Live Updates: 15 ਅਗਸਤ ਨੂੰ ਲੈ ਕੇ ਅਲਰਟ ‘ਤੇ ਪੰਜਾਬ ਪੁਲਿਸ, PG-ਹੋਟਲਾਂ ‘ਚ ਚੈਕਿੰਗ ਜਾਰੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਪਾਕਿਸਤਾਨ ਨੂੰ ਉਸ ਦੇ ਘਰ ਦੇ ਅੰਦਰ ਕਈ ਕਿਲੋਮੀਟਰ ਵੜ ਕੇ ਮਾਰਿਆ – ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਬੰਗਲੁਰੂ ਵਿੱਚ ਕਿਹਾ ਕਿ ਪੂਰੀ ਦੁਨੀਆ ਨੇ ਨਵੇਂ ਭਾਰਤ ਦਾ ਇਹ ਰੂਪ ਦੇਖਿਆ ਹੈ। ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦਾ ਕਾਰਨ ਤਕਨਾਲੋਜੀ, ਰੱਖਿਆ, ਮੇਕ ਇਨ ਇੰਡੀਆ ਦੀ ਸ਼ਕਤੀ ਹੈ। ਪਾਕਿਸਤਾਨ ਨੇ ਕੁਝ ਘੰਟਿਆਂ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਉਸਦੇ ਘਰ ਦੇ ਅੰਦਰ ਕਈ ਕਿਲੋਮੀਟਰ ਅੰਦਰ ਵੜ ਕੇ ਹਮਲਾ ਕੀਤਾ ਗਿਆ।
-
ਪ੍ਰਧਾਨ ਮੰਤਰੀ ਮੋਦੀ ਨੇ ਬੰਗਲੁਰੂ ਮੈਟਰੋ ਦੀ ਯੈਲੋ ਲਾਈਨ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਵੀ ਰੋਡ (ਰਾਗੀਗੁੱਡਾ) ਤੋਂ ਬੋਮਾਸੰਦਰਾ ਤੱਕ ਬੰਗਲੁਰੂ ਮੈਟਰੋ ਫੇਜ਼-2 ਪ੍ਰੋਜੈਕਟ ਦੀ ਯੈਲੋ ਲਾਈਨ ਦਾ ਉਦਘਾਟਨ ਕੀਤਾ, ਜੋ ਕਿ 19 ਕਿਲੋਮੀਟਰ ਤੋਂ ਵੱਧ ਲੰਬਾ ਹੈ ਅਤੇ ਇਸ ਵਿੱਚ 16 ਸਟੇਸ਼ਨ ਹਨ, ਜਿਸਦੀ ਲਾਗਤ ਲਗਭਗ 7,160 ਕਰੋੜ ਰੁਪਏ ਹੈ।
#WATCH | Karnataka | Prime Minister Narendra Modi inaugurates the Yellow line from RV Road (Ragigudda) to Bommasandra of the Bangalore Metro Phase-2 project, having a route length of over 19 km with 16 stations worth around Rs 7,160 crore.
(Source: ANI/DD) pic.twitter.com/HfYQrIzUG9
— ANI (@ANI) August 10, 2025
-
ਪੀਐਮ ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ
#WATCH | Karnataka: Prime Minister Narendra Modi interacts with children after flagging off 3 Vande Bharat Express trains at KSR Railway Station in Bengaluru
It includes trains from Bengaluru to Belagavi, Amritsar to Sri Mata Vaishno Devi Katra and Nagpur (Ajni) to Pune. pic.twitter.com/o8mDPBoguw
— ANI (@ANI) August 10, 2025
-
ਜ਼ੱਦੀ ਪਿੰਡ ਪਹੁੰਚੀਆਂ ਪੰਜਾਬ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ
ਕੁਲਗਾਮ ‘ਚ ਅੱਤਵਾਦੀਆਂ ਖਿਲਾਫ਼ ਆਪ੍ਰੇਸ਼ਨ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਦੋ ਫੌਜੀ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜ਼ੱਦੀ ਪਿੰਡ ਪਹੁੰਚ ਗਈਆਂ ਹਨ। ਸੈਨਿਕ ਸਨਮਾਨਾਂ ਨਾਲ ਦੋਵੋਂ ਸ਼ਹੀਦ ਜਵਾਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਖੰਨਾ ਦੇ ਪਿੰਡ ਮਾਨੂੰਪੁਰ ਦੇ ਪ੍ਰਿਤਪਾਲ ਸਿੰਘ ਤੇ ਮੰਡੀ ਗੋਬਿੰਦਗੜ੍ਹ ਦੇ ਪਿੰਡ ਬਦੀਨਪੁਰ ਨਾਲ ਸਬੰਧਤ ਫੌਜੀ ਜਵਾਨ ਹਰਮਿੰਦਰ ਸਿੰਘ ਨੇ ਆਪਣੇ ਦੇਸ਼ ਲਈ ਜਾਨ ਕੁਰਬਾਨ ਕਰ ਦਿੱਤੀ। ਸ਼ਹੀਦ ਪ੍ਰਿਤਪਾਲ ਸਿੰਘ ਫੌਜ ਵਿਚ ਲੈਫਟੀਨੈਂਟ ਕਰਨਲ ਸਨ ਤੇ ਸ਼ਹੀਦ ਹਰਮਿੰਦਰ ਸਿੰਘ ਸਿੱਖ ਫੋਰਸ ਸਿਖਲਾਈ ਰੈਜੀਮੈਂਟ ਅਨੰਤਨਾਗ, ਕਸ਼ਮੀਰ ਵਿਚ ਤਾਇਨਾਤ ਸੀ।
-
ਖੜਗੇ ਕੱਲ੍ਹ ਇੰਡੀਆ ਅਲਾਇੰਸ ਦੇ ਸੰਸਦ ਮੈਂਬਰਾਂ ਲਈ ਰਾਤ ਦੇ ਖਾਣੇ ਦੀ ਕਰਨਗੇ ਮੇਜ਼ਬਾਨੀ
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਕੱਲ੍ਹ ਸ਼ਾਮ 7.30 ਵਜੇ ਇੰਡੀਆ ਅਲਾਇੰਸ ਦੇ ਸੰਸਦ ਮੈਂਬਰਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ।
-
ਉਤਰਾਖੰਡ ‘ਚ ਧਰਾਲੀ ਰੈਸਕਿਊ ਲਈ ਹੈਲੀਕਾਪਟਰ ਉਡਾਣ ਭਰਨ ‘ਚ ਅਸਮਰੱਥ
ਉੱਤਰਾਖੰਡ ਪ੍ਰਸ਼ਾਸਨ ਮੌਸਮ ਦੇ ਸੁਧਰਨ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਉੱਤਰਕਾਸ਼ੀ ਦੇ ਮਤਲੀ ਹੈਲੀਪੈਡ ਤੋਂ ਆਫ਼ਤ ਪ੍ਰਭਾਵਿਤ ਧਰਾਲੀ ਤੇ ਹਰਸਿਲ ਖੇਤਰਾਂ ਲਈ ਹਵਾਈ ਸੰਚਾਲਨ ਮੁੜ ਸ਼ੁਰੂ ਕੀਤਾ ਜਾ ਸਕੇ।
#WATCH | Uttarakhand: The administration waits for the weather to improve so that air operations can be resumed from Matli helipad in Uttarkashi to the disaster-affected areas of Dharali and Harsil.
(Visuals from Malti Helipad) pic.twitter.com/3DfxsKVCBV
— ANI (@ANI) August 10, 2025