ਪਾਕਿਸਤਾਨ ਨੂੰ ਧੂੜ ਚਟਾਉਣ ਵਾਲੇ ਅਭਿਨੰਦਨ ਦੀ ਆਸਮਾਨ ਚ ਦੂਜੀ ਪਾਰੀ, ਏਅਰ ਫੋਰਸ ਛੱਡ ਕੇ ਪ੍ਰਾਈਵੇਟ ਏਅਰਲਾਈਨ ਨਾਲ ਜੁੜੇ

Published: 

03 Sep 2026 11:23 AM IST

Abhinandan Varthaman: ਭਾਰਤੀ ਹਵਾਈ ਸੈਨਾ ਦੇ ਸਾਬਕਾ ਗਰੁੱਪ ਕੈਪਟਨ ਅਤੇ ਵੀਰ ਚੱਕਰ ਜੇਤੂ ਅਭਿਨੰਦਨ ਵਰਧਮਾਨ ਹੁਣ ਗੋਆ ਦੀ ਖੇਤਰੀ ਏਅਰਲਾਈਨ ਫਲਾਈ91 ਵਿੱਚ ਪਾਇਲਟ ਵਜੋਂ ਕੰਮ ਕਰਨਗੇ। ਸੂਤਰਾਂ ਮੁਤਾਬਕ, ਉਹ ਅਗਸਤ ਵਿੱਚ ਏਅਰਲਾਈਨ ਨਾਲ ਜੁੜੇ ਹਨ।

ਪਾਕਿਸਤਾਨ ਨੂੰ ਧੂੜ ਚਟਾਉਣ ਵਾਲੇ ਅਭਿਨੰਦਨ ਦੀ ਆਸਮਾਨ ਚ ਦੂਜੀ ਪਾਰੀ, ਏਅਰ ਫੋਰਸ ਛੱਡ ਕੇ ਪ੍ਰਾਈਵੇਟ ਏਅਰਲਾਈਨ ਨਾਲ ਜੁੜੇ

Fly91 ਨਾਲ ਜੁੜੇ ਅਭਿਨੰਦਨ ਵਰਧਮਾਨ

ਪਾਕਿਸਤਾਨ ਦਾ ਫਾਈਟਰ ਜੈੱਟ ਸਾਲ 2019 ਵਿੱਚ ਮਾਰ ਗਿਰਾਉਣ ਵਾਲੇ ਭਾਰਤੀ ਹਵਾਈ ਸੈਨਾ ਦੇ ਸਾਬਕਾ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਹੁਣ ਗੋਆ ਦੀ ਖੇਤਰੀ ਏਅਰਲਾਈਨ ਫਲਾਈ91 ਨਾਲ ਪਾਇਲਟ ਵਜੋਂ ਜੁੜ ਗਏ ਹਨ। ਸੂਤਰਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਵੀਰ ਚੱਕਰ ਨਾਲ ਸਨਮਾਨਿਤ ਅਭਿਨੰਦਨ ਅਗਸਤ ਮਹੀਨੇ ਵਿੱਚ ਇਸ ਏਅਰਲਾਈਨ ਵਿੱਚ ਸ਼ਾਮਲ ਹੋਏ। ਉਹ ਏਅਰ ਫੋਰਸ ਛੱਡਣ ਤੋਂ ਬਾਅਦ ਪ੍ਰਾਈਵੇਟ ਏਅਰਲਾਈਨ ਨਾਲ ਜੁੜੇ ਹਨ। 2019 ਵਿੱਚ ਪਾਕਿਸਤਾਨ ਨਾਲ ਹੋਈ ਹਵਾਈ ਝੜਪ ਤੋਂ ਬਾਅਦ ਉਹ ਚਰਚਾ ਵਿੱਚ ਆਏ ਸਨ।

ਉਸ ਹਵਾਈ ਝੜਪ ਦੌਰਾਨ ਉਨ੍ਹਾਂ ਨੇ ਇੱਕ ਪਾਕਿਸਤਾਨੀ ਜਹਾਜ਼ ਨੂੰ ਮਾਰ ਗਿਰਾਇਆ ਸੀ। ਇਸ ਤੋਂ ਬਾਅਦ ਉਹ ਤਿੰਨ ਦਿਨ ਤੱਕ ਪਾਕਿਸਤਾਨ ਦੀ ਹਿਰਾਸਤ ਵਿੱਚ ਵੀ ਰਹੇ ਸਨ। ਸਾਲ 2021 ਵਿੱਚ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਜੰਗ ਦੇ ਸਮੇਂ ਦਿੱਤਾ ਜਾਣ ਵਾਲਾ ਭਾਰਤ ਦਾ ਤੀਜਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਹੈ।

ਫਲਾਈ91 ਦੇ ਬੁਲਾਰੇ ਨੇ ਇਸ ਬਾਰੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨਾਲ ਜੁੜੀ ਨਿੱਜੀ ਜਾਣਕਾਰੀ ਵਿਅਕਤੀਗਤ ਮਾਮਲਾ ਹੈ। ਏਅਰਲਾਈਨ ਵਿੱਚ ਅਭਿਨੰਦਨ ਵਰਧਮਾਨ ਦੀ ਭੂਮਿਕਾ ਬਾਰੇ ਇਸ ਸਮੇਂ ਹੋਰ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਫਲਾਈ91 ਨੇ ਮਾਰਚ 2024 ਵਿੱਚ ਆਪਣੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ। ਫਿਲਹਾਲ, ਏਅਰਲਾਈਨ ਦੇ ਬੇੜੇ ਵਿੱਚ 6 ATR 72-600 ਜਹਾਜ਼ ਹਨ। ਇਸ ਦੇ ਮੁੱਖ ਕੇਂਦਰ ਗੋਆ ਅਤੇ ਹੈਦਰਾਬਾਦ ਵਿੱਚ ਹਨ।

ਉਨ੍ਹਾਂ ਨੂੰ 27 ਫਰਵਰੀ 2019 ਨੂੰ ਲਾਈਨ ਆਫ ਕੰਟਰੋਲ (LoC) ਦੇ ਉੱਪਰ ਹੋਈ ਡੌਗਫਾਈਟ (ਹਵਾਈ ਲੜਾਈ) ਦੌਰਾਨ ਪਾਕਿਸਤਾਨੀ F-16 ਨੂੰ ਮਾਰ ਗਿਰਾਉਣ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸੂਤਰਾਂ ਮੁਤਾਬਕ, ਉਨ੍ਹਾਂ ਨੇ 31 ਮਾਰਚ ਨੂੰ ਭਾਰਤੀ ਹਵਾਈ ਸੈਨਾ (IAF) ਛੱਡ ਦਿੱਤੀ ਅਤੇ ਇਸ ਤੋਂ ਬਾਅਦ ਖੇਤਰੀ ਏਅਰਲਾਈਨ Fly91 ਨਾਲ ਜੁੜ ਗਏ।

IAF ਤੋਂ ਪ੍ਰਾਈਵੇਟ ਏਅਰਲਾਈਨ ਤੱਕ

ਅਭਿਨੰਦਨ ਜਿਸ ਡੌਗਫਾਈਟ ਵਿੱਚ ਸ਼ਾਮਲ ਸਨ, ਉਹ ਘਟਨਾ IAF ਦੇ ਮਿਰਾਜ-2000 ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਟਿਕਾਣਿਆਂ ਤੇ ਕੀਤੇ ਹਮਲੇ ਤੋਂ ਇੱਕ ਦਿਨ ਬਾਅਦ ਵਾਪਰੀ ਸੀ। ਇਹ ਹਮਲਾ ਕਸ਼ਮੀਰ ਵਿੱਚ 14 ਫਰਵਰੀ 2019 ਨੂੰ ਹੋਏ ਪੁਲਵਾਮਾ ਆਤਮਘਾਤੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ। ਇਸ ਹਮਲੇ ਵਿੱਚ ਸੈਂਟਰਲ ਰਿਜ਼ਰਵ ਪੁਲਿਸ ਫੋਰਸ (CRPF) ਦੇ 40 ਜਵਾਨ ਸ਼ਹੀਦ ਹੋ ਗਏ ਸਨ। ਉਸ ਸਮੇਂ ਅਭਿਨੰਦਨ ਵਿੰਗ ਕਮਾਂਡਰ ਦੇ ਅਹੁਦੇ ਤੇ ਸਨ।

ਪਾਕਿਸਤਾਨ ਵਿੱਚ ਕਿੰਨੇ ਸਮੇਂ ਤੱਕ ਰਹੇ?

ਉਸ ਸਮੇਂ 35 ਸਾਲ ਦੇ ਅਭਿਨੰਦਨ ਨੇ ਮਿਲਟਰੀ ਏਵੀਏਸ਼ਨ ਦੇ ਇਤਿਹਾਸ ਵਿੱਚ ਇੱਕ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਇੱਕ F-16 ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ ਅਤੇ ਇਸ ਤੋਂ ਕੁਝ ਹੀ ਸਕਿੰਟਾਂ ਬਾਅਦ ਉਨ੍ਹਾਂ ਦੇ ਆਪਣੇ MiG-21 ਬਾਇਸਨ ਜਹਾਜ਼ ਤੇ ਮਿਜ਼ਾਈਲ ਨਾਲ ਹਮਲਾ ਹੋ ਗਿਆ। ਇਸ ਕਾਰਨ ਉਨ੍ਹਾਂ ਨੂੰ ਜਹਾਜ਼ ਵਿੱਚੋਂ ਇਜੈਕਟ ਕਰਨਾ ਪਿਆ। ਜਾਣਕਾਰਾਂ ਮੁਤਾਬਕ, ਇਹ MiG-21 ਬਾਇਸਨ ਵੱਲੋਂ F-16 ਨੂੰ ਮਾਰ ਗਿਰਾਉਣ ਦੀ ਪਹਿਲੀ ਘਟਨਾ ਸੀ।

ਇਹ ਦੋਵੇਂ ਵੱਖ-ਵੱਖ ਪੀੜ੍ਹੀਆਂ ਦੇ ਲੜਾਕੂ ਜਹਾਜ਼ ਹਨ। ਜਹਾਜ਼ ਵਿੱਚੋਂ ਇਜੈਕਟ ਕਰਨ ਤੋਂ ਬਾਅਦ ਅਭਿਨੰਦਨ ਨੂੰ ਪਾਕਿਸਤਾਨ ਨੇ ਫੜ ਲਿਆ ਸੀ। ਹਾਲਾਂਕਿ, ਲਗਭਗ 60 ਘੰਟਿਆਂ ਤੱਕ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਪਾਕਿਸਤਾਨ ਨੇ 1 ਮਾਰਚ 2019 ਨੂੰ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਸੀ।

Source:TV9Hindi.com

Loading...
Unable to load recommendations.
Follow Us