Live Updates: 328 ਪਵਿੱਤਰ ਪਾਵਨ ਸਰੂਪ ਲਾਪਤਾ ਮਾਮਲੇ ‘ਚ ਹੁਣ SGPC ਕਰੇਗੀ ਸਹਿਯੋਗ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
328 ਪਵਿੱਤਰ ਪਾਵਨ ਸਰੂਪ ਲਾਪਤਾ ਮਾਮਲੇ ‘ਚ ਹੁਣ SGPC ਕਰੇਗੀ ਸਹਿਯੋਗ
328 ਪਵਿੱਤਰ ਪਾਵਨ ਸਰੂਪ ਲਾਪਤਾ ਮਾਮਲੇ ‘ਚ ਹੁਣ SGPC ਸਹਿਯੋਗ ਕਰੇਗੀ। ਜਥੇਦਾਰ ਨੇ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਜਾਰੀ ਕੀਤੇ ਹਨ।
-
ਬਠਿੰਡਾ ‘ਚ ਘੱਟੋ-ਘੱਟ ਤਾਪਮਾਨ 0.6 ਡਿਗਰੀ ਦਰਜ ਕੀਤਾ ਗਿਆ
ਪੰਜਾਬ ਬੀਤੇ ਦਿਨ ਔਸਤ ਘੱਟੋ-ਘੱਟ ਤਾਪਮਾਨ ਚ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਨਾਲੋਂ 2.7 ਡਿਗਰੀ ਘੱਟ ਹੈ। ਬੀਤੇ ਦਿਨ ਬਠਿੰਡਾ ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ, ਜੋ ਕਿ 0.6 ਡਿਗਰੀ ਰਿਹਾ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 1.1 ਡਿਗਰੀ, ਲੁਧਿਆਣਾ ਦਾ 4.2 ਡਿਗਰੀ, ਫਰੀਦਕੋਟ ਦਾ 1.8 ਡਿਗਰੀ, ਗੁਰਦਾਸਪੁਰ ਦਾ 2.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 2.4 ਡਿਗਰੀ, ਹੁਸ਼ਿਆਰਪੁਰ ਦਾ 4.2 ਡਿਗਰੀ, ਮਾਨਸਾ ਦਾ 4.4 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 4.0 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ ਰੂਪਨਗਰ ਦਾ 2.9 ਡਿਗਰੀ ਦਰਜ ਕੀਤਾ ਗਿਆ।
-
ਦਿੱਲੀ ‘ਚ ਜਿਮ ‘ਤੇ ਗੋਲੀਬਾਰੀ, ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤਾ ਦਾਅਵਾ
ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ‘ਚ ਇੱਕ ਜਿਮ ‘ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਮੈਂਬਰ ਰਣਦੀਪ ਮਲਿਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ। ਉਸ ਨੇ ਕਿਹਾ, “ਅੱਜ, ਦਿੱਲੀ ਦੇ ਪੱਛਮੀ ਵਿਹਾਰ ‘ਚ ਇੱਕ ਜਿਮ (ਆਰਕੇ ਫਿਟਨੈਸ, ਰੋਹਿਤ ਖੱਤਰੀ) ‘ਤੇ ਗੋਲੀਬਾਰੀ ਹੋਈ। ਮੈਂ, ਰਣਦੀਪ ਮਲਿਕ ਤੇ ਅਨਿਲ ਪੰਡਿਤ (ਅਮਰੀਕਾ) ਨੇ ਇਸ ਗੋਲੀਬਾਰੀ ਦੀ ਯੋਜਨਾ ਬਣਾਈ ਸੀ। ਮੈਂ ਉਸ ਨੂੰ ਫ਼ੋਨ ਕੀਤਾ, ਪਰ ਉਸਨੇ ਫ਼ੋਨ ਨੂੰ ਅਣਡਿੱਠਾ ਕਰ ਦਿੱਤਾ, ਇਸ ਲਈ ਮੈਨੂੰ ਇਹ ਕਰਨਾ ਪਿਆ। ਹੁਣ, ਜੇਕਰ ਉਹ ਅਗਲੀ ਵਾਰ ਫ਼ੋਨ ਨਹੀਂ ਚੁੱਕਦਾ, ਤਾਂ ਮੈਂ ਉਸ ਨੂੰ ਧਰਤੀ ਤੋਂ ਮਿਟਾ ਦੇਵਾਂਗਾ।”
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।