਾਂਧੀ ਬੇਵੱਸ ਕਿਉਂ ਸਨ?

ਮਹਾਤਮਾ ਗਾਂਧੀ ਖੁਦ ਜਾਂ ਉਨ੍ਹਾਂ ਦੇ ਸਮਰਥਕਾਂ ਨੇ ਵੱਖ-ਵੱਖ ਮੌਕਿਆਂ ‘ਤੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਮੁਕੱਦਮੇ ਅਤੇ ਫਾਂਸੀ ਦੇ ਸਵਾਲ ‘ਤੇ ਉਨ੍ਹਾਂ ਦੇ ਯਤਨਾਂ ਦਾ ਜ਼ਿਕਰ ਕੀਤਾ ਹੈ। 4 ਮਈ 1930 ਨੂੰ ਉਨ੍ਹਾਂ ਨੇ ਇਸ ਕੇਸ ਦੀ ਸੁਣਵਾਈ ਲਈ ਵਿਸ਼ੇਸ਼ ਟ੍ਰਿਬਿਊਨਲ ਦੇ ਗਠਨ ਦਾ ਵਿਰੋਧ ਕੀਤਾ ਸੀ। 31 ਜਨਵਰੀ, 1931 ਨੂੰ, ਉਸਨੇ ਇਲਾਹਾਬਾਦ ਵਿੱਚ ਕਿਹਾ, “ਮੇਰਾ ਨਿੱਜੀ ਧਰਮ ਕਹਿੰਦਾ ਹੈ ਕਿ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਉਨ੍ਹਾਂ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ। ਜੇਲ੍ਹ ਵਿੱਚ ਵੀ ਨਹੀਂ ਰੱਖਣਾ ਚਾਹੀਦਾ, ਪਰ ਇਹ ਮੇਰਾ ਨਿੱਜੀ ਵਿਚਾਰ ਹੈ। “ਅਸੀਂ ਉਸਦੀ ਰਿਹਾਈ ਲਈ ਸ਼ਰਤਾਂ ਤੈਅ ਨਹੀਂ ਕਰ ਸਕਦੇ।”

7 ਮਾਰਚ, 1931 ਨੂੰ ਇੱਕ ਜਨਤਕ ਮੀਟਿੰਗ ਵਿੱਚ ਮਹਾਤਮਾ ਗਾਂਧੀ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਫਾਂਸੀ ਦੇਣ ਦੇ ਵਿਰੁੱਧ ਹਨ, ਭਾਵੇਂ ਉਹ ਭਗਤ ਸਿੰਘ ਵਰਗਾ ਬਹਾਦਰ ਹੋਵੇ ਜਾਂ ਹੋਰ। ਇਰਵਿਨ ਨਾਲ ਗੱਲਬਾਤ ਅਤੇ ਸਮਝੌਤੇ ਵਿਚ ਇਸ ਮੁੱਦੇ ਨੂੰ ਸ਼ਰਤ ਵਜੋਂ ਸ਼ਾਮਲ ਨਾ ਕਰਨ ‘ਤੇ ਬਾਪੂ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਉਨ੍ਹਾਂ ਦੀ ਰਾਏ ਨਾਲ ਸਹਿਮਤ ਹੈ ਅਤੇ ਉਹ ਵਰਕਿੰਗ ਕਮੇਟੀ ਦੇ ਫੈਸਲੇ ਦੇ ਪਾਬੰਦ ਹਨ। “ਉਹ ਸਜ਼ਾ ਨੂੰ ਰੱਦ ਕਰਨ ਜਾਂ ਬਦਲਣ ਦੀ ਬਜਾਏ ਮੌਤ ਦੀ ਸਜ਼ਾ ਨੂੰ ਮੁਲਤਵੀ ਕਰਨ ਦੇ ਸਵਾਲ ‘ਤੇ ਸਟੈਂਡ ਰੱਖਦਾ ਸੀ।”

ਤੇਜ ਬਹਾਦੁਰ ਸਪਰੂ ਵਰਗੇ ਕਾਂਗਰਸੀ ਆਗੂ ਅਤੇ ਕਾਨੂੰਨਦਾਨ ਫੈਸਲੇ ਦੇ ਕਾਨੂੰਨੀ ਪੱਖ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸਨ। ਪ੍ਰੀਵੀ ਕੌਂਸਲ ਦੇ ਫੈਸਲੇ ਤੋਂ ਬਾਅਦ ਵਾਇਸਰਾਏ ਦੇ ਪੱਧਰ ਤੋਂ ਮੁਆਫ਼ੀ ਜਾਂ ਸਜ਼ਾ ਵਿੱਚ ਤਬਦੀਲੀ ਦੀ ਕੋਈ ਉਮੀਦ ਨਹੀਂ ਸੀ। ਇਸ ਲਈ ਫਾਂਸੀ ਨੂੰ ਮੁਲਤਵੀ ਕਰਨਾ ਬਿਹਤਰ ਤਰੀਕਾ ਸੀ। ਤਾਂ ਜੋ ਜਦੋਂ ਮੌਕਾ ਆਵੇ ਤਾਂ ਕੋਈ ਰਸਤਾ ਲੱਭਿਆ ਜਾ ਸਕੇ। ਉਸਨੇ 29 ਅਪ੍ਰੈਲ 1931 ਨੂੰ ਸੀ ਵਿਜੇਰਾਘਵਾਚਾਰੀ ਨੂੰ ਲਿਖਿਆ, ”ਸਜ਼ਾ ਦੀ ਕਾਨੂੰਨ ਪੱਖ ਬਾਰੇ ਤੇਜ ਬਹਾਦੁਰ ਸਪਰੂ ਦੁਆਰਾ ਵਾਇਸਰਾਏ ਨਾਲ ਚਰਚਾ ਕੀਤੀ ਗਈ ਸੀ। ਤੁਸੀਂ ਉਨ੍ਹਾਂ ਦੇ ਪ੍ਰਭਾਵ ਨੂੰ ਜਾਣਦੇ ਹੋ, ਪਰ ਕੋਈ ਨਤੀਜਾ ਨਹੀਂ ਨਿਕਲਿਆ।”

”ਫਾਂਸੀ ਕਿਉਂ? ਅਸੀਂ ਜੰਗੀ ਕੈਦੀ ਹਾਂ! ਮੈਨੂੰ ਗੋਲੀ ਮਾਰੋ..”

ਵੱਡਾ ਸਵਾਲ ਇਹ ਹੈ ਕਿ ਕੀ ਸਰਦਾਰ ਭਗਤ ਸਿੰਘ ਅਤੇ ਸੁਖਦੇਵ, ਰਾਜਗੁਰੂ ਨੇ ਫਾਂਸੀ ਤੋਂ ਬਚਣ ਲਈ ਕੋਈ ਸ਼ਰਤ ਮੰਨੀ ਹੋਵੇਗੀ? ਕੇਂਦਰੀ ਅਸੈਂਬਲੀ ਵਿੱਚ ਬੰਬ ਫਟਣ ਤੋਂ ਬਾਅਦ ਭਗਤ ਸਿੰਘ ਨੇ ਭੱਜਣ ਦੀ ਬਜਾਏ ਗ੍ਰਿਫਤਾਰ ਦਿੱਤੀ। ਉਨ੍ਹਾਂ ਨੇ ਅਦਾਲਤੀ ਕਾਰਵਾਈ ਦਾ ਬਾਈਕਾਟ ਕੀਤਾ ਅਤੇ ਸਾਂਡਰਸ ਦੇ ਕਤਲ ਦੀ ਸਿੱਧੀ ਜ਼ਿੰਮੇਵਾਰੀ ਲਈ ਨਾਲ ਹੀ ਇਸ ਦੇ ਕਾਰਨ ਵੀ ਦੱਸੇ। ਜੇ ਮਹਾਤਮਾ ਗਾਂਧੀ ਨੇ ਉਨ੍ਹਾਂ ਦੇ ਰਾਹ ਨੂੰ ਗਲਤ ਸਮਝਿਆ ਤਾਂ ਭਗਤ ਸਿੰਘ ਨੇ ਵੀ ਅਹਿੰਸਾ ਰਾਹੀਂ ਆਜ਼ਾਦੀ ਦੀ ਆਸ ਨਹੀਂ ਰੱਖੀ। ਕੀ ਉਹ ਗਾਂਧੀ ਦੀ ਮਦਦ ਨਾਲ ਆਪਣੀ ਜਾਨ ਬਚਾਉਣੀ ਸਵੀਕਾਰ ਕਰ ਲੈਂਦੇ? ਕੁਰਬਾਨੀ ਲਈ ਖ਼ੁਸ਼ੀ-ਖ਼ੁਸ਼ੀ ਤਿਆਰ ਭਗਤ ਸਿੰਘ ਨੇ ਆਪਣੇ ਪਿਤਾ ਸਰਦਾਰ ਕਿਸ਼ਨ ਸਿੰਘ ਨੂੰ ਪ੍ਰੀਵੀ ਕੌਂਸਲ ਕੋਲ ਅਪੀਲ ਕਰਨ ਤੋਂ ਰੋਕ ਦਿੱਤਾ ਸੀ। ਮਾਤਾ ਵਿਦਿਆਵਤੀ ਨੇ ਬਿਨਾਂ ਉਸ ਦੀ ਜਾਣਕਾਰੀ ਦੇ ਫਾਂਸੀ ਨੂੰ ਰੱਦ ਕਰਨ ਲਈ ਵਾਇਸਰਾਏ ਨੂੰ ਅਰਜ਼ੀ ਦਿੱਤੀ ਸੀ।

ਸਰਦਾਰ ਭਗਤ ਸਿੰਘ ਸਜ਼ਾ ਮੁਲਤਵੀ ਕਰਨ ਦੇ ਕੋਸ਼ਿਸ਼ਾਂ ਤੋਂ ਬੇਚੈਨ ਸਨ। ਮੌਤ ਦੀ ਕਗਾਰ ‘ਤੇ ਖੜ੍ਹੇ ਭਗਤ ਸਿੰਘ ਕੀ ਚਾਹੁੰਦੇ ਸਨ, ਇਹ 20 ਮਾਰਚ 1931 ਨੂੰ ਪੰਜਾਬ ਦੇ ਗਵਰਨਰ ਨੂੰ ਲਿਖੀ ਚਿੱਠੀ ਰਾਹੀਂ ਦੱਸਿਆ ਗਿਆ ਹੈ। ਇਹ ਇਸ ਦਾ ਹਿੱਸਾ ਹੈ, ਜਿੱਥੋਂ ਤੱਕ ਸਾਡੀ ਕਿਸਮਤ ਦਾ ਸਵਾਲ ਹੈ, ਮੈਂ ਇਹ ਕਹਿਣ ਦੀ ਆਗਿਆ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਸਾਨੂੰ ਮਾਰਨ ਦਾ ਫੈਸਲਾ ਕਰ ਲਿਆ ਹੈ, ਤੁਸੀਂ ਜ਼ਰੂਰ ਅਜਿਹਾ ਕਰੋਗੇ। ਤੁਹਾਡੇ ਹੱਥਾਂ ਵਿੱਚ ਤਾਕਤ ਹੈ ਅਤੇ ਦੁਨੀਆਂ ਵਿੱਚ ਤਾਕਤਵਰ ਨੂੰ ਹੀ ਮੰਨਿਆ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਜਿਸ ਦੀ ਲਾਠੀ ਉਸੇ ਦੀ ਭੈਂਸ ਤੁਹਾਡਾ ਮਾਰਗ ਦਰਸਾਉਂਦੀ ਹੈ। ਸਾਡਾ ਸਾਰਾ ਮਾਮਲਾ ਇਸ ਦਾ ਹੀ ਸਬੂਤ ਹੈ। ”ਇੱਥੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੀ ਅਦਾਲਤ ਦੇ ਕਥਨ ਅਨੁਸਾਰ ਅਸੀਂ ਜੰਗ ਲੜੀ ਸੀ, ਇਸ ਲਈ ਅਸੀਂ ਜੰਗੀ ਕੈਦੀ ਹਾਂ ਅਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਵੇ, ਭਾਵ ਅਸੀਂ ਚਾਹੁੰਦੇ ਹਾਂ ਕਿ ਫਾਂਸੀ ਦੀ ਬਜਾਏ ਸਾਨੂੰ ਗੋਲੀ ਮਾਰ ਦਿੱਤੀ ਜਾਵੇ।”

ਸਰਦਾਰ ਭਗਤ ਸਿੰਘ ਨੂੰ ਯਕੀਨ ਸੀ ਕਿ ਉਹਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਮਰਨ ਤੋਂ ਬਾਅਦ ਵੀ ਉਹ ਆਪਣੇ ਵਿਚਾਰਾਂ ਰਾਹੀਂ ਜਿਉਂਦੇ ਰਹਿਣਗੇ। ਇਸੇ ਲਈ ਉਨ੍ਹਾਂ ਆਪਣੇ ਭਰਾ ਕੁਲਤਾਰ ਸਿੰਘ ਨੂੰ ਆਪਣੀ ਆਖਰੀ ਚਿੱਠੀ ਵਿੱਚ ਲਿਖਿਆ ਸੀ

ਕੋਈ ਦਮ ਕਾ ਮੇਹਮਾਂ ਹੂੰ, ਅਹਲੇ ਮਹਫਿਲ ਚਰਾਗ ਸਹਿਰ ਹੂੰ ਬੁਝਾ ਚਾਹਤਾ ਹੂੰ ਮੇਰੀ ਹਵਾ ਮੇਂ ਰਹੇਗੀ ਖਿਆਲ ਕੀ ਬਿਜਲੀ ਯਹ ਮੁਸ਼ਤੇ ਖਾਕ ਹੈ ਫਾਨੀ ਨਾ ਰਹੇ

“ਸਵੇਰ ਦੇ ਦੀਵੇ ਦੀ ਲਾਟ ਵਾਂਗ, ਮੈਂ ਸਵੇਰ ਦੀ ਚਮਕ ਤੋਂ ਪਹਿਲਾਂ ਅਦਿੱਖ ਹੋ ਜਾਂਦਾ ਹਾਂ। ਬਿਜਲੀ ਵਾਂਗ, ਸਾਡਾ ਵਿਸ਼ਵਾਸ ਅਤੇ ਸਾਡੇ ਵਿਚਾਰ ਸੰਸਾਰ ਨੂੰ ਰੌਸ਼ਨ ਕਰਨਗੇ। ਕੀ ਨੁਕਸਾਨ ਹੈ ਜੇ ਇਹ ਮੁੱਠੀ ਭਰ ਰਾਖ ਖਤਮ ਹੋ ਜਾਵੇ..!

Follow Us
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...
ਇਰਾਕ ਵਿੱਚ ਅਮਰੀਕੀ ਠਿਕਾਣਿਆਂ 'ਤੇ ਹੋਇਆ ਹਮਲਾ, ਯੂਨੀਵਰਸਿਟੀਆਂ ਨੂੰ ਬਣਾਇਆ ਗਿਆ ਨਿਸ਼ਾਨਾ
ਇਰਾਕ ਵਿੱਚ ਅਮਰੀਕੀ ਠਿਕਾਣਿਆਂ 'ਤੇ ਹੋਇਆ ਹਮਲਾ, ਯੂਨੀਵਰਸਿਟੀਆਂ ਨੂੰ ਬਣਾਇਆ ਗਿਆ ਨਿਸ਼ਾਨਾ...