Live Updates: IT ਨਿਯਮ 2021 ‘ਚ ਬਦਲਾਅ ਦਾ ਡਰਾਫਟ ਤਿਆਰ

Updated On: 

30 Mar 2026 23:54 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: IT ਨਿਯਮ 2021 ਚ ਬਦਲਾਅ ਦਾ ਡਰਾਫਟ ਤਿਆਰ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 30 Mar 2026 10:28 PM (IST)

    IT ਨਿਯਮ 2021 ‘ਚ ਬਦਲਾਅ ਦਾ ਡਰਾਫਟ ਤਿਆਰ

    IT ਨਿਯਮ 2021 ਵਿੱਚ ਬਦਲਾਅ ਦਾ ਡਰਾਫਟ ਤਿਆਰ ਕੀਤਾ ਗਿਆ ਹੈ। ਇਲੈਕਟਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (MeitY) ਨੇ ਨਵਾਂ ਡਰਾਫ ਤਿਆਰ ਕੀਤਾ ਹੈ। ਸਰਕਾਰੀ ਨਿਯਮਾਂ ਨੂੰ ਹੁਣ ਕਾਨੂੰਨੀ ਤਾਕਤ ਦੇਣ ਦੀ ਤਿਆਰੀ ਹੋ ਰਹੀ ਹੈ।

  • 30 Mar 2026 06:16 PM (IST)

    ਹਾਈਫਾ ਦੇ ਬਾਜ਼ਾਨ ਤੇਲ ਰਿਫਾਇਨਰੀ ‘ਤੇ ਈਰਾਨ ਦਾ ਹਮਲਾ

    ਇਹ ਦੂਜੀ ਵਾਰ ਹੈ ਜਦੋਂ ਈਰਾਨ ਨੇ ਹਾਈਫਾ ਵਿੱਚ ਬਾਜ਼ਾਨ ਤੇਲ ਰਿਫਾਇਨਰੀ ‘ਤੇ ਹਮਲਾ ਕੀਤਾ ਹੈ। ਇਹ ਚੌਥੀ ਵਾਰ ਹੈ ਜਦੋਂ ਰਿਫਾਇਨਰੀ ‘ਤੇ ਕੁੱਲ ਹਮਲਾ ਕੀਤਾ ਗਿਆ ਹੈ। ਪਿਛਲਾ ਹਮਲਾ 19 ਮਾਰਚ ਨੂੰ ਈਰਾਨੀ ਮਿਜ਼ਾਈਲ ਦੁਆਰਾ ਸਿੱਧਾ ਹਮਲਾ ਕੀਤਾ ਗਿਆ ਸੀ। ਪਿਛਲੇ ਸਾਲ ਬਾਰਾਂ ਦਿਨਾਂ ਦੀ ਜੰਗ ਦੌਰਾਨ ਦੋ ਹਮਲੇ ਹੋਏ ਸਨ।

  • 30 Mar 2026 04:04 PM (IST)

    ਮੱਧ ਪੂਰਬ ਵਿੱਚ ਹੁਣ ਤੱਕ 8 ਭਾਰਤੀਆਂ ਦੀ ਮੌਤ – MEA

    ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੱਜ ਕੁਵੈਤ ਵਿੱਚ ਹੋਏ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਯੁੱਧ ਦੌਰਾਨ ਮੱਧ ਪੂਰਬ ਦੇ ਵੱਖ-ਵੱਖ ਸਥਾਨਾਂ ‘ਤੇ ਅੱਠ ਭਾਰਤੀਆਂ ਦੀ ਮੌਤ ਹੋ ਗਈ ਹੈ।

  • 30 Mar 2026 03:05 PM (IST)

    ਦਿੱਲੀ ਬਲਾਸਟ ਮਾਮਲਾ: 2 ਦੋਸ਼ੀਆਂ ਦੀ ਨਿਆਂਇਕ ਹਿਰਾਸਤ 30 ਦਿਨਾਂ ਲਈ ਵਧਾਈ ਗਈ

    ਪਿਛਲੇ ਸਾਲ ਹੋਏ ਦਿੱਲੀ ਬਲਾਸਟ ਮਾਮਲੇ ਦੇ ਸਬੰਧ ‘ਚ, ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ‘ਚ ਸਥਿਤ ਵਿਸ਼ੇਸ਼ ਐਨਆਈਏ ਅਦਾਲਤ ਨੇ ਮੁਲਜ਼ਮਾਂ, ਤੁਫੈਲ ਅਹਿਮਦ ਭੱਟ ਤੇ ਜ਼ਮੀਰ ਅਹਿਮਦ ਅਹੰਗਰ ਦੀ ਨਿਆਂਇਕ ਹਿਰਾਸਤ 30 ਦਿਨਾਂ ਲਈ ਵਧਾ ਦਿੱਤੀ ਹੈ। ਐਨਆਈਏ ਨੇ ਦਿੱਲੀ ਧਮਾਕਾ ਮਾਮਲੇ ਦੇ ਸਬੰਧ ‘ਚ ਮੁਲਜ਼ਮਾਂ, ਤੁਫੈਲ ਅਹਿਮਦ ਤੇ ਜ਼ਮੀਰ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਸੀ।

  • 30 Mar 2026 02:32 PM (IST)

    ਗੁਰੂ ਘਰ ਦੇ ਸਿਰੋਪਾਓ ‘ਤੇ ਵੀ ਈਰਾਨ-ਇਜ਼ਰਾਈਲ ਜੰਗ ਦਾ ਅਸਰ, ਕੈਮੀਕਲ ਦੀ ਸਪਲਾਈ ਰੁਕਣ ਕਾਰਨ ਪੈਦਾ ਹੋਇਆ ਸੰਕਟ

    ਈਰਾਨ ‘ਚ ਚੱਲ ਰਹੀ ਜੰਗ ਦਾ ਸਿੱਧਾ ਅਸਰ ਗੁਰੂ ਘਰਾਂ ‘ਚ ਦਿੱਤੇ ਜਾਣ ਵਾਲੇ ਸਿਰੋਪਾਓ ਦੀ ਸਪਲਾਈ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਲ ਦੇ ਅਖੀਰਲੇ ਦਿਨਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇੱਕ ਫਰਮ ਨੂੰ 1 ਲੱਖ ਮੀਟਰ ਕੱਪੜੇ ਦਾ ਆਰਡਰ ਦਿੱਤਾ ਗਿਆ ਸੀ। ਪਰ ਫਰਮ ਵੱਲੋਂ ਹੁਣ ਤੱਕ ਸਿਰਫ਼ 19,000 ਮੀਟਰ ਕੱਪੜਾ ਹੀ ਮੁਹੱਈਆ ਕਰਵਾਇਆ ਗਿਆ ਹੈ। ਫਰਮ ਅਨੁਸਾਰ, ਸਿਰੋਪਾਓ ਤਿਆਰ ਕਰਨ ਦੀ ਪ੍ਰਕਿਰਿਆ ‘ਚ ਵਰਤਿਆ ਜਾਣ ਵਾਲਾ ਖ਼ਾਸ ‘ਕੈਮੀਕਲ’ ਈਰਾਨ ਤੋਂ ਆਉਂਦਾ ਹੈ, ਜੋ ਕਿ ਜੰਗ ਕਾਰਨ ਫਿਲਹਾਲ ਬੰਦ ਹੋ ਚੁੱਕਾ ਹੈ।

  • 30 Mar 2026 12:45 PM (IST)

    ਹਲਕਾ ਰਾਜਾਸਾਂਸੀ ਦੇ ਥਾਣਾ ਭਿੰਡੀਸੈਦਾਂ ‘ਚ ਬੀਤੀ ਰਾਤ ਹੋਇਆ ਧਮਾਕਾ: ਸੂਤਰ

    ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਹਲਕਾ ਰਾਜਾਸਾਂਸੀ ਦੇ ਥਾਣਾ ਭਿੰਡੀਸੈਦਾਂ ‘ਚ ਬੀਤੀ ਰਾਤ ਇੱਕ ਧਮਾਕਾ ਹੋਇਆ। ਹਾਲਾਂਕਿ, ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਤਰਾਂ ਅਨੁਸਾਰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਥਾਣੇ ‘ਚ ਵਿਸਫੋਟ ਕੀਤਾ ਗਿਆ। ਇਸ ਮਾਮਲੇ ‘ਚ ਕੁੱਝ ਦੇਰ ‘ਚ ਐਸਐਸਪੀ ਜਾਂ ਹੋਰ ਉਚ ਅਧਿਕਾਰੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਫਿਲਹਾਲ ਥਾਣੇ ਦਾ ਗੇਟ ਅੰਦਰੋਂ ਬੰਦ ਕਰ ਦਿੱਤਾ ਗਿਆ ਹੈ।

  • 30 Mar 2026 12:16 PM (IST)

    ਅੰਮ੍ਰਿਤਸਰ ਦੇ ਪਿੰਡ ਰਾਜਤਾਲ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

    ਅਟਾਰੀ ਦੇ ਪਿੰਡ ਰਾਜਤਾਲ ਨੇੜੇ ਇੱਕ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੋਹਣਾ ਸਿੰਘ ਵਾਸੀ ਰਾਜਾਤਾਲ ਉਮਰ 35 ਸਾਲ ਵਜੋਂ ਹੋਈ। ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

  • 30 Mar 2026 11:20 AM (IST)

    ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ ਕਰ ਰਹੇ ਪ੍ਰੈੱਸ ਕਾਨਫਰੰਸ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਉਹ ਆਪਣੀ ਸਰਕਾਰ ਦੀਆਂ ਸਿੱਖਿਆ ਵਿਭਾਗ ‘ਚ 4 ਸਾਲ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਵੱਖ-ਵੱਖ ਮੰਤਰਾਲਿਆਂ ‘ਚ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਦੱਸ ਚੁੱਕੇ ਹਨ।

  • 30 Mar 2026 10:32 AM (IST)

    ਕੁਵੈਤ ‘ਚ ਭਾਰਤੀ ਨਾਗਰਿਕ ਦੀ ਮੌਤ, ਦੂਤਾਵਾਸ ਨੇ ਦੁੱਖ ਪ੍ਰਗਟ ਕੀਤਾ

    ਕੁਵੈਤ ‘ਚ ਭਾਰਤੀ ਦੂਤਾਵਾਸ ਨੇ ਕੱਲ੍ਹ ਕੁਵੈਤ ‘ਚ ਪਾਣੀ ਦੇ ਡੀਸੈਲੀਨੇਸ਼ਨ ਪਲਾਂਟ ‘ਤੇ ਹੋਏ ਹਮਲੇ ‘ਚ ਇੱਕ ਭਾਰਤੀ ਨਾਗਰਿਕ ਦੀ ਦੁਖਦਾਈ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਦੂਤਾਵਾਸ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕੁਵੈਤੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

  • 30 Mar 2026 08:18 AM (IST)

    ਭਾਰਤ ਨੂੰ ਨਕਸਲਵਾਦ ਤੋਂ ਮੁਕਤ ਕਰਨ ਦੇ ਯਤਨਾਂ ‘ਤੇ ਅੱਜ ਲੋਕ ਸਭਾ ‘ਚ ਅਹਿਮ ਚਰਚਾ

    ਭਾਰਤ ਨੂੰ ਨਕਸਲਵਾਦ ਤੋਂ ਮੁਕਤ ਕਰਨ ਦੇ ਯਤਨਾਂ ‘ਤੇ ਅੱਜ ਲੋਕ ਸਭਾ ‘ਚ ਇੱਕ ਅਹਿਮ ਚਰਚਾ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਜਵਾਬ ਦੇਣਗੇ।

Follow Us