Live Updates: ਪੰਜਾਬ ਸਰਕਾਰ ਨੇ ਦੋ ਸੀਨੀਅਰ IAS ਅਧਿਕਾਰੀਆਂ ਨੂੰ ਕੀਤਾ ਮੁਅੱਤਲ

Updated On: 

07 Feb 2026 23:45 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਪੰਜਾਬ ਸਰਕਾਰ ਨੇ ਦੋ ਸੀਨੀਅਰ IAS ਅਧਿਕਾਰੀਆਂ ਨੂੰ ਕੀਤਾ ਮੁਅੱਤਲ

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 07 Feb 2026 11:19 PM (IST)

    ਪੰਜਾਬ ਸਰਕਾਰ ਨੇ ਦੋ ਸੀਨੀਅਰ IAS ਅਧਿਕਾਰੀਆਂ ਨੂੰ ਕੀਤਾ ਮੁਅੱਤਲ

    ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੋ ਸੀਨੀਅਰ IAS ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਹੁਕਮਾਂ ਅਨੁਸਾਰ, IAS ਅਧਿਕਾਰੀ ਕਮਲ ਕਿਸ਼ੋਰ ਯਾਦਵ, ਜੋ ਕਿ ਉਦਯੋਗ ਅਤੇ ਵਣਜ ਵਿਭਾਗ ਵਿੱਚ ਪ੍ਰਸ਼ਾਸਕੀ ਸਕੱਤਰ ਵਜੋਂ ਤਾਇਨਾਤ ਸਨ ਨੂੰ ਆਲ ਇੰਡੀਆ ਸਰਵਿਸਿਜ਼ ਰੂਲਜ਼, 1969 ਦੇ ਨਿਯਮ 3(1) ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੀ ਮਿਆਦ ਦੌਰਾਨ ਉਨ੍ਹਾਂ ਦਾ ਮੁੱਖ ਦਫਤਰ ਚੰਡੀਗੜ੍ਹ ਹੋਵੇਗਾ ਅਤੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ। ਇੱਕ ਹੋਰ ਕਾਰਵਾਈ ਵਿੱਚ ਆਈਏਐਸ ਅਧਿਕਾਰੀ ਜਸਪ੍ਰੀਤ ਸਿੰਘ, ਜੋ ਕਿ ਪੰਜਾਬ ਇਨਫੋਟੈਕ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੀ ਮਿਆਦ ਦੌਰਾਨ ਉਨ੍ਹਾਂ ਦਾ ਮੁੱਖ ਦਫਤਰ ਵੀ ਚੰਡੀਗੜ੍ਹ ਵਿਖੇ ਨਿਰਧਾਰਤ ਕੀਤਾ ਗਿਆ ਹੈ।

  • 07 Feb 2026 10:19 PM (IST)

    Lucky Oberoi Murder Case : ‘ਆਪ’ ਆਗੂ ਦੇ ਕਤਲ ‘ਚ ਸ਼ਾਮਲ ਆਰੋਪੀ ਦਾ ਅੰਮ੍ਰਿਤਸਰ ‘ਚ ਹੋਇਆ ਐਨਕਾਊਂਟਰ, ਗੋਲੀ ਲੱਗਣ ਨਾਲ ਜ਼ਖਮੀ

    ਜਲੰਧਰ ਦੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਤਿੱਖੀ ਮੁੱਠਭੇੜ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ।

  • 07 Feb 2026 08:05 PM (IST)

    ਫਰੀਦਾਬਾਦ ਦੇ ਸੂਰਜਕੁੰਡ ਮੇਲੇ ਵਿੱਚ ਝੂਲਾ ਡਿੱਗਿਆ, 13 ਲੋਕ ਜ਼ਖਮੀ; 1 ਦੀ ਮੌਤ

    ਫਰੀਦਾਬਾਦ ਦੇ ਸੂਰਜਕੁੰਡ ਮੇਲੇ ਵਿੱਚ ਇੱਕ ਝੂਲਾ ਡਿੱਗਣ ਨਾਲ 13 ਲੋਕ ਜ਼ਖਮੀ ਹੋ ਗਏ। ਲੋਕਾਂ ਨੂੰ ਬਚਾਉਂਦੇ ਸਮੇਂ ਇੱਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੀ ਮੌਤ ਹੋ ਗਈ। ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

  • 07 Feb 2026 07:24 PM (IST)

    ਸਿੱਕਮ ਦੇ ਗਯਾਲਸ਼ਿੰਗ ਵਿੱਚ 4.2 ਤੀਬਰਤਾ ਦਾ ਭੂਚਾਲ

    ਸਿੱਕਮ ਦੇ ਗਿਆਲਸ਼ਿੰਗ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ।

  • 07 Feb 2026 04:23 PM (IST)

    ਪ੍ਰਧਾਨ ਮੰਤਰੀ ਮੋਦੀ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਭਾਰਤੀ ਭਾਈਚਾਰੇ ਨੂੰ ਕਰ ਰਹੇ ਸੰਬੋਧਿਤ

    ਕੁਆਲਾਲੰਪੁਰ ਵਿੱਚ ਆਪਣੇ ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ-ਮਲੇਸ਼ੀਆ ਸਬੰਧ ਬਹੁਤ ਮਜ਼ਬੂਤ ​​ਹਨ। ਉਨ੍ਹਾਂ ਅੱਗੇ ਕਿਹਾ ਕਿ ਮਲੇਸ਼ੀਆ ਵਿੱਚ ਜਲਦੀ ਹੀ UPI ਲਾਂਚ ਕੀਤਾ ਜਾਵੇਗਾ।

  • 07 Feb 2026 04:09 PM (IST)

    ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਨੇ ਕੀਤੀ ਖੁਦਕੁਸ਼ੀ

    ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਆਬਿਦ ਬਸ਼ੀਰ ਪੀਰ ਨੇ ਪੁਲਿਸ ਸਟੇਸ਼ਨ ਦੇ ਅੰਦਰ ਖੁਦਕੁਸ਼ੀ ਕਰ ਲਈ। ਉਹ ਕਈ ਮਹੀਨਿਆਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਅਤੇ ਆਪਣੀ ਨੌਕਰੀ ਛੱਡਣਾ ਚਾਹੁੰਦਾ ਸੀ। ਉਸਦੇ ਮਾਪਿਆਂ ਨੂੰ ਬੁਲਾਇਆ ਗਿਆ ਸੀ ਅਤੇ ਕੌਂਸਲਿੰਗ ਤੋਂ ਬਾਅਦ, ਉਸਨੇ ਨੌਕਰੀ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ, ਪਰ ਅੱਜ ਉਸਨੇ ਫਾਹਾ ਲੈ ਲਿਆ। ਉਹ ਕੁਪਵਾੜਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

  • 07 Feb 2026 02:25 PM (IST)

    ਪਾਕਿਸਤਾਨ ਦੇ ਇਸਲਾਮਾਬਾਦ ਬਲਾਸਟ ‘ਚ 32 ਲੋਕਾਂ ਦੀ ਮੌਤ

    ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਸ਼ੁੱਕਰਵਾਰ ਨੂੰ ਇੱਕ ਧਮਾਕਾ ਹੋਇਆ। ਇਸ ਹਾਦਸੇ ਵਿੱਚ ਹੁਣ ਤੱਕ 32 ਲੋਕਾਂ ਦੀ ਮੌਤ ਹੋ ਗਈ ਹੈ।

  • 07 Feb 2026 02:05 PM (IST)

    MP ਨੇ ਸੁਖਜਿੰਦਰ ਰੰਧਾਵਾ ਨੇ ਜਾਖੜ ਨੂੰ ਦੱਸਿਆ ‘ਗੱਦਾਰ’

    MP ਨੇ ਸੁਖਜਿੰਦਰ ਰੰਧਾਵਾ ਨੇ ਜਾਖੜ ਨੂੰ ਦੱਸਿਆ ‘ਗੱਦਾਰ’

  • 07 Feb 2026 10:30 AM (IST)

    ਅੱਜ ਸਰਕਾਰੀ ਸਕੂਲਾਂ ਵਿੱਚ Parent Workshop

    ਅੱਜ ਸਰਕਾਰੀ ਸਕੂਲਾਂ ਵਿੱਚ Parent Workshop ਲਗਾਈ ਜਾ ਰਹੀ ਹੈ।

  • 07 Feb 2026 08:20 AM (IST)

    ਅੱਜ ਤੋਂ ਟੀ20 ਵਰਲਡ ਕੱਪ ਦਾ ਆਗਾਜ਼

    ਅੱਜ ਤੋਂ ਟੀ20 ਵਰਲਡ ਕੱਪ ਦਾ ਆਗਾਜ਼ ਹੋ ਰਿਹਾ ਹੈ।

  • 07 Feb 2026 07:26 AM (IST)

    ਟਰੰਪ ਨੇ ਭਾਰਤ ‘ਤੇ ਲਗਿਆ 25 ਫੀਸਦ ਜੁਰਮਾਨਾ ਹਟਾਇਆ

    ਭਾਰਤ ਨੇ ਰੂਸ ਤੋਂ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਤੇਲ ਦਰਾਮਦ ਨੂੰ ਬੰਦ ਕਰਨ ਦਾ ਭਰੋਸਾ ਜਤਾਇਆ ਹੈ। ਇਸ ਪਿੱਛੇ ਕਾਰਨ ਹੈ ਕਿ ਉਹ ਅਮਰੀਕਾ ਤੋਂ ਤੇਲ ਦੀ ਖਰੀਦਦਾਰੀ ਕਰੇਗਾ। ਭਾਰਤ ਨੇ ਪੂਰਨ ਤੌਰ ‘ਤੇ ਤਾਲਮੇਲ ਸਹੀ ਕਰਨ ਦੇ ਲਈ ਜ਼ਰੂਰੀ ਕਦਮ ਚੁੱਕੇ ਹਨ।

Follow Us