Live Updates: ਜੱਗੂ ਭਗਵਾਨਪੁਰੀਆ ਦੀ ਮਾਂ ਹੋਏ ਜਖ਼ਮੀ, ਕਾਰ ‘ਤੇ ਕੀਤੀ ਸੀ ਫਾਇਰਿੰਗ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਜੱਗੂ ਭਗਵਾਨਪੁਰੀਆ ਦੀ ਮਾਂ ਹੋਏ ਜਖ਼ਮੀ, ਕਾਰ ‘ਤੇ ਕੀਤੀ ਸੀ ਫਾਇਰਿੰਗ
ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਉਸਦੇ ਇੱਕ ਰਿਸ਼ਤੇਦਾਰ ‘ਤੇ ਕਾਦੀਆਂ ਬਟਾਲਾ ਰੋਡ ਟੋਲ ਪਲਾਜ਼ਾ ਨੇੜੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਵਿੱਚ, ਜੱਗੂ ਦੀ ਮਾਂ ਜ਼ਖਮੀ ਹੋ ਜਾਂਦੀ ਹੈ।
-
NIA ਦੀ ਪੰਜਾਬ-ਹਰਿਆਣਾ ਅਤੇ ਯੂਪੀ ਵਿੱਚ ਛਾਪੇਮਾਰੀ
ਸਾਬਕਾ ਮੰਤਰੀ ਕਾਲੀਆ ਦੇ ਘਰ ‘ਤੇ ਬੀਕੇਆਈ ਨਾਲ ਜੁੜੇ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਐਨਆਈਏ ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ 18 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
-
ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ ਮਨਜੂਰ, ਭੂਪੇਸ਼ ਬਘੇਲ ਨੇ ਕੀਤਾ ਟਵੀਟ
ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ ਮਨਜੂਰ, ਭੂਪੇਸ਼ ਬਘੇਲ ਨੇ ਕੀਤਾ ਟਵੀਟ.
श्री भारत भूषण आशु जी ने पंजाब प्रदेश कांग्रेस कमेटी के कार्यकारी अध्यक्ष के पद से इस्तीफ़ा दे दिया है।
इसी तरह श्री परगट सिंह जी और श्री कुशलदीप ढिल्लों जी ने प्रदेश कांग्रेस के उपाध्यक्ष पद छोड़ने का फ़ैसला किया है।
तीनों इस्तीफ़े स्वीकार कर लिए गए हैं।
निवर्तमान दायित्व में
— Bhupesh Baghel (@bhupeshbaghel) June 26, 2025
-
ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਪਹੁੰਚੇ
ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵੀਰਵਾਰ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਪਹੁੰਚੇ ਅਤੇ ਪੰਜਾਬ ਦੇ ਸਭ ਤੋਂ ਵੱਡੇ ਅਤੇ ਆਧੁਨਿਕ ਸਰਕਾਰੀ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੋਗਾ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ, ਪੁਲਿਸ ਪ੍ਰਸ਼ਾਸਨ, ਇਲਾਕਾ ਨਿਵਾਸੀ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।
-
ਬਾਰਡਰ ਤਾਰ ਪਾਰ ਖੇਤ ਗਿਆ ਨੌਜਵਾਨ ਲਾਪਤਾ, ਪਰਿਵਾਰ ਨੇ ਲਗਾਈ ਸਰਕਾਰ ਨੂੰ ਗੁਹਾਰ
ਮੀਡੀਆ ਰਾਹੀਂ ਭਾਰਤ ਸਰਕਾਰ ਨੂੰ ਕੀਤੀ ਜਾ ਰਹੀ ਅਪੀਲ ਕਿ ਉਹਨਾਂ ਦੇ ਪੁੱਤ ਨੂੰ ਪਾਕਿਸਤਾਨ ਤੋਂ ਵਾਪਸ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ 23 ਸਾਲਾਂ ਨੌਜਵਾਨ ਜੋ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ, ਉਹ ਸ਼ਾਦੀਸ਼ੁਦਾ ਤੇ ਉਸਦੇ ਘਰ 3 ਮਹੀਨਿਆਂ ਦਾ ਬੱਚਾ ਵੀ ਹੈ।
-
ਉਦਯੋਗਿਕ ਖੇਤਰਾਂ ਦੇ ਪਲਾਟਾਂ ਲਈ CLU ਨੂੰ ਪ੍ਰਵਾਨਗੀ, ਮੰਤਰੀ ਨੇ ਦਿੱਤੀ ਜਾਨਕਾਰੀ
ਪੰਜਾਬ ਸਰਕਾਰ ਨੇ ਅੱਜ ਕੈਬਨਿਟ ਮੀਟਿੰਗ ਵਿੱਚ ਉਦਯੋਗਿਕ ਖੇਤਰ ਵਿੱਚ ਪਲਾਂਟ ਸਮੇਤ ਕਈ ਵੱਡੇ ਫੈਸਲਿਆਂ ਨੂੰ ਪ੍ਰਵਾਨਗੀ ਦੇ ਦਿੱਤੀ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀਆਂ ਅਮਨ ਅਰੋੜਾ, ਤਰੁਣਪ੍ਰੀਤ ਸਿੰਘ ਸੌਂਧ ਅਤੇ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਸੂਬੇ ਦੇ ਉਦਯੋਗ ਸਬੰਧੀ ਵੱਡੇ ਫੈਸਲੇ ਲਏ ਗਏ ਹਨ।
-
ਅਬੋਹਰ ਵਿੱਚ ਨਸ਼ਾ ਤਸਕਰਾਂ ਦੇ ਘਰਾਂ ‘ਤੇ ਛਾਪੇਮਾਰੀ, ਐਸਐਸਪੀ ਸਮੇਤ 100 ਪੁਲਿਸ ਮੁਲਾਜ਼ਮ ਪਹੁੰਚੇ
ਵੀਰਵਾਰ ਨੂੰ ਐਸਐਸਪੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੰਜਪੀਰ ਨਗਰ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਈ ਨਸ਼ਾ ਤਸਕਰ ਘਰੋਂ ਫਰਾਰ ਹੋ ਗਏ। ਐਸਐਸਪੀ ਸਮੇਤ 100 ਪੁਲਿਸ ਮੁਲਾਜ਼ਮ ਪਹੁੰਚੇ ਹਨ।
-
ਵਿਜੀਲੈਂਸ ਨੂੰ ਮਜੀਠਿਆ ਦਾ 7 ਦਿਨਾਂ ਦਾ ਰਿਮਾਂਡ ਮਿਲਿਆ
ਬਿਕਰਮ ਮਜੀਠਿਆ ਦੀ ਅੱਜ ਮੁਹਾਲੀ ਕੋਰਟ ਵਿੱਚ ਪੇਸ਼ੀ ਹੋਈ। ਵਿਜੀਲੈਂਸ ਨੂੰ ਉਨ੍ਹਾਂ ਦਾ 7 ਦਿਨਾਂ ਦਾ ਰਿਮਾਂਡ ਮਿਲਿਆ ਹੈ। ਮਜੀਠਿਆ ਨੂੰ ਕੱਲ੍ਹ ਉਨ੍ਹਾਂ ਦੇ ਅੰਮ੍ਰਿਤਸਰ ਵਾਲੇ ਘਰ ਤੋਂ ਹਿਰਾਸਤ ਵਿੱਚ ਲੈ ਕੇ ਮੁਹਾਲੀ ਲਿਆ ਗਿਆ ਸੀ। ਜਿੱਥੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
-
ਸਿੰਧੂ ਜਲ ਸਮਝੌਤੇ ਨੂੰ ਰੋਕਣ ਦਾ PM ਦਾ ਫੈਸਲਾ, ਹੁਣ ਇਸ ‘ਤੇ ਕੁਝ ਨਹੀਂ ਹੋ ਰਿਹਾ: ਮੰਤਰੀ ਸੀਆਰ ਪਾਟਿਲ
ਸਿੰਧੂ ਜਲ ਸਮਝੌਤੇ ‘ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਕਿਹਾ, “ਇਹ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੈਸਲਾ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਫਿਲਹਾਲ ਮੁਅੱਤਲ ਰੱਖਿਆ ਗਿਆ ਹੈ। ਹੁਣ ਇਸ ‘ਤੇ ਕੁਝ ਨਹੀਂ ਹੋ ਰਿਹਾ ਹੈ।”
-
ਪੁਲਾੜ ਵਿੱਚ ਖਾਣਾ ਅਤੇ ਤੁਰਨਾ ਸਿੱਖ ਰਿਹਾ: ਸ਼ੁਭਾਂਸ਼ੂ ਸ਼ੁਕਲਾ
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ, ਜੋ ਕਿ ਡ੍ਰੈਗਨ ਪੁਲਾੜ ਯਾਨ ਰਾਹੀਂ ਪੁਲਾੜ ਯਾਤਰਾ ‘ਤੇ ਗਏ ਸਨ, ਨੇ ਕਿਹਾ ਕਿ ਉਹ ਇੱਕ ਛੋਟੇ ਬੱਚੇ ਵਾਂਗ ਪੁਲਾੜ ਵਿੱਚ ਤੁਰਨਾ ਅਤੇ ਖਾਣਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, “ਪੁਲਾੜ ਤੋਂ ਹੈਲੋ! ਮੈਂ ਆਪਣੇ ਸਾਥੀ ਪੁਲਾੜ ਯਾਤਰੀਆਂ ਨਾਲ ਇੱਥੇ ਆ ਕੇ ਬਹੁਤ ਖੁਸ਼ ਹਾਂ।”
#WATCH | “Namaskar from space! I am thrilled to be here with my fellow astronauts. What a ride it was,” says Indian astronaut Group Captain Subhanshu, who is piloting #AxiomMission4, as he gives details about his journey into space.
Carrying a soft toy Swan, he says, in Indian pic.twitter.com/Z09Mkxhfdj
— ANI (@ANI) June 26, 2025
-
ਮਜੀਠਿਆ ਦੀ ਮੋਹਾਲੀ ਕੋਰਟ ‘ਚ ਪੇਸ਼ੀ, ਸੁਣਵਾਈ ਸ਼ੁਰੂ
ਬਿਕਰਮ ਮਜੀਠਿਆ ਨੂੰ ਵਿਜੀਲੈਂਸ ਨੇ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਹੈ। ਉਨ੍ਹਾਂ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਵਿਜੀਲੈਂਸ ਇਸ ਸੁਣਵਾਈ ‘ਚ ਉਨ੍ਹਾਂ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ।
-
ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ- ਸੀਐਮ ਮਾਨ
ਸੀਐਮ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕਿਸੇ ਵੀ ਨਸ਼ੇ ਨਾਲ ਲਿੰਕ ਰੱਖਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਪਾਲਟੀਕਲੀ ਸਟ੍ਰਾਂਗ ਹੋਣ ਜਾਂ ਅਫ਼ਸਰ ਹੋਣ।
-
ਥੋੜ੍ਹੀ ਹੀ ਦੇਰ ਚ ਮਜੀਠਿਆ ਦੀ ਮੋਹਾਲੀ ਕੋਰਟ ਚ ਪੇਸ਼ੀ
ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਹਿਰਾਸਤ ਚ ਲਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠਿਆ ਨੂੰ ਅੱਜ ਮੋਹਾਲੀ ਕੋਰਟ ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਜੀਠਿਆ ਦੀ ਕੱਲ੍ਹ ਹਿਰਾਸਤ ਚ ਲੈਣ ਤੋਂ ਬਾਅਦ, ਵਕੀਲਾਂ ਨੇ ਅਦਾਲਤ ਤੋਂ ਮਨਜ਼ੂਰੀ ਮਿਲਣ ਤੇ ਇੱਕ ਘੰਟੇ ਤੱਕ ਉਨ੍ਹਾਂ ਨਾਲ ਮੁਲਾਕਾਤ ਕੀਤੀ। ਵਿਜੀਲੈਂਸ ਦੁਆਰਾ ਕੱਲ੍ਹ ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ਤੇ ਛਾਪੇਮਾਰੀ ਕੀਤੀ ਗਈ ਸੀ। ਮਜੀਠਿਆ ਆਪਣੀ ਅੰਮ੍ਰਿਤਸਰ ਵਾਲੀ ਰਿਹਾਇਸ਼ ਚ ਮੌਜੂਦ ਸਨ।