Live Updates: ਫਿਰੋਜ਼ਪੁਰ ‘ਚ ਬੀਐਸਐਫ ਨੇ ਖੇਤ ਵਿੱਚੋਂ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਫਿਰੋਜ਼ਪੁਰ ‘ਚ ਬੀਐਸਐਫ ਨੇ ਖੇਤ ਵਿੱਚੋਂ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ
ਬੀਐਸਐਫ ਜਵਾਨਾਂ ਨੇ ਅੱਜ ਸਰਹੱਦੀ ਵਾੜ ਦੇ ਅੱਗੇ ਇੱਕ ਖੇਤ ਵਿੱਚੋਂ ਹੈਰੋਇਨ ਦਾ ਇੱਕ ਪੈਕੇਟ (ਕੁੱਲ ਵਜ਼ਨ- 655 ਗ੍ਰਾਮ) ਬਰਾਮਦ ਕੀਤਾ। ਇਹ ਪੈਕੇਟ ਪੀਲੇ ਰੰਗ ਦੇ ਚਿਪਕਣ ਵਾਲੇ ਟੇਪ ਵਿੱਚ ਲਪੇਟਿਆ ਹੋਇਆ ਸੀ ਅਤੇ ਇਹ ਬਰਾਮਦਗੀ ਫਿਰੋਜ਼ਪੁਰ ਜ਼ਿਲ੍ਹੇ ਦੇ ਨਿਹਾਲੇਵਾਲਾ ਪਿੰਡ ਦੇ ਨੇੜੇ ਕੀਤੀ ਗਈ।
-
ਅੰਮ੍ਰਿਤਸਰ ‘ਚ ਸਾਬਕਾ ਸਰਪੰਚ ਦੇ ਘਰ ‘ਤੇ ਗੋਲੀਬਾਰੀ
ਅੰਮ੍ਰਿਤਸਰ ਵਿੱਚ ਇੱਕ ਸਾਬਕਾ ਸਰਪੰਚ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਸਰਪੰਚ ਦੇ ਪੁੱਤਰ ਨੂੰ ਗੋਲੀ ਲੱਗੀ ਹੈ ਅਤੇ ਉਸਦੀ ਹਾਲਤ ਗੰਭੀਰ ਹੈ।
-
ਮੁੰਬਈ ਹਵਾਈ ਅੱਡੇ ‘ਤੇ ਨੈੱਟਵਰਕ ਫੇਲ੍ਹ, ਸਿਸਟਮ ਡਾਊਨ
ਮੁੰਬਈ ਹਵਾਈ ਅੱਡੇ ‘ਤੇ ਨੈੱਟਵਰਕ ਫੇਲ੍ਹ ਹੋਣ ਕਾਰਨ, ਸਾਰੇ ਸਿਸਟਮ ਬੰਦ ਹੋ ਗਏ ਹਨ। ਚੈੱਕ-ਇਨ ਅਤੇ ਬੋਰਡਿੰਗ ਪ੍ਰਕਿਰਿਆ ਇਸ ਸਮੇਂ ਮੈਨੂਅਲ ਮੋਡ ਵਿੱਚ ਚੱਲ ਰਹੀ ਹੈ ਅਤੇ ਐਮਰਜੈਂਸੀ ਪ੍ਰਬੰਧਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
-
ਲਗਾਤਾਰ ਵੱਧ ਰਿਹਾ ਪੌਂਗ ਡੈਮ ਦੇ ਪਾਣੀ ਦਾ ਪੱਧਰ, ਛੱਡਿਆ ਜਾ ਰਿਹਾ ਪਾਣੀ
ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੱਜ ਵੀ ਪਾਣੀ ਛੱਡਿਆ ਜਾ ਰਿਹਾ ਹੈ।
-
ਪੰਜਾਬ ਐਂਟੀ ਡ੍ਰੋਨ ਸਿਸਟਮ ਵਾਲਾ ਪਹਿਲਾ ਸੂਬਾ ਬਣਿਆ
ਪੰਜਾਬ ਵਿੱਚ ਐਂਟੀ ਡ੍ਰੋਨ ਸਿਸਟਮ ਦੀ ਸ਼ੁਰੂਆਤ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਐਂਟੀ ਡ੍ਰੋਨ ਸਿਸਟਮ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
-
ਰੇਲਵੇ ਨੇ ਰਾਊਂਡ ਟ੍ਰਿਪ ਪੈਕੇਜ ਦੀ ਕੀਤੀ ਸ਼ੁਰੂਆਤ, 20% ਛੋਟ ਮਿਲੇਗੀ
ਤਿਉਹਾਰਾਂ ਦੇ ਸੀਜ਼ਨ ਦੌਰਾਨ ਟ੍ਰੇਨਾਂ ਵਿੱਚ ਭਾਰੀ ਭੀੜ ਅਤੇ ਟਿਕਟਾਂ ਲਈ ਭੀੜ ਤੋਂ ਬਚਣ ਲਈ, ਰੇਲਵੇ ਨੇ ਫੈਸਟੀਵਲ ਰਸ਼ ਲਈ ਰਾਊਂਡ ਟ੍ਰਿਪ ਪੈਕੇਜ ਨਾਮਕ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਰੇਲਵੇ ਦੇ ਅਨੁਸਾਰ, ਇਸ ਯੋਜਨਾ ਦੇ ਤਹਿਤ ਜੇਕਰ ਕੋਈ ਯਾਤਰੀ ਆਉਣ ਅਤੇ ਜਾਣ ਵਾਲੇ ਦੋਵੇਂ ਪਾਸੇ ਦੀਆਂ ਟਿਕਟਾਂ ਇਕੱਠੀਆਂ ਬੁੱਕ ਕਰਦਾ ਹੈ, ਤਾਂ ਵਾਪਸੀ ਯਾਤਰਾ ਦੇ ਮੂਲ ਕਿਰਾਏ ‘ਤੇ 20% ਛੋਟ ਦਿੱਤੀ ਜਾਵੇਗੀ।
-
ਮੁੱਖ ਮੰਤਰੀ ਮਾਨ ਨੇ ਰੱਖੜ ਪੁੰਨਿਆ ਜੋੜ ਮੇਲਾ ਦੀ ਦਿੱਤੀ ਵਧਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਬਾ ਬਕਾਲਾ ਵਿਖੇ ਹੋਣ ਵਾਲੇ ਰੱਖੜ ਪੁੰਨਿਆ ਦੇ ਮੌਕੇ ‘ਤੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ।
ਰੱਖੜੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ। ਸਾਡੇ ਸਮਾਜ ਵਿੱਚ ਧਾਗੇ ਦੀ ਸਾਂਝ ਨੂੰ ਸਭ ਤੋਂ ਵੱਡੀ ਮੰਨਿਆ ਗਿਆ ਹੈ। ਪਿਆਰ ਅਤੇ ਸਮਰਪਣ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਭੈਣ-ਭਰਾ ਸਦਾ ਸਲਾਮਤ ਰਹਿਣ ਅਤੇ ਆਪਸੀ ਪਿਆਰ ਬਣਿਆ ਰਹੇ। pic.twitter.com/pUpcAfySJO
— Bhagwant Mann (@BhagwantMann) August 9, 2025
-
ਟਰੰਪ ਤੇ ਪੁਤਿਨ ਵਿਚਕਾਰ 15 ਅਗਸਤ ਨੂੰ ਅਲਾਸਕਾ ਵਿੱਚ ਹੋਵੇਗੀ ਬੈਠਕ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਮੁਲਾਕਾਤ ਅਗਲੇ ਸ਼ੁੱਕਰਵਾਰ, 15 ਅਗਸਤ ਨੂੰ ਅਲਾਸਕਾ ਵਿੱਚ ਹੋਵੇਗੀ। ਟਰੰਪ ਨੇ ਟਰੂਥ ਸੋਸ਼ਲ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
The meeting between US President Donald Trump and Russian President Vladimir Putin will take place next Friday, August 15, 2025, in Alaska, confirms Trump on Truth Social pic.twitter.com/QtaBorXaw0
— ANI (@ANI) August 8, 2025