ਜਦੋਂ ਮੁਲਜ਼ਮ ਨਹੀਂ ਤਾਂ ਸੰਮਨ ਕਿਉਂ ਭੇਜਿਆ... ਸੀਐਮ ਕੇਜਰੀਵਾਲ ਦਾ ਈਡੀ ਨੂੰ ਜਵਾਬ
CBI on Liquor Scam: ਅੱਜ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ CBI ਸਾਹਮਣੇ ਪੇਸ਼ ਹੋਣਗੇ। ਇਸ ਪੇਸ਼ੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਸੀਬੀਆਈ ਦੇ ਹੈੱਡਕੁਆਰਟਰ ਵਿੱਚ AAP ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸ਼ਾਮਲ ਹੋਣਗੇ। ਮਿਲੀ ਜਾਣਕਾਰੀ ਮੁਤਾਬਕ ਅੱਜ ਆਮ ਆਮਦੀ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ
ਸੀਬੀਆਈ (CBI) ਤੋਂ ਸੰਮਨ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਦੇਸ਼ ਦੇ ਸਾਹਮਣੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਸੀਬੀਆਈ ਨੇ ਮੈਨੂੰ ਬੁਲਾਇਆ ਹੈ, ਮੈਂ ਜਾਵਾਂਗਾ। ਸੀਬੀਆਈ-ਈਡੀ ਇੱਕ ਸਾਲ ਤੋਂ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ, ਹੁਣ ਤੱਕ ਪੈਸਾ ਅਤੇ ਸਬੂਤ ਮਿਲਣੇ ਚਾਹੀਦੇ ਸਨ, ਪਰ ਕੁਝ ਨਹੀਂ ਮਿਲਿਆ।
ਫਿਰ 100 ਕਰੋੜ ਰੁਪਏ ਕਿੱਥੇ ਹਨ?
ਕੇਜਰੀਵਾਲ ਨੇ ਕਿਹਾ ਕਿ ਸਾਡੇ ਤੇ 100 ਕਰੋੜ ਰੁਪਏ ਦੀ ਰਿਸ਼ਵਤ ਲੈਣ ਅਤੇ ਦੇਣ ਦਾ ਦੋਸ਼ ਹੈ, ਜਿਸ ਦੀ ਵਰਤੋਂ ਗੋਆ ਚੋਣਾਂ ਚ ਕੀਤੀ ਗਈ। ਜਾਂਚ ਏਜੰਸੀਆਂ ਨੇ
ਗੋਆ (Goa) ਜਾ ਕੇ ਆਪਣੀ ਸਾਰੀ ਜਾਂਚ ਕੀਤੀ ਅਤੇ ਉਥੇ ਵੀ ਕੁਝ ਨਹੀਂ ਮਿਲਿਆ, ਫਿਰ 100 ਕਰੋੜ ਰੁਪਏ ਕਿੱਥੇ ਹਨ? ਸੱਚ ਤਾਂ ਇਹ ਹੈ ਕਿ ਸ਼ਰਾਬ ਘੁਟਾਲਾ ਕੁੱਝ ਵੀ ਨਹੀਂ ਹੈ। ਪੈਸੇ ਉਦੋਂ ਹੀ ਮਿਲਣਗੇ ਜਦੋਂ ਰਿਸ਼ਵਤ ਲੈ ਕੇ ਦਿੱਤੀ ਗਈ ਹੋਵੇ। ਸੀਐਮ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਤੇ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਾ ਨਾਂਅ ਲੈਣ ਲਈ ਉਨ੍ਹਾਂ ਤੇ ਤਸ਼ੱਦਦ, ਧਮਕੀਆਂ ਅਤੇ ਥਰਡ ਡਿਗਰੀ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਦਿੱਲੀ ਸਰਕਾਰ ਨੇ ਬੁਲਾਇਆ ਵਿਸ਼ੇਸ਼ ਸੈਸ਼ਨ
ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਤੇ ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਦੇ ਅੰਦਰ ਅੱਜ ਦੇ ਹਾਲਾਤ ਅੱਜ ਤੱਕ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਨਹੀਂ ਹੋਏ। ਇਹ ਕਲਪਨਾ ਤੋਂ ਪਰੇ ਹੈ। ਦਿੱਲੀ ਦੀ ਸਭ ਤੋਂ ਵੱਡੀ ਪੰਚਾਇਤ, ਜੋ ਦਿੱਲੀ ਦੇ ਲੋਕਤੰਤਰ ਦਾ ਮੰਦਰ ਹੈ, ਉੱਥੇ ਚਰਚਾ ਨਾ ਹੋਵੇ ਇਹ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਇਹ ਚਰਚਾ ਤੁਹਾਡੇ ਮੀਡੀਆ ਦੀ ਜਨਰਲ ਚਰਚਾ ਹੈ। ਅਸਲ ਅਧਿਕਾਰਤ ਚਰਚਾ ਹੈ ਉਹ ਦਿੱਲੀ ਦੇ ਹਰ ਕੋਨੇ ਤੋਂ ਚੁਣੇ ਗਏ ਵਿਧਾਇਕਾਂ ਦੀ ਹੈ ਜੋ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ।
ਇਹ ਚਰਚਾ ਹੀ ਅਸਲ ਚਰਚਾ ਹੈ। ਦਿੱਲੀ ਦੇ ਲੋਕਾਂ ਵਿੱਚ ਇਹੀ ਚਰਚਾ ਹੈ। ਸੌਰਭ ਭਾਰਦਵਾਜ ਨੇ ਦੱਸਿਆ ਕਿ ਇਸ ਵਿਸ਼ੇ ਤੇ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ, ਜਿਸ ਚ ਇਸ ਤੇ ਚਰਚਾ ਕੀਤੀ ਜਾਵੇਗੀ।ਦਿੱਲੀ ਸਰਕਾਰ ਵੱਲੋਂ ਵਿਧਾਨ ਸਭਾ ਦਾ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਦੱਸ ਦੇਈਏ ਕਿ ਕੇਜਰੀਵਾਲ ਨੂੰ ਸੀਬੀਆਈ ਦੇ ਸੰਮਨ ਤੋਂ ਬਾਅਦ ਸਰਕਾਰ ਨੇ ਵਿਸ਼ੇਸ਼ ਸੈਸ਼ਨ ਬੁਲਾਇਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ