Live Updates: ‘ਛੋਟੇ ਸਿਪਾਹੀ’ ਸ਼ਰਵਣ ਨੂੰ ਮਿਲਿਆ ਰਾਸ਼ਟਰੀ ਬਾਲ ਪੁਰਸਕਾਰ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
‘ਛੋਟੇ ਸਿਪਾਹੀ’ ਸ਼ਰਵਣ ਨੂੰ ਮਿਲਿਆ ਰਾਸ਼ਟਰੀ ਬਾਲ ਪੁਰਸਕਾਰ
ਆਪ੍ਰੇਸ਼ਨ ਸਿੰਦੂਰ ਦੇ ‘ਛੋਟੇ ਸਿਪਾਹੀ‘ ਸ਼ਰਵਣ ਸਿੰਘ ਨੂੰ ਅੱਜ, 26 ਦਸੰਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।
-
ਜੈਪੁਰ ‘ਚ ਰੇਲਿੰਗ ਵਿਵਾਦ ਨੂੰ ਲੈ ਕੇ ਪੱਥਰਬਾਜ਼ੀ, ਪੁਲਿਸ ਕਰਮਚਾਰੀ ਜ਼ਖਮੀ
ਰਾਜਸਥਾਨ ਦੇ ਜੈਪੁਰ ‘ਚ ਸ਼ੁੱਕਰਵਾਰ ਸਵੇਰੇ ਇੱਕ ਮਸਜਿਦ ਦੇ ਬਾਹਰ ਰੇਲਿੰਗ ਲਗਾਉਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਦੰਗਾਕਾਰੀਆਂ ਦੁਆਰਾ ਪੱਥਰਬਾਜ਼ੀ ਕਰਨ ਨਾਲ ਕਈ ਪੁਲਿਸ ਕਰਮਚਾਰੀਆਂ ਦੇ ਸਿਰ ਵਿੱਚ ਸੱਟਾਂ ਲੱਗੀਆਂ। ਇਸ ਸਮੇਂ ਪੂਰੇ ਇਲਾਕੇ ‘ਚ ਪੁਲਿਸ ਤਾਇਨਾਤ ਹੈ।
-
ਦਿੱਲੀ ਦੀ ਹਵਾ ਦੀ ਗੁਣਵੱਤਾ ਅਜੇ ਵੀ ਖ਼ਰਾਬ, 300 ਤੋਂ ਪਾਰ ਦਰਜ ਕੀਤਾ ਗਿਆ AQI
ਦਿੱਲੀ ਦੀ ਹਵਾ ਦੀ ਗੁਣਵੱਤਾ ‘ਚ ਸੁਧਾਰ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ ਹਨ। ਪਿਛਲੇ ਦੋ ਮਹੀਨਿਆਂ ਤੋਂ AQI ਲਗਾਤਾਰ ਮਾੜਾ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਵੀ, ਸਵੇਰੇ 8 ਵਜੇ AQI 300 ਤੋਂ ਉੱਪਰ ਦਰਜ ਕੀਤਾ ਗਿਆ ਸੀ।
-
ਗੁਜਰਾਤ ਦੇ ਕੱਛ ਖੇਤਰ ‘ਚ ਭੂਚਾਲ ਦੇ ਝਟਕੇ
ਅੱਜ ਸਵੇਰੇ ਗੁਜਰਾਤ ਦੇ ਕੱਛ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਸਿਰਫ 4.4 ਸੀ। ਕਿਸੇ ਵੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
