Live Updates: ਨਵਜੋਤ ਕੌਰ ਸਿੱਧੂ ਨੇ ਟਰੈਫ਼ਿਕ ਵਿੱਚ ਫਸੇ ਲੋਕਾਂ ਦੀ ਕੀਤੀ ਮਦਦ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ 4 ਨਵੰਬਰ ਨੂੰ ਪਾਕਿਸਤਾਨ ਜਾਵੇਗਾ ਜਥਾ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 4 ਨਵੰਬਰ ਨੂੰ ਪਾਕਿਸਤਾਨ ਜਾਵੇ
-
Ind vs Aus Live: ਫਿਰ ਰੁਕਿਆ ਮੈਚ
ਮੀਂਹ ਕਾਰਨ ਮੈਚ ਇੱਕ ਵਾਰ ਫਿਰ ਰੋਕ ਦਿੱਤਾ ਗਿਆ ਹੈ। ਟੀਮ ਇੰਡੀਆ ਨੇ 9.4 ਓਵਰਾਂ ਬਾਅਦ 1 ਵਿਕਟ ਦੇ ਨੁਕਸਾਨ ‘ਤੇ 97 ਦੌੜਾਂ ਬਣਾ ਲਈਆਂ ਹਨ। ਸੂਰਿਆਕੁਮਾਰ ਯਾਦਵ 39 ਦੌੜਾਂ ਜਦੋਂ ਕਿ ਸ਼ੁਭਮਨ ਗਿੱਲ 37 ਦੌੜਾਂ ‘ਤੇ ਟਿਕੇ ਹੋਏ ਹਨ।
-
ਸਰਹੱਦੀ ਖੇਤਰ ਲਈ ‘ਆਪ’ ਦਾ ਵੱਡਾ ਤੋਹਫ਼ਾ, ਪਿੰਡ ਬਿਕਰਾਊਰ ਨੂੰ ਮਿਲਿਆ ਨਵਾਂ ਸਰਕਾਰੀ ਕਾਲਜ
ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਦੇ ਵਿਕਾਸ ਲਈ ਵੱਡਾ ਐਲਾਨ ਕੀਤਾ ਗਿਆ ਹੈ। ਹਲਕਾ ਅਜਨਾਲਾ ਦੇ ਪਿੰਡ ਬਿਕਰਾਊਰ ਨੂੰ ਨਵਾਂ ਸਰਕਾਰੀ ਕਾਲਜ ਮਿਲਿਆ ਹੈ। ਇਹ ਕਾਲਜ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਨਾਲ ਨਾ ਸਿਰਫ ਪਿੰਡ ਬਿਕਰਾਓਰ, ਸਗੋਂ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੀ ਸਹੂਲਤ ਮਿਲੇਗੀ।
-
ਫਿਲਮ “ਦਿ ਤਾਜ ਸਟੋਰੀ” ਦੇ ਨਿਰਮਾਤਾਵਾਂ ਲਈ ਰਾਹਤ
ਦਿੱਲੀ ਹਾਈ ਕੋਰਟ ਨੇ ਅਦਾਕਾਰ ਪਰੇਸ਼ ਰਾਵਲ ਅਭਿਨੀਤ ਫਿਲਮ “ਦਿ ਤਾਜ ਸਟੋਰੀ” ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। “ਦਿ ਤਾਜ ਸਟੋਰੀ” ਦੀ ਰਿਲੀਜ਼ ਵਿਰੁੱਧ ਤੁਰੰਤ ਸੁਰੱਖਿਆ ਦੀ ਮੰਗ ਕਰਦੇ ਹੋਏ ਹਾਈ ਕੋਰਟ ‘ਚ ਇੱਕ ਜਨਹਿੱਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਗਈ ਸੀ।
-
ਪਰਾਲੀ ਸਾੜਨ ‘ਤੇ ਸਖ਼ਤ ਫਰੀਦਕੋਟ ਪ੍ਰਸ਼ਾਸਨ, ਡੀਸੀ ਤੇ ਐਸਐਸਪੀ ਨੇ ਕੀਤਾ ਖੇਤਾਂ ਦਾ ਦੌਰਾ
ਫਰੀਦਕੋਟ ਪ੍ਰਸ਼ਾਸਨ ਨੇ ਪਰਾਲੀ ਸਾੜਨ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਡੀਸੀ ਤੇ ਐਸਐਸਪੀ ਨੇ ਖੇਤਾਂ ਦਾ ਦੌਰਾ ਕੀਤਾ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਉਹ ਕਿਸਾਨਾਂ ਨੂੰ ਵੀ ਉਤਸ਼ਾਹਿਤ ਕੀਤਾ, ਜਿਨ੍ਹਾਂ ਨੇ ਆਪਣੀ ਪਰਾਲੀ ਦੇ ਪ੍ਰਬੰਧਨ ਲਈ ਨਵੀਨਤਾਕਾਰੀ ਤਰੀਕੇ ਅਪਣਾਏ ਹਨ।
-
ਅੰਬਾਲਾ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਫੇਲ ‘ਚ ਭਰੀ ਉਡਾਨ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਸਵੇਰੇ ਹਰਿਆਣਾ ਦੇ ਅੰਬਾਲਾ ਸਥਿਤ ਹਵਾਈ ਸੈਨਾ ਸਟੇਸ਼ਨ ਤੋਂ ਰਾਫੇਲ ਲੜਾਕੂ ਜਹਾਜ਼ ‘ਚ ਉਡਾਨ ਭਰੀ।
-
ਵਾਲਮੀਕਿ ਭਾਈਚਾਰੇ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਵੱਡਾ ਵਿਰੋਧ ਪ੍ਰਦਰਸ਼ਨ
ਵਾਲਮੀਕਿ ਭਾਈਚਾਰੇ ਦੇ ਵੱਖ-ਵੱਖ ਸੰਗਠਨਾਂ ਵੱਲੋਂ ਬੇਅਦਬੀ ਦੀਆਂ ਵਧਦੀਆਂ ਘਟਨਾਵਾਂ ਦੇ ਵਿਰੋਧ ‘ਚ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਵਿਰੋਧ ਪ੍ਰਦਰਸ਼ਨ ਸਵੇਰੇ 10 ਵਜੇ ਸ਼ੁਰੂ ਹੋਇਆ ਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗਾ।
-
ਪ੍ਰਿਯੰਕਾ ਗਾਂਧੀ ਕਰਨਗੇ ਅੱਜ ਵਾਇਨਾਡ ਦਾ ਦੌਰਾ
ਕਾਂਗਰਸ ਜਨਰਲ ਸਕੱਤਰ ਤੇ ਵਾਇਨਾਡ ਤੋਂ ਲੋਕ ਸਭਾ ਮੈਂਬਰ, ਪ੍ਰਿਯੰਕਾ ਗਾਂਧੀ ਵਾਡਰਾ, ਅੱਜ ਵਾਇਨਾਡ ਦਾ ਦੌਰਾ ਕਰਨਗੇ।
-
ਬ੍ਰਾਜ਼ੀਲ ਦੇ ਰੀਓ ‘ਚ ਛਾਪੇਮਾਰੀ ਦੇ ਖਿਲਾਫ ਬਿਆਨ, 80 ਲੋਕਾਂ ਦੀ ਮੌਤ
ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ‘ਚ ਇੱਕ ਵੱਡੇ ਪੁਲਿਸ ਛਾਪੇਮਾਰੀ ਦੌਰਾਨ ਸਿਰਫ਼ ਇੱਕ ਘੰਟੇ ‘ਚ ਘੱਟੋ-ਘੱਟ 80 ਲੋਕ ਮਾਰੇ ਗਏ ਹਨ। ਸਰਕਾਰ ਡਰੱਗ ਕਾਰਟੈਲਾਂ ਵਿਰੁੱਧ ਮੁਹਿੰਮ ਚਲਾ ਰਹੀ ਹੈ। ਰੀਓ ‘ਚ ਸਥਿਤੀ ਵਿਗੜ ਗਈ ਹੈ। ਸਿਰਫ਼ ਇੱਕ ਘੰਟੇ ‘ਚ, ਸੁਰੱਖਿਆ ਬਲਾਂ ਤੇ ਡਰੱਗ ਕਾਰਟੈਲਾਂ ਵਿਚਕਾਰ ਭਿਆਨਕ ਝੜਪਾਂ ‘ਚ ਆਮ ਨਾਗਰਿਕਾਂ ਸਮੇਤ 80 ਤੋਂ ਵੱਧ ਲੋਕ ਮਾਰੇ ਗਏ।