ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

CPM ਨੇਤਾ ਸੀਤਾਰਾਮ ਯੇਚੁਰੀ ਦੀ ਨਿਮੋਨੀਆ ਨਾਲ ਮੌਤ, ਪਰਿਵਾਰ ਨੇ AIIMS ਨੂੰ ਡੋਨੇਟ ਕੀਤੀ ਡੈੱਡਬਾਡੀ

CPI(M) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਦੇ ਏਮਜ਼ ਵਿੱਚ ਆਖਰੀ ਸਾਹ ਲਿਆ। ਯੇਚੁਰੀ ਕਈ ਦਿਨਾਂ ਤੋਂ ਏਮਜ਼ ਵਿੱਚ ਦਾਖ਼ਲ ਸਨ। ਨਿਮੋਨੀਆ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਯੇਚੁਰੀ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਏਮਜ਼ ਨੂੰ ਦਾਨ ਕਰ ਦਿੱਤੀ ਹੈ।

CPM ਨੇਤਾ ਸੀਤਾਰਾਮ ਯੇਚੁਰੀ ਦੀ ਨਿਮੋਨੀਆ ਨਾਲ ਮੌਤ, ਪਰਿਵਾਰ ਨੇ AIIMS ਨੂੰ ਡੋਨੇਟ ਕੀਤੀ ਡੈੱਡਬਾਡੀ
CPM ਨੇਤਾ ਸੀਤਾਰਾਮ ਯੇਚੁਰੀ ਦੀ ਨਿਮੋਨੀਆ ਨਾਲ ਮੌਤ, ਪਰਿਵਾਰ ਨੇ AIIMS ਨੂੰ ਡੋਨੇਟ ਕੀਤੀ ਡੈੱਡਬਾਡੀ
Follow Us
tv9-punjabi
| Updated On: 12 Sep 2024 18:10 PM

ਸੀਪੀਆਈ(ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦਿੱਲੀ ਏਮਜ਼ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਏਮਜ਼ ਵਿੱਚ ਦਾਖ਼ਲ ਸਨ। ਯੇਚੁਰੀ ਨੇ 72 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਯੇਚੁਰੀ ਨੂੰ ਫੇਫੜਿਆਂ ਦੀ ਇਨਫੈਕਸ਼ਨ ਸੀ। ਇਸ ਕਾਰਨ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ। ਯੇਚੁਰੀ ਨੂੰ ਤੇਜ਼ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ 19 ਅਗਸਤ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਕੁਝ ਦਿਨਾਂ ਤੋਂ ਨਾਜ਼ੁਕ ਬਣੀ ਹੋਈ ਸੀ। ਏਮਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੀਤਾਰਾਮ ਯੇਚੁਰੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਏਮਜ਼ ਨੂੰ ਦਾਨ ਕਰ ਦਿੱਤੀ ਹੈ।

ਸੀਤਾਰਾਮ ਯੇਚੁਰੀ ਦੀ ਮੌਤ ਨਿਮੋਨੀਆ ਨਾਲ ਹੋਈ ਸੀ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਨਿਮੋਨੀਆ ਕਿਉਂ ਹੁੰਦਾ ਹੈ ਅਤੇ ਇਹ ਬਿਮਾਰੀ ਮੌਤ ਦਾ ਕਾਰਨ ਕਿਵੇਂ ਬਣ ਜਾਂਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਤੋਂ।

ਨਮੂਨੀਆ ਕਿਉਂ ਹੁੰਦਾ ਹੈ?

ਨਿਮੋਨੀਆ ਫੇਫੜਿਆਂ ਵਿੱਚ ਹੋਣ ਵਾਲੀ ਇੱਕ ਇਨਫੈਕਸ਼ਨ ਹੈ। ਜੋ ਕਿ ਵਾਇਰਲ, ਬੈਕਟੀਰੀਆ ਜਾਂ ਫੰਗਸ ਕਾਰਨ ਹੁੰਦੀ ਹੈ। ਜੇਕਰ ਨਿਮੋਨੀਆ ਵਾਇਰਸ ਕਾਰਨ ਹੁੰਦਾ ਹੈ ਤਾਂ ਉਸ ਨੂੰ ਵਾਇਰਲ ਨਿਮੋਨੀਆ ਕਿਹਾ ਜਾਂਦਾ ਹੈ, ਪਰ ਜੇਕਰ ਇਹ ਬੈਕਟੀਰੀਆ ਕਾਰਨ ਹੁੰਦਾ ਹੈ ਤਾਂ ਉਸ ਨੂੰ ਬੈਕਟੀਰੀਅਲ ਨਿਮੋਨੀਆ ਕਿਹਾ ਜਾਂਦਾ ਹੈ। ਆਮ ਤੌਰ ‘ਤੇ, ਬੈਕਟੀਰੀਅਲ ਨਿਮੋਨੀਆ ਵਾਇਰਲ ਨਿਮੋਨੀਆ ਨਾਲੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਇਸ ਨਿਮੋਨੀਆ ਕਾਰਨ ਮੌਤ ਦਾ ਖਤਰਾ ਹੈ। ਨਮੂਨੀਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਹੋ ਸਕਦਾ ਹੈ। ਬਜ਼ੁਰਗਾਂ ਵਿੱਚ ਨਿਮੋਨੀਆ ਘਾਤਕ ਹੋ ਸਕਦਾ ਹੈ। ਵਧਦੀ ਉਮਰ ਦੇ ਨਾਲ, ਨਿਮੋਨੀਆ ਦਾ ਫੇਫੜਿਆਂ ‘ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਇਹ ਇੱਕੋ ਸਮੇਂ ਕਈ ਅੰਗਾਂ ਦੀ ਅਸਫਲਤਾ ਦਾ ਕਾਰਨ ਵੀ ਬਣ ਸਕਦਾ ਹੈ।

ਨਿਮੋਨੀਆ ਮੌਤ ਦਾ ਕਾਰਨ ਕਿਵੇਂ ਬਣਦਾ ਹੈ?

ਨਿਮੋਨੀਆ ਫੇਫੜਿਆਂ ਵਿੱਚ ਇਨਫੈਕਸ਼ਨ ਦਾ ਕਾਰਨ ਬਣਦਾ ਹੈ। ਜਦੋਂ ਇਹ ਇਫੈਕਸ਼ਨ ਵਧਣ ਲੱਗਦੀ ਹੈ ਤਾਂ ਫੇਫੜਿਆਂ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਜਿਵੇਂ-ਜਿਵੇਂ ਇਨਫੈਕਸ਼ਨ ਵਧਦੀ ਹੈ, ਮਰੀਜ਼ ਲਈ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਨਿਮੋਨੀਆ ਸੇਪਸਿਸ ਦਾ ਕਾਰਨ ਬਣਦਾ ਹੈ। ਅਜਿਹਾ ਨਿਮੋਨੀਆ ਦੇ ਬੈਕਟੀਰੀਆ ਖੂਨ ਵਿੱਚ ਦਾਖਲ ਹੋਣ ਕਾਰਨ ਹੁੰਦਾ ਹੈ। ਇਸ ਨਾਲ ਸੈਪਟਿਕ ਸ਼ਾਕ ਲੱਗਦਾ ਹੈ ਅਤੇ ਬੀਪੀ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਬੀਪੀ ਵਿੱਚ ਕਮੀ ਦਾ ਸਿੱਧਾ ਅਸਰ ਦਿਲ ਅਤੇ ਹੋਰ ਅੰਗਾਂ ਉੱਤੇ ਪੈਂਦਾ ਹੈ। ਇਨ੍ਹਾਂ ਅੰਗਾਂ ਨੂੰ ਖੂਨ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਹੁੰਦੀ ਹੈ ਅਤੇ ਇਸ ਕਾਰਨ ਕਈ ਅੰਗ ਫੇਲ੍ਹ ਹੋ ਜਾਂਦੇ ਹਨ। ਕੁਝ ਮਾਮਲਿਆਂ ਵਿੱਚ, ਨਿਮੋਨੀਆ ਫੇਫੜਿਆਂ ਵਿੱਚ ਫੋੜਾ ਬਣਾ ਦਿੰਦਾ ਹੈ ਅਤੇ ਫੇਫੜੇ ਤਰਲ ਨਾਲ ਭਰ ਜਾਂਦੇ ਹਨ। ਇਹ ਸਾਹ ਦੀ ਅਸਫਲਤਾ ਦਾ ਕਾਰਨ ਬਣਦਾ ਹੈ, ਜਿਸ ਕਾਰਨ ਮਰੀਜ਼ ਦੀ ਜਾਨ ਬਚਾਉਣੀ ਔਖੀ ਹੋ ਸਕਦੀ ਹੈ।

Lebanon Pagers Explode: ਪੇਜਰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਕੀ ਕਿਹਾ?
Lebanon Pagers Explode: ਪੇਜਰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਕੀ ਕਿਹਾ?...
CM ਦੀ ਕੁਰਸੀ ਦੇ 7 ਦਾਅਵੇਦਾਰ...ਫਿਰ ਆਤਿਸ਼ੀ ਨੂੰ ਹੀ ਕਿਉਂ ਮਿਲੀ ਕਮਾਂਡ?
CM ਦੀ ਕੁਰਸੀ ਦੇ 7 ਦਾਅਵੇਦਾਰ...ਫਿਰ ਆਤਿਸ਼ੀ ਨੂੰ ਹੀ ਕਿਉਂ ਮਿਲੀ ਕਮਾਂਡ?...
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਚ ਬੋਲੇ ਅਮਿਤ ਸ਼ਾਹ- 'ਧਾਰਾ 370 ਵਾਪਸ ਆਈ ਤਾਂ ਗੁਰਜਰਾਂ ਅਤੇ ਪਹਾੜੀਆਂ ਤੋਂ ਖੋਹ ਲਿਆ ਜਾਵੇਗਾ ਰਾਖਵਾਂਕਰਨ'
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਚ ਬੋਲੇ ਅਮਿਤ ਸ਼ਾਹ- 'ਧਾਰਾ 370 ਵਾਪਸ ਆਈ ਤਾਂ ਗੁਰਜਰਾਂ ਅਤੇ ਪਹਾੜੀਆਂ ਤੋਂ ਖੋਹ ਲਿਆ ਜਾਵੇਗਾ ਰਾਖਵਾਂਕਰਨ'...
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?...
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ...
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ...
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?...
Shimla Masjid: ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ...
Shimla Masjid:  ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ......
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!...
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ...
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ...
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ...
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ...
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ...