ਅੰਬਾਲਾ ‘ਚ NH-44 ਬਣਿਆ ਅਖਾੜਾ, 6 ਘੰਟੇ ਜਾਮ ਤੋਂ ਬਾਅਦ ਚੱਲੀਆਂ ਲਾਠੀਆਂ ਤੇ ਅੱਥਰੂ ਗੈਸ; DSP ਸਮੇਤ 7 ਪੁਲਿਸ ਮੁਲਾਜ਼ਮ ਜ਼ਖ਼ਮੀ

Updated On: 

14 Aug 2026 11:20 AM IST

ਹਰਿਆਣਾ ਦੇ ਅੰਬਾਲਾ ਕੈਂਟ ਵਿਖੇ ਨੈਸ਼ਨਲ ਹਾਈਵੇਅ-44 (NH-44) 'ਤੇ ਦੇਰ ਰਾਤ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ। ਸਿੱਖ ਜਥੇਬੰਦੀਆਂ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਕਰੀਬ 6 ਘੰਟੇ ਲੰਬੇ ਜਾਮ ਨੂੰ ਖੁੱਲ੍ਹਵਾਉਣ ਪਹੁੰਚੀ ਪੁਲਿਸ ਫੋਰਸ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ ਅਤੇ ਜ਼ਬਰਦਸਤ ਪਥਰਾਅ ਕੀਤਾ ਗਿਆ। ਇਸ ਹਿੰਸਕ ਝੜਪ ਵਿੱਚ ਇੱਕ ਡੀ.ਐੱਸ.ਪੀ. (DSP) ਸਮੇਤ ਲਗਭਗ 6 ਤੋਂ 7 ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਅੰਬਾਲਾ ਚ NH-44 ਬਣਿਆ ਅਖਾੜਾ, 6 ਘੰਟੇ ਜਾਮ ਤੋਂ ਬਾਅਦ ਚੱਲੀਆਂ ਲਾਠੀਆਂ ਤੇ ਅੱਥਰੂ ਗੈਸ; DSP ਸਮੇਤ 7 ਪੁਲਿਸ ਮੁਲਾਜ਼ਮ ਜ਼ਖ਼ਮੀ

ਹਰਿਆਣਾ ਦੇ ਅੰਬਾਲਾ ਕੈਂਟ ਵਿਖੇ ਨੈਸ਼ਨਲ ਹਾਈਵੇਅ-44 (NH-44) ‘ਤੇ ਦੇਰ ਰਾਤ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ। ਸਿੱਖ ਜਥੇਬੰਦੀਆਂ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਕਰੀਬ 6 ਘੰਟੇ ਲੰਬੇ ਜਾਮ ਨੂੰ ਖੁੱਲ੍ਹਵਾਉਣ ਪਹੁੰਚੀ ਪੁਲਿਸ ਫੋਰਸ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ ਅਤੇ ਜ਼ਬਰਦਸਤ ਪਥਰਾਅ ਕੀਤਾ ਗਿਆ। ਇਸ ਹਿੰਸਕ ਝੜਪ ਵਿੱਚ ਇੱਕ ਡੀ.ਐੱਸ.ਪੀ. (DSP) ਸਮੇਤ ਲਗਭਗ 6 ਤੋਂ 7 ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਬੇਕਾਬੂ ਭੀੜ ਨੂੰ ਕੰਟਰੋਲ ਕਰਨ ਅਤੇ ਹਾਈਵੇਅ ਦੀ ਆਵਾਜਾਈ ਬਹਾਲ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ ਅਤੇ ਹਲਕਾ ਲਾਠੀਚਾਰਜ ਕਰਨਾ ਪਿਆ। ਘਟਨਾ ਤੋਂ ਬਾਅਦ ਹਰਿਆਣਾ ਦੇ ਡੀ.ਜੀ.ਪੀ. (DGP) ਅਜੈ ਸਿੰਘਲ ਖ਼ੁਦ ਅੰਬਾਲਾ ਪਹੁੰਚੇ ਅਤੇ ਜ਼ਖ਼ਮੀ ਜਵਾਨਾਂ ਦਾ ਹਾਲ-ਚਾਲ ਪੁੱਛਿਆ।

ਗੁਰਸਿਮਰਨ ਮੰਡ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲਗਾਇਆ ਗਿਆ ਸੀ ਜਾਮ

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਭਾਈਚਾਰੇ ਦੇ ਮੈਂਬਰ ‘ਇੰਟਰਨੈਸ਼ਨਲ ਐਂਟੀ-ਖ਼ਾਲਿਸਤਾਨੀ ਟੈਰਰਿਸਟ ਫਰੰਟ’ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ NH-44 ‘ਤੇ ਪ੍ਰਦਰਸ਼ਨ ਕਰ ਰਹੇ ਸਨ। ਇਸ ਵਿਰੋਧ ਪ੍ਰਦਰਸ਼ਨ ਕਾਰਨ ਨੈਸ਼ਨਲ ਹਾਈਵੇਅ ‘ਤੇ ਲਗਭਗ 6 ਘੰਟਿਆਂ ਤੱਕ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਅਤੇ ਲੰਬਾ ਜਾਮ ਲੱਗ ਗਿਆ। ਜਦੋਂ ਪੁਲਿਸ ਦੀ ਟੀਮ ਹਾਈਵੇਅ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਉਣ ਲਈ ਮੌਕੇ ‘ਤੇ ਪਹੁੰਚੀ, ਤਾਂ ਭੀੜ ਵਿੱਚ ਮੌਜੂਦ ਹਥਿਆਰਬੰਦ ਅਤੇ ਸ਼ਰਾਰਤੀ ਅਨਸਰਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਬੋਲ ਦਿੱਤਾ ਅਤੇ ਇੱਟਾਂ-ਪੱਥਰਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ।

DSP ਸਮੇਤ ਕਈ ਜਵਾਨ ਜ਼ਖ਼ਮੀ, ਹਸਪਤਾਲ ‘ਚ ਦਾਖ਼ਲ

ਉਪੱਦਰਵੀਆਂ ਦੇ ਇਸ ਅਚਾਨਕ ਹਮਲੇ ਵਿੱਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਵਿੱਚ ਡੀ.ਐੱਸ.ਪੀ. ਵਰਿੰਦਰ ਸ਼ਰਮਾ (ਅੰਗੂਠੇ ‘ਤੇ ਗੰਭੀਰ ਸੱਟ), ਕਾਂਸਟੇਬਲ ਰਕਸ਼ਿਤ ਤੇ ਨਵੀਨ ਕੁਮਾਰ, ਹੈੱਡ ਕਾਂਸਟੇਬਲ ਸੰਦੀਪ ਕੁਮਾਰ, ਅਤੇ ਸਹਾਇਕ ਸਬ-ਇੰਸਪੈਕਟਰ ਸਤੀਸ਼ ਤੇ ਪੰਕਜ (ਉਂਗਲਾਂ ‘ਤੇ ਸੱਟਾਂ) ਸ਼ਾਮਲ ਹਨ। ਸਾਰੇ ਜ਼ਖ਼ਮੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤੁਰੰਤ ਅੰਬਾਲਾ ਕੈਂਟ ਦੇ ਮਿਲਟਰੀ ਹਸਪਤਾਲ ਅਤੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

DGP ਅਜੈ ਸਿੰਘਲ ਨੇ ਲਿਆ ਜਾਇਜ਼ਾ, ਦਿੱਤਾ ਸਖ਼ਤ ਸੁਨੇਹਾ

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰਿਆਣਾ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਅਜੈ ਸਿੰਘਲ ਖ਼ੁਦ ਅੰਬਾਲਾ ਕੈਂਟ ਦੇ ਮਿਲਟਰੀ ਹਸਪਤਾਲ ਅਤੇ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀ ਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਆਈ.ਜੀ. ਪੰਕਜ ਨੈਨ, ਡਿਪਟੀ ਕਮਿਸ਼ਨਰ ਸਚਿਨ ਗੁਪਤਾ ਅਤੇ ਐੱਸ.ਡੀ.ਐੱਮ. ਕਨਿਕਾ ਗੋਇਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਡੀ.ਜੀ.ਪੀ. ਨੇ ਡਾਕਟਰਾਂ ਤੋਂ ਜ਼ਖ਼ਮੀਆਂ ਦੀ ਹਾਲਤ ਅਤੇ ਚੱਲ ਰਹੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਹਰਿਆਣਾ ਪੁਲਿਸ ਆਪਣੇ ਜਵਾਨਾਂ ਨਾਲ ਚੱਟਾਨ ਵਾਂਗ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੰਗ ਜਾਂ ਗੱਲਬਾਤ ਸ਼ਾਂਤੀਪੂਰਨ ਢੰਗ ਨਾਲ ਰੱਖਣ, ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ ਅਤੇ ਨੈਸ਼ਨਲ ਹਾਈਵੇਅ ਜਾਮ ਕਰਨ ਤੋਂ ਗੁਰੇਜ਼ ਕਰਨ।

Loading...
Unable to load recommendations.
Follow Us