Live Updates: ਅਮਰੀਕੀ ਰਾਸ਼ਟਰਪਤੀ ਨੇ 6 ਹੋਰ ਦੇਸ਼ਾਂ ‘ਤੇ 30% ਤੱਕ ਟੈਰਿਫ ਲਗਾਇਆ, ਭਾਰਤ ਸ਼ਾਮਲ ਨਹੀਂ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
Live Updates
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
US ਰਾਸ਼ਟਰਪਤੀ ਨੇ 6 ਹੋਰ ਦੇਸ਼ਾਂ ‘ਤੇ 30% ਤੱਕ ਟੈਰਿਫ ਲਗਾਇਆ, ਭਾਰਤ ਸ਼ਾਮਲ ਨਹੀਂ
ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਪੰਜ ਅਫਰੀਕੀ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਕਿਉਂਕਿ ਅਮਰੀਕੀ ਨੇਤਾ ਇੱਕ ਵਪਾਰ ਯੁੱਧ ਨੂੰ ਤੇਜ਼ ਕਰ ਰਹੇ ਹਨ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਖਤਰੇ ਵਿੱਚ ਪਾਉਂਦਾ ਹੈ ਜੋ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਨਾਲ ਵਪਾਰ ‘ਤੇ ਨਿਰਭਰ ਹਨ। ਟਰੰਪ ਗੈਬਨ, ਗਿਨੀ-ਬਿਸਾਉ, ਲਾਇਬੇਰੀਆ, ਮੌਰੀਤਾਨੀਆ ਅਤੇ ਸੇਨੇਗਲ ਦੇ ਨੇਤਾਵਾਂ ਦੀ ਵ੍ਹਾਈਟ ਹਾਊਸ ਵਿੱਚ ਇੱਕ ਚਰਚਾ ਅਤੇ ਦੁਪਹਿਰ ਦੇ ਖਾਣੇ ਲਈ ਮੇਜ਼ਬਾਨੀ ਕਰ ਰਹੇ ਹਨ। ਇੱਕ ਅਧਿਕਾਰੀ ਨੇ ਕਿਹਾ ਕਿ ਚਰਚਾਵਾਂ ਕਾਰੋਬਾਰੀ ਮੌਕਿਆਂ ‘ਤੇ ਕੇਂਦ੍ਰਿਤ ਹੋਣਗੀਆਂ।
-
ਹਰਿਆਣਾ ਦੇ ਯਮੁਨਾਨਗਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਹਰਿਆਣਾ ਦੇ ਯਮੁਨਾਨਗਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
-
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਦਾ ਸਰਵਉੱਚ ਨਾਗਰਿਕ ਸਨਮਾਨ ਮਿਲਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਮੀਬੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਭਾਰਤ ਅਤੇ ਨਾਮੀਬੀਆ ਦੀ ਦੋਸਤੀ ਦਾ ਪ੍ਰਮਾਣ ਹੈ। ਅੱਜ, ਮੈਨੂੰ ਇਸ ਨਾਲ ਜੁੜ ਕੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਇਹ ਸਨਮਾਨ ਨਾਮੀਬੀਆ ਅਤੇ ਭਾਰਤ ਦੇ ਲੋਕਾਂ, ਉਨ੍ਹਾਂ ਦੀ ਤਰੱਕੀ ਅਤੇ ਸਾਡੀ ਅਟੁੱਟ ਦੋਸਤੀ ਨੂੰ ਸਮਰਪਿਤ ਕਰਦਾ ਹਾਂ।
-
ਰੋਡਵੇਜ ਤੇ ਪਨਬੱਸ ਮੁਲਾਜ਼ਮ ਹੜਤਾਲ ਖ਼ਤਮ ਕਰਨ ਦੀ ਹੋਏ ਰਾਜ਼ੀ
ਰੋਡਵੇਜ ਤੇ ਪਨਬੱਸ ਮੁਲਾਜ਼ਮ ਹੜਤਾਲ ਖ਼ਤਮ ਕਰਨ ਦੀ ਰਾਜ਼ੀ ਹੋ ਗਏ ਹਨ। ਉਨ੍ਹਾਂ ਦੀ ਸਰਕਾਰ ਨਾਲ ਮੀਟਿੰਗ ਲਈ ਸਹਿਮਤੀ ਬਣ ਗਈ ਹੈ। 28 ਜੁਲਾਈ ਨੂੰ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗਾ।
-
SYL ਦੇ ਮੁੱਦੇ ‘ਤੇ ਦਿੱਲੀ ਚ ਪੰਜਾਬ-ਹਰਿਆਣਾ ਸਰਕਾਰ ਦੀ ਮੀਟਿੰਗ
SYL ਦੇ ਮੁੱਦੇ ‘ਤੇ ਦਿੱਲੀ ਚ ਪੰਜਾਬ-ਹਰਿਆਣਾ ਸਰਕਾਰਾਂ ਦੀ ਮੀਟਿੰਗ ਜਾਰੀ ਹੈ। ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਕੇਂਦਰੀ ਮੰਤਰੀ ਸੀਆਰ ਪਾਟਿਲ ਨਾਲ ਮੁਲਾਕਾਤ ਕਰਕੇ ਆਪੋ-ਆਪਣਾ ਪੱਖ ਰੱਖ ਰਹੇ ਹਨ।
-
ਹੁਸ਼ਿਆਰਪੁਰ ਦੇ ਘਰ ‘ਚ ਵੜਿਆ ਤੇਂਦੂਆ, ਇਲਾਕੇ ‘ਚ ਬਣਿਆ ਦਹਿਸ਼ਤ ਦਾ ਮਾਹੌਲ
ਵਸਨੀਕ ਨੇ ਦੱਸਿਆ ਕਿ ਉਸ ਨੇ ਘਰ ਵਿੱਚ ਇੱਕ ਗਾਂ ਬੰਨ੍ਹੀ ਹੋਈ ਹੈ। ਜਦੋਂ ਉਹ ਜਾਨਵਰ ਨੂੰ ਚਾਰਾ ਦੇਣ ਗਿਆ, ਤਾਂ ਉਸ ਨੇ ਆਪਣੇ ਪਿੱਛੇ ਤੂੜੀ ਨੂੰ ਹਿੱਲਦੇ ਦੇਖਿਆ। ਇਸ ਤੋਂ ਬਾਅਦ, ਜਦੋਂ ਉਸ ਨੇ ਤੇਂਦੁਏ ਦੀ ਆਵਾਜ਼ ਸੁਣੀ, ਤਾਂ ਉਹ ਤੁਰੰਤ ਬਾਹਰ ਆਇਆ ਤੇ ਦਰਵਾਜ਼ਾ ਬੰਦ ਕਰ ਦਿੱਤਾ।
-
ਡਿਪੋਰਟ ਕੀਤੇ ਲੋਕਾਂ ਦੀਆਂ ਸ਼ਿਕਾਇਤਾਂ ‘ਤੇ ED ਦਾ ਐਕਸ਼ਨ, ਕੀਤੀਆਂ ਰੇਡਾਂ
ਕਾਰਵਾਈ ਅੱਜ ਸਵੇਰੇ ਤੋਂ ਹੀ ਜਲੰਧਰ ਈਡੀ ਦੁਆਰਾ ਕੀਤੀ ਜਾ ਰਹੀ ਹੈ। ਰੇਡ ਖ਼ਤਮ ਹੋਣ ਤੋਂ ਬਾਅਦ ਈਡੀ ਮਾਮਲੇ ਦੀ ਜਾਣਕਾਰੀ ਦੇ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਤੇ ਹਰਿਆਣਾ ‘ਚ ਈਡੀ ਦੁਆਰਾ ਡੰਕੀ ਰੂਟ ਦੀ ਜਾਂਚ ਲਈ ਪੰਜਾਬ ਸਮੇਤ ਹੋਰ ਸੂਬਿਆਂ ‘ਚ ਰੇਡ ਕੀਤੀ ਜਾ ਰਹੀ ਹੈ।
-
ਰਾਜਸਥਾਨ: ਚੁਰੂ ਵਿੱਚ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ
ਰਾਜਸਥਾਨ ਦੇ ਚੁਰੂ ਵਿੱਚ ਹਵਾਈ ਸੈਨਾ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਰਤਨਗੜ੍ਹ ਵਿੱਚ ਵਾਪਰਿਆ। ਮਲਬੇ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ ਹੈ।
-
ਭਾਰਤ ਬੰਦ: ਵਿਰੋਧੀ ਧਿਰ ਦੇ ਨੇਤਾ ਬਿਹਾਰ ਬੰਦ ਵਿੱਚ ਸ਼ਾਮਲ ਹੋਏ
ਰਾਜਦ ਨੇਤਾ ਤੇਜਸਵੀ ਯਾਦਵ, ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ, ਸੀਪੀਆਈ ਜਨਰਲ ਸਕੱਤਰ ਡੀ ਰਾਜਾ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦੇ ਨੇਤਾ ਦੀਪਾਂਕਰ ਭੱਟਾਚਾਰੀਆ ਅਤੇ ਬਿਹਾਰ ਕਾਂਗਰਸ ਦੇ ਪ੍ਰਧਾਨ ਰਾਜੇਸ਼ ਰਾਮ ਰਾਜ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਬਿਹਾਰ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਦੇ ਵਿਰੁੱਧ ਮਹਾਗਠਬੰਧਨ ਦੁਆਰਾ ਬੁਲਾਏ ਗਏ ‘ਬਿਹਾਰ ਬੰਦ’ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।
#WATCH | पटना, बिहार: राजद नेता तेजस्वी यादव, लोकसभा नेता प्रतिपक्ष और कांग्रेस सांसद राहुल गांधी, CPI महासचिव डी राजा, भारतीय कम्युनिस्ट पार्टी (मार्क्सवादी-लेनिनवादी) लिबरेशन के नेता दीपांकर भट्टाचार्य और बिहार कांग्रेस अध्यक्ष राजेश राम राज्य विधानसभा चुनाव 2025 से पहले बिहार pic.twitter.com/CXPB1IZ8Na
— ANI_HindiNews (@AHindinews) July 9, 2025
-
ਪਟਨਾ: ਦਿੱਲੀ ਆ ਰਹੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਇੰਡੀਗੋ ਦੀ ਪਟਨਾ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਪੰਛੀ ਨਾਲ ਟਕਰਾਉਣ ਕਾਰਨ ਪਟਨਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੈਂਡਿੰਗ ਤੋਂ ਬਾਅਦ, ਇਸ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਹੈ। ਇੰਡੀਗੋ ਯਾਤਰੀਆਂ ਲਈ ਇੱਕ ਹੋਰ ਉਡਾਣ ਦਾ ਪ੍ਰਬੰਧ ਕਰ ਰਹੀ ਹੈ। ਜਹਾਜ਼ ਵਿੱਚ 169 ਯਾਤਰੀ ਸਵਾਰ ਸਨ।
-
AGTF ਨੇ ਗੁਰਦਾਸਪੁਰ ਦੇ ਜੰਗਲਾਂ ਤੋਂ ਦੋ AK-47 ਤੇ ਵਿਸਫੋਟਕ ਕੀਤੇ ਬਰਾਮਦ
ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ ਗੁਰਦਾਸਪੁਰ ਦੇ ਜੰਗਲਾਂ ਤੋਂ ਵੱਡੀ ਮਾਤਰਾ ‘ਚ ਹਥਿਆਰ ਤੇ ਵਿਸਫੋਟਕ ਬਰਾਮਦ ਕੀਤੇ, ਜੋ ਕਿ ਪਾਕਿਸਤਾਨ ‘ਚ ਬੈਠੇ ਖਾਲਿਸਤਾਨੀ ਅੱਤਵਾਦੀ ਰਿੰਦਾ ਦੇ ਸਾਥੀਆਂ ਨੂੰ ਪਹੁੰਚਾਏ ਜਾਣੇ ਸਨ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਇਸ ਕਾਰਵਾਈ ‘ਚ ਜੰਗਲ ਵਿੱਚੋਂ ਦੋ AK-47 ਰਾਈਫਲਾਂ, 16 ਜ਼ਿੰਦਾ ਕਾਰਤੂਸ, ਦੋ ਮੈਗਜ਼ੀਨ ਅਤੇ ਦੋ ਪੀ-86 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਹਨ।
-
ਬਿਹਾਰ ‘ਚ ਭਾਰਤ ਬੰਦ ਦਾ ਅਸਰ, ਕਾਂਗਰਸੀ ਵਰਕਰਾਂ ਨੇ ਸੜਕਾਂ ਕੀਤੀਆਂ ਜਾਮ
ਭਾਰਤ ਬੰਦ ਦਾ ਅਸਰ ਬਿਹਾਰ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਕਾਂਗਰਸੀ ਵਰਕਰਾਂ ਨੇ ਸੜਕਾਂ ਜਾਮ ਕੀਤੀਆਂ ਹਨ। ਕਾਂਗਰਸੀ ਵਰਕਰ ਨੇ ਕਿਹਾ, ਪੂਰਾ ਬਿਹਾਰ ਬੰਦ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਕੀਤੀ ਗਈ ਧਾਂਦਲੀ ਵਿਰੁੱਧ ਮਹਾਂਗਠਜੋੜ ਇੱਕਜੁੱਟ ਹੈ।
#WATCH | Patna | On ‘Bihar Bandh’, a Congress worker lying on the road to block it, says, “… Entire Bihar has been successfully shut down. The Mahagathbandhan is united against the rigging done by the Election Commission… We will not get up even if a car tramples us…” https://t.co/enxDNkFQEr pic.twitter.com/njV74H0YuZ
— ANI (@ANI) July 9, 2025
-
ਆਲੀਆ ਭੱਟ ਦਾ ਸਾਬਕਾ ਮੈਨੇਜਰ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫ਼ਤਾਰ
ਫਿਲਮ ਅਦਾਕਾਰਾ ਆਲੀਆ ਭੱਟ ਦੀ ਸਾਬਕਾ ਮੈਨੇਜਰ ਵੇਦਿਕਾ ਪ੍ਰਕਾਸ਼ ਸ਼ੈੱਟੀ ਨੂੰ ਜੁਹੂ ਪੁਲਿਸ ਨੇ ਆਲੀਆ ਭੱਟ ਨਾਲ 77 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁਝ ਮਹੀਨੇ ਪਹਿਲਾਂ ਆਲੀਆ ਦੀ ਮਾਂ ਸੋਨੀ ਰਾਜਦਾਨ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਕੀਤਾ ਸੀ। 5 ਮਹੀਨਿਆਂ ਬਾਅਦ, ਦੋਸ਼ੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਹਿਲਾ ਮੈਨੇਜਰ ‘ਤੇ ਦੋ ਸਾਲਾਂ ਵਿੱਚ ਆਲੀਆ ਦੇ ਦਸਤਖ਼ਤ ਜਾਅਲੀ ਕਰਕੇ 77 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।