ਬਾਬਾ ਰਾਮਦੇਵ ਤੇ ਰਾਹੁਲ ਗਾਂਧੀ ਨੂੰ ਠੰਢ ਕਿਉਂ ਨਹੀਂ ਲੱਗਦੀ? ਯੋਗ ਗੁਰੂ ਨੇ TV9 ਦੇ ‘ਸੱਤਾ ਸੰਮੇਲਨ’ ‘ਚ ਦੱਸਿਆ
TV9 ਦੇ 'ਸੱਤਾ ਸੰਮੇਲਨ' ਦੌਰਾਨ, ਬਾਬਾ ਰਾਮਦੇਵ ਨੇ ਰਾਹੁਲ ਗਾਂਧੀ ਦੀ ਤੰਦਰੁਸਤੀ 'ਤੇ ਇੱਕ ਮਜ਼ੇਦਾਰ ਚੁਟਕੀ ਲੈਂਦੇ ਹੋਏ ਕਿਹਾ, " ਗਰਮੀ ਉਨ੍ਹਾਂ 'ਚ ਵੀ ਹੈ।" ਸਰੀਰਕ, ਮਾਨਸਿਕ ਤੇ ਆਰਥਿਕ ਤਾਕਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ "ਬਲਵਾਨ ਬਣੋ" ਦਾ ਮੰਤਰ ਦਿੱਤਾ। ਰਾਮਦੇਵ ਨੇ ਦਾਅਵਾ ਕੀਤਾ ਕਿ ਪਤੰਜਲੀ ਦੁਨੀਆ ਦੀ ਸਭ ਤੋਂ ਵੱਡੀ FMCG ਕੰਪਨੀ ਬਣਨ ਲਈ ਤਿਆਰ ਹੈ।
ਬਾਬਾ ਰਾਮਦੇਵ
TV9 ਭਾਰਤਵਰਸ਼ ਦਾ ‘ਸੱਤਾ ਸੰਮੇਲਨ’ ਅੱਜ ਯਾਨੀ 24 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ‘ਚ ਬਾਬਾ ਰਾਮਦੇਵ ਸ਼ਾਮਲ ਹੋਏ। ਇਸ ਦੌਰਾਨ ਬਾਬਾ ਰਾਮਦੇਵ ਨੂੰ ਇੱਕ ਦਿਲਚਸਪ ਸਵਾਲ ਪੁੱਛਿਆ ਗਿਆ ਕਿ ਇਸ ਦੇਸ਼ ‘ਚ ਦੋ ਲੋਕ ਹਨ ਜਿਨ੍ਹਾਂ ਨੂੰ ਕਦੇ ਵੀ ਠੰਢ ਮਹਿਸੂਸ ਨਹੀਂ ਹੁੰਦੀ, ਇੱਕ ਤੁਸੀਂ ਹੋ ਤੇ ਦੂਜਾ ਰਾਹੁਲ ਗਾਂਧੀ। ਅਜਿਹਾ ਕਿਉਂ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਮੈਂ ਨਾ ਤਾਂ ਕੌਫੀ ਪੀਂਦਾ ਹਾਂ ਤੇ ਨਾ ਹੀ ਚਾਹ, ਨਾ ਮੈਂ ਡਰਿੰਗ ਪੀਂਦਾ ਹਾਂ, ਨਾ ਹੀ ਮੈਂ ਜਿੰਮ ਜਾਂ ਵਿਦੇਸ਼ ਜਾਂਦਾ ਹਾਂ। ਕਿਸ ਵੀ ਤਰ੍ਹਾਂ ਦੇ ਨਾ ਕੋਈ ਗੁਪਤ ਸਬੰਧ ਰੱਖਦਾ ਹਾਂ। ਮੇਰਾ ਪੂਰਾ ਮਾਮਲਾ ਇੱਕ ਓਪਨ ਏਜੰਡਾ ਹੈ। ਰਾਮਦੇਵ ਨੇ ਫਿਰ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਗਰਮੀ ਤਾਂ ਰਾਹੁਲ ਗਾਂਧੀ ‘ਚ ਵੀ ਪੂਰੀ ਹੈ। ਰਾਹੁਲ ਗਾਂਧੀ ਸੰਸਦ ‘ਚ ਘਮਾਸਾਨ ਮਚਾ ਰੱਖਦੇ ਹਨ।
ਰਾਹੁਲ ਗਾਂਧੀ ਦੀ ਤੰਦਰੁਸਤੀ ਸੰਬੰਧੀ ਇੱਕ ਸਵਾਲ ਦੇ ਜਵਾਬ ‘ਚ, ਯੋਗ ਗੁਰੂ ਨੇ ਕਿਹਾ ਕਿ ਜੇਕਰ ਤੁਸੀਂ ਸੱਚਮੁੱਚ ਦੋਵਾਂ ਵਿਅਕਤੀਆਂ ਦੀ ਅਸਲੀਅਤ ਜਾਣਨੀ ਹੈ ਤਾਂ ਆਹਮੋ-ਸਾਹਮਣੇ ਖੜ੍ਹੇ ਕਰ ਦਿਓ। ਇਸ ਤੋਂ ਪਤਾ ਲੱਗ ਜਾਵੇਗਾ ਕਿ ਉਹ ਕਿੰਨੀ ਮਾਰਸ਼ਲ ਆਰਟਸ ਜਾਂ ਰੈਸਲਿੰਗ ਜਾਣਦੇ ਹਨ। ਇੱਕ ਦੂਜੇ ਨੂੰ ਪਟਖਣੀ ਮਾਰੇਗਾ ਤਾਂ ਪਤਾ ਚੱਲ ਜਾਵੇਗਾ। ਹਾਲਾਂਕਿ, ਮੈਂ ਇੱਕ ਗੱਲ ਜਾਣਦਾ ਹਾਂ ਕਿ ਫਿਟਨੈੱਸ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਬਾਰੇ ‘ਚ ਇੱਕ ਹੀ ਗੱਲ ਕਹਾਂਗਾ ਕਿ ਜੋ ਆਪਣੀ ਫਿਜ਼ੀਕਲ ਫਿਟਨੈੱਸ ਰੱਖੀ ਹੈ, ਉਸ ਨੂੰ ਬਰਕਰਾਰ ਰੱਖਣ ਤੇ ਰਾਜਨੀਤਿਕ ਤੌਰ ‘ਤੇ ਇੰਝ ਹੀ ਲੜਦੇ ਰਹਿਣ, ਕਿਉਂਕਿ ਲੋਕਤੰਤਰ, ਸੱਤਾਧਾਰੀ ਪੱਖ ਤੇ ਵਿਰੋਧੀ ਧਿਰ ਦੋਵੇਂ ਮਜ਼ਬੂਤ ਹੋਣ ਨਾਲ ਚੱਲਦਾ ਹੈ। ਅਸੀਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।”
ਕੋਈ ਵੀ ਮੈਨੂੰ ਮੇਰੇ ਫਰਜ਼ ਤੋਂ ਡਿਗਾ ਨਹੀਂ ਸਕਦਾ- ਬਾਬਾ ਰਾਮਦੇਵ
ਇਸ ਤੋਂ ਇਲਾਵਾ, ਬਾਬਾ ਰਾਮਦੇਵ ਨੇ ਕਿਹਾ, “ਮੈਨੂੰ ਸੰਸਾਰਕ ਜੀਵਨ ਦੇ ਉਥਲ-ਪੁਥਲ ਨਾਲ ਕੋਈ ਫ਼ਰਕ ਨਹੀਂ ਪੈਂਦਾ, ਭਾਵੇਂ ਸਾਰੀ ਦੁਨੀਆਂ ਮੇਰੇ ਵਿਰੁੱਧ ਹੋ ਜਾਵੇ, ਕੋਈ ਵੀ ਮੈਨੂੰ ਮੇਰੇ ਫਰਜ਼ ਤੋਂ ਡਿਗਾ ਨਹੀਂ ਸਕਦਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਤੁਸੀਂ ਵੋਟਰ ਨਹੀਂ ਲੀਡਰ ਬਣੋ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਉਂਕਿ ਤੁਸੀਂ ਅੰਦਰੋ ਕਮਜ਼ੋਰ ਨਹੀਂ ਹੋ, ਮੈਂ ਤੁਹਾਨੂੰ ਸਰੀਰਕ, ਮਾਨਸਿਕ, ਬੌਧਿਕ ਤੇ ਆਰਥਿਕ ਤੌਰ ‘ਤੇ ਮਜ਼ਬੂਤ ਦੇਖਣਾ ਚਾਹੁੰਦਾ ਹਾਂ। ਵੇਦ ਸਾਨੂੰ ਸਿਖਾਉਂਦੇ ਹਨ ਕਿ ਮਜ਼ਬੂਤ ਬਣੋ, ਕਮਜ਼ੋਰ ਨਾ ਬਣੋ। ਕਮਜ਼ੋਰ ਬਣੋਗੇ ਤਾਂ ਦੁਨੀਆਂ ਤੁਹਾਨੂੰ ਮਾਰ ਦੇਵੇਗੀ। ਉਂਝ ਵੀ ਦੁਨੀਆ ਤੁਹਾਨੂੰ ਜ਼ਿੰਦਾ ਨਹੀਂ ਰਹਿਣ ਦੇਵੇਗੀ, ਉਹ ਜਾਤਿ, ਵਰਗ, ਸਮਾਜ, ਦੇਸ਼ ਖ਼ਤਮ ਹੋ ਜਾਂਦੇ ਹਨ ਜੋ ਬਲਹੀਣ ਤੇ ਸ਼ਕਤੀਹੀਣ ਹੋ ਜਾਂਦੀ ਹਨ।
“ਪਤੰਜਲੀ ਦੁਨੀਆ ਦੀ ਸਭ ਤੋਂ ਵੱਡੀ FMCG ਕੰਪਨੀ ਬਣੇਗੀ- ਬਾਬਾ ਰਾਮਦੇਵ
ਜਦੋਂ ਪਤੰਜਲੀ ਦੇ ਰੂਸ ਨਾਲ ਡੀਲ ਬਾਰੇ ਪੁੱਛਿਆ ਗਿਆ, ਤਾਂ ਬਾਬਾ ਰਾਮਦੇਵ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਸਿਧਾਂਤਾਂ ਤੇ ਭਾਰਤ ਦੇ ਉਤਪਾਦਾਂ ਦੋਵਾਂ ਦੀ ਵਿਦੇਸ਼ਾਂ ‘ਚ ਮੰਗ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰੁਝਾਨ ਤੇਜ਼ ਹੋਣ ਲਈ ਤਿਆਰ ਹੈ ਕਿਉਂਕਿ ਭਾਰਤ ਪੂੰਜੀਵਾਦ ਜਾਂ ਤਾਨਾਸ਼ਾਹੀ ਦੀਆਂ ਵਿਚਾਰਧਾਰਾਵਾਂ ਦਾ ਪਾਲਣ ਨਹੀਂ ਕਰਦਾ। ਭਾਰਤ ਦੁਨੀਆ ਨੂੰ ਸਿਰਫ਼ ਇੱਕ ਬਾਜ਼ਾਰ ਵਜੋਂ ਨਹੀਂ, ਸਗੋਂ ਆਪਣੇ ਪਰਿਵਾਰ ਵਜੋਂ ਦੇਖਦਾ ਹੈ। ਇਸੇ ਭਾਵਨਾ ਨਾਲ ਹੀ ਪੂਰੀ ਦੁਨੀਆ ਕੁਦਰਤੀ ਦਵਾਈ ਤੇ ਅਧਿਆਤਮਿਕਤਾ ਦੇ ਸੰਕਲਪਾਂ ਨੂੰ ਅਪਣਾ ਰਹੀ ਹੈ।”ਅੱਜ, ਅਸੀਂ ਵਿਸ਼ਵਾਸ ਨਾਲ ਦਾਅਵਾ ਕਰਦੇ ਹਾਂ ਕਿ ਇੱਕ ਦਿਨ, ਪਤੰਜਲੀ ਦੁਨੀਆ ਦੇ ਸਭ ਤੋਂ ਵੱਡੇ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਜ਼ (FMCG) ਬ੍ਰਾਂਡ ਵਜੋਂ ਉਭਰੇਗਾ, ਇਹ ਭਾਰਤ ਲਈ ਹੋਵੇਗਾ।
