ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Live Updates: UGC ਦੇ ਨਵੇਂ ਨਿਯਮਾਂ ਖਿਲਾਫ ਪਟੀਸ਼ਨ ‘ਤੇ ਕੱਲ੍ਹ ਸੁਣਵਾਈ

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

ramandeep
| Updated On: 28 Jan 2026 23:01 PM IST
Live Updates: UGC ਦੇ ਨਵੇਂ ਨਿਯਮਾਂ ਖਿਲਾਫ ਪਟੀਸ਼ਨ ‘ਤੇ ਕੱਲ੍ਹ ਸੁਣਵਾਈ
Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 28 Jan 2026 09:16 PM (IST)

    UGC ਦੇ ਨਵੇਂ ਨਿਯਮਾਂ ਖਿਲਾਫ ਪਟੀਸ਼ਨ ‘ਤੇ ਕੱਲ੍ਹ ਸੁਣਵਾਈ

    UGC ਦੇ ਨਵੇਂ ਨਿਯਮਾਂ ਦੇ ਖਿਲਾਫ ਪਟੀਸ਼ਨ ‘ਤੇ ਕੱਲ੍ਹ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। CJI ਸੁਰਿਆ ਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਦੀ ਅਗਵਾਈ ਵਾਲਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ। ਵਕੀਲ ਵਿਨੀਤ ਜਿੰਦਲ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਹ ਨਿਯਮ ਆਮ ਵਰਗ ਨਾਲ ਭੇਦਭਾਵਪੂਰਨ ਹੈ ਅਤੇ ਇਸ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।

  • 28 Jan 2026 06:07 PM (IST)

    ਦਿੱਲੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਐਨਸੀਸੀ PM ਰੈਲੀ ਵਿੱਚ ਲਿਆ ਹਿੱਸਾ

    ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਿਅੱਪਾ ਪਰੇਡ ਗਰਾਊਂਡ ਸਾਲਾਨਾ NCC PM ਰੈਲੀ ਵਿੱਚ ਹਿੱਸਾ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਵਿੱਚ ਇਸ ਵਿੱਚ ਮੌਜੂਦ ਸਨ।

  • 28 Jan 2026 02:28 PM (IST)

    328 ਲਾਪਤਾ ਪਾਵਨ ਸਰੂਪ ਮਾਮਲੇ ‘ਚ SIT ਐਸਜੀਪੀਸੀ ਦੇ ਚੰਡੀਗੜ੍ਹ ਦਫ਼ਤਰ ਪਹੁੰਚੀ

    328 ਲਾਪਤਾ ਪਾਵਨ ਸਰੂਪ ਮਾਮਲੇ ਦੀ ਐਸਆਈਟੀ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਅੱਜ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਦਫ਼ਤਰ ਪਹੁੰਚੀ ਹੈ।

  • 28 Jan 2026 02:08 PM (IST)

    ਜਲੰਧਰ: ਘਰ ‘ਚ ਲੱਗੀ ਅੱਗ ਤੋਂ ਜਾਨ ਬਚਾਉਣ ਲਈ ਮਹਿਲਾ ਨੇ ਲਾਈ ਛਲਾਂਗ, ਮੌਤ

    ਜਲੰਧਰ ਦੇ ਰਾਮਾ ਮੰਡੀ ਸਥਿਤ ਪ੍ਰੋਫੈਸਰ ਕਲੋਨੀ ‘ਚ ਬੁੱਧਵਾਰ ਸਵੇਰੇ ਇੱਕ ਘਰ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਤੋਂ ਬਚਣ ਦੀ ਕੋਸ਼ਿਸ਼ ‘ਚ, 77 ਸਾਲਾ ਪਰਮਜੀਤ ਕੌਰ ਨੇ ਛੱਤ ਤੋਂ ਛਾਲ ਮਾਰ ਦਿੱਤੀ। ਗੰਭੀਰ ਜ਼ਖਮੀ ਹੋਣ ‘ਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

  • 28 Jan 2026 01:13 PM (IST)

    ਵਜ਼ੂ ਕਰਨ ਵਾਲੇ ਮੁਸਲਿਮ ਸ਼ਖਸ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀ ਪੁਲਿਸ

    ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ਵਜ਼ੂ ਕਰਨ ਵਾਲੇ ਮੁਸਲਿਮ ਸ਼ਖਸ ਨੂੰ ਲੈ ਕੇ ਪੰਜਾਬ ਪੁਲਿਸ ਅੰਮ੍ਰਿਤਸਰ ਪਹੁੰਚੀ ਹੈ। ਕੁਝ ਹੀ ਦੇਰ ਬਾਅਦ ਉਸਦੀ ਕੋਰਟ ਵਿੱਚ ਪੇਸ਼ੀ ਹੋਣ ਜਾ ਰਹੀ ਹੈ। ਪੁਲਿਸ ਅਦਾਲਤ ਤੋਂ ਉਸਦੇ ਰਿਮਾਂਡ ਦੀ ਮੰਗ ਕਰੇਗੀ ਤਾਂ ਜੋਂ ਉਸਤੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਉਸਨੇ ਇਹ ਜਾਨਬੂਝ ਕੇ ਕੀਤਾ ਹੈ ਜਾਂ ਅਣਜਾਣਪੁਣੇ ਵਿੱਚ ।

  • 28 Jan 2026 12:37 PM (IST)

    ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਪਹੁੰਚਿਆ ਪੁਲਿਸ ਪ੍ਰਸ਼ਾਸਨ

    ਜਬਰ ਜਨਾਹ ਮਾਮਲੇ ‘ਚ ਫ਼ਰਾਰ ਚੱਲ ਰਹੇ ਸੁਨਾਮ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਸਰਕਾਰੀ ਰਿਹਾਇਸ਼ ਨੂੰ ਲੈ ਕੇ ਅੱਜ 9C ਸਿਵਲ ਲਾਈਨ ਇਲਾਕੇ ‘ਚ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਭਾਰੀ ਪੁਲਿਸ ਫੋਰਸ ਨੂੰ ਰਿਹਾਇਸ਼ ਦੇ ਬਾਹਰ ਤਾਇਨਾਤ ਕੀਤਾ ਗਿਆ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਵਿਧਾਇਕ ਦੇ ਪਰਿਵਾਰ ਤੇ ਸਰਕਾਰੀ ਕੋਠੀ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਮੌਜੂਦਾ ਵਿਧਾਇਕ ਹਨ ਤੇ ਜਦੋਂ ਤੱਕ ਉਹ ਵਿਧਾਇਕ ਦੇ ਪਦ ਤੇ ਹਨ, ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਜਬਰਦਸਤੀ ਖਾਲੀ ਨਹੀਂ ਕਰਵਾਈ ਜਾ ਸਕਦੀ।

  • 28 Jan 2026 11:53 AM (IST)

    ਰਾਸ਼ਟਰਪਤੀ ਮੁਰਮੂ ਨੇ ਬਜਟ ਸੈਸ਼ਨ ਦੀ ਸ਼ੁਰੂਆਤ ਕੀਤੀ

    ਬਜਟ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ, “ਮੈਂ ਸੰਸਦ ਦੇ ਇਸ ਸੈਸ਼ਨ ਨੂੰ ਸੰਬੋਧਨ ਕਰਕੇ ਖੁਸ਼ ਹਾਂ। ਪਿਛਲਾ ਸਾਲ ਇੱਕ ਯਾਦਗਾਰੀ ਰਿਹਾ ਹੈ, ਭਾਰਤ ਦੀ ਤੇਜ਼ ਤਰੱਕੀ ਤੇ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ… ਦੇਸ਼ ਭਰ ‘ਚ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਨਾਗਰਿਕ ਬੰਕਿਮ ਚੰਦਰ ਚੈਟਰਜੀ ਨੂੰ ਉਨ੍ਹਾਂ ਦੀ ਮਹਾਨ ਪ੍ਰੇਰਨਾ ਲਈ ਸ਼ਰਧਾਂਜਲੀ ਦੇ ਰਹੇ ਹਨ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ‘ਚ ਇਸ ਵਿਸ਼ੇ ‘ਤੇ ਵਿਸ਼ੇਸ਼ ਚਰਚਾ ਕਰਨ ਲਈ ਵਧਾਈ ਦਿੰਦੀ ਹਾਂ।”

  • 28 Jan 2026 09:53 AM (IST)

    ਮਹਾਰਾਸ਼ਟਰ ਦੇ ਬਾਰਾਮਤੀ ‘ਚ ਲੈਂਡਿੰਗ ਦੌਰਾਨ ਜਹਾਜ਼ ਕਰੈਸ਼, ਡਿਪਟੀ ਸੀਐਮ ਅਜੀਤ ਪਵਾਰ ਦੀ ਮੌਤ

    ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਬਾਰਾਮਤੀ ‘ਚ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ ਹੈ। ਇਸ ‘ਚ ਮਹਾਰਾਸ਼ਟਰ ਦੀ ਡਿਪਟੀ ਸੀਐਣ ਦੀ ਮੌਤ ਹੋ ਗਈ ਹੈ। ਪੀਟੀਆਈ ਦੇ ਹਵਾਲੇ ਤੋਂ ਇਹ ਖ਼ਰਬ ਆਈ ਹੈ।

  • 28 Jan 2026 09:21 AM (IST)

    ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਸਕੂਲ ਖਾਲੀ ਕਰਵਾਏ ਗਏ ਹਨ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਨੂੰ ਧਮਕੀ ਮਿਲੀ ਹੈ।

  • 28 Jan 2026 08:42 AM (IST)

    ਰਾਸ਼ਟਰਪਤੀ ਦੇ ਭਾਸ਼ਣ ਨਾਲ ਅੱਜ ਸੰਸਦ ਦਾ ਬਜਟ ਸੈਸ਼ਨ ਹੋਵੇਗਾ ਸ਼ੁਰੂ, ਵਿਰੋਧੀ ਧਿਰ ਵੀ ਤਿਆਰ

    ਸੰਸਦ ਦਾ ਬਜਟ ਸੈਸ਼ਨ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨ ਨਾਲ ਸ਼ੁਰੂ ਹੋਵੇਗਾ। ਦੇਸ਼ ਦੇ ਸੰਸਦੀ ਇਤਿਹਾਸ ‘ਚ ਇਹ ਦੂਜਾ ਮੌਕਾ ਹੋਵੇਗਾ, ਜਦੋਂ ਕੇਂਦਰੀ ਬਜਟ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ। 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਨੌਵੀਂ ਵਾਰ ਕੇਂਦਰੀ ਬਜਟ ਪੇਸ਼ ਕਰਨਗੇ। ਸਾਰੀਆਂ ਤਿਆਰੀਆਂ ਚੱਲ ਰਹੀਆਂ ਹਨ।

Follow Us
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼...
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ...
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ...
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ...
PM ਦੇ ਸਾਹਮਣੇ 'ਵਿਕਸਤ ਭਾਰਤ ਯੰਗ ਲੀਡਰਜ਼' ਡਾਇਲਾਗ 'ਚ ਦੀਆ ਸ਼ਰਮਾ ਨੇ ਰੱਖਿਆ ਰੱਖਿਆ ਨਵੇਂ ਭਾਰਤ ਦਾ ਵਿਜ਼ਨ, Top- 20 ਵਿੱਚ ਸ਼ਾਮਲ
PM ਦੇ ਸਾਹਮਣੇ 'ਵਿਕਸਤ ਭਾਰਤ ਯੰਗ ਲੀਡਰਜ਼' ਡਾਇਲਾਗ 'ਚ ਦੀਆ ਸ਼ਰਮਾ ਨੇ ਰੱਖਿਆ ਰੱਖਿਆ ਨਵੇਂ ਭਾਰਤ ਦਾ ਵਿਜ਼ਨ, Top- 20 ਵਿੱਚ ਸ਼ਾਮਲ...
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ...
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ...
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ...
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ...