ਜੇਲ 'ਤੋਂ ਚਲਾਓ ਸਰਕਾਰ, ਨਾ ਦਿਓ ਅਸਤੀਫਾ... CM ਹਾਊਸ 'ਚ ਜਾ ਕੇ ਕੇਜਰੀਵਾਲ ਦੀ ਪਤਨੀ ਨੂੰ ਬੋਲੇ 'ਆਪ' ਵਿਧਾਇਕ | aap mla met with Arvind Kejriwal wife sunita said run government from jail know full detail in punjabi Punjabi news - TV9 Punjabi

ਜੇਲ ‘ਤੋਂ ਚਲਾਓ ਸਰਕਾਰ, ਨਾ ਦਿਓ ਅਸਤੀਫਾ… CM ਹਾਊਸ ‘ਚ ਜਾ ਕੇ ਕੇਜਰੀਵਾਲ ਦੀ ਪਤਨੀ ਨੂੰ ਬੋਲੇ ‘ਆਪ’ ਵਿਧਾਇਕ

Updated On: 

02 Apr 2024 14:55 PM

AAP MLAs Meeting with Sunia Kejriwal: ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਮੰਗਲਵਾਰ ਨੂੰ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਇੱਕੋ ਹੀ ਗੱਲ ਕਹੀਕਿ ਦਿੱਲੀ ਦੇ 2 ਕਰੋੜ ਲੋਕ ਕੇਜਰੀਵਾਲ ਦੇ ਨਾਲ ਖੜ੍ਹੇ ਹਨ। ਉਹ ਜੇਲ੍ਹ ਤੋਂ ਸਰਕਾਰ ਚਲਾਉਣ ਅਤੇ ਕਿਸੇ ਵੀ ਕੀਮਤ 'ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਾ ਦੇਣ।

ਜੇਲ ਤੋਂ ਚਲਾਓ ਸਰਕਾਰ, ਨਾ ਦਿਓ ਅਸਤੀਫਾ... CM ਹਾਊਸ ਚ ਜਾ ਕੇ ਕੇਜਰੀਵਾਲ ਦੀ ਪਤਨੀ ਨੂੰ ਬੋਲੇ ਆਪ ਵਿਧਾਇਕ

ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਕੀਤਾ ਗ੍ਰਿਫਤਾਰ

Follow Us On

ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਮੰਗਲਵਾਰ ਨੂੰ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਧਾਇਕਾਂ ਨੇ ਸੁਨੀਤਾ ਕੇਜਰੀਵਾਲ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਸਾਰੇ ਵਿਧਾਇਕਾਂ ਨੇ ਇਕ ਹੀ ਗੱਲ ਕਹੀ ਕਿ ਕੇਜਰੀਵਾਲ ਨੂੰ ਕਿਸੇ ਵੀ ਕੀਮਤ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ। ਵਿਧਾਇਕਾਂ ਨੇ ਕਿਹਾ ਕਿ ਦਿੱਲੀ ਦੇ 2 ਕਰੋੜ ਲੋਕ ਕੇਜਰੀਵਾਲ ਦੇ ਨਾਲ ਖੜ੍ਹੇ ਹਨ।

ਆਮ ਆਦਮੀ ਪਾਰਟੀ ਦੇ ਮੁਤਾਬਕ 55 ਵਿਧਾਇਕ ਮੁੱਖ ਮੰਤਰੀ ਨਿਵਾਸ ਜਾ ਕੇ ਸੁਨੀਤਾ ਕੇਜਰੀਵਾਲ ਨੂੰ ਮਿਲੇ ਹਨ ਜਦਕਿ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਜੇਲ੍ਹ ਵਿੱਚ ਹਨ। ਇਨ੍ਹਾਂ ਤੋਂ ਇਲਾਵਾ 4 ਵਿਧਾਇਕ ਦਿੱਲੀ ਤੋਂ ਬਾਹਰ ਹਨ।

ਇਨ੍ਹਾਂ ਆਗੂਆਂ ਨੇ ਕੀਤੀ ਮੁਲਾਕਾਤ

ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚਣ ਵਾਲੇ ਵਿਧਾਇਕਾਂ ‘ਚ ਸੌਰਭ ਭਾਰਦਵਾਜ, ਗੋਪਾਲ ਰਾਏ, ਆਤਿਸ਼ੀ, ਪ੍ਰਹਿਲਾਦ ਸਾਹਨੀ, ਬੀ.ਏ. ਜੈਨ, ਦੁਰਗੇਸ਼ ਪਾਠਕ, ਪ੍ਰਮਿਲਾ ਟੋਕਸ, ਰਾਜੇਸ਼ ਗੁਪਤਾ, ਸੰਜੀਵ ਝਾਅ, ਭਾਵਨਾ ਗੌੜ, ਰਾਜਕੁਮਾਰੀ ਢਿੱਲੋਂ, ਅਬਦੁਲ ਰਹਿਮਾਨ ਅਤੇ ਸਹਿਰਾਮ ਪਹਿਲਵਾਨ ਵਰਗੇ ਆਗੂ ਪਹੁੰਚੇ। ਇਨ੍ਹਾਂ ਤੋਂ ਇਲਾਵਾਂ ਦਿੱਲੀ ਸਰਕਾਰ ਤੇ ਮੰਤਰੀ ਰਾਜਕੁਮਾਰ ਆਨੰਦ, ਕੈਲਾਸ਼ ਗਹਿਲੋਤ ਅਤੇ ਇਮਰਾਨ ਹੁਸੈਨ ਵੀ ਸਿਵਲ ਲਾਈਨ ਪਹੁੰਚੇ।

ਸੁਨੀਤਾ ਕੇਜਰੀਾਲ ਨਾਲ ਮੁਲਾਕਾਤ ਦੇ ਬਾਰੇ ਦੱਸਦੇ ਹੋਏ ਸੌਰਭ ਭਾਰਦਵਾਜ ਨੇ ਕਿਹਾ ਕਿ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਬਹੁਤ ਸਾਰੇ ਵਿਧਾਇਕ ਸੁਨੀਤਾ ਕੇਜਰੀਵਾਲ ਨਾਲ ਮਿਲਣਾ ਚਾਹੁੰਦੇ ਸਨ, ਪਰ ਮਿਲਣ ਦਾ ਮੌਕਾ ਨਹੀਂ ਮਿਲਿਆ। ਫਿਰ ਉਸ ਤੋਂ ਬਾਅਦ ਸਾਰੇ ਆਗੂ ਸੀਐਮ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਖਿਲਾਫ ਧਰਨੇ ਅਤੇ ਰੈਲੀ ਵਿੱਚ ਰੁੱਝੇ ਹੋਏ ਸਨ।

ਕੇਜਰੀਵਾਲ CM ਸਨ, ਹਨ ਅਤੇ ਰਹਿਣਗੇ

ਸੌਰਭ ਭਾਰਦਵਾਜ ਨੇ ਦੱਸਿਆ ਕਿ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਸੁਨੀਤਾ ਕੇਜਰੀਵਾਲ ਨੂੰ ਦੱਸਿਆ ਗਿਆ ਕਿ ਭਾਜਪਾ ਸੀਐਮ ਕੇਜਰੀਵਾਲ ‘ਤੇ ਅਸਤੀਫ਼ਾ ਦੇਣ ਲਈ ਬਹੁਤ ਦਬਾਅ ਬਣਾਏਗੀ। ਉਨ੍ਹਾਂ ਕਿਹਾ ਵਿਧਾਇਕਾਂ ਦਾ ਸੁਨੇਹਾ ਹੁਣ ਸਿਰਫ਼ ਸੁਨੀਤਾ ਕੇਜਰੀਵਾਲ ਹੀ ਸੀਐਮ ਤੱਕ ਪਹੁਚਾਉਣਗੇ, ਸਾਰੇ ਚਾਹੁੰਦੇ ਹਨ ਕਿ ਉਹ ਅਸਤੀਫ਼ਾ ਨਾ ਦੇਣ ਅਤੇ ਜੇਲ੍ਹ ਤੋਂ ਹੀ ਸਰਕਾਰ ਚਲਾਉਣ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸਨ, ਹਨ ਅਤੇ ਬਣੇ ਰਹਿਣਗੇ।

Exit mobile version