Live Updates: ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵ੍ਹਾਈਟ ਹਾਊਸ ਪਹੁੰਚੇ, ਟਰੰਪ ਨੇ ਕੀਤਾ ਸੁਆਗਤ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵ੍ਹਾਈਟ ਹਾਊਸ ਪਹੁੰਚੇ
ਯੂਕਰੇਨ ਦੇ ਰਾਸ਼ਟਰਪਤੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਜ਼ੇਲੇਂਸਕੀ ਦਾ ਸਵਾਗਤ ਕੀਤਾ, ਦੋਵਾਂ ਨੇਤਾਵਾਂ ਵਿਚਕਾਰ ਮੁਲਾਕਾਤ ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗੀ।
-
ਪੁਤਿਨ ਹਮਲਾਵਰ ਹੋਣਾ ਬੰਦ ਕਰ ਦੇਣਗੇ, ਉਮੀਦ ਨਹੀਂ – ਜ਼ੇਲੇਂਸਕੀ
ਟਰੰਪ ਨੂੰ ਮਿਲਣ ਤੋਂ ਪਹਿਲਾਂ, ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਪੁਤਿਨ ਤੋਂ ਹਮਲਾਵਰ ਹੋਣਾ ਬੰਦ ਕਰਨ ਦੀ ਉਮੀਦ ਨਹੀਂ ਕਰਦੇ। ਪੁਤਿਨ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਰੂਸ ਆਪਣੇ ਹਮਲੇ ਜਾਰੀ ਰੱਖੇਗਾ।
-
ਸਤਪ੍ਰੀਤ ਸੱਤਾ ਖਿਲਾਫ਼ ਬਲੂ ਕਾਰਨਰ ਨੋਟਿਸ ਜਾਰੀ
ਬਹੁਕਰੋੜੀ ਡਰੱਗ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। SIT ਦੀ ਜਾਂਚ ਤੋਂ ਬਾਅਦ ਸਰਕਾਰ ਵੱਲੋਂ ਕੈਨੇਡਾ ‘ਚ ਰਹਿੰਦੇ ਸਤਪ੍ਰੀਤ ਸੱਤਾ ਖਿਲਾਫ਼ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।
-
ਸੰਜੀਵ ਅਰੋੜਾ ਬਣੇ ਨਵੇਂ ਬਿਜਲੀ ਮੰਤਰੀ, ਹਰਭਜਨ ਸਿੰਘ ETO ਤੋਂ ਵਾਪਸ ਲਿਆ ਵਿਭਾਗ
ਸੰਜੀਵ ਅਰੋੜਾ ਬਣੇ ਨਵੇਂ ਬਿਜਲੀ ਮੰਤਰੀ, ਹਰਭਜਨ ਸਿੰਘ ETO ਤੋਂ ਵਾਪਸ ਲਿਆ ਵਿਭਾਗ
-
ਬਿਕਰਮ ਮਜੀਠੀਆ ਨੂੰ ਵੱਡਾ ਝੱਟਕਾ, ਕੋਰਟ ਨੇ ਜਮਾਨਤ ਪਟੀਸ਼ਨ ਕੀਤੀ ਰੱਦ
ਬਿਕਰਮ ਮਜੀਠੀਆ ਨੂੰ ਵੱਡਾ ਝੱਟਕਾ, ਕੋਰਟ ਨੇ ਜਮਾਨਤ ਪਟੀਸ਼ਨ ਕੀਤੀ ਰੱਦ
-
ਟੈਲੀਕਾਮ ਕੰਪਨੀਆਂ ਨੂੰ PSPCL ਦੇ ਖੰਭਿਆਂ ਤੋਂ ਤਾਰਾਂ ਹਟਾਉਣ ਦਾ ਅਲਟੀਮੇਟਮ
ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਇਕ ਮਹੱਤਵਪੂਰਣ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਜਲੰਧਰ ਵਿੱਚ ਕੰਮ ਕਰਦੀਆਂ ਸਮੂਹ ਟੈਲੀਕਾਮ ਅਤੇ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਪੀ.ਐਸ.ਪੀ.ਸੀ.ਐਲ. ਦੇ ਖੰਭਿਆਂ ਤੇ ਵਿਛਾਈਆਂ ਆਪਣੀਆਂ ਅਣਵਰਤੀਆਂ ਅਤੇ ਅਣਅਧਿਕਾਰਤ ਤਾਰਾਂ 31 ਅਗਸਤ 2025 ਤੋਂ ਪਹਿਲਾਂ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ।
-
ਪੰਜਾਬ ਭਰ ‘ਚ ਚੱਲਿਆ ਆਪ੍ਰੇਸ਼ਨ ਕਾਸੋ
ਜਲੰਧਰ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ, ਪੁਲਿਸ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਅੱਜ ਕਮਿਸ਼ਨਰ ਧਨਪ੍ਰੀਤ ਕੌਰ ਭਾਰੀ ਪੁਲਿਸ ਫੋਰਸ ਨਾਲ ਜਲੰਧਰ ਦੇ ਧਾਨਕੀਆ ਇਲਾਕੇ ਵਿੱਚ ਮੌਕੇ ‘ਤੇ ਪਹੁੰਚੀ।
-
ਉਪ ਰਾਸ਼ਟਰਪਤੀ ਉਮੀਦਵਾਰ ਰਾਧਾਕ੍ਰਿਸ਼ਨਨ ਦਾ ਹਵਾਈ ਅੱਡੇ ‘ਤੇ ਸਵਾਗਤ ਕੀਤਾ ਗਿਆ
ਮਹਾਰਾਸ਼ਟਰ ਦੇ ਰਾਜਪਾਲ ਤੇ ਉਪ ਰਾਸ਼ਟਰਪਤੀ ਅਹੁਦੇ ਲਈ ਐਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਥੋੜ੍ਹੀ ਦੇਰ ਪਹਿਲਾਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ। ਇਸ ਦੌਰਾਨ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਪ੍ਰਹਿਲਾਦ ਜੋਸ਼ੀ, ਭੂਪੇਂਦਰ ਯਾਦਵ, ਕਿੰਜਰਾਪੂ ਰਾਮ ਮੋਹਨ ਨਾਇਡੂ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਰ ਨੇਤਾਵਾਂ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ।
#WATCH | Delhi: Maharashtra Governor and NDA candidate for Vice President of India, CP Radhakrishnan, arrives at Delhi airport.
Union Ministers Kiren Rijiju, Pralhad Joshi, and Bhupender Yadav, Kinjarapu Ram Mohan Naidu, Delhi CM Rekha Gupta and others receive him at the pic.twitter.com/Om7lYhDEpe
— ANI (@ANI) August 18, 2025
-
ਪੂਰਾ ਦੇਸ਼ ਕਾਂਗਰਸ ਦੇ ਵਿਵਹਾਰ ਨੂੰ ਦੇਖ ਰਿਹਾ ਹੈ: ਸੰਬਿਤ ਪਾਤਰਾ
ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, “ਪੂਰਾ ਦੇਸ਼ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਅਤੇ ਝ ਵਿਰੋਧੀ ਪਾਰਟੀਆਂ ਦੇ SIR ਦੇ ਮੁੱਦੇ ‘ਤੇ ਕਿਸ ਤਰ੍ਹਾਂ ਦੇ ਵਿਵਹਾਰ ਨੂੰ ਦੇਖ ਰਿਹਾ ਹੈ। ਹਰ ਕੋਈ ਦੇਖ ਰਿਹਾ ਹੈ ਕਿ ਸਦਨ ਦੀ ਕਾਰਵਾਈ ‘ਚ ਰੁਕਾਵਟ ਪਾਈ ਜਾ ਰਹੀ ਹੈ। ਸਦਨ ਦੀ ਕਾਰਵਾਈ ਨਹੀਂ ਹੋ ਰਹੀ। ਕੰਮ ਨਹੀਂ ਹੋਣ ਦਿੱਤਾ ਜਾ ਰਿਹਾ।”
-
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
ਰਾਜ ਸਭਾ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਦੀ ਕਾਰਵਾਈ ਵੀ ਸਹੀ ਢੰਗ ਨਾਲ ਨਹੀਂ ਚੱਲ ਸਕੀ। ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
-
ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ‘ਤੇ ਅਖਿਲੇਸ਼ ਯਾਦਵ ਦਾ ਪਹਿਲਾ ਬਿਆਨ
ਐਨਡੀਏ ਵੱਲੋਂ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਣ ‘ਤੇ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, “ਜੇਕਰ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੈ, ਤਾਂ ਇਸਨੂੰ ਭਰਨਾ ਹੀ ਪਵੇਗਾ। ਇੱਕ ਉਪ ਰਾਸ਼ਟਰਪਤੀ ਸੀ, ਉਹ ਕਿੱਥੇ ਹੈ? ਇਹ ਚੰਗਾ ਹੈ ਕਿ ਇੱਕ ਨਵਾਂ ਉਪ ਰਾਸ਼ਟਰਪਤੀ ਨਿਯੁਕਤ ਕੀਤਾ ਜਾਵੇਗਾ। ਅਸੀਂ ਕੀ ਫੈਸਲਾ ਲਵਾਂਗੇ ਇਹ ਇੱਕ ਵੱਖਰਾ ਮਾਮਲਾ ਹੈ।”
-
ਛੱਤੀਸਗੜ੍ਹ: ਨਕਸਲੀਆਂ ਵੱਲੋਂ ਕੀਤੇ ਗਏ ਆਈਈਡੀ ਧਮਾਕੇ ‘ਚ 1 ਜਵਾਨ ਸ਼ਹੀਦ, 2 ਜ਼ਖਮੀ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਨੈਸ਼ਨਲ ਪਾਰਕ ਖੇਤਰ ‘ਚ ਨਕਸਲੀਆਂ ਵੱਲੋਂ ਲਗਾਏ ਗਏ ਆਈਈਡੀ ਧਮਾਕੇ ‘ਚ ਇੱਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ 2 ਜਵਾਨ ਜ਼ਖਮੀ ਹੋ ਗਏ।
-
ਦਿੱਲੀ ‘ਚ ਦਵਾਰਕਾ ਦੇ ਡੀਪੀਐਸ ਸਕੂਲ ‘ਚ ਬੰਬ ਦੀ ਧਮਕੀ
ਦਿੱਲੀ ਪਬਲਿਕ ਸਕੂਲ (ਡੀਪੀਐਸ) ਦਵਾਰਕਾ ਨੂੰ ਅੱਜ ਇੱਕ ਹੋਰ ਬੰਬ ਦੀ ਧਮਕੀ ਵਾਲਾ ਫੋਨ ਆਇਆ। ਸਾਵਧਾਨੀ ਦੇ ਤੌਰ ‘ਤੇ, ਅਧਿਕਾਰੀਆਂ ਨੇ ਸਕੂਲ ਕੈਂਪਸ ਨੂੰ ਖਾਲੀ ਕਰਵਾ ਲਿਆ ਹੈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਲਈ ਪੁਲਿਸ ਤੇ ਬੰਬ ਸਕੁਐਡ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।