Live Updates: ਦਿੱਲੀ ਬਲਾਸਟ ਦੇ ਦੋਸ਼ੀ ਡਾ. ਨਾਸਿਰ ਬਿਲਾਲ ਮੱਲਾ ਦੀ NIA ਹਿਰਾਸਤ 7 ਦਿਨਾਂ ਲਈ ਵਧਾਈ ਗਈ

Updated On: 

19 Dec 2025 15:26 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਦਿੱਲੀ ਬਲਾਸਟ ਦੇ ਦੋਸ਼ੀ ਡਾ. ਨਾਸਿਰ ਬਿਲਾਲ ਮੱਲਾ ਦੀ NIA ਹਿਰਾਸਤ 7 ਦਿਨਾਂ ਲਈ ਵਧਾਈ ਗਈ

Live Updates

Follow Us On

LIVE NEWS & UPDATES

  • 19 Dec 2025 03:26 PM (IST)

    ਦਿੱਲੀ ਬਲਾਸਟ ਦੋਸ਼ੀ ਡਾ. ਨਾਸਿਰ ਬਿਲਾਲ ਮੱਲਾ ਦੀ NIA ਹਿਰਾਸਤ 7 ਦਿਨਾਂ ਲਈ ਵਧਾਈ ਗਈ

    ਦਿੱਲੀ ਦੇ ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਐਨਆਈਏ ਅਦਾਲਤ ਨੇ ਲਾਲ ਕਿਲ੍ਹਾ ਧਮਾਕਾ ਮਾਮਲੇ ਦੇ ਦੋਸ਼ੀ ਡਾ. ਨਾਸਿਰ ਬਿਲਾਲ ਮੱਲਾ ਦੀ ਐਨਆਈਏ ਹਿਰਾਸਤ 26 ਦਸੰਬਰ ਤੱਕ 7 ਦਿਨਾਂ ਲਈ ਵਧਾ ਦਿੱਤੀ ਹੈ। ਨਾਸਿਰ ਬਿਲਾਲ ਨੂੰ ਹੁਣ 26 ਦਸੰਬਰ ਨੂੰ ਪਟਿਆਲਾ ਹਾਊਸ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਅਦਾਲਤ ਨੇ ਦੂਜੇ ਦੋਸ਼ੀ ਸ਼ੋਏਬ ਨੂੰ ਵੀ 24 ਦਸੰਬਰ ਤੱਕ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਹੈ। ਲਾਲ ਕਿਲ੍ਹਾ ਧਮਾਕਾ ਮਾਮਲੇ ਚ ਦੋਵਾਂ ਮੁਲਜ਼ਮਾਂ ਨੂੰ ਉਨ੍ਹਾਂ ਦੀ ਚਾਰ ਦਿਨਾਂ ਦੀ ਐਨਆਈਏ ਹਿਰਾਸਤ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਸੀ।

  • 19 Dec 2025 01:49 PM (IST)

    ਦਿੱਲੀ ‘ਚ ਈਡੀ ਦੀ ਛਾਪੇਮਾਰੀ ਦੌਰਾਨ ਟਰੈਵਲ ਏਜੰਟ ਦੇ ਘਰੋਂ 4.62 ਕਰੋੜ ਰੁਪਏ ਨਕਦ ਬਰਾਮਦ

    ਜਲੰਧਰ ਸਥਿਤ ਈਡੀ ਨੇ ਡੌਂਕੀ ਰੂਟ ਮਾਮਲੇ ਦੇ ਸਬੰਧ ਚ ਪੰਜਾਬ, ਹਰਿਆਣਾ ਤੇ ਦਿੱਲੀ ਚ 13 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਚ ਮਹੱਤਵਪੂਰਨ ਖੁਲਾਸੇ ਤੇ ਸਬੂਤ ਸਾਹਮਣੇ ਆਏ ਹਨ। ਛਾਪੇਮਾਰੀ ਦੌਰਾਨ, ਕੇਸ ਨਾਲ ਸਬੰਧਤ ਕਈ ਮਹੱਤਵਪੂਰਨ ਦਸਤਾਵੇਜ਼ ਤੇ ਸਬੂਤ ਬਰਾਮਦ ਕੀਤੇ ਗਏ, ਜਿਸ ਨਾਲ ਡੌਂਕੀ ਰੂਟ ਦੇ ਪੂਰੇ ਨੈੱਟਵਰਕ ਦਾ ਖੁਲਾਸਾ ਹੋਇਆ। ਦਿੱਲੀ ਚ ਇੱਕ ਟ੍ਰੈਵਲ ਏਜੰਟ ਦੇ ਘਰੋਂ ਲਗਭਗ 4.62 ਕਰੋੜ ਰੁਪਏ ਨਕਦ, 313 ਕਿਲੋ ਚਾਂਦੀ ਤੇ 6 ਕਿਲੋ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ।

  • 19 Dec 2025 12:58 PM (IST)

    ਮਹਿਬੂਬਾ ਮੁਫ਼ਤੀ ਦੀ ਧੀ ਨੇ ਹਿਜਾਬ ਵਿਵਾਦ ਨੂੰ ਲੈ ਕੇ CM ਨਿਤੀਸ਼ ਕੁਮਾਰ ਵਿਰੁੱਧ FIR ਕਰਵਾਈ ਦਰਜ

    ਮਹਿਬੂਬਾ ਮੁਫ਼ਤੀ ਦੀ ਧੀ ਨੇ ਹਿਜਾਬ ਵਿਵਾਦ ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਇਹ ਮਾਮਲਾ ਸ਼੍ਰੀਨਗਰ ਚ ਦਰਜ ਕੀਤਾ ਗਿਆ ਹੈ।

  • 19 Dec 2025 11:32 AM (IST)

    ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

    ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।

  • 19 Dec 2025 10:56 AM (IST)

    ਦਿੱਲੀ ਸਰਕਾਰ ਸਕੂਲਾਂ ‘ਚ 10,000 ਏਅਰ ਪਿਊਰੀਫਾਇਰ ਲਗਾਏਗੀ

    ਦਿੱਲੀ ਸਰਕਾਰ ਦੇ ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਸਰਕਾਰ ਸਕੂਲਾਂ ਚ 10,000 ਏਅਰ ਪਿਊਰੀਫਾਇਰ ਲਗਾਏਗੀ। ਅਗਲੇ ਪੜਾਅ ਚ, ਸਾਰੇ ਸਰਕਾਰੀ ਸਕੂਲਾਂ ਦੇ ਕਲਾਸਰੂਮਾਂ ਚ ਏਅਰ ਪਿਊਰੀਫਾਇਰ ਲਗਾਏ ਜਾਣਗੇ।

  • 19 Dec 2025 10:30 AM (IST)

    ਬੰਗਲਾਦੇਸ਼: ਅਖ਼ਬਾਰਾ ਦੇ ਦਫ਼ਤਰਾਂ ਨੂੰ ਲਗਾਈ ਗਈ ਅੱਗ, ਕੰਮ ਠੱਪ

    ਬੰਗਲਾਦੇਸ਼ ਲਗਾਈਚ ਫਿਰ ਹਿੰਸਾ ਭੜਕ ਉੱਠੀ ਹੈ। ਅਖ਼ਬਾਰਾਂ ਦੇ ਦਫ਼ਤਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ, ਜਿਸ ਕਾਰਨ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

  • 19 Dec 2025 09:08 AM (IST)

    ਅੱਜ ਚੰਡੀਗੜ੍ਹ ਪਹੁੰਚਣਗੇ ਅਮਿਤ ਸ਼ਾਹ, ਕੱਲ੍ਹ ਹਿਮਾਚਲ ਪ੍ਰਦੇਸ਼ ਦਾ ਕਰਨਗੇ ਦੌਰਾ

    ਅਮਿਤ ਸ਼ਾਹ ਅੱਜ ਰਾਤ ਚੰਡੀਗੜ੍ਹ ਪਹੁੰਚਣਗੇ, ਰਾਜ ਭਵਨ ਚ ਠਹਿਰਨਗੇ ਤੇ 20 ਦਸੰਬਰ ਦੀ ਸਵੇਰ ਨੂੰ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਣਗੇ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।