Live Updates: ਈਰਾਨ ਦੀ ਸੰਸਦ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦਾ ਕੀਤਾ ਫੈਸਲਾ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਈਰਾਨ ਦੀ ਸੰਸਦ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦਾ ਕੀਤਾ ਫੈਸਲਾ
ਇਜ਼ਰਾਈਲ ਨਾਲ ਚੱਲ ਰਹੀ ਜੰਗ ਦੇ ਵਿਚਕਾਰ, ਈਰਾਨ ਦੀ ਸੰਸਦ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਈਰਾਨ ਦੇ ਇਸ ਕਦਮ ਨਾਲ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਅਮਰੀਕਾ ਈਰਾਨ ਦੇ ਇਸ ਫੈਸਲੇ ਵਿਰੁੱਧ ਸਖ਼ਤ ਕਾਰਵਾਈ ਕਰ ਸਕਦਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਅੰਤਿਮ ਫੈਸਲਾ ਈਰਾਨ ਦੇ ਸੁਪਰੀਮ ਲੀਡਰ ਖਮੇਨੀ ਲੈਣਗੇ।
-
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 14 ਰਾਊਂਡ ਚ ਪੂਰੀ ਹੋਵੇਗੀ ਵੋਟਾਂ ਦੀ ਗਿਣਤੀ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਭਲਕੇ ਨਤੀਜ਼ੇ ਆਉਣਗੇ। ਖਾਲਸਾ ਕਾਲਜ (ਲੜਕੀਆਂ) ਵਿਖੇ 14 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਪੂਰੀ ਹੋਵੇਗੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ।
-
ਅਗਲੇ 5 ਸਾਲਾਂ ‘ਚ ਈਰਾਨ ਦੇ ਪ੍ਰਮਾਣੂ ਸ਼ਕਤੀ ਬਣਨ ਦੀ ਉਮੀਦ ਹੈ: ਓਵੈਸੀ
ਅਮਰੀਕਾ ਵੱਲੋਂ ਈਰਾਨ ਦੇ 3 ਪ੍ਰਮਾਣੂ ਸਥਾਨਾਂ ‘ਤੇ ਕੀਤੇ ਗਏ ਹਮਲੇ ‘ਤੇ, AIMIM ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, “ਇਹ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਹੈ। ਇਸ ਨਾਲ ਬਹੁਤ ਸਾਰੇ ਅਰਬ ਦੇਸ਼ ਇਹ ਸੋਚਣਗੇ ਕਿ ਉਨ੍ਹਾਂ ਨੂੰ ਪ੍ਰਮਾਣੂ ਸਮਰੱਥਾ ਦੀ ਜ਼ਰੂਰਤ ਹੈ, ਅਜਿਹਾ ਕਰਨ ਨਾਲ ਮੈਨੂੰ ਯਕੀਨ ਹੈ ਕਿ ਈਰਾਨ ਆਉਣ ਵਾਲੇ 5 ਸਾਲਾਂ ਵਿੱਚ ਇੱਕ ਪ੍ਰਮਾਣੂ ਸ਼ਕਤੀ ਬਣ ਜਾਵੇਗਾ।”
-
ਹੁਣ ਅਸੀਂ ਪਹਿਲਗਾਮ ਦੇ ਹਮਲਾਵਰਾਂ ਤੱਕ ਪਹੁੰਚ ਸਕਾਂਗੇ: ਫਾਰੂਕ ਅਬਦੁੱਲਾ
ਐਨਆਈਏ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਦੋ ਲੋਕਾਂ, ਪਰਵੇਜ਼ ਅਹਿਮਦ ਜੋਥਰ ਅਤੇ ਬਸ਼ੀਰ ਅਹਿਮਦ ਜੋਥਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ‘ਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ, “ਹੁਣ ਅਸੀਂ ਉਨ੍ਹਾਂ ਤੋਂ ਪਤਾ ਲਗਾਵਾਂਗੇ ਕਿ ਉਹ (ਅੱਤਵਾਦੀ) ਕੌਣ ਸਨ ਅਤੇ ਕਿੱਥੋਂ ਆਏ ਸਨ। ਜੇਕਰ ਉਨ੍ਹਾਂ ਨੇ ਉਨ੍ਹਾਂ ਨੂੰ ਸਹੀ ਢੰਗ ਨਾਲ ਫੜਿਆ ਹੈ, ਤਾਂ ਇਹ ਸਾਡੇ ਲਈ ਬਹੁਤ ਚੰਗੀ ਗੱਲ ਹੈ ਕਿ ਹੌਲੀ-ਹੌਲੀ ਅਸੀਂ ਪਹਿਲਗਾਮ ਹਮਲਾ ਕਰਨ ਵਾਲਿਆਂ ਤੱਕ ਪਹੁੰਚ ਕਰਾਂਗੇ।”
-
ਚੰਡੀਗੜ੍ਹ ਤੋਂ ਲਖਨਊ ਆ ਰਹੀ ਇੰਡੀਗੋ ਦੀ ਉਡਾਣ ‘ਚ ਤਕਨੀਕੀ ਖਰਾਬੀ, ਰੋਕੀ ਗਈ ਫਲਾਈਟ
ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਇੰਡੀਗੋ ਫਲਾਈਟ ਨੰਬਰ 6E146 ਨੂੰ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ। ਫਲਾਈਟ ਵਿੱਚ ਲਗਭਗ 160 ਯਾਤਰੀ ਸਵਾਰ ਸਨ। ਇੰਡੀਗੋ ਦੀ ਇਹ ਫਲਾਈਟ ਸਵੇਰੇ 8 ਵਜੇ ਚੰਡੀਗੜ੍ਹ ਤੋਂ ਲਖਨਊ ਲਈ ਰਵਾਨਾ ਹੁੰਦੀ ਹੈ।
-
ਪੁਲਿਸ ਨੇ ਦੋ ਹੋਰ ਸ਼ੱਕੀ ਜਾਸੂਸਾਂ ਨੂੰ ਕੀਤਾ ਕਾਬੂ
ਅੰਮ੍ਰਿਤਸਰ ਪੁਲਿਸ ਨੇ 2 ਸ਼ੱਕੀ ਜਾਸੂਸਾਂ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਮੁਲਜ਼ਮਾਂ ਦੇ ਆਈਐਸਆਈ ਨਾਲ ਸੰਪਰਕ ‘ਚ ਸਨ। ਇਹ ਪੈਨਡ੍ਰਾਈਵ ਰਾਹੀਂ ਜਾਣਕਾਰੀ ਸਾਂਝਾ ਕਰਦੇ ਸਨ।
-
ਭਾਰਤੀ ਦੂਤਾਵਾਸ ਨੇ ਈਰਾਨ ਦੇ AEO ਦਾ ਬਿਆਨ ਜਾਰੀ ਕੀਤਾ
ਇਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਪ੍ਰਮਾਣੂ ਸਥਾਨਾਂ ‘ਤੇ ਹਮਲਿਆਂ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ, ਜਿਸਨੂੰ ਭਾਰਤ ਵਿੱਚ ਈਰਾਨ ਦੇ ਦੂਤਾਵਾਸ ਨੇ ‘X’ ‘ਤੇ ਪੋਸਟ ਕੀਤਾ ਸੀ। ਉਨ੍ਹਾਂ ਦੇ ਅਨੁਸਾਰ, “ਹਾਲ ਹੀ ਦੇ ਦਿਨਾਂ ਵਿੱਚ ਜ਼ਾਇਓਨਿਸਟ ਦੁਸ਼ਮਣ ਦੁਆਰਾ ਕੀਤੇ ਗਏ ਬੇਰਹਿਮ ਹਮਲਿਆਂ ਤੋਂ ਬਾਅਦ, ਅੱਜ ਸਵੇਰੇ, ਫੋਰਡੋ, ਨਤਾਨਜ਼ ਅਤੇ ਇਸਫਾਹਾਨ ਵਿੱਚ ਦੇਸ਼ ਦੇ ਪ੍ਰਮਾਣੂ ਸਥਾਨਾਂ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ – ਜੋ ਕਿ ਅੰਤਰਰਾਸ਼ਟਰੀ ਕਾਨੂੰਨਾਂ, ਖਾਸ ਕਰਕੇ NPT ਦੀ ਉਲੰਘਣਾ ਹੈ। ਇਹ ਕਾਰਵਾਈ, ਜੋ ਅੰਤਰਰਾਸ਼ਟਰੀ ਨਿਯਮਾਂ ਦੀ ਵੀ ਉਲੰਘਣਾ ਕਰਦੀ ਹੈ, ਬਦਕਿਸਮਤੀ ਨਾਲ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਉਦਾਸੀਨਤਾ – ਅਤੇ ਇੱਥੋਂ ਤੱਕ ਕਿ ਮਿਲੀਭੁਗਤ – ਦੇ ਤਹਿਤ ਹੋਈ। ਅਮਰੀਕੀ ਦੁਸ਼ਮਣ ਨੇ, ਵਰਚੁਅਲ ਸਪੇਸ ਰਾਹੀਂ ਅਤੇ ਆਪਣੇ ਰਾਸ਼ਟਰਪਤੀ ਦੇ ਐਲਾਨ ਦੁਆਰਾ, ਜ਼ਿਕਰ ਕੀਤੀਆਂ ਥਾਵਾਂ ‘ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜੋ ਕਿ ਸੇਫਗਾਰਡਜ਼ ਸਮਝੌਤੇ ਅਤੇ NPT ਦੇ ਅਨੁਸਾਰ ਨਿਰੰਤਰ IAEA ਨਿਗਰਾਨੀ ਅਧੀਨ ਹਨ।”
-
ਕੋਈ ਪ੍ਰਮਾਣੂ ਲੀਕ ਨਹੀਂ: ਈਰਾਨੀ ਮੀਡੀਆ
ਈਰਾਨ ਨੇ ਵੀ ਤਿੰਨ ਪ੍ਰਮਾਣੂ ਥਾਵਾਂ ਵਿੱਚੋਂ ਇੱਕ, ਫੋਰਡੋ ‘ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਕੋਮ ਪ੍ਰਸ਼ਾਸਨ ਨੇ ਅਧਿਕਾਰਤ ਤੌਰ ‘ਤੇ ਇਸਦਾ ਐਲਾਨ ਕੀਤਾ ਹੈ। ਫੋਰਡੋ ਇਸ ਖੇਤਰ ਯਾਨੀ ਕੋਮ ਪ੍ਰਾਂਤ ਦੇ ਅਧੀਨ ਆਉਂਦਾ ਹੈ। ਈਰਾਨੀ ਸਰਕਾਰੀ ਚੈਨਲ IRIB ਨੇ ਇਸ ਹਮਲੇ ਦਾ ਐਲਾਨ ਕੀਤਾ। ਹਾਲਾਂਕਿ, ਈਰਾਨ ਦੇ ਤਿੰਨੋਂ ਪ੍ਰਮਾਣੂ ਥਾਵਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ। ਕੋਈ ਪ੍ਰਮਾਣੂ ਲੀਕ ਨਹੀਂ ਹੋਇਆ ਹੈ।