Live Updates: JNU ਵਿਦਿਆਰਥੀ ਨਜੀਬ ਅਹਿਮਦ ਦਾ ਕੇਸ ਬੰਦ, ਅਦਾਲਤ ਨੇ CBI ਦੀ ਕਲੋਜ਼ਰ ਰਿਪੋਰਟ ਕੀਤੀ ਮਨਜੂਰ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
JNU ਵਿਦਿਆਰਥੀ ਨਜੀਬ ਅਹਿਮਦ ਦਾ ਕੇਸ ਬੰਦ, CBI ਦੀ ਕਲੋਜ਼ਰ ਰਿਪੋਰਟ ਕੀਤੀ ਮਨਜੂਰ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੇ ਮਾਮਲੇ ਵਿੱਚ, ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਕੇਸ ਬੰਦ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
-
ਪਟਿਆਲਾ ਚ ਗੈਂਗਸਟਰ ਦਾ ਐਨਕਾਉਂਟਰ, ਕਈ ਵਾਰਦਾਤਾਂ ਚ ਸੀ ਸ਼ਾਮਲ
ਪਟਿਆਲਾ ਚ ਗੈਂਗਸਟਰ ਗੁਰਪ੍ਰੀਤ ਸਿੰਘ ਦਾ ਐਨਕਾਉਂਟਰ ਕੀਤਾ ਗਿਆ ਹੈ। ਇਹ ਕਈ ਵਾਰਦਾਤਾਂ ਚ ਸ਼ਾਮਲ ਸੀ।
-
ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਬਣ ਰਹੀ ਵੈੱਬ ਸੀਰੀਜ਼ ਦਾ BJP ਆਗੂ ਨੇ ਕੀਤਾ ਵਿਰੋਧ
ਭਾਜਪਾ ਦੇ ਯੁਵਾ ਨੇਤਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਬਣ ਰਹੀ ਵੈੱਬ ਸੀਰੀਜ਼ ਦਾ ਵਿਰੋਧ ਕੀਤਾ ਹੈ।
-
ਸੰਗਰੂਰ ‘ਚ ਘੱਗਰ ਨਦੀ ਦੇ ਪਾਣੀ ਦਾ ਪੱਧਰ 730 ਫੁੱਟ ਪਹੁੰਚਿਆ, ਖ਼ਤਰੇ ਦਾ ਨਿਸ਼ਾਨ 748 ਫੁੱਟ
ਸੰਗਰੂਰ ‘ਚ ਘੱਗਰ ਨਦੀ ਦੇ ਪਾਣੀ ਦਾ ਪੱਧਰ 730 ਫੁੱਟ ਪਹੁੰਚ ਗਿਆ ਹੈ ਅਤੇ ਖ਼ਤਰੇ ਦਾ ਨਿਸ਼ਾਨ 748 ਫੁੱਟ ਹੋ ਚੁੱਕਿਆ ਹੈ। ਪਹਾੜਾਂ ਵਿੱਚ ਭਾਰੀ ਬਾਰਿਸ਼ ਕਾਰਨ ਮੈਦਾਨੀ ਇਲਾਕਿਆਂ ਚ ਖ਼ਤਰਾ ਵੱਧ ਗਿਆ ਹੈ।
-
ਪ੍ਰਧਾਨ ਮੰਤਰੀ ਮੋਦੀ 2-3 ਜੁਲਾਈ ਨੂੰ ਘਾਨਾ ਦੇ ਦੌਰੇ ‘ਤੇ ਰਹਿਣਗੇ
ਪ੍ਰਧਾਨ ਮੰਤਰੀ ਨਰੇਂਦਰ ਮੋਦੀ 2-3 ਜੁਲਾਈ ਨੂੰ ਘਾਨਾ ਦੇ ਦੌਰੇ ‘ਤੇ ਹੋਣਗੇ। 30 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਘਾਨਾ ਦਾ ਦੌਰਾ ਕਰ ਰਿਹਾ ਹੈ।
-
ਮਜੀਠੀਆ ਨੂੰ ਸ਼ਿਮਲਾ ਲੈ ਕੇ ਪਹੁੰਚੀ ਵਿਜੀਲੈਂਸ, ਠਿਕਾਣਿਆ ਦੀ ਕੀਤੀ ਜਾ ਰਹੀ ਜਾਂਚ
ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਸ਼ਿਮਲਾ ਲੈ ਕੇ ਪਹੁੰਚੀ ਹੈ। ਉਨ੍ਹਾਂ ਦੇ ਨਾਲ ਜੁੜੇ ਠਿਕਾਣਿਆ ਦੀ ਜਾਂਚ ਕੀਤੀ ਜਾ ਰਹੀ ਹੈ।
-
ਪਠਾਨਕੋਟ ਰੇਲਵੇ ਕੈਂਟ ਰੇਲਵੇ ਸਟੇਸ਼ਨ ਤੋਂ ਨਸ਼ਾ ਤਸਕਰ ਕਾਬੂ
ਪਠਾਨਕੋਟ ਰੇਲਵੇ ਪੁਲਿਸ ਵੱਲੋਂ ਚੈਕਿੰਗ ਦੌਰਾਨ ਵੱਡੀ ਕਾਮਯਾਬੀ ਹੱਥ ਲੱਗੀ ਹੈ। ਰੇਲਵੇ ਪੁਲਿਸ ਨੇ ਡੇਢ ਕਿੱਲੋ ਅਫੀਮ ਸਣੇ ਇੱਕ ਸ਼ਖਸ ਨੂੰ ਕਾਬੂ ਕੀਤਾ ਹੈ। ਰੇਲਵੇ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਕਾਬੂ ਕੀਤਾ ਹੈ। ਉਹ ਮੱਧਪ੍ਰਦੇਸ਼ ਤੋਂ ਜਲੰਧਰ ਅਫੀਮ ਦੀ ਸਪਲਾਈ ਦੇਣ ਆਇਆ ਸੀ ਪਰ ਗਲਤੀ ਨਾਲ ਪਠਾਨਕੋਟ ਕੈਂਟ ਪਹੁੰਚ ਗਿਆ।
-
ਪੰਜਾਬ ‘ਚ ਵੱਡੇ ਨਸ਼ਾ ਤਸਕਰੀ ਗੈਂਗ ਦਾ ਪਰਦਾਫਾਸ਼
ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀਐਸਐਫ, ਪੰਜਾਬ ਤੇ ਰਾਜਸਥਾਨ ਪੁਲਿਸ ਦੇ ਸਾਂਝਾ ਆਪ੍ਰੇਸ਼ਨ ਵਿੱਚ 60 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀਜੀਪੀ ਨੇ ਖੁਦ ਇਸਦੀ ਜਾਣਕਾਰੀ ਦਿੱਤੀ ਹੈ।
In a massive crackdown, #Amritsar Commissionerate Police, with the support of #BSF and #Rajasthan Police, dismantles a major international drug cartel operated by #Pak-based smuggler Tanveer Shah and #Canada based handler Joban Kaler and recovers a huge consignment of 60.302 Kg pic.twitter.com/KRCItxlxx0
— DGP Punjab Police (@DGPPunjabPolice) June 30, 2025
-
ਜ਼ਮੀਨ ਖਿਸਕਣ ਕਾਰਨ ਹਿਮਾਚਲ ਦੇ ਮੰਡੀ ‘ਚ ਐਡਵਾਜ਼ਰੀ ਜਾਰੀ
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ, ਮੰਡੀ ਪੁਲਿਸ ਨੇ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ ‘ਤੇ ਯਾਤਰਾ ਨਾ ਕਰਨ ਦੀ ਐਡਵਾਜ਼ਰੀ ਜਾਰੀ ਕੀਤੀ ਹੈ।
-
ਅੱਜ ਚੰਡੀਗੜ੍ਹ ਨਗਰ ਨਿਗਮ ਦੀ ਬੈਠਕ
ਚੰਡੀਗੜ੍ਹ ਨਗਰ ਨਿਗਮ ਦੀ ਮਾਸਿਕ ਮੀਟਿੰਗ ਅੱਜ ਹੋਣ ਜਾ ਰਹੀ ਹੈ। ਜਿਸ ਵਿੱਚ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਆਹਮੋ-ਸਾਹਮਣੇ ਹੋ ਸਕਦੇ ਹਨ। ਪਹਿਲਾਂ ਇਹ ਮੀਟਿੰਗ 27 ਜੂਨ ਨੂੰ ਹੋਣੀ ਸੀ, ਪਰ ਤਿੰਨ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਸੀ।
-
ਅੱਜ ਚੰਡੀਗੜ੍ਹ ਵਿੱਚ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ
ਅੱਜ ਚੰਡੀਗੜ੍ਹ ਵਿੱਚ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਦੁਪਹਿਰ 2 ਵਜੇ ਹੋਵੇਗੀ। ਇਸ ਬੈਠਕ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ।
-
ਹਿਮਾਚਲ ਪ੍ਰਦੇਸ਼: ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਾਰੀ ਮੀਂਹ ਦੇ ਬਾਵਜੂਦ, ਬਿਆਸ ਨਦੀ ਦਾ ਵਹਾਅ ਆਮ ਵਾਂਗ ਦਰਜ ਕੀਤਾ ਗਿਆ ਹੈ। ਇਸ ਸਮੇਂ, ਸੂਬੇ ਦੇ ਮੌਸਮ ਵਿਭਾਗ ਨੇ ਅੱਜ ਭਾਰੀ ਮੀਂਹ ਨੂੰ ਲੈ ਕੇ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ ਦੇ ਮੱਦੇਨਜ਼ਰ ਮੰਡੀ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਹੋਰ ਵਿਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
-
ਅਮਰਨਾਥ ਯਾਤਰਾ 2025 ਤੋਂ ਪਹਿਲਾਂ ਵਧਾਈ ਨਿਗਰਾਨੀ
ਜੰਮੂ ਅਤੇ ਕਸ਼ਮੀਰ ਸ਼੍ਰੀ ਅਮਰਨਾਥ ਯਾਤਰਾ 2025 ਤੋਂ ਪਹਿਲਾਂ, ਸੀਆਰਪੀਐਫ ਨੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (ਐਨਐਚ-44) ‘ਤੇ ਇੱਕ ਮਜ਼ਬੂਤ ਬਹੁ-ਪੱਧਰੀ ਸੁਰੱਖਿਆ ਯੋਜਨਾ ਤਿਆਰ ਕੀਤੀ ਹੈ, ਜੋ ਕਿ ਹਜ਼ਾਰਾਂ ਸ਼ਰਧਾਲੂਆਂ ਲਈ ਇੱਕ ਮੁੱਖ ਰਸਤਾ ਹੈ। ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਉਣ ਲਈ, ਨਿਗਰਾਨੀ ਵਧਾਈ ਗਈ ਹੈ, ਕੇ-9 ਯੂਨਿਟ ਤਾਇਨਾਤ ਕੀਤੇ ਗਏ ਹਨ, ਅਤੇ ਹਾਈਵੇਅ ਗਸ਼ਤ ਨੂੰ ਮਜ਼ਬੂਤ ਕੀਤਾ ਗਿਆ ਹੈ – ਖਾਸ ਕਰਕੇ ਊਧਮਪੁਰ ਸੈਕਟਰ ਵਿੱਚ।
#WATCH | J&K | Ahead of the Shri #AmarnathYatra2025, the CRPF has rolled out a robust multi-layered security plan along the Jammu-Srinagar National Highway (NH-44), the vital route for thousands of pilgrims.
To ensure a safe and seamless journey, surveillance has been pic.twitter.com/algwNWuTMH
— ANI (@ANI) June 30, 2025
-
ਅੱਜ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀਆਂ ਦੀ ਮੀਟਿੰਗ
ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ) ਦੇ ਸਹਿਕਾਰਤਾ ਮੰਤਰੀਆਂ ਦੀ ਇੱਕ ਵਿਚਾਰ-ਵਟਾਂਦਰਾ ਮੀਟਿੰਗ ਭਾਰਤ ਮੰਡਪਮ ਵਿਖੇ ਹੋਵੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ।