Live Updates: ਐਜਬੈਸਟਨ ‘ਤੇ ਸ਼ੁਭਮਨ ਅਤੇ ਭਾਰਤ ਦਾ ਦਬਦਬਾ, ਪਹਿਲੇ ਦਿਨ ਸਕੋਰ 310
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਐਜਬੈਸਟਨ ‘ਤੇ ਸ਼ੁਭਮਨ ਅਤੇ ਭਾਰਤ ਦਾ ਦਬਦਬਾ, ਪਹਿਲੇ ਦਿਨ ਸਕੋਰ 310
ਐਜਬੈਸਟਨ ਟੈਸਟ ਦਾ ਪਹਿਲਾ ਦਿਨ ਖਤਮ ਹੋ ਗਿਆ ਹੈ ਅਤੇ ਕਪਤਾਨ ਸ਼ੁਭਮਨ ਗਿੱਲ 114 ਦੌੜਾਂ ਬਣਾ ਕੇ ਅਜੇਤੂ ਵਾਪਸ ਪਰਤਿਆ। ਰਵਿੰਦਰ ਜਡੇਜਾ ਵੀ 41 ਦੌੜਾਂ ਬਣਾਉਣ ਤੋਂ ਬਾਅਦ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਦੀ 99 ਦੌੜਾਂ ਦੀ ਸਾਂਝੇਦਾਰੀ ਦੇ ਆਧਾਰ ‘ਤੇ, ਭਾਰਤੀ ਟੀਮ ਨੇ 310 ਦੌੜਾਂ ਬਣਾਈਆਂ।
-
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਅੱਤਵਾਦੀਆਂ ਨਾਲ ਮੁਕਾਬਲਾ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਅੱਤਵਾਦੀਆਂ ਤੇ ਸੁਰੱਖਿਆ-ਕਰਮੀਆਂ ਵਿਚਾਲੇ ਮੁਕਾਬਲਾ ਹੋਇਆ ਹੈ।
-
ਦੂਜੇ ਸੈਸ਼ਨ ਦੀ ਖੇਡ ਪੂਰੀ
ਐਜਬੈਸਟਨ ਟੈਸਟ ਦੇ ਪਹਿਲੇ ਦਿਨ ਦਾ ਦੂਜਾ ਸੈਸ਼ਨ ਪੂਰਾ ਹੋ ਗਿਆ ਹੈ। ਟੀਮ ਇੰਡੀਆ ਨੇ 3 ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ ਹਨ। ਗਿੱਲ ਅਤੇ ਪੰਤ ਅਜੇਤੂ ਹਨ। ਇਹ ਦੋਵੇਂ ਖਿਡਾਰੀ ਆਖਰੀ ਸੈਸ਼ਨ ਵਿੱਚ ਇੱਕ ਵੱਡੀ ਸਾਂਝੇਦਾਰੀ ‘ਤੇ ਨਜ਼ਰਾਂ ਰੱਖਣਗੇ।
-
ਸੰਗਰੂਰ ਦੇ ਖਨੌਰੀ ‘ਚ ਵੱਡਾ ਖਤਰਾ, ਭਾਖੜਾ ਨਹਿਰ ਵਿੱਚੋਂ ਹੋ ਰਿਹਾ ਪਾਣੀ ਲੀਕ
ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਘੱਗਰ ਨਦੀ ਦੇ ਉੱਪਰ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ। ਇਹ ਲੀਕਜ ਇੱਕ ਵੱਡਾ ਸੰਕਟ ਬਣ ਸਕਦੀ ਹੈ, ਕਿਉਂਕਿ ਘੱਗਰ ਨਦੀ ਵਿੱਚ ਵੀ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
-
ਫਿਰੋਜ਼ਪੁਰ ਜੇਲ੍ਹ ‘ਚ ਮੋਬਾਈਲ ਫੋਨ ਸੁੱਟਣ ਦੇ ਇਲਜ਼ਾਮ ‘ਚ ਸੁਰੱਖਿਆ ਕਰਮਚਾਰੀ ਕਾਬੂ
ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਮੋਬਾਈਲ ਫੋਨ ਸੁੱਟਣ ਦੇ ਇਲਜ਼ਾਮ ‘ਚ ਜੇਲ੍ਹ ਸੁਰੱਖਿਆ ਕਰਮਚਾਰੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਲ੍ਹ ਦੀ ਸੁਰੱਖਿਆ ਦਾ ਹਿੱਸਾ ਹੋਣ ਦੇ ਬਾਵਜੂਦ, ਉਹ ਬਹੁਤ ਹੀ ਚਲਾਕੀ ਨਾਲ ਕੈਦੀਆਂ ਤੋਂ ਵੱਡੀ ਰਕਮ ਲੈ ਕੇ ਮੋਬਾਈਲ ਫੋਨ ਪਹੁੰਚਾਉਂਦਾ ਸੀ।
-
ਤਰਤ ਤਾਰਨ ‘ਚ 5 ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼
ਤਰਨ ਤਾਰਨ ਪਿੰਡ ਬਿਹਾਰੀਪੁਰ ਦਾ 23 ਸਾਲਾਂ ਨੌਜਵਾਨ ਅਜੇਦੀਪ ਸਿੰਘ ਪਿੰਡ ਬਿਹਾਰੀਪੁਰ ਜੋ 28 ਤਰੀਕ ਤੋਂ ਲਾਪਤਾ ਸੀ ਉਸ ਦੀ ਲਾਸ਼ ਅੱਜ ਪੰਜਵੇ ਦਿਨ ਨਹਿਰ ਦੇ ਕੰਢਿਓ ਮਿਲੀ ਹੈ।
-
ਬਿਕਰਮ ਮਜੀਠਿਆ ਦੀ ਰਿਮਾਂਡ 4 ਦਿਨ ਹੋਰ ਵਧੀ, ਮੁਹਾਲੀ ਕੋਰਟ ਚ ਹੋਈ ਪੇਸ਼ੀ
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬਿਕਰਮ ਮਜੀਠਿਆ ਦਾ 4 ਦਿਨਾਂ ਦਾ ਹੋਰ ਰਿਮਾਂਡ ਵਧਾ ਦਿੱਤਾ ਹੈ। ਉਨ੍ਹਾਂ ਨੂੰ ਅੱਜ ਮੁਹਾਲੀ ਕੋਰਟ ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਰਿਮਾਂਡ ਵਧਾ ਦਿੱਤਾ ਗਿਆ।
-
ਹਿਮਾਚਲ ਦੇ ਮੰਡੀ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ‘ਚ 15 ਲੋਕਾਂ ਦੀ ਮੌਤ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੇਰਾਜ ਖੇਤਰ ਦਾ ਸੰਪਰਕ ਕੱਟ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਹਵਾਈ ਸੈਨਾ ਤੋਂ ਮਦਦ ਮੰਗੀ ਹੈ।
-
ਤੇਲੰਗਾਨਾ ਪਲਾਂਟ ਧਮਾਕੇ ਵਿੱਚ 40 ਲੋਕਾਂ ਦੀ ਮੌਤ – ਸਿੰਗਾਚੀ ਕੰਪਨੀ
ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਵਿੱਚ ਸਿਗਾਚੀ ਇੰਡਸਟਰੀਜ਼ ਦੇ ਮੈਡੀਕਲ ਪਲਾਂਟ ਵਿੱਚ ਹੋਏ ਧਮਾਕੇ ਵਿੱਚ 40 ਲੋਕਾਂ ਦੀ ਮੌਤ ਹੋ ਗਈ ਹੈ। ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਘਟਨਾ ਵਿੱਚ 40 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ 33 ਲੋਕ ਜ਼ਖਮੀ ਹੋਏ ਹਨ। ਨਾਲ ਹੀ, ਸਿਗਾਚੀ ਇੰਡਸਟਰੀਜ਼ ਨੇ ਧਮਾਕੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ।
-
ਪਾਕਿਸਤਾਨ ਡਰੋਨ ਹਮਲੇ ਚ ਜ਼ਖਮੀ ਲਖਵਿੰਦਰ ਸਿੰਘ ਦੀ ਹੋਈ ਮੌਤ
ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਪਿੰਡ ਖਾਈ ਫੇਮੇ ਦੀ ਰਹਿਣ ਵਾਲੀ ਸੁਖਵਿੰਦਰ ਕੌਰ 100 ਫ਼ੀਸਦੀ ਜਲ ਚੁੱਕੀ ਸੀ, ਜਿਸ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਉਨ੍ਹਾਂ ਦੇ ਪਤੀ ਲਖਵਿੰਦਰ ਸਿੰਘ 70 ਫ਼ੀਸਦੀ ਤੱਕ ਸੜ੍ਹ ਚੁੱਕੇ ਸਨ, ਜਿਨ੍ਹਾਂ ਨੇ ਕੱਲ੍ਹ ਰਾਤ ਦਮ ਤੋੜ ਦਿੱਤਾ। ਲਖਵਿੰਦਰ ਸਿੰਘ ਦਾ ਅੰਤਿਮ ਸਸਕਾਰ ਅੱਜ ਫਿਰੋਜ਼ਪੁਰ ਵਿਖੇ ਕੀਤਾ ਜਾਵੇਗਾ।
-
ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਘਰ ਪਹੁੰਚੀ ਪੁਲਿਸ, ਪੁੱਤਰ ਇਤੇਸ਼ ਗਰੇਵਾਲ ਨੂੰ ਕੀਤਾ ਨਜ਼ਰਬੰਦ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਘਰ ਪੰਜਾਬ ਪੁਲਿਸ ਪਹੁੰਚੀ ਹੈ। ਪੁਲਿਸ ਨੇ ਪੁੱਤਰ ਇਤੇਸ਼ ਗਰੇਵਾਲ ਨੂੰ ਨਜ਼ਰਬੰਦ ਕੀਤਾ ਹੈ।
-
ਰਾਜਸਥਾਨ ਦੇ ਬਾੜਮੇਰ ‘ਚ ਪਤੀ, ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ
ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਸ਼ਿਵ ਥਾਣਾ ਖੇਤਰ ਦੇ ਉਂਡੂ ਪਿੰਡ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਸ਼ੱਕੀ ਹਾਲਤ ਵਿੱਚ ਮਿਲੀਆਂ। ਚਾਰਾਂ ਦੀਆਂ ਲਾਸ਼ਾਂ ਇੱਕ ਪਾਣੀ ਦੀ ਟੈਂਕੀ ਵਿੱਚੋਂ ਮਿਲੀਆਂ। ਸ਼ੱਕ ਹੈ ਕਿ ਪੂਰੇ ਪਰਿਵਾਰ ਨੇ ਸਮੂਹਿਕ ਖੁਦਕੁਸ਼ੀ ਕੀਤੀ ਹੈ। 35 ਸਾਲਾ ਸ਼ਿਵਲਾਲ, ਉਸ ਦੀ ਪਤਨੀ ਕਵਿਤਾ ਅਤੇ ਅੱਠ ਅਤੇ 10 ਸਾਲ ਦੇ ਪੁੱਤਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
-
ਅਮਰਨਾਥ ਯਾਤਰਾ ਦੇ ਪਹਿਲੇ ਬੇਸ ਕੈਂਪ ਪਹੁੰਚਿਆ ਪਹਿਲਾ ਜੱਥਾ
ਜੰਮੂ-ਕਸ਼ਮੀਰ ਦੇ ਗਵਰਨਰ ਮਨੋਜ ਸਿਨਹਾ ਦੁਆਰਾ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ ਸ਼੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਊਧਮਪੁਰ ਦੇ ਟਿੱਕਰੀ ਪਿੰਡ ਵਿੱਚ ਕਾਲੀ ਮਾਤਾ ਮੰਦਰ ਵਿਖੇ ਯਾਤਰਾ ਤੋਂ ਪਹਿਲਾਂ ਬੇਸ ਕੈਂਪ ਪਹੁੰਚ ਗਿਆ।
-
ਦਿੱਲੀ ਦੇ ਸਰਾਏ ਕਾਲੇ ਖਾਨ ਨੇੜੇ ਇਨਕਾਉਂਟਰ
ਦੱਖਣੀ-ਪੂਰਬੀ ਦਿੱਲੀ ਦੇ ਸਰਾਏ ਕਾਲੇ ਖਾਨ ਬੱਸ ਸਟੈਂਡ ਨੇੜੇ ਐਸਟੀਐਫ ਅਤੇ ਸਨਲਾਈਟ ਕਲੋਨੀ ਪੁਲਿਸ ਸਟੇਸ਼ਨ ਦੀ ਸਾਂਝੀ ਟੀਮ ਅਤੇ ਇੱਕ ਬਦਨਾਮ ਅਪਰਾਧੀ ਵਿਚਕਾਰ ਹੋਏ ਮੁਕਾਬਲੇ ਵਿੱਚ ਇੱਕ ਲੋੜੀਂਦਾ ਦੋਸ਼ੀ ਡਕੈਤ ਲਲਿਤ ਉਰਫ਼ ਨੇਪਾਲੀ ਜ਼ਖਮੀ ਹੋ ਗਿਆ। ਲਲਿਤ ਲਗਭਗ 2 ਦਰਜਨ ਅਪਰਾਧਾਂ ਵਿੱਚ ਸ਼ਾਮਲ ਸੀ ਅਤੇ ਕਈ ਮਾਮਲਿਆਂ ਵਿੱਚ ਅਦਾਲਤ ਦੁਆਰਾ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।