Live Updates: ਟੀਮ ਇੰਡੀਆ ਨੂੰ ਲੱਗਾ ਛੇਵਾਂ ਝਟਕਾ, ਧਰੁਵ ਜੁਰੇਲ ਆਊਟ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਧਰੁਵ ਜੁਰੇਲ ਆਊਟ
ਟੀਮ ਇੰਡੀਆ ਨੇ ਆਪਣਾ ਛੇਵਾਂ ਵਿਕਟ ਵੀ ਗੁਆ ਦਿੱਤਾ। ਧਰੁਵ ਜੁਰੇਲ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਇਹ ਵਿਕਟ ਗੁਸ ਐਂਟੀਕਸਨ ਨੇ ਲਈ।
-
ਪੰਜਵਾਂ ਵਿਕਟ ਡਿੱਗਿਆ
ਟੀਮ ਇੰਡੀਆ ਦਾ ਪੰਜਵਾਂ ਵਿਕਟ ਵੀ ਡਿੱਗ ਗਿਆ ਹੈ। ਰਵਿੰਦਰ ਜਡੇਜਾ (9) ਇਸ ਵਾਰ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੇ ਤੇ ਜੋਸ਼ ਟੰਗ ਦੀ ਸ਼ਾਨਦਾਰ ਗੇਂਦ ‘ਤੇ ਆਊਟ ਹੋ ਗਏ।
-
ਮੀਂਹ ਕਾਰਨ ਦੂਜਾ ਸੈਸ਼ਨ ਜਲਦੀ ਖਤਮ, ਟੀਮ ਇੰਡੀਆ ਨੇ 3 ਵਿਕਟਾਂ ਗੁਆਇਆਂ
ਮੀਂਹ ਕਾਰਨ, ਖੇਡ ਦਾ ਦੂਜਾ ਸੈਸ਼ਨ ਜਲਦੀ ਖਤਮ ਹੋ ਗਿਆ ਅਤੇ ਚਾਹ ਦੇ ਸਮੇਂ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਨੇ ਹੁਣ ਤੱਕ 3 ਵਿਕਟਾਂ ਦੇ ਨੁਕਸਾਨ ‘ਤੇ 85 ਦੌੜਾਂ ਬਣਾ ਲਈਆਂ ਹਨ।
-
ਵਿਜੀਲੈਂਸ ਰੇਡ ਮਾਮਲੇ ‘ਚ ਮਜੀਠੀਆ ਅਤੇ ਸਮਰਥਕਾਂ ‘ਤੇ ਨਵੀਂ FIR ਦਰਜ
ਵਿਜੀਲੈਂਸ ਰੇਡ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਤੇ ਸਮਰਥਕਾਂ ‘ਤੇ ਨਵੀਂ FIR ਦਰਜ ਕੀਤੀ ਗਈ ਹੈ। ਇਲਜ਼ਾਮ ਹਨ ਕਿਰੇਡ ਦੌਰਾਨ ਮਜੀਠੀਆ ਦੇ ਸਮਰਥਕਾਂ ਨੇ ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ ਸੀ।
-
ਫਰੀਦਕੋਟ ‘ਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਪੁਰਾਣੀ ਰੰਜਿਸ਼ ਦਾ ਮਾਮਲਾ
ਪੁਰਾਣੀ ਰੰਜਿਸ਼ ਦੇ ਚੱਲਦੇ ਫਰੀਦਕੋਟ ‘ਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਹਨ। ਇਸ ਨੂੰ ਲੈ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
-
ਲੱਦਾਖ ‘ਚ ਸ਼ਹੀਦ ਹੋਏ ਲੈਫ. ਕਰਨਲ ਭਾਨੂ ਪ੍ਰਤਾਪ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ
ਲੱਦਾਖ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ। ਪਠਾਨਕੋਟ ਦੇ ਚੱਕੀ ਪੁਲ ਨੇੜੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦੇ ਭਰਾ ਨੇ ਚਿਤਾ ਨੂੰ ਅਗਨੀ ਦਿੱਤੀ। ਫੌਜ ਦੇ ਕਈ ਸੀਨੀਅਰ ਅਧਿਕਾਰੀ ਅਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਵੀ ਸ਼ਰਧਾਂਜਲੀ ਦਿੱਤੀ ਹੈ।
-
ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਅੰਮ੍ਰਿਤਸਰ ਅਦਾਲਤ ਲੈ ਕੇ ਪਹੁੰਚੀ ਪੁਲਿਸ
ਪੁਲਿਸ ਪ੍ਰਧਾਨ ਮੰਤਰੀ ਬਾਜੋਕੇ ਅਤੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਲੈ ਕੇ ਪਹੁੰਚੀ ਹੈ।
-
ਸੁਨਾਮ ਵਿੱਚ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੀ ਸ਼ਹੀਦ ਨੂੰ ਸ਼ਰਧਾਜੰਲੀ
ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸੁਨਾਮ ਪਹੁੰਚੇਹਨ।ਉਨ੍ਹਾਂ ਨੇ ਸ਼ਹੀਦ ਉੱਧਮ ਸਿੰਘ ਨੂੰ ਸ਼ਰਧਾਜੰਲੀ ਭੇਟ ਕੀਤੀ। ਦੱਸ ਦੇਈਏ ਕਿ ਅੱਜ ਇਸ ਸ਼ਹੀਦੀ ਦਿਹਾੜੇ ਮੌਕੇ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
-
ਮਾਲੇਗਾਂਵ ਬਲਾਸਟ ਕੇਸ ਵਿੱਚ ਸਾਰੇ ਮੁਲਜ਼ਮ ਬਰੀ
ਮਾਲੇਗਾਂਵ ਬਲਾਸਟ ਕੇਸ ਵਿੱਚ ਸਾਰੇ 7 ਮੁਲਜ਼ਮ ਬਰੀ। 2008 ਮਾਲੇਗਾਂਵ ਬਲਾਸਟ ਮਾਮਲੇ ਵਿੱਚ ਸਾਧਵੀ ਪ੍ਰਗਿਆ ਅਤੇ ਕਰਨਲ ਪੁਰੋਹਿਤ ਸਣੇ ਬਾਕੀ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਗਏ ਹਨ।
-
ਅੰਮ੍ਰਿਤਪਾਲ ਦੇ 9 ਸਾਥੀਆਂ ਦੀ ਕੋਰਟ ‘ਚ ਹੋਵਗੀ ਪੇਸ਼ੀ
ਅਜਨਾਲਾ ਥਾਣਾ ਹਮਲਾ ਮਾਮਲੇ ਵਿੱਚ ਅੰਮ੍ਰਿਤਪਾਲ ਦੇ 9 ਸਾਥੀਆਂ ਦੀ ਕੋਰਟ ‘ਚ ਪੇਸ਼ੀ ਹੋਵਗੀ। ਇਸ ਦੌਰਾਨ 38 ਹੋਰ ਮੁਲਜ਼ਮਾਂ ਦੀ ਪੇਸ਼ੀ ਹੋਵੇਗੀ। ਅੰਮ੍ਰਿਤਸਰ ਕੋਰਟ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
-
ਸੈਂਸੈਕਸ 800 ਅੰਕ ਡਿੱਗਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ ਭਾਰੀ ਟੈਰਿਫ ਲਗਾਉਣ ਦਾ ਅਸਰ ਸ਼ੇਅਰ ਬਾਜ਼ਾਰ ‘ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਅੱਜ, ਸ਼ੁੱਕਰਵਾਰ ਨੂੰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸੈਂਸੈਕਸ 800 ਅੰਕ ਡਿੱਗ ਗਿਆ।
-
ਟੈਰਿਫ ‘ਤੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ: ਰਾਸ਼ਟਰਪਤੀ ਟਰੰਪ
ਸਮਾਚਾਰ ਏਜੰਸੀ ਏਐਨਆਈ ਦੁਆਰਾ ਪੁੱਛਿਆ ਗਿਆ ਕਿ ਕੀ ਉਹ ਟੈਰਿਫ ‘ਤੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਅਸੀਂ ਇਸ ਸਮੇਂ ਉਨ੍ਹਾਂ ਨਾਲ ਗੱਲ ਕਰ ਰਹੇ ਹਾਂ। ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਜਾਂ ਲਗਭਗ ਸਭ ਤੋਂ ਵੱਧ ਟੈਰਿਫ ਲਗਾਉਣ ਵਾਲਾ ਦੇਸ਼ ਸੀ। ਅਸੀਂ ਦੇਖਾਂਗੇ। ਅਸੀਂ ਇਸ ਸਮੇਂ ਭਾਰਤ ਨਾਲ ਗੱਲਬਾਤ ਕਰ ਰਹੇ ਹਾਂ।”
#WATCH | On a question by ANI regarding whether he is open to negotiating with India on the tariffs, US President Donald Trump says, “We are talking to them now. We will see what happens. India was the highest or just about the highest-tariff nation in the world…We will see. We pic.twitter.com/BviM6uOce3
— ANI (@ANI) July 31, 2025