Live Updates: ਰਾਜਾ ਰਘੂਵੰਸ਼ੀ ਕਤਲ ਕੇਸ: ਸਾਰੇ ਆਰੋਪੀਆਂ ਨੂੰ 8 ਦਿਨਾਂ ਦੀ ਪੁਲਿਸ ਕਸਟਡੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਰਾਜਾ ਰਘੂਵੰਸ਼ੀ ਕਤਲ ਕੇਸ: ਸਾਰੇ ਆਰੋਪੀਆਂ ਨੂੰ 8 ਦਿਨਾਂ ਦੀ ਪੁਲਿਸ ਕਸਟਡੀ
ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ, ਸ਼ਿਲਾਂਗ ਅਦਾਲਤ ਨੇ ਸੋਨਮ ਸਮੇਤ ਸਾਰੇ ਪੰਜ ਮੁਲਜ਼ਮਾਂ ਨੂੰ 8 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
-
ਤਾਈਵਾਨ ਵਿੱਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 6.4 ਦੀ ਰਹੀ ਤੀਬਰਤਾ
ਤਾਈਵਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.4 ਮਾਪੀ ਗਈ ਹੈ।
-
ਜਾਸੂਸੀ ਦੇ ਆਰੋਪਾਂ ਦੇ ਵਿੱਚ ਗ੍ਰਿਫ਼ਤਾਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਰੱਦ
ਅਦਾਲਤ ਨੇ ਜਾਸੂਸੀ ਦੇ ਆਰੋਪਾਂ ਵਿੱਚ ਗ੍ਰਿਫ਼ਤਾਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਜ਼ਮਾਨਤ ਅਰਜ਼ੀ ਮੰਗਲਵਾਰ ਨੂੰ ਦਾਇਰ ਕੀਤੀ ਗਈ ਸੀ। ਅਦਾਲਤ ਨੇ ਹਿਸਾਰ ਪੁਲਿਸ ਤੋਂ ਜਵਾਬ ਮੰਗਿਆ ਸੀ। ਵਕੀਲ ਕੁਮਾਰ ਮੁਕੇਸ਼ ਰਾਹੀਂ ਜੁਡੀਸ਼ੀਅਲ ਮੈਜਿਸਟਰੇਟ ਸੁਨੀਲ ਕੁਮਾਰ ਦੀ ਅਦਾਲਤ ਵਿੱਚ ਨਿਯਮਤ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਬੁੱਧਵਾਰ ਨੂੰ ਸੁਣਵਾਈ ਤੋਂ ਬਾਅਦ ਅਦਾਲਤ ਨੇ ਰੱਦ ਕਰ ਦਿੱਤਾ। ਇਸ ਸਮੇਂ ਜੋਤੀ 23 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਹੈ।
-
ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਸਪੋਰਟਸ ਇੰਡਸਟਰੀ ਪਹੁੰਚੇ
ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਲੈਦਰ ਕੰਪਲੈਕਸ ਵਿੱਚ ਸਥਿਤ ਇੰਟਰਨੈਸ਼ਨਲ ਸਪੋਰਟਸ ਇੰਡਸਟਰੀ ਪਹੁੰਚੇ। ਜਿੱਥੇ ਉਨ੍ਹਾਂ ਨੇ ਰਗਬੀ ਵਰਲਡ ਕੱਪ ਗੇਂਦਾਂ ਦੀ ਸ਼ਿਪਮੈਂਟ ਨੂੰ ਹਰੀ ਝੰਡੀ ਦਿਖਾਈ। ਜਿਸ ਤੋਂ ਬਾਅਦ ਉਹ ਹੁਣ ਬਰਲਟਨ ਪਾਰਕ ਵਿੱਚ ਸਪੋਰਟਸ ਹੱਬ ਦਾ ਉਦਘਾਟਨ ਕਰਨਗੇ।
ਰਗਬੀ ਵਿਸ਼ਵ ਕੱਪ ਗੇਂਦਾਂ ਦੀ ਸ਼ਿਪਮੈਂਟ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ, CM ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਨਾਲ ਜਲੰਧਰ ਤੋਂ Live https://t.co/f6Mw8AGUzA
— AAP Punjab (@AAPPunjab) June 11, 2025
-
ਸੋਨਮ ਦਾ ਭਰਾ ਮੇਰੇ ਸੰਪਰਕ ਵਿੱਚ ਸੀ: ਵਿਪਿਨ ਰਘੂਵੰਸ਼ੀ
ਰਾਜਾ ਰਘੂਵੰਸ਼ੀ ਦੇ ਭਰਾ ਵਿਪਿਨ ਰਘੂਵੰਸ਼ੀ ਨੇ ਇੰਦੌਰ ਵਿੱਚ ਕਿਹਾ, “ਗੋਵਿੰਦ (ਸੋਨਮ ਰਘੂਵੰਸ਼ੀ ਦਾ ਭਰਾ) ਮੇਰੇ ਸੰਪਰਕ ਵਿੱਚ ਸੀ। ਉਸਨੇ ਮੈਨੂੰ ਕਿਹਾ ਕਿ ਉਹ ਮੇਰੇ ਘਰ ਆਵੇਗਾ ਅਤੇ ਉਹ ਇਹ ਕਬੂਲ ਕਰਨਾ ਚਾਹੁੰਦਾ ਸੀ ਕਿ ਉਸਦੀ ਭੈਣ ਨੇ ਗਲਤੀ ਕੀਤੀ ਹੈ। ਉਹ ਕਹਿਣਾ ਚਾਹੁੰਦਾ ਸੀ ਕਿ ਉਸਦੀ ਭੈਣ ਨੂੰ ਉਸਦੀ ਗਲਤੀ ਲਈ ਫਾਂਸੀ ਦੇ ਦਿੱਤੀ ਜਾਣੀ ਚਾਹੀਦੀ ਹੈ।”
-
ਅੱਜ ਜਲੰਧਰ ਦੌਰੇ ‘ਤੇ CM ਮਾਨ ਤੇ ਕੇਜਰੀਵਾਲ, 77.77 ਕਰੋੜ ਦੇ ਪ੍ਰੋਜਕਟ ਦਾ ਉਦਘਾਟਨ
ਅੱਜ ਜਲੰਧਰ ਦੌਰੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ। ਬਰਲਟਨ ਪਾਰਕ ਵਿੱਚ ਸਪੋਰਟਸ ਹੱਬ ਦਾ ਕਰਨਗੇ ਉਦਘਾਟਨ। ਦੱਸ ਦਈਏ ਕਿ ਇਹ 77.77 ਕਰੋੜ ਰੁਪਏ ਦਾ ਪ੍ਰੋਜੈਕਟ ਹੈ।
-
ਅੱਜ ਜਲੰਧਰ ਦੌਰੇ ‘ਤੇ CM ਮਾਨ ਤੇ ਕੇਜਰੀਵਾਲ, 77.77 ਕਰੋੜ ਦੇ ਪ੍ਰੋਜਕਟ ਦਾ ਉਦਘਾਟਨ
ਅੱਜ ਜਲੰਧਰ ਦੌਰੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ। ਬਰਲਟਨ ਪਾਰਕ ਵਿੱਚ ਸਪੋਰਟਸ ਹੱਬ ਦਾ ਕਰਨਗੇ ਉਦਘਾਟਨ। ਦੱਸ ਦਈਏ ਕਿ ਇਹ 77.77 ਕਰੋੜ ਰੁਪਏ ਦਾ ਪ੍ਰੋਜੈਕਟ ਹੈ।
-
ਭਾਜਪਾ ਹਰ ਚੀਜ਼ ਵਿੱਚ ਰਾਜਨੀਤੀ ਖੇਡਦੀ ਹੈ: ਮੁੱਖ ਮੰਤਰੀ ਸਿੱਧਰਮਈਆ
ਬੰਗਲੁਰੂ ਭਗਦੜ ‘ਤੇ ਭਾਜਪਾ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ‘ਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ, “ਕੁੰਭ ਮੇਲੇ ਵਿੱਚ ਭਗਦੜ ਵਿੱਚ 40-50 ਲੋਕ ਮਾਰੇ ਗਏ ਸਨ। ਕੀ ਉਨ੍ਹਾਂ ਨੇ ਉਦੋਂ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਿਆ ਸੀ? ਉਦਘਾਟਨ ਵਾਲੇ ਦਿਨ ਇੱਕ ਪੁਲ ਢਹਿ ਗਿਆ ਸੀ ਅਤੇ 140 ਲੋਕਾਂ ਦੀ ਮੌਤ ਹੋ ਗਈ ਸੀ। ਕੀ ਉਨ੍ਹਾਂ ਨੇ ਉਦੋਂ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਮੰਗਿਆ ਸੀ? ਭਾਜਪਾ ਨੂੰ ਝੂਠ ਬੋਲ ਕੇ ਅਤੇ ਅਸਤੀਫ਼ੇ ਮੰਗ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਦਤ ਹੈ। ਭਾਜਪਾ ਹਰ ਚੀਜ਼ ਵਿੱਚ ਰਾਜਨੀਤੀ ਖੇਡਦੀ ਹੈ।”
-
ਏਅਰਟੈੱਲ ਨੇ 1.80 ਲੱਖ ਸ਼ੱਕੀ ਲਿੰਕਾਂ ‘ਤੇ ਲਗਾਈ ਰੋਕ
ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਔਨਲਾਈਨ ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਅਪਗ੍ਰੇਡ ਕੀਤੇ ਧੋਖਾਧੜੀ ਖੋਜ ਪ੍ਰਣਾਲੀ ਨੂੰ ਲਾਂਚ ਕਰਨ ਦੇ ਸਿਰਫ 25 ਦਿਨਾਂ ਦੇ ਅੰਦਰ ਕਰਨਾਟਕ ਵਿੱਚ 1.80 ਲੱਖ ਤੋਂ ਵੱਧ ਲਿੰਕਾਂ ਨੂੰ ਬਲਾਕ ਕਰ ਦਿੱਤਾ ਹੈ।
-
ਲੁਧਿਆਣਾ ਜ਼ਿਮਨੀ ਚੋਣ ਲਈ ਬੀਜੇਪੀ ਵੱਲੋਂ ਚੋਣ ਪ੍ਰਚਾਰ ਤੇਜ਼
ਲੁਧਿਆਣਾ ਜ਼ਿਮਨੀ ਚੋਣ ਲਈ ਬੀਜੇਪੀ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। 14 ਜੂਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣ ਚੋਣ ਪ੍ਰਚਾਰ ਲਈ ਪਹੁੰਚ ਰਹੇ ਹਨ ਅਤੇ 15 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਪਹੁੰਚਣਗੇ।
-
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹਾਸ਼ੀਏ ‘ਤੇ ਪਏ ਭਾਈਚਾਰਿਆਂ ਦੇ ਵਿਦਿਆਰਥੀਆਂ ਲਈ ਹੋਸਟਲਾਂ ਦੀ ਹਾਲਤ ਸੁਧਾਰਨ ਅਤੇ ਸਮੇਂ ਸਿਰ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਕਿਹਾ ਹੈ।
-
ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ‘MOOSE PRINT’ ਜ਼ਰੀਏ ਗੂੰਜ਼ੀ
ਸਿੱਧੂ ਮੂਸੇਵਾਲਾ ਦੀ ਆਵਾਜ਼ ਇੱਕ ਵਾਰ ਫਿਰ ‘MOOSE PRINT’ ਜ਼ਰੀਏ ਗੂੰਜ਼ੀ ਹੈ। ਸਿੱਧੂ ਮੂਸੇਵਾਲਾ ਦੀ ਅਧਿਕਾਰਤ ਯੂਟੀਉਬ ਚੈਨਲ ‘ਤੇ ਤਿੰਨ ਗੀਤਾਂ ਨੂੰ ਬੈਕ ਟੂ ਬੈਕ ਰਿਲੀਜ਼ ਕੀਤਾ ਗਿਆ ਹੈ। ਅੱਜ ਸਭ ਤੋਂ ਪਹਿਲਾਂ ਗੀਤ 0008 ਰਿਲੀਜ਼ ਕੀਤਾ ਗਿਆ। ਜਿਸ ਤੋਂ ਬਾਆਦ NEAL ਨੂੰ ਪੂਰੇ ਪੰਜ ਮਿੰਟਾਂ ਬਾਅਦ ਰਿਲੀਜ਼ ਕੀਤਾ ਗਿਆ ਅਤੇ ਤੀਸਰੇ ਗੀਤ TAKE NOTE’S ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਤਿੰਨੋਂ ਗੀਤ 5- 5 ਮਿੰਟਾਂ ਦੇ ਅੰਤਰਾਲ ਤੋਂ ਬਾਅਦ ਰਿਲੀਜ਼ ਕੀਤੇ ਗਏ।
-
ਆਈਐਸਐਸ ਲਈ ਐਕਸੀਓਮ-4 ਮਿਸ਼ਨ ਮੁਲਤਵੀ
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਸਮੇਤ 4 ਪੁਲਾੜ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੁਲਾੜ ਕੇਂਦਰ (ਆਈਐਸਐਸ) ਲਈ ਐਕਸੀਓਮ-4 ਮਿਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਇੰਜੀਨੀਅਰਾਂ ਨੇ ਸਪੇਸਐਕਸ ਦੇ ਫਾਲਕਨ-9 ਰਾਕੇਟ ਵਿੱਚ ਲੀਕ ਦੀ ਮੁਰੰਮਤ ਲਈ ਹੋਰ ਸਮਾਂ ਮੰਗਿਆ ਹੈ।
-
ਦਿੱਲੀ ਦੇ ਭਾਜਪਾ ਵਿਧਾਇਕ ਤੇ ਸੰਸਦ ਮੈਂਬਰ ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ
ਦਿੱਲੀ ਦੇ ਸਾਰੇ ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰ ਅੱਜ ਬੁੱਧਵਾਰ ਸ਼ਾਮ 6.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। ਇਸ ਮੀਟਿੰਗ ਦੌਰਾਨ ਵਿਕਸਤ ਦਿੱਲੀ ਬਾਰੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਮੀਟਿੰਗ ਦੌਰਾਨ ਦਿੱਲੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਮਾਰਗਦਰਸ਼ਨ ਕਰਨਗੇ। ਦਿੱਲੀ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਦਿੱਲੀ ਦੇ ਵਿਧਾਇਕਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਮੁਲਾਕਾਤ ਹੈ।
-
ਬਾਬਾ ਸਿੱਦੀਕੀ ਦਾ ਕਾਤਲ ਕੈਨੇਡਾ ਤੋਂ ਗ੍ਰਿਫ਼ਤਾਰ
ਮਹਾਰਾਸ਼ਟਰ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾ ਬਾਬਾ ਸਿੱਦੀਕੀ ਕਤਲ ਕੇਸ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਉਰਫ਼ ਜੱਸੀ ਪੁਰੇਵਾਲ ਨੂੰ ਕੈਨੇਡਾ ਦੀ ਸਰੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੁੰਬਈ ਪੁਲਿਸ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ੀਸ਼ਾਨ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।
-
ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿ ਡਰੋਨ ਤੇ ਇੱਕ ਪੈਕੇਟ ਬਰਾਮਦ
ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿ ਡਰੋਨ ਤੇ ਇੱਕ ਪੈਕੇਟ ਬਰਾਮਦ ਹੋਇਆ ਹੈ। ਜਿਸ ਵਿੱਚ 541 ਗ੍ਰਾਮ ਹੈਰੋਇਨ ਅਤੇ 30 ਗ੍ਰਾਮ ਅਫੀਮ ਮਿਲੀ ਹੈ। ਬੀਐਸਐਫ ਨੇ ਅੰਮ੍ਰਿਤਸਰ ਦੇ ਰੋਡਾਵਾਲਾ ਖੁਰਦ ਤੋਂ ਇਹ ਡਰੋਨ ਮਿਲਿਆ ਹੈ। ਬੀਐਸਐਫ ਨੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।