ਟਰੰਪ ਨੇ ਇਜ਼ਰਾਈਲ ਦੇ PM ਨੇਤਨਯਾਹੂ ਨੂੰ ਕੀਤਾ ਫੋਨ, ਲੇਬਨਾਨ ‘ਤੇ ਹਮਲੇ ਰੋਕਣ ਲਈ ਕਿਹਾ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਅਸਾਮ ਵਿੱਚ 84.42%, ਪੁਡੂਚੇਰੀ ਵਿੱਚ 86.92%, ਕੇਰਲਮ ਵਿੱਚ ਸ਼ਾਮ 5 ਵਜੇ ਤੱਕ ਹੋਈ 75.01% ਵੋਟਿੰਗ
ਕੇਰਲਮ, ਅਸਾਮ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਮਾਪਤ ਹੋ ਗਈ ਹੈ। ਕੇਰਲਮ ਵਿੱਚ 140, ਅਸਾਮ ਵਿੱਚ 126 ਅਤੇ ਪੁਡੂਚੇਰੀ ਵਿੱਚ 30 ਸੀਟਾਂ ‘ਤੇ ਵੋਟਿੰਗ ਹੋਈ। ਸ਼ਾਮ 5 ਵਜੇ ਤੱਕ, ਅਸਾਮ ਵਿੱਚ 84.42%, ਕੇਰਲ ਵਿੱਚ 75.01% ਅਤੇ ਪੁਡੂਚੇਰੀ ਵਿੱਚ 86.92% ਵੋਟਿੰਗ ਹੋਈ।
-
ਇਜ਼ਰਾਈਲ ਦੇ ਹਮਲਿਆਂ ਦਾ ਸਖ਼ਤ ਜਵਾਬ ਮਿਲੇਗਾ
ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਲੇਬਨਾਨ ਵਿੱਚ ਹਿਜ਼ਬੁੱਲਾ ‘ਤੇ ਇਜ਼ਰਾਈਲ ਦੇ ਹਮਲਿਆਂ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ।
-
ਅਮਰਨਾਥ ਯਾਤਰਾ 2026 ਲਈ 15 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ
ਅਮਰਨਾਥ ਯਾਤਰਾ 2026 ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਨਿਰਧਾਰਤ ਬੈਂਕ ਸ਼ਾਖਾਵਾਂ ਰਾਹੀਂ ਸ਼ੁਰੂ ਹੋਵੇਗਾ। ਰਜਿਸਟ੍ਰੇਸ਼ਨ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਸ਼ੁਰੂ ਹੋਵੇਗੀ। 13 ਸਾਲ ਤੋਂ ਘੱਟ ਅਤੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਯਾਤਰਾ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਹੋਵੇਗੀ।
-
ਸੁਪਰੀਮ ਕੋਰਟ ਨੇ ਦੇਸ਼ ਭਰ ‘ਚ ਖੁਰਾਕ ਸੁਰੱਖਿਆ ‘ਤੇ ਰਾਸ਼ਟਰੀ ਟਾਸਕ ਫੋਰਸ ਦੀ ਮੰਗ ਕਰਨ ਵਾਲੀ ਪਟੀਸ਼ਨ ਕੀਤੀ ਖਾਰਜ
ਸੁਪਰੀਮ ਕੋਰਟ ਨੇ ਦੇਸ਼ ਭਰ ‘ਚ ਭੋਜਨ ਸੁਰੱਖਿਆ ‘ਤੇ ਰਾਸ਼ਟਰੀ ਟਾਸਕ ਫੋਰਸ ਦੀ ਸਥਾਪਨਾ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨ ‘ਚ ਕੋਈ ਮੈਰਿਜ ਨਹੀਂ ਹੈ। ਇਸ ਲਈ ਮਾਮਲੇ ਦੀ ਸੁਣਵਾਈ ਕਰਨ ਦੀ ਕੋਈ ਲੋੜ ਨਹੀਂ ਹੈ।
-
ਪਟਿਆਲਾ ਦੇ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਰਚ ਆਪਰੇਸ਼ਨ ਜਾਰੀ
ਵੀਰਵਾਰ ਨੂੰ ਪਟਿਆਲਾ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਲਗਭਗ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ। ਧਮਕੀਆਂ ਮਿਲਣ ‘ਤੇ, ਸਕੂਲ ਪ੍ਰਬੰਧਨ ਅਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ, ਸਾਰੇ ਸਕੂਲ ਖਾਲੀ ਕਰਵਾ ਲਏ ਅਤੇ ਬੱਚਿਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ। ਫਿਲਹਾਲ ਸਰਚ ਆਪਰੇਸ਼ਨ ਜਾਰੀ ਹੈ।
-
11 ਅਪ੍ਰੈਲ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ
ਪੰਜਾਬ ਕੈਬਨਿਟ ਦੀ ਮੀਟਿੰਗ 11 ਅਪ੍ਰੈਲ ਨੂੰ ਸੱਦੀ ਗਈ ਹੈ। ਮੀਟਿੰਗ ਦੁਪਹਿਰ 3 ਵਜੇ ਕੀਤੀ ਜਾਵੇਗੀ। ਮੀਟਿੰਗ ਦਾ ਏਜੰਡਾ ਅਜੇ ਤੱਕ ਸਪੱਸ਼ਟ ਨਹੀਂ ਕੀਤਾ ਗਿਆ ਹੈ।
-
ਈਰਾਨ ਵਿਰੁੱਧ ਅਮਰੀਕੀ ਫੌਜੀ ਸ਼ਕਤੀ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਅਸਲੀ ਸਮਝੌਤਾ ਨਹੀਂ ਹੁੰਦਾ- ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ‘ਤੇ ਪੋਸਟ ਕੀਤਾ ਕਿ ਸਾਰੇ ਅਮਰੀਕੀ ਜਹਾਜ਼, ਵਿਮਾਨ ਤੇ ਫੌਜਾਂ, ਵਾਧੂ ਗੋਲਾ-ਬਾਰੂਦ, ਹਥਿਆਰ ਇਰਾਨ ਦੇ ਆਲੇ-ਦੁਆਲੇ ਮੌਜੂਦ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਹ ਮੌਜੂਦਗੀ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਇੱਕ ਅਸਲੀ ਸਮਝੌਤਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਜਾਂਦਾ। ਜੇਕਰ, ਕਿਸੇ ਵੀ ਕਾਰਨ ਕਰਕੇ, ਇਹ ਨਹੀਂ ਹੁੰਦਾ ਤਾਂ ਹਮਲੇ ਸ਼ੁਰੂ ਹੋ ਜਾਣਗੇ।
-
ਪੁਡੂਚੇਰੀ ‘ਚ INDIA ਅਲਾਇੰਸ ਸਰਕਾਰ ਬਣਾਏਗਾ: ਨਾਰਾਇਣਸਾਮੀ
ਪੁਡੂਚੇਰੀ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਵੀ. ਨਾਰਾਇਣਸਾਮੀ ਨੇ ਵੋਟ ਪਾਉਣ ਤੋਂ ਬਾਅਦ ਕਿਹਾ, “ਪੁਡੂਚੇਰੀ ਦੇ ਲੋਕ ਚਾਹੁੰਦੇ ਹਨ ਕਿ ਇੰਡੀਆ ਅਲਾਇੰਸ ਸੱਤਾ ‘ਚ ਆਵੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੰਡੀਆ ਅਲਾਇੰਸ ਇੱਥੇ ਸਰਕਾਰ ਬਣਾਏਗਾ। ਮੈਂ ਲੋਕਾਂ ਨੂੰ ਵੱਡੀ ਗਿਣਤੀ ‘ਚ ਬਾਹਰ ਆਉਣ ਤੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।”
-
ਮਣੀਪੁਰ ‘ਚ ਬਿਸ਼ਨੂਪੁਰ ‘ਚ ਅੱਤਵਾਦੀ ਬੰਬ ਹਮਲਾ, ਦੋ ਬੱਚਿਆਂ ਦੀ ਮੌਤ, ਮਾਂ ਜ਼ਖਮੀ
ਮਨੀਪੁਰ ਦੇ ਬਿਸ਼ਨੂਪੁਰ ਦੇ ਮੋਇਰੰਗ ਦੇ ਟ੍ਰੋਂਗਲਾਓਬੀ ਅਵਾਂਗ ਲੀਕਾਈ ਖੇਤਰ ‘ਚ ਸ਼ੱਕੀ ਅੱਤਵਾਦੀਆਂ ਵੱਲੋਂ ਇੱਕ ਘਰ ‘ਤੇ ਬੰਬ ਸੁੱਟੇ ਜਾਣ ਤੋਂ ਬਾਅਦ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਉਨ੍ਹਾਂ ਦੀ ਮਾਂ ਨੂੰ ਜਖ਼ਮੀ ਹੋ ਗਈ। ਹਮਲੇ ਤੋਂ ਬਾਅਦ, ਸਥਾਨਕ ਨਿਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਈਚਾਰੇ ‘ਚ ਵਿਆਪਕ ਗੁੱਸਾ ਫੈਲ ਗਿਆ। ਪ੍ਰਦਰਸ਼ਨਕਾਰੀਆਂ ਨੇ ਘੱਟੋ-ਘੱਟ ਤਿੰਨ ਟਰੱਕਾਂ ਨੂੰ ਅੱਗ ਲਗਾ ਦਿੱਤੀ ਤੇ ਕਈ ਥਾਵਾਂ ‘ਤੇ ਇੰਫਾਲ-ਤਿੱਦੀਮ ਸੜਕ ਨੂੰ ਜਾਮ ਕਰ ਦਿੱਤਾ।
-
ਅਸਾਮ ਦੀਆਂ 126, ਕੇਰਲ ਦੀਆਂ 140 ਤੇ ਪੁਡੂਚੇਰੀ ਦੀਆਂ 30 ਸੀਟਾਂ ਲਈ ਵੋਟਿੰਗ ਜਾਰੀ
ਅਸਾਮ ਦੀਆਂ 126, ਕੇਰਲ ਦੀਆਂ 140 ਸੀਟਾਂ ਤੇ ਪੁਡੂਚੇਰੀ ਦੀਆਂ ਸਾਰੀਆਂ 30 ਸੀਟਾਂ ਲਈ ਵੋਟਿੰਗ ਅੱਜ ਸਵੇਰੇ 7:00 ਵਜੇ ਵੋਟਿੰਗ ਸ਼ੁਰੂ ਹੋ ਗਈ। ਇਸ ਚੋਣ ਜੰਗ ‘ਚ, ਅਸਾਮ ‘ਚ 722 ਤੇ ਕੇਰਲ ‘ਚ 883 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
