ਅੱਜ CBI ਸਾਹਮਣੇ ਪੇਸ਼ ਹੋਣਗੇ ਅਰਵਿੰਦ ਕੇਜਰੀਵਾਲ, CM ਭਗਵੰਤ ਮਾਨ ਸਮੇਤ ਕਈ ਆਗੂ ਰਹਿਣਗੇ ਮੌਜੂਦ
Arvind Kejriwal: ਆਬਕਾਰੀ ਘੁਟਾਲੇ ਮਾਮਲੇ ਵਿੱਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ CBI ਸਾਹਮਣੇ ਪੇਸ਼ ਹੋਣਗੇ। ਇਸ ਪੇਸ਼ੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਕਈ 'ਆਪ' ਆਗੂ ਵੀ ਉਨ੍ਹਾਂ ਨਾਲ ਜਾਣਗੇ।

ਜਦੋਂ ਮੁਲਜ਼ਮ ਨਹੀਂ ਤਾਂ ਸੰਮਨ ਕਿਉਂ ਭੇਜਿਆ… ਸੀਐਮ ਕੇਜਰੀਵਾਲ ਦਾ ਈਡੀ ਨੂੰ ਜਵਾਬ
CBI on Liquor Scam: ਅੱਜ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ CBI ਸਾਹਮਣੇ ਪੇਸ਼ ਹੋਣਗੇ। ਇਸ ਪੇਸ਼ੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਸੀਬੀਆਈ ਦੇ ਹੈੱਡਕੁਆਰਟਰ ਵਿੱਚ AAP ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸ਼ਾਮਲ ਹੋਣਗੇ। ਮਿਲੀ ਜਾਣਕਾਰੀ ਮੁਤਾਬਕ ਅੱਜ ਆਮ ਆਮਦੀ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਬੀਆਈ (CBI) ਤੋਂ ਸੰਮਨ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਦੇਸ਼ ਦੇ ਸਾਹਮਣੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਸੀਬੀਆਈ ਨੇ ਮੈਨੂੰ ਬੁਲਾਇਆ ਹੈ, ਮੈਂ ਜਾਵਾਂਗਾ। ਸੀਬੀਆਈ-ਈਡੀ ਇੱਕ ਸਾਲ ਤੋਂ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ, ਹੁਣ ਤੱਕ ਪੈਸਾ ਅਤੇ ਸਬੂਤ ਮਿਲਣੇ ਚਾਹੀਦੇ ਸਨ, ਪਰ ਕੁਝ ਨਹੀਂ ਮਿਲਿਆ।