Live Updates: ਦਿੱਲੀ ਵਿੱਚ ਕਮਰਸ਼ੀਅਲ ਐਲਪੀਜੀ ਸਪਲਾਈ 50% ਤੱਕ ਵਧੀ

Updated On: 

26 Mar 2026 23:33 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਦਿੱਲੀ ਵਿੱਚ ਕਮਰਸ਼ੀਅਲ ਐਲਪੀਜੀ ਸਪਲਾਈ 50% ਤੱਕ ਵਧੀ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 26 Mar 2026 06:14 PM (IST)

    ਫੈਸਲਾ ਨਹੀਂ ਲਿਆ ਤਾਂ ਪਿੱਛੇ ਹੱਟਣ ਦਾ ਰਸਤਾ ਨਹੀਂ… ਈਰਾਨ ਨੂੰ ਟਰੰਪ ਦੀ ਧਮਕੀ

    ਈਰਾਨ ‘ਤੇ ਟਰੰਪ ਨੇ ਇੱਕ ਹੋਰ ਵੱਡਾ ਬਿਆਨ ਜਾਰੀ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਸਾਡੇ ਪ੍ਰਸਤਾਵ ‘ਤੇ ਈਰਾਨ ਦਾ ਬਿਆਨ ਗਲਤ ਹੈ। ਈਰਾਨ ਨੂੰ ਸਾਡੇ ਪ੍ਰਸਤਾਵ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇਕਰ ਕੋਈ ਫੈਸਲਾ ਨਹੀਂ ਲਿਆ ਜਾਂਦਾ, ਤਾਂ ਪਿੱਛੇ ਮੁੜਨ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ। ਉਨ੍ਹਾਂ ਨੇ ਈਰਾਨ ਨੂੰ ਕਿਹਾ ਕਿ ਕਿਤੇ ਦੇਰ ਨਾ ਹੋ ਜਾਵੇ। ਈਰਾਨ ਲਈ ਨਤੀਜੇ ਭਿਆਨਕ ਹੋਣਗੇ।

  • 26 Mar 2026 04:57 PM (IST)

    PU ‘ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਕਾਬੂ

    ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿ4ਚ PU ‘ਚ ਗੋਲੀਬਾਰੀ ਕਰਨ ਵਾਲੇ ਰਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਅਮਲੋਹ-ਪਾਤੜਾ ਰੋਡ ਤੋਂ ਹੋਈ ਹੈ। ਇਨ੍ਹਾਂ ਨੇ ਯੂਨੀਵਰਸਿਟੀ ਵਿੱਚ ਫਾਈਰਿੰਗ ਕਰਕੇ SOPU ਲੀਡਰ ਜਸ਼ਨਪ੍ਰੀਤ ਜੰਧਵਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

  • 26 Mar 2026 04:44 PM (IST)

    ਪੀਐਮ ਮੋਦੀ ਕੱਲ੍ਹ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

    ਪੀਐਮ ਮੋਦੀ ਕੱਲ੍ਹ ਸ਼ਾਮ 6.30 ਵਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਇਹ ਗੱਲਬਾਤ ਈਰਾਨ-ਇਜਰਾਈਲ ਜੰਗ ਵਿਚਾਲੇ ਪੈਦਾ ਹੋਏ ਹਾਲਾਤਾਂ ਦੇ ਮੱਦੇਨਜਰ ਹੋਵੇਗੀ।

  • 26 Mar 2026 02:00 PM (IST)

    ਰਿਲਾਇੰਸ ਟੈਲੀਕਾਮ ਮਾਮਲੇ ‘ਚ ਸੀਬੀਆਈ ਦੀ ਵੱਡੀ ਕਾਰਵਾਈ

    ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰਿਲਾਇੰਸ ਟੈਲੀਕਾਮ ਲਿਮਟਿਡ ਵਿਰੁੱਧ ਇੱਕ ਵੱਡਾ ਮਾਮਲਾ ਦਰਜ ਕੀਤਾ ਹੈ ਤੇ ਮੁੰਬਈ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਮਾਮਲੇ ਦੇ ਸੰਬੰਧ ‘ਚ, ਜਾਂਚ ਏਜੰਸੀ ਨੇ ਕੰਪਨੀ ਦੇ ਤਤਕਾਲੀ ਨਿਰਦੇਸ਼ਕਾਂ- ਸਤੀਸ਼ ਸੇਠ ਤੇ ਗੌਤਮ ਬੀ.ਦੋਸ਼ੀ ਨਾਲ-ਨਾਲ ਅਣਪਛਾਤੇ ਲੋਕ ਸੇਵਕਾਂ ਤੇ ਹੋਰ ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।

  • 26 Mar 2026 12:50 PM (IST)

    ਸੋਨੀਆ ਗਾਂਧੀ ਦਾ ਇਲਾਜ ਜਾਰੀ

    ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਬਾਰੇ ਸਰ ਗੰਗਾ ਰਾਮ ਹਸਪਤਾਲ (SGRH) ਦੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੋਨੀਆ ਗਾਂਧੀ ਨੂੰ ਬੁਖਾਰ ਕਾਰਨ 24 ਮਾਰਚ ਦੀ ਰਾਤ ਨੂੰ ਸਰ ਗੰਗਾ ਰਾਮ ‘ਚ ਦਾਖਲ ਕਰਵਾਇਆ ਗਿਆ ਸੀ। SGRH ਦੇ ਚੇਅਰਮੈਨ ਡਾ. ਅਜੈ ਸਵਰੂਪ ਦੇ ਅਨੁਸਾਰ, ਉਹ ਇਸ ਸਮੇਂ ਡਾ. ਡੀ.ਐਸ. ਰਾਣਾ, ਡਾ. ਐਸ. ਨੰਦੀ ਤੇ ਡਾ. ਅਰੂਪ ਬਸੂ ਦੀ ਨਿਗਰਾਨੀ ਹੇਠ ਇੱਕ ਸਿਸਟਮਿਕ ਇਨਫੈਕਸ਼ਨ ਦੇ ਲਈ ਐਂਟੀਬਾਇਓਟਿਕਸ ਨਾਲ ਇਲਾਜ ਚੱਲ ਰਿਹਾ ਹੈ ਤੇ ਇਲਾਜ ਪ੍ਰਭਾਵਸ਼ਾਲੀ ਸਾਬਤ ਹੋ ਰਿਹਾ ਹੈ।

  • 26 Mar 2026 11:07 AM (IST)

    ਅੱਜ ਤੋਂ ਫਰਾਂਸ ਦੇ ਦੌਰੇ ‘ਤੇ ਵਿਦੇਸ਼ ਮੰਤਰੀ ਜੈਸ਼ੰਕਰ

    ਵਿਦੇਸ਼ ਮੰਤਰੀ ਜੈਸ਼ੰਕਰ ਅੱਜ ਤੋਂ ਫਰਾਂਸ ਦੇ ਦੋ ਦਿਨਾਂ ਦੌਰੇ ‘ਤੇ ਹਨ। ਉਹ ਭਾਈਵਾਲ ਦੇਸ਼ਾਂ ਨਾਲ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ‘ਚ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਦੇ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਇਲਾਵਾ ਦੁਵੱਲੀ ਚਰਚਾ ਕਰਨ ਦੀ ਵੀ ਉਮੀਦ ਹੈ।

  • 26 Mar 2026 09:22 AM (IST)

    ਅੱਜ ਅਕਸ਼ਰਧਾਮ ਮੰਦਿਰ ‘ਚ 108 ਫੁੱਟ ਉੱਚੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ

    ਦਿੱਲੀ ਦੇ ਸਵਾਮੀਨਾਰਾਇਣ ਅਕਸ਼ਰਧਾਮ ਮੰਦਿਰ ‘ਚ ਨੀਲਕੰਠ ਵਰਣੀ ਦੀ 108 ਫੁੱਟ ਉੱਚੀ ਮੂਰਤੀ, ਜਿਸ ‘ਚ ਯੁਵਾ ਸਵਾਮੀਨਾਰਾਇਣ ਨੂੰ ਦਿਖਾਈਆ ਗਿਆ ਹੈ। ਉਸ ਦੀ ਪ੍ਰਾਣ ਪ੍ਰਤਿਸ਼ਠਾ ਅੱਜ ਹੋਵੇਗੀ।

  • 26 Mar 2026 08:50 AM (IST)

    ਸ਼੍ਰੀਨਗਰ ਸਮੇਤ ਕਈ ਸ਼ਹਿਰਾਂ ‘ਚ CIK ਦੀ ਰੇਡ

    ਜੰਮੂ ਅਤੇ ਕਸ਼ਮੀਰ ‘ਚ, ਕਾਊਂਟਰ-ਇੰਟੈਲੀਜੈਂਸ ਕਸ਼ਮੀਰ (ਸੀਆਈਕੇ) ਨੇ ਪੂਰੇ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਸੀਆਈਕੇ ਦੇ ਛਾਪੇ ਇਸ ਸਮੇਂ ਸ੍ਰੀਨਗਰ, ਸ਼ੋਪੀਆਂ ਤੇ ਗੰਦਰਬਲ ਜ਼ਿਲ੍ਹਿਆਂ ‘ਚ ਚੱਲ ਰਹੇ ਹਨ।

Follow Us