Live Updates: 328 ਸਰੂਪਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਕੀਤੀ ਦੂਜੀ ਗ੍ਰਿਫਤਾਰੀ, ਸਾਬਕਾ ਸਹਾਇਕ ਸੁਪਰਵਾਈਜ਼ਰ ਕਮਲਜੀਤ ਸਿੰਘ ਗ੍ਰਿਫਤਾਰ

Updated On: 

03 Jan 2026 23:12 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: 328 ਸਰੂਪਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਕੀਤੀ ਦੂਜੀ ਗ੍ਰਿਫਤਾਰੀ, ਸਾਬਕਾ ਸਹਾਇਕ ਸੁਪਰਵਾਈਜ਼ਰ ਕਮਲਜੀਤ ਸਿੰਘ ਗ੍ਰਿਫਤਾਰ
Follow Us On

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 03 Jan 2026 10:48 PM (IST)

    28 ਪਾਵਨ ਸਰੂਪਾਂ ਦੇ ਮਾਮਲੇ ਚ ਕੰਵਲਜੀਤ ਸਿੰਘ ਗ੍ਰਿਫਤਾਰ

    ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚੋਂ 328 ਪਾਵਨ ਸਰੂਪ ਘੱਟਣ ਦੇ ਮਾਮਲੇ ਸੀਏ ਸਤਿੰਦਰ ਸਿੰਘ ਕੋਹਲੀ ਤੋਂ ਬਾਅਦ ਸਾਬਕਾ ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ । ਸ਼ਨੀਵਾਰ ਸਵੇਰ ਤੋਂ ਹੀ ਪੁਲਿਸ ਨੇ ਗ੍ਰਿਫਤਾਰੀਆਂ ਦੇ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ । ਭਾਵੇਂ ਪੁਲਿਸ ਨੇ ਕਿਸੇ ਵੀ ਅਧਿਕਾਰਤ ਤੌਰ ਤੇ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦੇ ਮੁਤਾਬਕ ਕਵਲਜੀਤ ਸਿੰਘ ਨੂੰ ਪੁਲਿਸ ਨੇ ਉਸ ਤੇ ਘਰ ਤਰਨ ਤਰਨ ਰੋਡ ਤੋਂ ਗ੍ਰਿਫਤਾਰ ਕੀਤਾ ਹੈ।

  • 03 Jan 2026 10:15 PM (IST)

    ਵੈਨੇਜ਼ੁਏਲਾ ‘ਤੇ ਮੇਰੇ ਹੁਕਮ ‘ਤੇ ਫੌਜੀ ਕਾਰਵਾਈ ਹੋਈ – ਟਰੰਪ

    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ‘ਤੇ ਫੌਜੀ ਕਾਰਵਾਈ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਹਿਣ ਤੇ ਹੀ ਇਹ ਐਕਸ਼ਨ ਹੋਇਆ ਹੈ। ਇਸ ਆਪਰੇਸ਼ਨ ਵਿੱਚ ਅਮਰੀਕਾ ਦੀਆਂ ਤਿੰਨੋਂ ਫੌਜਾਂ ਸ਼ਾਮਲ ਸਨ।

  • 03 Jan 2026 09:34 PM (IST)

    ਟਰੰਪ ਦੀ ਪ੍ਰੈਸ ਕਾਨਫਰੰਸ, ਸ਼ੇਅਰ ਕੀਤੀ ਮਾਦੁਰੋ ਦੀ ਤਸਵੀਰ

    ਵੈਨੇਜ਼ੁਏਲਾ ‘ਤੇ ਹਮਲੇ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦੇ ਰਹੇ ਹਨ। ਉਸਤੋਂ ਪਹਿਲਾਂ ਟਰੰਪ ਨੇ ਮਾਦੁਰੋ ਦੀ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਹੈ।

  • 03 Jan 2026 08:48 PM (IST)

    ਪ੍ਰਯਾਗਰਾਜ: ਪੌਸ਼ ਪੂਰਨਿਮਾ ‘ਤੇ ਮਾਘ ਮੇਲੇ ਵਿੱਚ ਸ਼ਾਮ 5 ਵਜੇ ਤੱਕ ਲਗਭਗ 28 ਲੱਖ ਲੋਕਾਂ ਨੇ ਲਗਾਈ ਆਸਥਾ ਦੀ ਡੁਬਕੀ

    ਪ੍ਰਯਾਗਰਾਜ ਵਿੱਚ ਮਾਘ ਮੇਲੇ ਦੇ ਪਹਿਲੇ ਇਸ਼ਨਾਨ ਮੌਕੇ ਪੌਸ਼ ਪੂਰਨਿਮਾ ‘ਤੇ ਸ਼ਾਮ 5 ਵਜੇ ਤੱਕ ਲਗਭਗ 28 ਲੱਖ ਲੋਕਾਂ ਨੇ ਆਸਥਾ ਦੀ ਡੁਬਕੀ ਲਗਾਈ। ਹੁਣ ਤੱਕ, ਵਾਰਾਣਸੀ ਦੇ ਵੱਖ-ਵੱਖ ਘਾਟਾਂ ‘ਤੇ 11 ਲੱਖ ਸ਼ਰਧਾਲੂਆਂ ਨੇ ਗੰਗਾ ਵਿੱਚ ਪਵਿੱਤਰ ਇਸ਼ਨਾਨ ਕੀਤਾ ਹੈ। ਅਯੁੱਧਿਆ ਵਿੱਚ ਸਾਢੇ ਛੇ ਲੱਖ ਸ਼ਰਧਾਲੂਆਂ ਨੇ ਅਤੇ ਮਥੁਰਾ ਵਿੱਚ ਚਾਰ ਲੱਖ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ।

  • 03 Jan 2026 07:01 PM (IST)

    ਪਟਿਆਲਾ ਵਿੱਚ ਨਸ਼ਾ ਤਸਕਰ ਦਾ ਘਰ ਕੀਤਾ ਗਿਆ ਸੀਲ

    ਪਟਿਆਲਾ ਵਿੱਚ ਨਸ਼ਾ ਤਸਕਰ ਦਾ ਘਰ ਸੀਲ ਕਰ ਦਿੱਤਾ ਗਿਆ ਹੈ। ਇਸ ਘਰ ਨੂੰ ਕੁਝ ਦਿਨ ਪਹਿਲਾਂ ਦੀ ਢਾਹਿਆ ਗਿਆ ਸੀ। ਘਰ ਸੀਨ ਕਰਨ ਮੌਕੇ ਪਰਿਵਾਰ ਨੇ ਹੰਗਾਮਾ ਕੀਤਾ ਜਿਸਤੋਂ ਬਾਅਦ ਸਾਰਿਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

  • 03 Jan 2026 02:54 PM (IST)

    ਬੰਗਲਾਦੇਸ਼ ਹਮਲੇ ਵਿੱਚ ਜ਼ਖਮੀ ਹਿੰਦੂ ਖੋਖਨ ਦਾਸ ਦੀ ਹੋਈ ਮੌਤ

    ਬੰਗਲਾਦੇਸ਼ ਵਿੱਚ ਇੱਕ ਹਮਲੇ ਵਿੱਚ ਗੰਭੀਰ ਜ਼ਖਮੀ ਹੋਏ ਹਿੰਦੂ ਘੱਟ ਗਿਣਤੀਆਂ ਖੋਖਨ ਦਾਸ ਦਾ ਦੇਹਾਂਤ ਹੋ ਗਿਆ ਹੈ। ਖੋਖਨ ‘ਤੇ ਦੋ ਦਿਨ ਪਹਿਲਾਂ ਹਮਲਾ ਹੋਇਆ ਸੀ ਅਤੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

  • 03 Jan 2026 07:29 AM (IST)

    ਬੰਗਲਾਦੇਸ਼ ‘ਚ ਉਸਮਾਨ ਹਾਦੀ ਲਈ ਅੱਜ ‘ਮਾਰਚ ਫਾਰ ਜਸਟਿਸ’

    ਬੰਗਲਾਦੇਸ਼ ਵਿੱਚ ਇਨਕਲਾਬ ਮੋਨਚੋ ਅੱਜ, 3 ਜਨਵਰੀ ਤੋਂ ‘ਮਾਰਚ ਫਾਰ ਜਸਟਿਸ’ ਦਾ ਆਯੋਜਨ ਕਰ ਰਿਹਾ ਹੈ। ਜਿਸ ਵਿੱਚ ਸ਼ਰੀਫ ਉਸਮਾਨ ਹਾਦੀ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਹਾਲ ਹੀ ਵਿੱਚ ਮਾਰਿਆ ਗਿਆ ਸੀ। ਸਥਾਨਕ ਅਖਬਾਰ ਪ੍ਰਥਮ ਆਲੋ ਦੀ ਇੱਕ ਰਿਪੋਰਟ ਦੇ ਅਨੁਸਾਰ, 2024 ਜੁਲਾਈ ਦੇ ਵਿਦਰੋਹ ਦੌਰਾਨ ਬਣਾਈ ਗਈ ਇੱਕ ਜਨਤਕ ਸੱਭਿਆਚਾਰਕ ਲਹਿਰ, ਇਨਕਲਾਬ ਮੋਨਚੋ ਨੇ ਅੱਜ, ਸ਼ਨੀਵਾਰ ਯਾਨੀ 6 ਜਨਵਰੀ ਤੋਂ ‘ਮਾਰਚ ਫਾਰ ਜਸਟਿਸ’ ਦਾ ਐਲਾਨ ਕੀਤਾ ਹੈ। ਜਿਸ ਵਿੱਚ ਉਸਮਾਨ ਹਾਦੀ ਦੇ ਕਤਲ ਲਈ ਇਨਸਾਫ ਦੀ ਮੰਗ ਕੀਤੀ ਜਾਵੇਗੀ।

  • 03 Jan 2026 06:59 AM (IST)

    ਪ੍ਰਯਾਗਰਾਜ ‘ਚ ਮਾਘ ਮੇਲਾ ਦੀ ਸ਼ੁਰੂਆਤ, ਲੋਕਾਂ ਨੇ ਸੰਗਮ ਵਿੱਚ ਕੀਤਾ ਪਵਿੱਤਰ ਇਸ਼ਨਾਨ

    ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਪੌਸ਼ ਪੂਰਨਿਮਾ ਦੇ ਮੌਕੇ ‘ਤੇ, ਜੋ ਕਿ ਪਹਿਲਾ ਇਸ਼ਨਾਨ ਹੈ ਅਤੇ ਮਾਘ ਮੇਲਾ 2026 ਦਾ ਪਹਿਲਾ ਦਿਨ ਵੀ ਹੈ, ਲੋਕ ਤ੍ਰਿਵੇਣੀ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰ ਰਹੇ ਹਨ। ਡਿਵੀਜ਼ਨਲ ਕਮਿਸ਼ਨਰ ਸੌਮਿਆ ਅਗਰਵਾਲ ਨੇ ਕਿਹਾ, “ਅਸੀਂ ਇੱਥੇ ਆਏ ਸਾਰੇ ਸ਼ਰਧਾਲੂਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪ੍ਰਬੰਧਾਂ ਤੋਂ ਸੰਤੁਸ਼ਟ ਹਨ ਅਤੇ ਆਰਾਮ ਨਾਲ ਪੂਜਾ ਅਤੇ ਇਸ਼ਨਾਨ ਕਰ ਰਹੇ ਹਨ। ਅਸੀਂ ਹਰ ਸੰਭਵ ਪ੍ਰਬੰਧ ਕੀਤੇ ਹਨ ਅਤੇ ਇੱਥੇ ਸਥਿਤੀ ਆਮ ਹੈ।”

  • 03 Jan 2026 06:42 AM (IST)

    ਪੰਜਾਬ ਵਿੱਚ 6 ਦਿਨ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦਾ ਅਲਰਟ

    ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 6 ਦਿਨ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਪੈ ਸਕਦੀ ਹੈ।