Live Updates: ਕਟਿਹਾਰ ਵਿੱਚ ਹੰਗਾਮੇ ਤੋਂ ਬਾਅਦ ਇੰਟਰਨੈੱਟ ਸੇਵਾ ਬੰਦ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਕਟਿਹਾਰ ਵਿੱਚ ਹੰਗਾਮੇ ਤੋਂ ਬਾਅਦ ਇੰਟਰਨੈੱਟ ਸੇਵਾ ਬੰਦ
ਕਟਿਹਾਰ ਵਿੱਚ ਹੋਈ ਗੜਬੜ ਤੋਂ ਬਾਅਦ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਗ੍ਰਹਿ ਵਿਭਾਗ (ਵਿਸ਼ੇਸ਼ ਸ਼ਾਖਾ) ਦੇ ਨਿਰਦੇਸ਼ਾਂ ‘ਤੇ, ਅਫਵਾਹਾਂ ਨੂੰ ਰੋਕਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਇੰਟਰਨੈਟ, ਸੋਸ਼ਲ ਮੀਡੀਆ ਅਤੇ ਮੈਸੇਜਿੰਗ ਸੇਵਾਵਾਂ ਨੂੰ 24 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ।
-
ਬਰਮਿੰਘਮ ਵਿੱਚ ਭਾਰਤ ਦੀ ਇਤਿਹਾਸਕ ਜਿੱਤ
ਭਾਰਤ ਨੇ ਬਰਮਿੰਘਮ ਟੈਸਟ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ। ਦੂਜੀ ਪਾਰੀ ਵਿੱਚ ਇੰਗਲੈਂਡ ਦੀ ਟੀਮ 271 ਦੌੜਾਂ ‘ਤੇ ਆਲ ਆਊਟ ਹੋ ਗਈ। ਆਕਾਸ਼ਦੀਪ ਨੇ ਦੂਜੀ ਪਾਰੀ ਵਿੱਚ 6 ਵਿਕਟਾਂ ਲਈਆਂ।
-
ਚੁਰੂ ‘ਚ ਤਾਜੀਆ ਜਲੂਸ ਦੌਰਾਨ ਹਫੜਾ-ਦਫੜੀ, ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ
ਰਾਜਸਥਾਨ ਦੇ ਚੁਰੂ ਵਿੱਚ ਤਾਜ਼ੀਆ ਜਲੂਸ ਦੌਰਾਨ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਹ ਘਟਨਾ ਸਬਜ਼ੀ ਮੰਡੀ ਵਿੱਚ ਵਾਪਰੀ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਇੱਕੋ ਭਾਈਚਾਰੇ ਨਾਲ ਸਬੰਧਤ ਹਨ। ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
-
ਛੱਤੀਸਗੜ੍ਹ ਦੇ ਗਵਰਰਨ ਰੇਮਨ ਡੇਕਾ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਛੱਤੀਸਗੜ੍ਹ ਦੇ ਗਵਰਰਨ ਰੇਮਨ ਡੇਕਾ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
-
ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਦਾ ਹਾਲ ਜਾਣਨ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਦਾਕਾਰਾ ਤਾਨੀਆ ਦੇ ਪਿਤਾ ਡਾ: ਅਨਿਲ ਜੀਤ ਕੰਬੋਜ ਦਾ ਹਾਲ ਜਾਣਨ ਪਹੁੰਚੇ। ਸਿਹਤ ਮੰਤਰੀ ਨੇ ਕਿਹਾ ਕਿ ਡਾ: ਅਨਿਲ ਜੀਤ ਕੰਬੋਜ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਮਾਜ ਵਿੱਚ ਵੱਡਾ ਯੋਗਦਾਨ ਪਾਇਆ ਹੈ।
-
ਹਿਮਾਚਲ: ਕੁੱਲੂ ਵਿੱਚ ਸੜਕ ਤੋਂ ਤਿਲਕੀ ਕਾਰ, ਹਾਦਸੇ ਵਿੱਚ 4 ਦੀ ਮੌਤ, 1 ਜ਼ਖਮੀ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਰੋਹਤਾਂਗ ਪਾਸ ਦੇ ਰਾਹਨੀਨਾਲਾ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮਨਾਲੀ ਦੇ ਡੀਸੀਪੀ ਕੇਡੀ ਸ਼ਰਮਾ ਨੇ ਦੱਸਿਆ ਕਿ ਇੱਕ ਕਾਰ ਸੜਕ ਤੋਂ ਫਿਸਲ ਕੇ ਪਹਾੜ ਤੋਂ ਹੇਠਾਂ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਗੱਡੀ ਵਿੱਚ ਕੁੱਲ ਪੰਜ ਲੋਕ ਸਵਾਰ ਸਨ। ਇੱਕ ਵਿਅਕਤੀ ਗੰਭੀਰ ਜ਼ਖਮੀ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
-
ਡਾ. ਮੁਖਰਜੀ ਕਾਰਨ ਕਸ਼ਮੀਰ ਭਾਰਤ ਦਾ ਹਿੱਸਾ ਬਣਿਆ: ਅਮਿਤ ਸ਼ਾਹ
ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ‘ਤੇ ਗੁਜਰਾਤ ਦੇ ਆਨੰਦ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਜੇਕਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨਾ ਹੁੰਦੇ, ਤਾਂ ਕਸ਼ਮੀਰ ਕਦੇ ਵੀ ਭਾਰਤ ਦਾ ਅਨਿੱਖੜਵਾਂ ਅੰਗ ਨਾ ਬਣਦਾ। ਉਨ੍ਹਾਂ ਨੇ ‘ਇੱਕ ਦੇਸ਼ ਵਿੱਚ ਦੋ ਸੰਵਿਧਾਨ, ਦੋ ਪ੍ਰਧਾਨ ਅਤੇ ਦੋ ਝੰਡੇ ਨਹੀਂ ਚੱਲਣਗੇ‘ ਦਾ ਨਾਅਰਾ ਦੇ ਕੇ ਕਸ਼ਮੀਰ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਅੱਜ ਪੱਛਮੀ ਬੰਗਾਲ ਸਾਡੇ ਦੇਸ਼ ਦਾ ਹਿੱਸਾ ਹੈ, ਇਸ ਦਾ ਸਾਰਾ ਸਿਹਰਾ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਸਵਾਮੀ ਪ੍ਰਣਵਾਨੰਦ ਨੂੰ ਜਾਂਦਾ ਹੈ। ਉਨ੍ਹਾਂ ਨੇ ਤੁਸ਼ਟੀਕਰਨ ਦੀ ਨੀਤੀ ਦੇ ਵਿਰੋਧ ਵਿੱਚ ਜਵਾਹਰ ਲਾਲ ਨਹਿਰੂ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ 10 ਮੈਂਬਰਾਂ ਨਾਲ ਸ਼ੁਰੂ ਕੀਤੀ ਪਾਰਟੀ ਅੱਜ 12 ਕਰੋੜ ਲੋਕਾਂ ਦੀ ਮੈਂਬਰਸ਼ਿਪ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣ ਗਈ ਹੈ।”
-
ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ 10 ਜੁਲਾਈ ਨੂੰ ਹੋਵੇਗਾ
ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ 10 ਜੁਲਾਈ ਨੂੰ ਹੋਵੇਗਾ। ਸਵੇਰੇ 11 ਵਜੇ ਸੈਸ਼ਨ ਦੀ ਸ਼ੁਰੂਆਤ ਹੋਵੇਗੀ।
-
ਗੁਜਰਾਤ: ‘ਆਪ’ ਵਿਧਾਇਕ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ
ਗੁਜਰਾਤ ਪੁਲਿਸ ਨੇ ਗੁਜਰਾਤ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚਤੁਰ ਵਸਾਵਾ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
-
ਹਿਮਾਚਲ ਦੇ ਚੰਬਾ ਵਿੱਚ ਲੋਹੇ ਦਾ ਪੁਲ ਰੁੜ੍ਹੀਆ, ਲਗਿਆ ਲੰਬਾ ਟ੍ਰੈਫ਼ਿਕ ਜਾਮ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਵਿਧਾਨ ਸਭਾ ਹਲਕੇ ਦੇ ਨਕਰੌਡ-ਚਾਂਜੂ ਸੜਕ ‘ਤੇ ਬਘੀਗੜ੍ਹ ਨਾਲੇ ਵਿੱਚ ਬੱਦਲ ਫਟਣ ਕਾਰਨ ਸੜਕ ‘ਤੇ ਬਣਿਆ ਲੋਹੇ ਦਾ ਪੁਲ ਰੁੜ੍ਹ ਗਿਆ ਅਤੇ ਸੜਕ ਵੀ ਟੁੱਟ ਗਈ। ਇਸ ਕਾਰਨ ਦੋਵਾਂ ਪਾਸੇ ਆਵਾਜਾਈ ਜਾਮ ਹੋ ਗਈ। ਚਾਰ ਗ੍ਰਾਮ ਪੰਚਾਇਤਾਂ ਚਰਦਾ, ਚਾਂਜੂ, ਡੇਹਰਾ, ਬਘੀਗੜ੍ਹ ਸੜਕ ਤੋਂ ਪੂਰੀ ਤਰ੍ਹਾਂ ਕੱਟ ਗਈਆਂ ਹਨ।
-
ਅਦਾਲਤ ਨੇ ਮਜੀਠੀਆ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਚਾਰ ਦਿਨਾਂ ਦਾ ਰਿਮਾਂਡ ਅੱਜ ਖਤਮ ਹੋ ਗਿਆ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਉਨ੍ਹਾਂ ਨੂੰ ਪੇਸ਼ ਕਰਨ ਲਈ ਮੋਹਾਲੀ ਕੋਰਟ ‘ਚ ਲਿਆਂਦਾ। ਜਿੱਥੇ ਕੋਰਟ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਹੈ। ਹੁਣ ਮਜੀਠੀਆ 14 ਦਿਨਾਂ ਲਈ ਜੇਲ੍ਹ ਵਿੱਚ ਰਹਿਣਗੇ।
-
ਥੋੜ੍ਹੀ ਹੀ ਦੇਰ ‘ਚ ਮਜੀਠਿਆ ਦੀ ਪੇਸ਼ੀ, 4 ਦਿਨਾਂ ਦਾ ਰਿਮਾਂਡ ਹੋ ਰਿਹਾ ਖ਼ਤਮ
ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠਿਆ ਦੀ ਅੱਜ ਮੁਹਾਲੀ ਕੋਰਟ ‘ਚ ਪੇਸ਼ੀ ਹੈ। ਉਨ੍ਹਾਂ ਦਾ 4 ਦਿਨਾਂ ਦਾ ਰਿਮਾਂਡ ਖ਼ਤਮ ਹੋ ਰਿਹਾ ਹੈ। ਇਹ ਰਿਮਾਂਡ 2 ਜੂਨ ਦੀ ਪੇਸ਼ੀ ਤੋਂ ਬਾਅਦ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 25 ਜੂਨ ਨੂੰ ਗ੍ਰਿਫ਼ਤਾਰੀ ਤੇ ਬਾਅਦ ‘ਚ 26 ਜੂਨ ਨੂੰ ਪੇਸ਼ੀ ਤੋਂ ਬਾਅਦ ਮਜੀਠਿਆ ਦਾ ਰਿਮਾਂਡ ਮਿਲਿਆ ਸੀ। ਮਜੀਠਿਆ 26 ਜੁਲਾਈ ਤੋਂ ਰਿਮਾਂਡ ‘ਤੇ ਹਨ।
-
ਅਮਰੀਕਾ: ਟੈਕਸਾਸ ਵਿੱਚ ਹੜ੍ਹ ਕਾਰਨ 49 ਮੌਤਾਂ, 27 ਲਾਪਤਾ
ਅਮਰੀਕਾ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਟੈਕਸਾਸ ਵਿੱਚ ਮੀਂਹ ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ। ਹਾਲਾਂਕਿ, ਬਚਾਅ ਟੀਮਾਂ ਨੇ ਹੜ੍ਹ ‘ਚ ਫਸੇ 850 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ ਜਦੋਂ ਕਿ 27 ਲੋਕ ਅਜੇ ਵੀ ਲਾਪਤਾ ਹਨ। ਕੁਝ ਘੰਟਿਆਂ ਵਿੱਚ 30 ਸੈਂਟੀਮੀਟਰ ਮੀਂਹ ਪੈਣ ਤੋਂ ਬਾਅਦ, ਗੁਆਡਾਲੁਪ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਅਤੇ ਇਸਨੇ ਰਾਜ ਦੇ ਕਈ ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।