Live Updates: ਜੂਨ ‘ਚ 1.85 ਲੱਖ ਕਰੋੜ ਦਾ GST ਕੁਲੈਕਸ਼ਨ, ਭਾਰਤੀ ਅਰਥਵਿਵਸਥਾ ਨੂੰ ਮਿਲਿਆ ਹੁਲਾਰਾ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਜੂਨ ‘ਚ 1.85 ਲੱਖ ਕਰੋੜ ਦਾ GST ਕੁਲੈਕਸ਼ਨ, ਭਾਰਤੀ ਅਰਥਵਿਵਸਥਾ ਨੂੰ ਮਿਲਿਆ ਹੁਲਾਰਾ
ਵਿੱਤੀ ਸਾਲ 2025 ਵਿੱਚ ਜੀਐਸਟੀ ਕੁਲੈਕਸ਼ਨ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਕੁੱਲ 22.08 ਲੱਖ ਕਰੋੜ ਰੁਪਏ ਜਮ੍ਹਾ ਕੀਤੇ ਗਏ, ਜੋ ਕਿ ਪਿਛਲੇ ਵਿੱਤੀ ਸਾਲ 2024 ਵਿੱਚ 20.18 ਲੱਖ ਕਰੋੜ ਰੁਪਏ ਨਾਲੋਂ 9.4% ਵੱਧ ਹੈ। ਇਹ ਜੁਲਾਈ 2017 ਵਿੱਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਜੀਐਸਟੀ ਕੁਲੈਕਸ਼ਨ ਹੈ।
-
ਅਗਲੇ 6-7 ਦਿਨਾਂ ਤੱਕ ਭਾਰਤ ਭਰ ‘ਚ ਭਾਰੀ ਮੀਂਹ ਦੀ ਸੰਭਾਵਨਾ, IMD ਵੱਲੋਂ ਚੇਤਾਵਨੀ
ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਆਈਐਮਡੀ ਨੇ ਅਗਲੇ 6-7 ਦਿਨਾਂ ਵਿੱਚ ਭਾਰਤ ਭਰ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ, ਉੱਤਰਾਖੰਡ, ਯੂਪੀ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ।
-
ਬਰਨਾਲਾ ‘ਚ ਸੁੱਤੇ ਪਿਆ ਜੋੜੇ ਜ਼ਿੰਦਾ ਸੜਿਆ, ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਬਰਨਾਲਾ ਵਿੱਚ ਅੱਜ ਸ਼ਾਰਟ ਸਰਕਟ ਕਾਰਨ ਘਰ ਵਿੱਚ ਲੱਗੀ ਅੱਗ ਵਿੱਚ ਜ਼ਿੰਦਾ ਸੜ ਕੇ ਇੱਕ ਜੋੜੇ ਦੀ ਮੌਤ ਹੋ ਗਈ। ਜਦੋਂ ਕਿ ਜੋੜੇ ਦਾ ਦਸ ਸਾਲ ਦਾ ਪੁੱਤਰ ਇਸ ਘਟਨਾ ਵਿੱਚ ਬਚ ਗਿਆ।
-
ਮੂਸੇਵਾਲਾ ‘ਤੇ ਬਣੀ ਡੋਕੁਮੈਂਟਰੀ ਨੂੰ ਲੈ ਕੇ ਅੱਜ ਹੋਈ ਸੁਣਵਾਈ, BBC ਦੇ ਵਕੀਲ ਨੇ ਦਿੱਤਾ ਇਹ ਜਵਾਬ
ਮਾਨਸਾ ਦੀ ਅਦਾਲਤ ਵਿੱਚ ਬੀਬੀਸੀ ਵੱਲੋਂ ਸਿੱਧੂ ਮੂਸੇਵਾਲਾ ‘ਤੇ ਬਣਾਈ ਗਈ ਦਸਤਾਵੇਜ਼ੀ ‘ਤੇ ਸੁਣਵਾਈ ਹੋਈ। ਇਸ ਵਿੱਚ, ਬੀਬੀਸੀ ਨੇ ਅਦਾਲਤ ਨੂੰ ਦੱਸਿਆ ਕਿ ਕਿਉਂਕਿ ਬੀਬੀਸੀ ਨੇ ਯੂਕੇ ਤੋਂ ਦਸਤਾਵੇਜ਼ੀ ਜਾਰੀ ਕੀਤੀ ਹੈ, ਇਸ ਲਈ ਭਾਰਤੀ ਕਾਨੂੰਨ ਇਸ ‘ਤੇ ਲਾਗੂ ਨਹੀਂ ਹੁੰਦਾ। ਬੀਬੀਸੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਦਸਤਾਵੇਜ਼ੀ ਦਾ ਸਿੱਧੂ ਕਤਲ ਕੇਸ ‘ਤੇ ਕੋਈ ਪ੍ਰਭਾਵ ਨਹੀਂ ਹੈ। ਇਸ ਕਾਰਨ ਅਦਾਲਤ ਨੇ ਅਗਲੀ ਸੁਣਵਾਈ 21 ਜੁਲਾਈ ਨੂੰ ਤੈਅ ਕੀਤੀ ਹੈ।
-
ਹਿਮਾਚਲ ਦੇ ਕੁੱਲੂ ਵਿੱਚ ਭਾਰੀ ਮੀਂਹ ਲਈ ਯੈਲੋ ਅਲਰਟ
ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਲਈ ਅਲਰਟ ਜਾਰੀ ਕੀਤਾ ਗਿਆ ਹੈ। ਕੁੱਲੂ ਜ਼ਿਲ੍ਹੇ ਵਿੱਚ 5 ਜੁਲਾਈ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਮੌਸਮ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਕੁੱਲੂ ਦੇ ਪੰਜ ਡਿਵੀਜ਼ਨਾਂ ਵਿੱਚ ਬੰਜਾਰ ਵਿੱਚ 11 ਰਸਤੇ ਅਤੇ ਆਨੀ ਵਿੱਚ 21 ਰਸਤੇ ਬੰਦ ਕਰ ਦਿੱਤੇ ਗਏ ਹਨ।
-
ਪ੍ਰਯਾਗਰਾਜ ਵਿੱਚ ਇੰਡੀਗੋ ਦੀ ਫਲਾਈਟ ‘ਚ ਤਕਨੀਕੀ ਖਰਾਬੀ, ਉਡਾਣ ਰੱਦ
ਪ੍ਰਯਾਗਰਾਜ ਤੋਂ ਬੰਗਲੌਰ ਜਾ ਰਹੀ ਇੰਡੀਗੋ ਦੀ ਫਲਾਈਟ ਵਿੱਚ ਤਕਨੀਕੀ ਖਰਾਬੀ ਕਾਰਨ, ਉਡਾਣ ਨੰਬਰ 6E-6036 ਨੂੰ ਅਚਾਨਕ ਰੱਦ ਕਰਨਾ ਪਿਆ। ਉਡਾਣ ਦੌਰਾਨ, ਕੁਝ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਪੈਟਰੋਲ ਵਰਗੀ ਬਦਬੂ ਮਹਿਸੂਸ ਹੋਈ। ਫਿਰ ਜਹਾਜ਼ ਦੀ ਤਕਨੀਕੀ ਤੌਰ ‘ਤੇ ਜਾਂਚ ਕੀਤੀ ਗਈ ਅਤੇ ਉਡਾਣ ਰੱਦ ਕਰ ਦਿੱਤੀ ਗਈ।
-
ਰਾਜੀਵ ਬਿੰਦਲ ਤੀਜੀ ਵਾਰ ਹਿਮਾਚਲ ਭਾਜਪਾ ਦੇ ਪ੍ਰਧਾਨ ਬਣੇ
ਡਾ. ਰਾਜੀਵ ਬਿੰਦਲ ਤੀਜੀ ਵਾਰ ਹਿਮਾਚਲ ਭਾਜਪਾ ਦੇ ਪ੍ਰਧਾਨ ਬਣੇ ਹਨ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਿਮਲਾ ਦੇ ਪੀਟਰਹੌਫ ਵਿਖੇ ਅਧਿਕਾਰਤ ਐਲਾਨ ਕੀਤਾ। ਰਾਜੀਵ ਬਿੰਦਲ ਪਹਿਲਾਂ ਵੀ ਪ੍ਰਧਾਨ ਸਨ। ਉਨ੍ਹਾਂ ਨੂੰ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਕਰੀਬੀ ਮੰਨਿਆ ਜਾਂਦਾ ਹੈ। ਕੱਲ੍ਹ ਪ੍ਰਧਾਨ ਅਹੁਦੇ ਲਈ ਸਿਰਫ਼ ਇੱਕ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ।
-
ਵਾਸ਼ਿੰਗਟਨ ਪਹੁੰਚੇ ਵਿਦੇਸ਼ ਮੰਤਰੀ ਐਸ ਜੈਸ਼ੰਕਰ
ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਮਰੀਕਾ ਦੇ ਦੌਰੇ ‘ਤੇ ਹਨ ਅਤੇ ਰਾਜਧਾਨੀ ਵਾਸ਼ਿੰਗਟਨ ਡੀਸੀ ਪਹੁੰਚ ਗਏ ਹਨ। ਵਿਦੇਸ਼ ਮੰਤਰੀ ਕਵਾਡ ਗਰੁੱਪ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ।
-
ਪੰਜਾਬ ਵਿੱਚ ਮੀਂਹ ਦਾ ਯੈਲੋ ਅਲਰਟ, ਹਿਮਾਚਲ ਦੇ ਮੰਡੀ ‘ਚ ਹੜ੍ਹ ਦੀ ਸਥਿਤੀ
ਪੰਜਾਬ ਦੇ 9 ਜ਼ਿਲ੍ਹੀਆਂ ਵਿੱਚ ਮੌਸਮ ਵਿਭਾਗ ਨੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਹਿਮਾਚਲ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।