Kejriwal and Bhagwant Mann: ਅੱਜ ਉਧਵ ਠਾਕਰੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਕਰਨਗੇ ਮੁਲਾਕਾਤ
Kejriwal and Bhagwant Mann in Mumbai: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੀਐੱਸ ਭਗਵੰਤ ਸਿੰਘ ਮਾਨ ਅੱਜ ਮੁੰਬਈ ਵਿਖੇ ਉਧਵ ਠਾਕਰੇ ਨਾਲ ਮੁਲਾਕਾਤ ਕਰਨਗੇ। ਕੇਂਦਰ ਦੇ ਆਰਡੀਨੈਂਸ ਖਿਲਾਫ ਦੋਵੇ ਆਗੂ ਸਮਰਥਨ ਜੁਟਾ ਰਹੇ ਹਨ।
ਕੇਜਰੀਵਾਲ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
ਬੀਤੇ ਦਿਨੀਂ ਅਰਵਿੰਦਰ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ( Mamata Banerjee) ਨਾਲ ਕੋਲਕਾਤਾ ਵਿਖੇ ਮੁਲਾਕਾਤ ਕੀਤੀ ਸੀ। ਕੇਂਦਰ ਦੇ ਆਰਡੀਨੈਂਸ ਖਿਲਾਫ ਦੋਵੇ ਆਗੂ ਸਮਰਥਨ ਜੁਟਾ ਰਹੇ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਰਡੀਨੈਂਸ ਦਾ ਵਿਰੋਧ ਕਰੇਗੀCM ਮਾਨ ਨੇ ਬੀਜੇਪੀ ‘ਤੇ ਸਾਧੇ ਨਿਸ਼ਾਨੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਕੇਂਦਰ ‘ਤੇ ਨਿਸ਼ਾਨ ਸਾਧਿਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਿਰਫ਼ ਤਿੰਨ ਲੋਕ ਚਲਾ ਰਹੇ ਹਨ। ਜੇਕਰ ਰਾਜਪਾਲ ਤੋਂ ਲੈ ਕੇ ਦੇਸ਼ ਚਲਾਇਆ ਜਾਵੇ ਤਾਂ ਫੇਰ ਗਣਰਾਜ ਦੀ ਕੀ ਲੋੜ ਹੈ। ਦੇਸ਼ ਨੂੰ ਬਚਾਉਣ ਅਤੇ ਲੋਕਤੰਤਰ ਨੂੰ ਬਚਾਉਣ ਦਾ ਸਵਾਲ ਖੜ੍ਹਾ ਹੋ ਗਿਆ ਹੈ। ਦੇਸ਼ ਦੇ ਸੰਵਿਧਾਨ ਨੂੰ ਖ਼ਤਰਾ ਪੈਦਾ ਕਰ ਦਿੱਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੰਕਾਰ ਹਮੇਸ਼ਾ ਹਾਰ ਦਾ ਹੈ। ਰੱਬ ਵੀ ਹੰਕਾਰੀ ਦੀ ਮਦਦ ਨਹੀਂ ਕਰਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੁਨੀਆਂ ਵਿੱਚ ਨੰਬਰ ਇੱਕ ਬਣੇਗਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
