Live Updates: ਫਿਰੋਜ਼ਪੁਰ ਵਿੱਚ BAMS ਡਾਕਟਰ ਨੂੰ 3 ਲੋਕਾਂ ਨੇ ਮਾਰੀ ਗੋਲੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਫਿਰੋਜ਼ਪੁਰ ਵਿੱਚ BAMS ਡਾਕਟਰ ਨੂੰ 3 ਲੋਕਾਂ ਨੇ ਮਾਰੀ ਗੋਲੀ
ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਲੋਕ ਕਲੀਨਿਕ ਦੇ ਅੰਦਰ ਆਏ ਸਨ ਅਤੇ ਫਿਰ ਬਹਿਸ ਹੋ ਗਈ। ਇਸ ਦੌਰਾਨ ਗੋਲੀ ਚੱਲੀ ਜਿਸ ਕਾਰਨ ਡਾਕਟਰ ਜ਼ਖਮੀ ਹੋ ਗਿਆ। ਉਸਦਾ ਇਲਾਜ ਚੱਲ ਰਿਹਾ ਹੈ ਅਤੇ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
-
ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਹਲਕੇ ਬਣਾਉਣ ਲਈ ਨੋਟਿਸ ਜਾਰੀ
ਪੰਜਾਬ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ, ਸਰਕਾਰ ਨੇ ਫੈਸਲਾ ਕੀਤਾ ਹੈ ਕਿ ਚੋਣਾਂ 5 ਅਕਤੂਬਰ, 2025 ਤੱਕ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਜਿਸ ਲਈ ਅਧਿਕਾਰੀਆਂ ਨੂੰ ਚੋਣ ਖੇਤਰ ਦਾ ਗਠਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

-
ਮਣੀਪੁਰ ਵਿੱਚ 6 ਮਹੀਨਿਆਂ ਲਈ ਰਾਸ਼ਟਰਪਤੀ ਰਾਜ ਲਗਾਉਣ ਦਾ ਪ੍ਰਸਤਾਵ ਪਾਸ
13 ਅਗਸਤ ਤੋਂ ਬਾਅਦ ਮਨੀਪੁਰ ਵਿੱਚ 6 ਮਹੀਨਿਆਂ ਲਈ ਵਾਧੂ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਪ੍ਰਸਤਾਵ ਲੋਕ ਸਭਾ ਵਿੱਚ ਪਾਸ ਹੋ ਗਿਆ। ਲੋਕ ਸਭਾ ਤੋਂ ਬਾਅਦ ਹੁਣ ਇਹ ਪ੍ਰਸਤਾਵ ਰਾਜ ਸਭਾ ਨੂੰ ਭੇਜਿਆ ਜਾਵੇਗਾ।
-
ਆਪਰੇਸ਼ਨ ਮਹਾਦੇਵ ‘ਚ ਹਿੰਦੂ-ਮੁਸਲਮਾਨ ਨਾ ਦੇਖੋ: ਅਮਿਤ ਸ਼ਾਹ
ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਕਿਹਾ ਕਿ ਪਹਿਲਗਾਮ ਹਮਲੇ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ। ਤਿੰਨਾਂ ਦੀ ਪਛਾਣ ਅੱਤਵਾਦੀ ਹੋਣ ਕਰਕੇ ਕੀਤੀ ਗਈ ਹੈ। ਇਹ ਫੋਰੈਂਸਿਕ ਟੈਸਟ ਦੁਆਰਾ ਸਾਬਤ ਹੋਇਆ। ਅੱਤਵਾਦੀਆਂ ਤੋਂ ਤਿੰਨ ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ। ਅੱਤਵਾਦੀਆਂ ਤੋਂ 2 ਏਕੇ-47 ਬਰਾਮਦ ਕੀਤੀਆਂ ਗਈਆਂ ਹਨ। ਅੱਤਵਾਦੀਆਂ ਨੂੰ ਭੇਜਣ ਵਾਲੇ ਵੀ ਮਾਰੇ ਗਏ। ਅੱਤਵਾਦੀਆਂ ਦਾ ਟਿਕਾਣਾ ਇੱਕ ਮਹੀਨੇ ਬਾਅਦ ਮਿਲਿਆ। ਸਥਾਨ ਮਿਲਣ ਤੋਂ ਬਾਅਦ, ਕਾਰਵਾਈ ਦੀ ਯੋਜਨਾ ਬਣਾਈ ਗਈ। 22 ਜੁਲਾਈ ਨੂੰ, ਅੱਤਵਾਦੀਆਂ ਦਾ ਪਤਾ ਸੈਂਸਰਾਂ ਰਾਹੀਂ ਲਗਾਇਆ ਗਿਆ। ਅੱਤਵਾਦੀਆਂ ਦੇ ਚਿਹਰੇ ਵੀ ਚੰਗੀ ਤਰ੍ਹਾਂ ਮੇਲ ਖਾਂਦੇ ਸਨ।
-
ਪਾਕਿਸਤਾਨੀ ਔਰਤ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸੀ ਨੌਜਵਾਨ, ਮਾਮਲਾ ਦਰਜ
ਪਟਿਆਲਾ ‘ਚ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ‘ਹਨੀ ਟ੍ਰੈਪ’ ਦਾ ਪਰਦਾਫਾਸ਼ ਹੋਇਆ ਹੈ।ਪਾਕਿਸਤਾਨੀ ਔਰਤ ਨਾਲ ਜਾਣਕਾਰੀ ਸਾਂਝੀ ਕਰ ਰਹੇ ਨੌਜਵਾਨ ਗ੍ਰਿਫ਼ਤਾਰ ਕੀਤਾ ਗਿਆ ਹੈ।
-
ਅਮਰੀਕਾ ਨੇ ਭਾਰਤ ‘ਤੇ ਲਗਾਇਆ 25 ਫੀਸਦ ਟੈਰਿਫ਼
ਅਮਰੀਕਾ ਨੇ ਭਾਰਤ ‘ਤੇ 25 ਫੀਸਦ ਟੈਰਿਫ਼ ਲਗਾਇਆ ਹੈ। ਇਹ ਟੈਰਿਫ਼ 1 ਅਗਸਤ 2025 ਤੋਂ ਲਾਗੂ ਹੋ ਜਾਵੇਗਾ।
-
ਜਲੰਧਰ ਸਿਵਲ ਹਸਪਤਾਲ ਮਾਮਲੇ ‘ਚ 3 ਮੁਅੱਤਲ, 3 ਦੀ ਹੋਈ ਸੀ ਮੌਤ
ਜਲੰਧਰ ਸਿਵਲ ਹਸਪਤਾਲ ਦੇ ਟਰੌਮਾ ਵਾਰਡ ਵਿੱਚ 3 ਮਰੀਜ਼ਾਂ ਦੀ ਮੌਤ ਵਿੱਚ ਘੋਰ ਲਾਪਰਵਾਹੀ ਪਾਈ ਗਈ। ਜਿਸ ਕਾਰਨ ਐਮਐਸ ਡਾ. ਰਾਜ ਕੁਮਾਰ, ਐਸਐਮਓ ਡਾ. ਸੁਰਜੀਤ ਸਿੰਘ ਅਤੇ ਡਾ. ਸੋਨਾਕਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
-
ਗੁਰਜੀਤ ਔਜਲਾ ਨੇ ਚੁੱਕਿਆ ਦਰਬਾਰ ਸਾਹਿਬ ਨੂੰ ਧਮਕੀ ਦੇਣ ਦਾ ਮੁੱਦਾ
ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਔਜਲਾ ਨੇ ਸੰਸਦ ‘ਚ ਦਰਬਾਰ ਸਾਹਿਬ ਨੂੰ ਧਮਕੀ ਦੇਣ ਦਾ ਮੁੱਦਾ ਬਹੁਤ ਪ੍ਰਮੁੱਖਤਾ ਨਾਲ ਚੁੱਕਿਆ है। ਦੱਸ ਦਈਏ ਕਿ ਦਰਬਾਰ ਸਾਹਿਬ ਨੂੰ ਲਗਾਤਾਰ ਈ-ਮੇਲ ਰਾਹੀਂ ਧਮਕਿਆਂ ਮਿਲ ਰਹੀਆਂ ਹਨ।
-
ਮਨੀਪੁਰ ਦੇ ਦੌਰੇ ‘ਤੇ ਜਨਰਲ ਉਪੇਂਦਰ ਦਿਵੇਦੀ
ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਅੱਜ ਮਨੀਪੁਰ ਦੇ ਦੌਰੇ ‘ਤੇ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਅਸਾਮ ਰਾਈਫਲਜ਼ ਅਤੇ ਰਾਜ ਵਿੱਚ ਤਾਇਨਾਤ ਫੌਜ ਦੀਆਂ ਇਕਾਈਆਂ ਦੀਆਂ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸੈਨਿਕਾਂ ਦੇ ਹੌਂਸਲੇ ਦੀ ਵੀ ਪ੍ਰਸ਼ੰਸਾ ਕੀਤੀ। ਫੌਜ ਮੁਖੀ ਦਿਵੇਦੀ ਨੂੰ ਮਨੀਪੁਰ ਦੀ ਜ਼ਮੀਨੀ ਸਥਿਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਚੱਲ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ।
-
ਪੰਜਾਬ ‘ਚ ਸਾਰੇ 154 ਬਲਾਕਾਂ ਦਾ ਪੁਨਰ ਗਠਨ- ਹਰਪਾਲ ਚੀਮਾ
ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੰਜਾਬ ‘ਚ ਸਾਰੇ 154 ਬਲਾਕਾਂ ਦਾ ਪੁਨਰ ਗਠਨ ਕੀਤਾ ਗਿਆ।
-
US: ਸੁਨਾਮੀ ਅਲਰਟ ਵਿਚਕਾਰ ਹਵਾਈ ਲਈ ਸਾਰੀਆਂ ਉਡਾਣਾਂ ਰੱਦ
ਸੁਨਾਮੀ ਦੇ ਖ਼ਤਰੇ ਦੇ ਮੱਦੇਨਜ਼ਰ ਹਵਾਈ ਟਾਪੂ ਲਈ ਅਮਰੀਕੀ ਆਵਾਜਾਈ ਵਿਭਾਗ ਨੇ ਕਿਹਾ ਕਿ ਮਾਉਈ ਦੇ ਮੁੱਖ ਹਵਾਈ ਅੱਡੇ ਤੋਂ ਕਾਹੁਲੂਈ ਹਵਾਈ ਅੱਡੇ ਤੋਂ ਆਉਣ- ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
-
ਸਿੰਧੂ ਜਲ ਸੰਧੀ ਕਈ ਤਰੀਕਿਆਂ ਨਾਲ ਇੱਕ ਵਿਲੱਖਣ ਸਮਝੌਤਾ: ਵਿਦੇਸ਼ ਮੰਤਰੀ
ਰਾਜ ਸਭਾ ਵਿੱਚ ਆਪਣੇ ਭਾਸ਼ਣ ਵਿੱਚ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ, “ਸਿੰਧੂ ਜਲ ਸੰਧੀ ਕਈ ਤਰੀਕਿਆਂ ਨਾਲ ਇੱਕ ਬਹੁਤ ਹੀ ਵਿਲੱਖਣ ਸਮਝੌਤਾ ਹੈ। ਮੈਂ ਦੁਨੀਆ ਵਿੱਚ ਕਿਸੇ ਵੀ ਅਜਿਹੇ ਸਮਝੌਤੇ ਬਾਰੇ ਨਹੀਂ ਸੋਚ ਸਕਦਾ ਜਿੱਥੇ ਕਿਸੇ ਦੇਸ਼ ਨੇ ਆਪਣੀਆਂ ਪ੍ਰਮੁੱਖ ਨਦੀਆਂ ਨੂੰ ਉਸ ਨਦੀ ‘ਤੇ ਅਧਿਕਾਰ ਤੋਂ ਬਿਨਾਂ ਦੂਜੇ ਦੇਸ਼ ਵਿੱਚ ਵਹਿਣ ਦਿੱਤਾ ਹੋਵੇ। ਇਸ ਲਈ ਇਹ ਇੱਕ ਅਸਾਧਾਰਨ ਸਮਝੌਤਾ ਸੀ ਅਤੇ, ਜਦੋਂ ਅਸੀਂ ਇਸ ਨੂੰ ਰੋਕ ਦਿੱਤਾ ਹੈ, ਤਾਂ ਇਸ ਘਟਨਾ ਦੇ ਇਤਿਹਾਸ ਨੂੰ ਯਾਦ ਰੱਖਣਾ ਮਹੱਤਵਪੂਰਨ ਹੈ। ਕੱਲ੍ਹ ਮੈਂ ਲੋਕਾਂ ਨੂੰ ਸੁਣਿਆ, ਕੁਝ ਲੋਕ ਇਤਿਹਾਸ ਤੋਂ ਅਸਹਿਜ ਹਨ। ਉਹ ਚਾਹੁੰਦੇ ਹਨ ਕਿ ਇਤਿਹਾਸਕ ਚੀਜ਼ਾਂ ਨੂੰ ਭੁੱਲ ਜਾਵੇ। ਹੋ ਸਕਦਾ ਹੈ ਕਿ ਇਹ ਉਨ੍ਹਾਂ ਦੇ ਅਨੁਕੂਲ ਨਾ ਹੋਵੇ, ਉਹ ਸਿਰਫ ਕੁਝ ਚੀਜ਼ਾਂ ਨੂੰ ਯਾਦ ਰੱਖਣਾ ਪਸੰਦ ਕਰਦੇ ਹਨ।”
-
ਜੰਮੂ-ਕਸ਼ਮੀਰ ਦੇ ਆਪ੍ਰੇਸ਼ਨ ਸ਼ਿਵਸ਼ਕਤੀ ਵਿੱਚ 2 ਅੱਤਵਾਦੀ ਢੇਰ
ਜੰਮੂ-ਕਸ਼ਮੀਰ ਵਿੱਚ ਆਪ੍ਰੇਸ਼ਨ ਸ਼ਿਵਸ਼ਕਤੀ ਵਿੱਚ 2 ਅੱਤਵਾਦੀ ਮਾਰੇ ਗਏ ਹਨ। ਫੌਜ ਨੇ ਅੱਜ ਕੰਟਰੋਲ ਰੇਖਾ ਰਾਹੀਂ ਘੁਸਪੈਠ ਦੀ ਕੋਸ਼ਿਸ਼ ਦੌਰਾਨ ਸ਼ੁਰੂ ਹੋਏ ਮੁਕਾਬਲੇ ਵਿੱਚ 2 ਅੱਤਵਾਦੀਆਂ ਨੂੰ ਮਾਰ ਦਿੱਤਾ। ਉਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
-
ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਐਨਕਾਉਂਟਰ ਜਾਰੀ
ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਵ੍ਹਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, “ਸਾਡੇ ਸੈਨਿਕਾਂ ਨੇ ਪੁੰਛ ਸੈਕਟਰ ਵਿੱਚ 2 ਲੋਕਾਂ ਦੀ ਸ਼ੱਕੀ ਗਤੀਵਿਧੀ ਦੇਖੀ। ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਕਾਰਵਾਈ ਜਾਰੀ ਹੈ।”
-
ਫਿਲਮ ‘ਬਹਨ ਹੋਗੀ ਤੇਰੀ’ ਮਾਮਲੇ ਵਿੱਚ ਅੱਜ ਫਿਰ ਸੁਣਵਾਈ
ਅਦਾਕਾਰ ਰਾਜਕੁਮਾਰ ਰਾਓ ਦੇ ਮਾਮਲੇ ਵਿੱਚ ਅੱਜ ਸੁਣਵਾਈ ਹੋਵੇਗੀ। ਦੱਸ ਦਈਏ ਕਿ ਰਾਜਕੁਮਾਰ ਰਾਓ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ 2017 ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਲੰਧਰ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
-
ਜਪਾਨ ਵਿੱਚ ਸੁਨਾਮੀ ਦਾ ਅਲਰਟ
ਜਾਪਾਨ ਨੇ ਸੁਨਾਮੀ ਦੀ ਚੇਤਾਵਨੀ 3 ਮੀਟਰ ਤੱਕ ਵਧਾ ਦਿੱਤੀ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਦਾ ਕਹਿਣਾ ਹੈ, “ਸੁਨਾਮੀ ਵਾਰ-ਵਾਰ ਆਵੇਗੀ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਤੱਕ ਚੇਤਾਵਨੀ ਵਾਪਸ ਨਹੀਂ ਲਈ ਜਾਂਦੀ, ਸਮੁੰਦਰ ਵਿੱਚ ਨਾ ਜਾਣ ਜਾਂ ਤੱਟ ਦੇ ਨੇੜੇ ਨਾ ਜਾਣ।”
-
ਮਜੀਠਾ ‘ਚ ਨਸ਼ਾ ਤਸਕਰਾਂ ਤੇ ਪਿੰਡ ਵਾਪੀਆਂ ਵਿਚਾਲੇ ਝੜਪ, 3 ਮੁਲਜ਼ਮ ਕਾਬੂ
ਹਲਕਾ ਮਜੀਠਾ ਦੇ ਪਿੰਡ ਦਬੁਰਜੀ ਵਿਖੇ ਪਿੰਡ ਵਾਸੀਆਂ ਅਤੇ ਨਸ਼ਾ ਵੇਚਣ ਪਹੁੰਚੇ ਨੌਜਵਾਨਾਂ ਵਿਚਕਾਰ ਝੜਪ ਹੋਈ ਹੈ।