Live Updates: ਇਹ ਦੇਸ਼ 31 ਮਾਰਚ, 2026 ਤੱਕ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ – ਅਮਿਤ ਸ਼ਾਹ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਦਿੱਲੀ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਦਿੱਲੀ ਵਿੱਚ ਇੱਕ ਵਾਰ ਫਿਰ ਬੰਬ ਥ੍ਰੈੱਟ ਦਾ ਈਮੇਲ ਆਇਆ ਹੈ। ਦਿੱਲੀ ਏਅਰਪੋਰਟ, ਸਕੂਲ ਅਤੇ ਕਈ ਸੰਸਥਾਵਾਂ ਨੇ ਬਮ ਥ੍ਰੈੱਟ ਈਮੇਲ ਮਿਲੀ ਹੈ। ਦਿੱਲੀ ਪੁਲਿਸ ਦੇ ਅਜੇ ਤੱਕ ਜਾਂਚ ਵਿੱਚ ਕੁਝ ਨਹੀਂ ਮਿਲਿਆ।
-
ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਵਿੱਚ 2 ਅੱਤਵਾਦੀ ਢੇਰ
ਭਾਰਤੀ ਫੌਜ ਨੇ ਕੁਪਵਾੜਾ ਦੇ ਕੇਰਨ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਦੋ ਘੁਸਪੈਠੀਆਂ ਨੂੰ ਮਾਰ ਦਿੱਤਾ ਹੈ। ਹਾਲਾਂਕਿ, ਫੌਜ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
-
ਰਾਜਵੀਰ ਜਵੰਦਾ ਦਾ ਹਾਲ ਜਾਨਣ ਮੁਹਾਲੀ ਫੋਰਟਿਸ ਪਹੁੰਚੇ CM ਮਾਨ
ਰਾਜਵੀਰ ਜਵੰਦਾ ਦਾ ਹਾਲ ਜਾਨਣ ਮੁਹਾਲੀ ਫੋਰਟਿਸ ਪਹੁੰਚੇ CM ਮਾਨ
-
ਦਿੱਲੀ ਦੇ ਭਾਰਤ ਮੰਡਪਮ ਨੇੜੇ ਲੁੱਟ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਭਾਰਤ ਮੰਡਪਮ ਨੇੜੇ ਲੁੱਟ ਮਾਮਲੇ ਵਿੱਚ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੁੱਟ 24 ਸਤੰਬਰ ਨੂੰ ਹੋਈ ਸੀ, ਜਿਸ ਵਿੱਚ ਲਗਭਗ ₹1 ਕਰੋੜ ਦੀ ਰਕਮ ਜਬਤ ਕੀਤੀ ਗਈ ਸੀ।
-
ਪ੍ਰਯਾਗਰਾਜ ਵਿੱਚ ਟੀਮ ਇੰਡੀਆ ਦੀ ਜਿੱਤ ਲਈ ਪ੍ਰਾਰਥਨਾਵਾਂ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਲੋਕਾਂ ਨੇ ਟੀਮ ਇੰਡੀਆ ਦੀ ਜਿੱਤ ਲਈ ਪ੍ਰਾਰਥਨਾ ਕੀਤੀ। ਭਾਰਤ ਅੱਜ ਦੁਬਈ ਵਿੱਚ ਏਸ਼ੀਆ ਕੱਪ 2025 ਦੇ ਆਪਣੇ ਪਹਿਲੇ ਸੁਪਰ 4 ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਕਰੇਗਾ।
-
MEA ਜੈਸ਼ੰਕਰ ਦੀ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ
ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਟਵੀਟ ਕੀਤਾ ਕਿ UN@80, ਭੂ-ਰਾਜਨੀਤਿਕ ਰੁਝਾਨਾਂ, ਮੌਜੂਦਾ ਹੌਟਸਪੌਟਸ ਅਤੇ ਭਾਰਤ ਦੇ ਦ੍ਰਿਸ਼ਟੀਕੋਣ ‘ਤੇ ਚਰਚਾ ਕੀਤੀ ਗਈ।
EAM Dr S Jaishankar met the UN Secretary-General António Guterres in New York.
“Discussed UN@80, geopolitical trends, current hotspots & Indias perspectives” tweets, EAM Dr S Jaishankar pic.twitter.com/3yYHFVx8hK
— ANI (@ANI) September 27, 2025
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।