ਲਕਸ਼ਦੀਪ ਤੋਂ ਚੀਨ ‘ਤੇ ਨਜ਼ਰ ਰੱਖੇਗਾ ਭਾਰਤ, ਬਣਾਇਆ ਇਹ ਵੱਡਾ ਪਲਾਨ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ 8 ਤੋਂ 12 ਜਨਵਰੀ ਤੱਕ ਚੀਨ ਦੇ ਦੌਰੇ 'ਤੇ ਹਨ। ਇਸ ਬਾਰੇ ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਮਾਲਦੀਵ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਮੁਹੰਮਦ ਮੋਇਜ਼ੂ ਦਾ ਦੌਰਾ ਦਰਸਾਉਂਦਾ ਹੈ ਕਿ ਮਾਲਦੀਵ ਅਤੇ ਚੀਨ ਦੇ ਸਬੰਧ ਨਵੀਂ ਉਚਾਈ 'ਤੇ ਹਨ। ਭਾਰਤ ਛੱਡ ਕੇ ਮੁਈਜ਼ੂ ਚੀਨ ਦੀ ਯਾਤਰਾ ਕਰ ਚੁੱਕੇ ਹਨ। ਜਿਸ ਦੇ ਜਵਾਬ ਵਿੱਚ ਹੁਣ ਭਾਰਤ ਨੇ ਲਕਸ਼ਦੀਵ ਵਿੱਚ ਨਵਾਂ ਹਵਾਈ ਅੱਡਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਭਾਰਤ ਆਪਣੇ ਨਾਗਰਿਕਾਂ ਨੂੰ ਇਸ ਦੀਵ ਦੀ ਯਾਤਰਾ ਕਰਨ ਲਈ ਵੀ ਪ੍ਰੇਰ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਦੀ ਹਾਲੀਆ ਫੇਰੀ ਨੇ ਮਾਲਦੀਵ ਦੇ ਨਾਲ-ਨਾਲ ਚੀਨ ਦੇ ਵੀ ਕੰਨ ਖੜ੍ਹੇ ਕਰ ਦਿੱਤੇ ਹਨ। ਭਾਰਤ ਸਰਕਾਰ ਨੇ ਵੀ ਚੀਨ ਅਤੇ ਮਾਲਦੀਵ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ। ਮਾਲਦੀਵ ਦੀ ਨਵੀਂ ਚੁਣੀ ਗਈ ਸਰਕਾਰ ਦਾ ਝੁਕਾਅ ਚੀਨ ਵੱਲ ਜ਼ਿਆਦਾ ਹੈ, ਉਥੇ ਹੀ ਸਰਕਾਰ ਨੇ ਲਕਸ਼ਦੀਪ ਤੋਂ ਚੀਨ ਦੇ ਮਨਸੂਬਿਆਂ ਨੂੰ ਵੀ ਮਾਤ ਦੇਣ ਦੀ ਯੋਜਨਾ ਬਣਾਈ ਲਈ ਹੈ। ਹੁਣ ਲਕਸ਼ਦੀਪ ਦੇ ਮਿਨੀਕੋਏ ਵਿੱਚ ਇੱਕ ਨਵਾਂ ਹਵਾਈ ਅੱਡਾ ਬਣਾਇਆ ਜਾਵੇਗਾ ਜੋ ਆਮ ਲੋਕਾਂ ਅਤੇ ਸੈਲਾਨੀਆਂ ਦੇ ਨਾਲ-ਨਾਲ ਫੌਜ ਲਈ ਵੀ ਲਾਭਦਾਇਕ ਹੋਵੇਗਾ।
ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਕਸ਼ਦੀਪ ਦਾ ਦੌਰਾ ਕੀਤਾ ਅਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਲਕਸ਼ਦੀਪ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਪੀਐਮ ਮੋਦੀ ਦਾ ਇਹ ਕਦਮ ਮਾਲਦੀਵ ਦੇ ਮੁਕਾਬਲੇ ਲਕਸ਼ਦੀਪ ਨੂੰ ਸੈਰ-ਸਪਾਟਾ ਸਥਾਨ ਬਣਾਉਣ ਤੋਂ ਪ੍ਰੇਰਿਤ ਹੈ। ਮਾਲਦੀਵ ਅਤੇ ਲਕਸ਼ਦੀਪ ਵਿੱਚ ਸਮਾਨ ਵਾਤਾਵਰਣ ਹੈ, ਜਦੋਂ ਕਿ ਭਾਰਤ ਤੋਂ ਲੱਖਾਂ ਲੋਕ ਹਰ ਸਾਲ ਮਾਲਦੀਵ ਦਾ ਦੌਰਾ ਕਰਦੇ ਹਨ। ਅਜਿਹੇ ‘ਚ ਲਕਸ਼ਦੀਪ ਦਾ ਸੈਰ-ਸਪਾਟਾ ਸਥਾਨ ਬਣਨ ਨਾਲ ਮਾਲਦੀਵ ਦੀ ਅਰਥਵਿਵਸਥਾ ਪ੍ਰਭਾਵਿਤ ਹੋਵੇਗੀ ਜੋ ਪੂਰੀ ਤਰ੍ਹਾਂ ਸੈਰ-ਸਪਾਟੇ ‘ਤੇ ਨਿਰਭਰ ਹੈ। ਪ੍ਰਧਾਨ ਮੰਤਰੀ ਮੋਦੀ ਦੇ ਲਕਸ਼ਦੀਪ ਦੌਰੇ ‘ਤੇ ਮਾਲਦੀਵ ਤੋਂ ਤਿੱਖੀ ਪ੍ਰਤੀਕਿਰਿਆ ਆਈ ਅਤੇ ਇਸ ਤੋਂ ਬਾਅਦ ਭਾਰਤ ‘ਚ ਵੀ ‘ਮਾਲਦੀਵ ਦਾ ਬਾਈਕਾਟ’ ਦਾ ਰੁਝਾਨ ਚੱਲ ਰਿਹਾ ਹੈ।


