Live Updates: US ਦੇ ਜਾਰਜੀਆ ‘ਚ ਫੌਜੀ ਅੱਡੇ ‘ਤੇ ਗੋਲੀਬਾਰੀ, 5 ਸੈਨਿਕਾਂ ਨੂੰ ਲੱਗੀਆਂ ਗੋਲੀਆਂ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
US ਦੇ ਜਾਰਜੀਆ ‘ਚ ਫੌਜੀ ਅੱਡੇ ‘ਤੇ ਗੋਲੀਬਾਰੀ, 5 ਸੈਨਿਕਾਂ ਨੂੰ ਲੱਗੀਆਂ ਗੋਲੀਆਂ
ਅਮਰੀਕਾ ਦੇ ਜਾਰਜੀਆ ਵਿੱਚ ਇੱਕ ਫੌਜੀ ਅੱਡੇ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ, ਪੰਜ ਸੈਨਿਕਾਂ ਨੂੰ ਗੋਲੀ ਮਾਰੀ ਗਈ ਹੈ। ਪੁਲਿਸ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਦੀ ਕੋਸ਼ਿਸ਼ ਵਿੱਚ ਸਾਰੇ ਪ੍ਰਵੇਸ਼ ਦੁਆਰ ਬੰਦ ਕਰ ਰਹੀ ਹੈ। ਇਹ ਘਟਨਾ ਓਲਡ ਸਨਬਰੀ ਰੋਡ ‘ਤੇ ਹਵਾਈ ਅੱਡੇ ਦੇ ਨੇੜੇ ਦੂਜੀ ਆਰਮਰਡ ਬ੍ਰਿਗੇਡ ਖੇਤਰ ਵਿੱਚ ਵਾਪਰੀ। ਬੇਸ ‘ਤੇ ਸਥਿਤ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਰਹੀਆਂ ਹਨ।
-
ਇਹ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਦੀ ਨਿਸ਼ਾਨੀ: ਕਾਂਗਰਸ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਨਾਲ, ਸਰਕਾਰ ‘ਤੇ ਕਾਂਗਰਸ ਦੇ ਹਮਲੇ ਤੇਜ਼ ਹੋ ਗਏ ਹਨ। ਕਾਂਗਰਸ ਨੇ ਕਿਹਾ ਕਿ ਦੇਸ਼ ਦਾ ਅਪਮਾਨ ਹੋ ਰਿਹਾ ਹੈ ਅਤੇ ਮੋਦੀ ਚੁੱਪ ਹਨ। ਇਹ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਦੀ ਨਿਸ਼ਾਨੀ ਹੈ।
-
ਟਰੰਪ ਨੇ ਭਾਰਤ ‘ਤੇ ਲਗਾਇਆ 25 ਫੀਸਦ ਹੋਰ ਟੈਰਿਫ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 25 ਫੀਸਦ ਹੋਰ ਟੈਰਿਫ਼ ਲਗਾਇਆ ਹੈ। ਇਸ ਤੋਂ ਬਾਅਦ ਹੁਣ 50 ਫੀਸਦ ਟੈਰਿਫ਼ ਹੋ ਗਿਆ ਹੈ।
-
ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਦਿਸ਼ਾ ਇੱਥੋਂ ਹੀ ਤੈਅ ਕੀਤੀ ਜਾਵੇਗੀ: ਪ੍ਰਧਾਨ ਮੰਤਰੀ ਮੋਦੀ
ਕਰਤਾਵਯ ਭਵਨ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅਸੀਂ ਆਧੁਨਿਕ ਭਾਰਤ ਦੀ ਸਿਰਜਣਾ ਨਾਲ ਜੁੜੀਆਂ ਪ੍ਰਾਪਤੀਆਂ ਦੇਖ ਰਹੇ ਹਾਂ।ਕਰਤਾਵਯ ਮਾਰਗ, ਨਵਾਂ ਸੰਸਦ ਭਵਨ, ਨਵਾਂ ਰੱਖਿਆ ਭਵਨ, ਭਾਰਤ ਮੰਡਪਮ, ਰਾਸ਼ਟਰੀ ਯੁੱਧ ਸਮਾਰਕ ਅਤੇ ਹੁਣਕਰਤਾਵਯ ਭਵਨ, ਇਹ ਸਿਰਫ਼ ਆਮ ਬੁਨਿਆਦੀ ਢਾਂਚਾ ਨਹੀਂ ਹਨ। ਵਿਕਸਤ ਭਾਰਤ ਦੀਆਂ ਨੀਤੀਆਂ ਇੱਥੇ ਹੀ ਬਣਾਈਆਂ ਜਾਣਗੀਆਂ, ਮਹੱਤਵਪੂਰਨ ਫੈਸਲੇ ਲਏ ਜਾਣਗੇ। ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਦਿਸ਼ਾ ਇੱਥੋਂ ਹੀ ਤੈਅ ਕੀਤੀ ਜਾਵੇਗੀ।
-
ਲੈਂਡ ਪੂਲਿੰਗ ਪਾਲਿਸੀ ‘ਤੇ ਕੱਲ੍ਹ ਤੱਕ ਲਈ ਰੋਕ, ਹਾਈ ਕੋਰਟ ਨੇ ਜਾਰੀ ਕੀਤੇ ਹੁਕਮ
ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ‘ਤੇ ਕੱਲ੍ਹ ਤੱਕ ਦੇ ਲਈ ਰੋਕ ਲਗਾਈ ਗਈ ਹੈ। ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਹਨ। ਇਸ ਤੇ ਕੱਲ੍ਹ ਸੁਣਵਾਈ ਹੋਵੇੇਗੀ।
-
ਚੀਨ ਦੇ ਦੌਰੇ ‘ਤੇ ਜਾ ਸਕਦੇ ਹਨ PM ਨਰੇਂਦਰ ਮੋਦੀ
PM ਨਰੇਂਦਰ ਮੋਦੀ ਚੀਨ ਦਾ ਦੌਰਾ ਕਰ ਸਕਦੇ ਹਨ। ਇਹ ਦੌਰਾ 6 ਸਾਲਾਂ ਬਾਅਦ ਹੋ ਸਕਦਾ ਹੈ।
-
ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਹੁਕਮ ਨੂੰ ਕੀਤਾ ਰੱਦ
ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਹਾਲੀਆ ਹੁਕਮ ਨੂੰ ਰੱਦ ਕਰ ਦਿੱਤਾ ਹੈ, ਜਿਸ ‘ਚ ਤਾਮਿਲਨਾਡੂ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੇ ਇਸ਼ਤਿਹਾਰਾਂ ‘ਚ ਕਿਸੇ ਵੀ ਜੀਵਤ ਵਿਅਕਤੀ ਦੇ ਨਾਮ, ਸਾਬਕਾ ਮੁੱਖ ਮੰਤਰੀਆਂ ਅਤੇ ਵਿਚਾਰਧਾਰਕ ਨੇਤਾਵਾਂ ਦੀਆਂ ਤਸਵੀਰਾਂ ਜਾਂ ਕਿਸੇ ਵੀ ਪਾਰਟੀ ਦੇ ਪ੍ਰਤੀਕ ਨੂੰ ਪ੍ਰਦਰਸ਼ਿਤ ਕਰਨ ‘ਤੇ ਪਾਬੰਦੀ ਲਗਾਈ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ਨੂੰ ਰਾਜਨੀਤਿਕ ਮਾਮਲਿਆਂ ‘ਚ ਅਖਾੜਾ ਨਹੀਂ ਬਣਨਾ ਚਾਹੀਦਾ। ਨਾਲ ਹੀ, ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਨ ਵਾਲੇ ਦੋਵਾਂ ਪਟੀਸ਼ਨਰਾਂ ‘ਤੇ ਦਸ-ਦਸ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
-
ਪੀਐਮ ਮੋਦੀ ਨੇ ਕਾਰਤਵਯ ਭਵਨ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਨਵੇਂ ਕਾਰਤਵਯ ਭਵਨ ਦਾ ਉਦਘਾਟਨ ਕੀਤਾ।
-
ਟਰੰਪ ਰਾਤ 2 ਵਜੇ ਨਵੇਂ ਟੈਰਿਫਾਂ ਦਾ ਕਰ ਸਕਦੇ ਹਨ ਐਲਾਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਸ਼ਿੰਗਟਨ ‘ਚ ਭਾਰਤੀ ਸਮੇਂ ਅਨੁਸਾਰ ਰਾਤ 2 ਵਜੇ (ਅਮਰੀਕੀ ਸਮੇਂ ਅਨੁਸਾਰ ਸ਼ਾਮ 4.30 ਵਜੇ) ਭਾਰਤ ‘ਤੇ ਨਵੇਂ ਟੈਰਿਫਾਂ ਦਾ ਐਲਾਨ ਕਰ ਸਕਦੇ ਹਨ। ਟਰੰਪ ਵੱਲੋਂ ਅੱਜ ਰੂਸ ਨਾਲ ਗੱਲਬਾਤ ਤੋਂ ਬਾਅਦ ਫੈਸਲਾ ਲੈਣ ਦੀ ਉਮੀਦ ਹੈ।
-
ਮੁਹਾਲੀ ਸਿਲੈਂਡਰ ਫੱਟਣ ਨਾਲ ਵੱਡਾ ਹਾਦਸਾ, 2 ਦੀ ਮੌਤ
ਮੁਹਾਲੀ ਦੇ ਫੇਜ਼-9 ‘ਚ ਕਈ ਸਿਲੈਂਡਰਾਂ ‘ਚ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਤੱਕ ਦੋ ਲੋਕਾਂ ਨੇ ਇਸ ਹਾਦਸੇ ‘ਚ ਦਮ ਤੋੜ੍ਹ ਦਿੱਤਾ ਹੈ।
-
ਉਤਰਾਖੰਡ: ਭਾਰੀ ਮੀਂਹ ਦੇ ਅਲਰਟ ਦੇ ਵਿਚਕਾਰ 9 ਜ਼ਿਲ੍ਹਿਆਂ ਦੇ ਸਕੂਲਾਂ ‘ਚ ਛੁੱਟੀਆਂ
ਉੱਤਰਾਖੰਡ ‘ਚ ਭਾਰੀ ਮੀਂਹ ਦੇ ਸਬੰਧ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਦੇਹਰਾਦੂਨ ਤੇ ਚਮੋਲੀ ਸਮੇਤ ਰਾਜ ਦੇ 9 ਜ਼ਿਲ੍ਹਿਆਂ ‘ਚ ਛੁੱਟੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।