Live Updates: ਈਰਾਨ ਨੇ ਅਬ੍ਰਾਹਮ ਲਿੰਕਨ ‘ਤੇ ਡਰੋਨ ਹਮਲੇ ਦਾ ਕੀਤਾ ਦਾਅਵਾ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਈਰਾਨ ਨੇ ਅਬ੍ਰਾਹਮ ਲਿੰਕਨ ‘ਤੇ ਡਰੋਨ ਹਮਲੇ ਦਾ ਕੀਤਾ ਦਾਅਵਾ
ਈਰਾਨ ਨੇ ਅਮਰੀਕੀ ਜੰਗੀ ਬੇੜੇ ਅਬ੍ਰਾਹਮ ਲਿੰਕਨ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਈਰਾਨ ਦਾ ਦਾਅਵਾ ਹੈ ਕਿ ਹਿੰਦ ਮਹਾਸਾਗਰ ਵਿੱਚ ਡਰੋਨ ਹਮਲੇ ਤੋਂ ਬਾਅਦ ਅਬ੍ਰਾਹਮ ਲਿੰਕਨ ਪਿੱਛੇ ਹਟ ਗਿਆ ਸੀ।
-
CAPF ਬਿੱਲ ‘ਤੇ ਸਰਕਾਰ ਤੋਂ ਜਵਾਬ ਨਾ ਮਿਲਣ ‘ਤੇ ਵਿਰੋਧੀ ਧਿਰ ਨੇ ਕੀਤਾ ਵਾਕਆਊਟ
ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਲਿਕਾਰੁਜਨ ਖੜਗੇ ਨੇ ਬੁੱਧਵਾਰ ਨੂੰ ਸਦਨ ਵਿੱਚ ਸੀਏਪੀਐਫ ਬਿੱਲ ਵਿੱਚ ਕਈ ਖਾਮੀਆਂ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, “ਇਸੇ ਲਈ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਇੱਕ ਚੋਣ ਕਮੇਟੀ ਕੋਲ ਭੇਜਿਆ ਜਾਵੇ। ਹਾਲਾਂਕਿ, ਮੰਤਰੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੁਆਰਾ ਦੱਸੀਆਂ ਗਈਆਂ ਖਾਮੀਆਂ ਦਾ ਜਵਾਬ ਨਹੀਂ ਦਿੱਤਾ। ਤੁਸੀਂ ਇਸ ਨੂੰ ਇੱਕ ਚੋਣ ਕਮੇਟੀ ਕੋਲ ਨਹੀਂ ਭੇਜ ਰਹੇ। ਇਸ ਲਈ, ਅਸੀਂ ਵਾਕਆਊਟ ਕਰ ਰਹੇ ਹਾਂ।”
-
ਦੇਸ਼ ਕੋਲ ਕੱਚੇ ਤੇਲ ਦੇ ਕਾਫ਼ੀ ਭੰਡਾਰ, ਰਿਫਾਇਨਰੀਆਂ ਪੂਰੀ ਸਮਰੱਥਾ ਨਾਲ ਕਰ ਰਹੀਆਂ ਕੰਮ – ਕੇਂਦਰ ਸਰਕਾਰ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ, “ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਸਾਡੇ ਕੱਚੇ ਤੇਲ ਦੇ ਕਾਫ਼ੀ ਸਟਾਕ ਹਨ, ਅਤੇ ਭਾਰਤ ਸਰਕਾਰ ਨੇ ਅਗਲੇ ਦੋ ਮਹੀਨਿਆਂ ਲਈ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਹਨ। ਸਾਡੀਆਂ ਰਿਫਾਇਨਰੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ, ਅਤੇ ਪ੍ਰਚੂਨ ਦੁਕਾਨਾਂ ‘ਤੇ ਫਿਊਲ ਦੀ ਕਮੀ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।” ਉਨ੍ਹਾਂ ਨੇ ਦੱਸਿਆ ਕਿ ਲਗਭਗ ਦੋ ਮਹੀਨੇ ਪਹਿਲਾਂ, ਬ੍ਰੈਂਟ ਕਰੂਡ ਲਗਭਗ $70 ਪ੍ਰਤੀ ਬੈਰਲ ਦੇ ਰੇਂਜ ਵਿੱਚ ਵਪਾਰ ਕਰ ਰਿਹਾ ਸੀ, ਜਦੋਂ ਕਿ ਅੱਜ ਇਹ $100 ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ। ਇਸ ਵਾਧੇ ਦੇ ਬਾਵਜੂਦ, ਘਰੇਲੂ ਖਪਤਕਾਰਾਂ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।
-
ਨਾਟੋ ਤੋਂ ਬਾਹਰ ਆ ਸਕਦਾ ਅਮਰੀਕਾ!
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ NATO ‘ਤੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਨਾਟੋ’ ਈਰਾਨ ਜੰਗ ‘ਚ ਸ਼ਾਮਲ ਨਹੀਂ ਹੋਇਆ। ‘ਨਾਟੋ’ ਸਿਰਫ਼ ਕਾਗਜ਼ੀ ਸ਼ੇਰ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ‘ਨਾਟੋ’ ਤੋਂ ਬਾਹਰ ਆਉਣ ਬਾਰੇ ਵਿਚਾਰ ਕੀਤਾ ਜਾਵੇਗਾ।
-
ਹਾਈ ਕੋਰਟ ਨੇ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ, 29 ਅਪ੍ਰੈਲ ਨੂੰ ਸੁਣਵਾਈ
ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਦਾਇਰ ਪਟੀਸ਼ਨ ‘ਤੇ ਨੋਟਿਸ ਜਾਰੀ ਕੀਤਾ ਹੈ, ਜੋ ਆਬਕਾਰੀ ਨੀਤੀ ਮਾਮਲੇ ‘ਚ ਪੀਐਮਐਲਏ ਸੰਮਨਾਂ ਦੀ ਕਥਿਤ ਤੌਰ ‘ਤੇ ਪਾਲਣਾ ਨਾ ਕਰਨ ਦੇ ਮਾਮਲੇ ‘ਚ ਉਨ੍ਹਾਂ ਦੀ ਰਿਹਾਈ ਨੂੰ ਚੁਣੌਤੀ ਦਿੰਦੀ ਹੈ। ਹਾਈ ਕੋਰਟ ਇਸ ਮਾਮਲੇ’ਚ ਅਗਲੀ ਸੁਣਵਾਈ 29 ਅਪ੍ਰੈਲ ਨੂੰ ਕਰਨ ਵਾਲਾ ਹੈ। ਇਸ ਸਾਲ 22 ਜਨਵਰੀ ਨੂੰ, ਰਾਊਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ ਈਡੀ ਸੰਮਨਾਂ ਦੀ ਕਥਿਤ ਉਲੰਘਣਾ ਨਾਲ ਸਬੰਧਤ ਮਾਮਲੇ ‘ਚ ਬਰੀ ਕਰ ਦਿੱਤਾ ਸੀ। ਈਡੀ ਨੇ ਇਸ ਹੁਕਮ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ।
-
ਭਾਜਪਾ ‘ਚ ਸ਼ਾਮਲ ਹੋਏ ਐਚ.ਐਸ. ਫੂਲਕਾ
ਦਿੱਲੀ ਹਾਈ ਕੋਰਟ ਦੇ ਸੀਨੀਅਰ ਵਕੀਲ ਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ (ਐਚ.ਐਸ. ਫੂਲਕਾ) ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਹਨ। ਦਿੱਲੀ ਵਿਖੇ ਉਨ੍ਹਾਂ ਨੇ ਪਾਰਟੀ ਜੁਆਇੰਨ ਕੀਤੀ।
-
ਵਿਰੋਧੀ ਧਿਰ ਦੇ ਸੰਸਦ ਮੈਂਬਰ FCRA ਬਿੱਲ ਵਾਪਸ ਲੈਣ ਦੀ ਕਰ ਰਹੇ ਮੰਗ
ਵਿਰੋਧੀ ਧਿਰ ਦੇ ਸੰਸਦ ਮੈਂਬਰ ਸੰਸਦ ਦੇ ਮਕਰ ਦਵਾਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਐਫਸੀਆਰਏ ਸੋਧ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
-
ਡਾਲਰ ਦੇ ਮੁਕਾਬਲੇ ਰੁਪਏ ‘ਚ ਮਾਮੂਲੀ ਸੁਧਾਰ
ਭਾਰਤੀ ਮੁਦਰਾ ਰੁਪਈਆ ਅੱਜ ਬੁੱਧਵਾਰ ਸਵੇਰੇ ਅਮਰੀਕੀ ਡਾਲਰ ਦੇ ਮੁਕਾਬਲੇ 15 ਪੈਸੇ ਦੇ ਸੁਧਾਰ ਨਾਲ 94.70 ਰੁਪਏ ਰਿਹਾ।
-
ਅੱਜ ਤੋਂ ਵਧੇਗੀ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ
19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਅੱਜ ਤੋਂ ਵਧਣ ਵਾਲੀ ਹੈ। ਸੂਤਰਾਂ ਅਨੁਸਾਰ, 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਦਿੱਲੀ ‘ਚ 195.50 ਰੁਪਏ ਤੇ ਕੋਲਕਾਤਾ ‘ਚ 218 ਰੁਪਏ ਵਧ ਗਈ ਹੈ ਜੋ ਅੱਜ, 1 ਅਪ੍ਰੈਲ ਤੋਂ ਲਾਗੂ ਹੈ।