Live Updates: ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਫਾਈਨਲ ਨਤੀਜ਼ੇ ਆਏ ਸਾਹਮਣੇ, AAP ਦੀ ਹੂੰਝਾਂ ਫੇਰ ਜਿੱਤ

Updated On: 

18 Dec 2025 18:23 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਫਾਈਨਲ ਨਤੀਜ਼ੇ ਆਏ ਸਾਹਮਣੇ, AAP ਦੀ ਹੂੰਝਾਂ ਫੇਰ ਜਿੱਤ

Live Updates

Follow Us On

LIVE NEWS & UPDATES

  • 18 Dec 2025 06:23 PM (IST)

    ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਨਤੀਜੇ ਆਏ ਸਾਹਮਣੇ, AAP ਦੀ ਹੂੰਝਾਂ ਫੇਰ ਜਿੱਤ

    ਪੰਜਾਬ ਵਿਚ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਨਤੀਜ਼ੇ ਆਏ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਇਸ ਵਾਰ ਕਈ ਹੂੰਝਾਂ ਫੇਰ ਜਿੱਤ ਦਰਜ ਕੀਤੀ ਹੈ। ਦੱਸ ਦਈਏ ਕੀ ਬਲਾਕ ਸੰਮਤੀ ਵਿਚ ਆਮ ਆਦਮੀ ਪਾਰਟੀ ਨੇ 1531, ਕਾਂਗਰਸ 612, ਅਕਾਲੀ ਦਲ 445, ਬੀਜੇਪੀ 73, ਬੀਐਸਪੀ 28 ਅਤੇ ਹੋਰ ਨੇ 144 ਸੀਟਾਂ ਤੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ। ਜਿਲ੍ਹਾ ਪ੍ਰੀਸ਼ਦ ਵਿਚ ਆਪ ਨੇ 218, ਕਾਂਗਰਸ 62, ਅਕਾਲੀ ਦਲ 46 , ਬੀਜੇਪੀ 7 ਬੀਐਸਪੀ 3 ਅਤੇ ਹੋਰ ਨੇ 10 ਸੀਟਾਂ ਜਿੱਤਿਆ ਹਨ।

  • 18 Dec 2025 04:19 PM (IST)

    ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਨਤੀਜ਼ਾ ਫਾਇਨਲ, AAP ਨੇ ਮਾਰੀ ਬਾਜ਼ੀ

    ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਨਤੀਜ਼ੇ ਆ ਚੁੱਕੇ ਹਨ। ਇਸ ਵਾਰ ਆਮ ਆਦਮੀ ਪਾਰਟੀ ਨੇ ਲਗਭਗ ਸੀਟਾਂ ਤੇ ਬਾਜ਼ੀ ਮਾਰ ਲਈ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਵੀ ਕੁਝ ਜ਼ਿਲਿਆ ਵਿਚ ਸੀਟਾਂ ਹਾਸਲ ਕੀਤੀਆਂ।

  • 18 Dec 2025 04:04 PM (IST)

    ਸਰਦ ਰੁੱਤ ਇਜਲਾਸ ‘ਚ ਸ਼ਾਮਲ ਨਹੀਂ ਹੋਵੇਗਾ ਅੰਮ੍ਰਿਤਪਾਲ

    ਅੰਮ੍ਰਿਤਪਾਲ ਸਿੰਘ ਹੁਣ ਸਰਦ ਰੁੱਤ ਇਜਲਾਸ ‘ਚ ਸ਼ਾਮਲ ਨਹੀਂ ਹੋ ਸਕੇਗਾ। ਪੰਜਾਬ ਹਰਿਆਣਾ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕਿਹਾ ਹੈ ਕਿ ਕੱਲ੍ਹ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਰਿਹਾ ਹੈ। ਇਸ ਲਈ ਹੁਣ ਇਸ ਪਟੀਸ਼ਨ ਦਾ ਕੋਈ ਮਤਲਬ ਹੀ ਨਹੀਂ ਬਣਦਾ।

  • 18 Dec 2025 02:52 PM (IST)

    ਅੰਮ੍ਰਿਤਸਰ ਚ ਸਰਹੱਦ ਪਾਰ ਨਾਰਕੋ ਤਸਕਰੀ ਗਿਰੋਹ ਦਾ ਪਰਦਾਫ਼ਾਸ਼, ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

    ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਪੁਲੀਸ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਰਹੱਦ ਪਾਰ ਨਾਰਕੋ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ 4.5 ਕਿਲੋਗ੍ਰਾਮ ਹੈਰੋਇਨ ਤੇ ਇੱਕ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤਾ ਗਿਆ।

  • 18 Dec 2025 01:38 PM (IST)

    ਵਿਰੋਧੀ ਧਿਰ ਦੇ ਵੋਟ ਚੋਰੀ ਦੇ ਇਲਜ਼ਾਮ ਬੇਬੁਨਿਆਦ: ਸੀਐਮ ਮਾਨ

    ਕਾਂਗਰਸ ਪਾਰਟੀ ਦੇ ਕਈ ਆਗੂਆਂ ਵੱਲੋਂ ਪੰਜਾਬ ਚ ਚੋਣਾਂ ਚ ਧਾਂਦਲੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਸੀਐਣ ਮਾਨ ਨੇ ਕਿਹਾ ਕਿ ਪਹਿਲੀ ਵਾਰ ਚੋਣਾਂ ਚ ਵੀਡੀਓਗ੍ਰਾਫੀ ਕੀਤੀ ਗਈ। ਅਜੇ ਵੀ ਗਿਣਤੀ ਹੋ ਰਹੀ ਹੈ ਤੇ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਇਲਜ਼ਾਮ ਬੇਬੁਨਿਆਦ ਹੈ। ਉਹ ਪਹਿਲਾਂ ਅਜਿਹਾ ਕਰ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ।

  • 18 Dec 2025 12:57 PM (IST)

    ਮੁੰਬਈ ‘ਚ ਬਾਂਦਰਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    ਮੁੰਬਈ ਦੇ ਬਾਂਦਰਾ ਕੋਰਟ ਚ ਬੰਬ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ‘ਤੇ, ਮੁੰਬਈ ਪੁਲਿਸ ਤੇ ਬੰਬ ਸਕੁਐਡ ਟੀਮ ਅਦਾਲਤ ਦੇ ਕੰਪਲੈਕਸ ਚ ਪਹੁੰਚੀ।

  • 18 Dec 2025 11:41 AM (IST)

    ਮਨਰੇਗਾ ਤੋਂ ਗਾਂਧੀ ਦਾ ਨਾਮ ਹਟਾਉਣ ਤੋਂ ਬਾਅਦ ਵਿਰੋਧੀ ਧਿਰ ਦਾ ਮਾਰਚ

    ਵਿਰੋਧੀ ਧਿਰ ਨੇ ਮਨਰੇਗਾ ਤੋਂ ਗਾਂਧੀ ਦਾ ਨਾਮ ਹਟਾਉਣ ਲਈ ਮਾਰਚ ਕੀਤਾ। ਇਹ ਮਾਰਚ ਸੰਸਦ ਚ ਗਾਂਧੀ ਦੇ ਬੁੱਤ ਤੋਂ ਸ਼ੁਰੂ ਹੋ ਕੇ ਮਕਰ ਦੁਆਰ ਤੱਕ ਹੋਇਆ। ਹਾਲਾਂਕਿ, ਟੀਐਮਸੀ ਸਪੱਸ਼ਟ ਤੌਰ ‘ਤੇ ਗੈਰਹਾਜ਼ਰ ਸੀ। ਕਾਂਗਰਸ ਨੇਤਾ ਸੋਨੀਆ ਗਾਂਧੀ ਵੀ ਵਿਰੋਧ ਪ੍ਰਦਰਸ਼ਨ ਚ ਸ਼ਾਮਲ ਹੋਈ।

  • 18 Dec 2025 10:09 AM (IST)

    ਅੱਜ ਤੋਂ ਦਿੱਲੀ ‘ਚ ਸਿਰਫ਼ BS-VI ਵਾਹਨਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ

    ਦਿੱਲੀ ਸਰਕਾਰ ਦੇ ਫੈਸਲੇ ਅਨੁਸਾਰ, ਅੱਜ ਤੋਂ ਸਿਰਫ਼ BS-VI ਵਾਹਨਾਂ ਨੂੰ ਹੀ ਦਿੱਲੀ ਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।

  • 18 Dec 2025 08:12 AM (IST)

    ਪ੍ਰਦੂਸ਼ਣ ਦੇ ਮੁੱਦੇ ‘ਤੇ ਅੱਜ ਸੰਸਦ ‘ਚ ਚਰਚਾ, ਪ੍ਰਿਯੰਕਾ ਗਾਂਧੀ ਕਰਨਗੇ ਸ਼ੁਰੂਆਤ

    ਸੰਸਦ ਚ ਅੱਜ ਪ੍ਰਦੂਸ਼ਣ ਦੇ ਮੁੱਦੇ ‘ਤੇ ਚਰਚਾ ਹੋਵੇਗੀ। ਪ੍ਰਿਯੰਕਾ ਗਾਂਧੀ ਚਰਚਾ ਦੀ ਸ਼ੁਰੂਆਤ ਕਰਨਗੇ। ਪ੍ਰਿਯੰਕਾ ਗਾਂਧੀ ਤੋਂ ਬਾਅਦ, ਭਾਜਪਾ ਸੰਸਦ ਮੈਂਬਰ ਬਾਂਸੂਰੀ ਸਵਰਾਜ ਬੋਲਣਗੇ, ਉਸ ਤੋਂ ਬਾਅਦ ਡੀਐਮਕੇ ਸੰਸਦ ਮੈਂਬਰ ਕਨੀਮੋਝੀ ਬੋਲਣਗੇ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।