ਖੂਨ ਦੀ ਇਨਫੇਕਸ਼ਨ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਆਸਾਨੀ ਨਾਲ ਲਗੇਗਾ ਪਤਾ, RRI ਦੇ ਵਿਗਿਆਨੀਆਂ ਨੇ ਕੀਤੀ ਇਹ ਖੋਜ਼
ਭਾਰਤ ਵਿੱਚ ਅਨੀਮੀਆ ਨਾਲ ਲੜਨ ਲਈ ਅਨੀਮੀਆ ਮੁਕਤ ਭਾਰਤ ਸਾਲ 2018 ਵਿੱਚ ਸ਼ੁਰੂ ਕੀਤਾ ਗਿਆ ਸੀ। ਦੇਸ਼ ਵਿੱਚ ਹਰ ਉਮਰ ਵਿੱਚ ਅਨੀਮੀਆ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ। ਇਸ ਦਿਸ਼ਾ ਵਿੱਚ, ਹੁਣ ਬੰਗਲੌਰ ਦੇ ਰਮਨ ਰਿਸਰਚ ਇੰਸਟੀਚਿਊਟ ਨੇ ਇੱਕ ਅਜਿਹਾ ਯੰਤਰ ਲਾਂਚ ਕੀਤਾ ਹੈ ਜੋ ਖੂਨ ਦੀ ਇਨਫੇਕਸ਼ਨ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਆਸਾਨੀ ਨਾਲ ਪਤਾ ਲਗਾ ਸਕਦਾ ਹੈ। ਇਹ ਲੋਕਾਂ ਨੂੰ ਬਿਮਾਰੀ ਦਾ ਪਤਾ ਲਗਾਉਣ ਅਤੇ ਇਸ ਨਾਲ ਲੜਨ ਵਿੱਚ ਸਹਾਇਤਾ ਕਰੇਗਾ।

ਬੰਗਲੁਰੂ ਦੇ ਰਮਨ ਰਿਸਰਚ ਇੰਸਟੀਚਿਊਟ (RRI) ਦੇ ਵਿਗਿਆਨੀਆਂ ਨੇ ਖੂਨ ਦੀਆਂ ਇਨਫੇਕਸ਼ਨਸ ਅਤੇ ਸਿਕਲ ਸੈੱਲ ਬਿਮਾਰੀ (SCD) ਨਾਮਕ ਅਨੀਮੀਆ ਦੀ ਸਥਿਤੀ ਦਾ ਪਤਾ ਲਗਾਉਣ ਲਈ ਇੱਕ ਕਿਫਾਇਤੀ, ਪੋਰਟੇਬਲ ਡਿਵਾਈਸ ਵਿਕਸਤ ਕੀਤੀ ਹੈ। ਪ੍ਰੋਫੈਸਰ ਗੌਤਮ ਸੋਨੀ ਦੀ ਅਗਵਾਈ ਵਿੱਚ, ਟੀਮ ਨੇ ਇੱਕ ਤਕਨਾਲੋਜੀ ਵਿਕਸਤ ਕੀਤੀ ਹੈ ਜੋ ਲਾਲ ਖੂਨ ਦੇ ਸੈੱਲਾਂ ਦੀ ਕਠੋਰਤਾ ਨੂੰ ਮਾਪਦੀ ਹੈ, ਜੋ ਸਿਹਤਮੰਦ ਅਤੇ SCD-ਪ੍ਰਭਾਵਿਤ ਸੈੱਲਾਂ ਵਿੱਚ ਫਰਕ ਕਰਕੇ ਬਿਮਾਰੀ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ। ਇਹ ਯੰਤਰ ਕਿਵੇਂ ਕੰਮ ਕਰਦਾ ਹੈ ਅਤੇ ਕਿੰਨਾ ਪ੍ਰਭਾਵਸ਼ਾਲੀ ਹੈ, ਇਸ ਦੇ ਨਾਲ-ਨਾਲ, ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਿਕਲ ਸੈੱਲ ਬਿਮਾਰੀ ਕੀ ਹੈ ਅਤੇ ਇਸ ਵਿੱਚ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ।
ਇਸ ਡਿਵਾਇਸ ਦਾ ਨਾਂਅ ਇਲੈਕਟ੍ਰੋ-ਫਲੂਇਡਿਕ ਡਿਵਾਇਸ ਹੈ ਜੋ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਬਲੱਡ ਇਨਫੇਕਸ਼ਨ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਆਸਾਨੀ ਨਾਲ ਪਤਾ ਲਗਾ ਸਕਦਾ ਹੈ। ਇਸ ਯੰਤਰ ਦੀ ਜਾਂਚ ਕਰਨ ਲਈ, ਖੋਜ ਟੀਮ ਨੇ SCD ਮਰੀਜ਼ਾਂ ਅਤੇ ਸਿਹਤਮੰਦ ਲੋਕਾਂ ਦੇ ਖੂਨ ਦੇ ਸੈੱਲਾਂ ਦੀ ਤੁਲਨਾ ਕਰਕੇ ਯੰਤਰ ਦੀ ਜਾਂਚ ਕੀਤੀ। ਆਰਆਰਆਈ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕਾਰਜਪ੍ਰਣਾਲੀ ਵਿੱਚ ਸੈੱਲ ਵਾਲੀਅਮ ਅਤੇ ਕਠੋਰਤਾ ਨੂੰ ਮਾਪਣ ਲਈ ਫ੍ਰੀ-ਫਲਾਈਟ ਅਤੇ ਕੰਸਟ੍ਰਕਟੇਡ-ਫਲਾਈਟ ਮੋਡਾਂ ਵਿੱਚ ਨਮੂਨਿਆਂ ਦਾ ਅਧਿਐਨ ਕਰਨਾ ਸ਼ਾਮਲ ਹੈ।
ਸਿਕਲ ਸੈੱਲ ਬਿਮਾਰੀ ਕੀ ਹੈ?
ਸਿਕਲ ਸੈੱਲ ਅਨੀਮੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਖੂਨ ਦੀ ਕਮੀ ਹੁੰਦੀ ਹੈ। ਇਹ ਇੱਕ ਜੈਨੇਟਿਕ ਬਿਮਾਰੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਚਲਦੀ ਹੈ। ਇਸ ਬਿਮਾਰੀ ਵਿੱਚ, ਸਾਡੇ ਲਾਲ ਖੂਨ ਦੇ ਸੈੱਲਾਂ ਦਾ ਆਕਾਰ ਬਦਲ ਜਾਂਦਾ ਹੈ। ਲਾਲ ਖੂਨ ਦੇ ਸੈੱਲ ਆਮ ਤੌਰ ‘ਤੇ ਗੋਲ ਆਕਾਰ ਦੇ ਹੁੰਦੇ ਹਨ, ਪਰ ਇਸ ਬਿਮਾਰੀ ਵਿੱਚ ਉਹ ਸਿਕਲ ਦੇ ਆਕਾਰ ਦੇ ਜਾਂ ਅੱਧੇ ਚੰਦ ਦੇ ਆਕਾਰ ਦੇ ਹੋ ਜਾਂਦੇ ਹਨ। ਜਿੱਥੇ ਸਿਹਤਮੰਦ ਖੂਨ ਦੇ ਸੈੱਲ ਲੋੜ ਮੁਤਾਬਕ ਆਪਣਾ ਆਕਾਰ ਬਦਲਦੇ ਹਨ ਅਤੇ ਪਤਲੀ ਨਲੀ ਵਿੱਚੋਂ ਲੰਘਦੇ ਸਮੇਂ ਪਤਲੇ ਹੋ ਜਾਂਦੇ ਹਨ, ਉੱਥੇ ਸਿਕਸ ਖੂਨ ਦੇ ਸੈੱਲ ਸਖ਼ਤ ਹੋ ਜਾਂਦੇ ਹਨ ਅਤੇ ਆਪਣਾ ਆਕਾਰ ਬਦਲਣ ਵਿੱਚ ਅਸਮਰੱਥ ਹੁੰਦੇ ਹਨ ਅਤੇ ਡਰ ਇਹ ਹੈ ਕਿ ਜੇਕਰ ਉਹ ਛੋਟੇ ਖੂਨ ਦੇ ਸੈੱਲਾਂ ਵਿੱਚੋਂ ਲੰਘਦੇ ਹਨ, ਤਾਂ ਉਹ ਬਲਾਕ ਹੋ ਜਾਂਦੇ ਹਨ ਅਤੇ ਖੂਨ ਦੀ ਸਪਲਾਈ ਅੱਗੇ ਨਹੀਂ ਹੁੰਦੀ। ਇਸ ਬਿਮਾਰੀ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ।
ਭਾਰਤ ਦੇ ਪੇਂਡੂ ਖੇਤਰਾਂ ਅਤੇ ਸ਼ਹਿਰੀ ਖੇਤਰਾਂ ਤੱਕ ਅਨੀਮੀਆ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਰੰਹਿਦੇ ਹਨ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (2019-21) ਦੇ ਮੁਤਾਬਕ, ਪੁਰਸ਼ਾਂ (15-49 ਸਾਲ) ਵਿੱਚ ਇਸਦੀ ਪ੍ਰਚਲਨ ਦਰ 25.0 ਪ੍ਰਤੀਸ਼ਤ ਅਤੇ ਔਰਤਾਂ (15-49 ਸਾਲ) ਵਿੱਚ 57.0 ਪ੍ਰਤੀਸ਼ਤ ਹੈ। ਮੁੰਡਿਆਂ (15-19 ਸਾਲ) ਵਿੱਚ ਅਨੀਮੀਆ ਦੇ 31.1 ਪ੍ਰਤੀਸ਼ਤ, ਕੁੜੀਆਂ ਵਿੱਚ 59.1 ਪ੍ਰਤੀਸ਼ਤ, ਗਰਭਵਤੀ ਔਰਤਾਂ (15-49 ਸਾਲ) ਵਿੱਚ 52.2 ਪ੍ਰਤੀਸ਼ਤ ਅਤੇ ਬੱਚਿਆਂ (6-59 ਮਹੀਨੇ) ਵਿੱਚ 67.1 ਪ੍ਰਤੀਸ਼ਤ ਮਾਮਲੇ ਹਨ।
ਅਨੀਮੀਆ ਨਾਲ ਲੜਨ ਵਿੱਚ ਮਦਦ
ਇਸ ਡਿਵਾਇਸ ਵਿੱਚ ਇਹ ਨਵੀਂ ਸਿਕਲ ਸੈੱਲ ਅਨੀਮੀਆ ਨੂੰ ਖਤਮ ਕਰਨ ਦੇ ਰਾਸ਼ਟਰੀ ਮਿਸ਼ਨ ਦਾ ਸਮਰਥਨ ਕਰ ਸਕਦੀ ਹੈ, ਜਿਸ ਵਿੱਚ ਕੇਂਦਰ ਸਰਕਾਰ 2047 ਤੱਕ SCD ਨੂੰ ਖਤਮ ਕਰਨ ਦਾ ਟੀਚਾ ਰੱਖਦੀ ਹੈ। SCD ਇੱਕ ਜੀਨ ਪਰਿਵਰਤਨ ਹੈ ਜੋ ਲਾਲ ਖੂਨ ਦੇ ਸੈੱਲਾਂ ਦੇ ਸਖ਼ਤ ਹੋਣ ਕਾਰਨ ਇੱਕ ਗੰਭੀਰ ਸਮੱਸਿਆ ਪੈਦਾ ਕਰਦਾ ਹੈ, ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਵਿੱਚ ਬਹੁਤ ਸਾਰੇ ਪੇਂਡੂ ਭਾਰਤ ਦੇ ਲੋਕ ਵੀ ਸ਼ਾਮਲ ਹਨ। RRI ਨੇ ਕਿਹਾ ਕਿ ਉੱਚ-ਪ੍ਰਦਰਸ਼ਨ ਵਾਲੇ ਤਰਲ ਕ੍ਰੋਮੈਟੋਗ੍ਰਾਫੀ (HPLC) ਵਰਗੇ ਮੌਜੂਦਾ ਉਪਕਰਣ ਵੱਡੇ ਪੱਧਰ ‘ਤੇ ਸਕ੍ਰੀਨਿੰਗ ਪ੍ਰੋਗਰਾਮਾਂ ਲਈ ਮਹਿੰਗੇ ਹਨ।
ਇਹ ਵੀ ਪੜ੍ਹੋ
ਇਹ ਯੰਤਰ ਆਰਆਰਆਈ ਵਿਖੇ ਸੋਨੀ, ਐਸ ਕੌਸ਼ਿਕ ਅਤੇ ਏ ਮਿਸ਼ਰਾ ਦੁਆਰਾ ਵਿਕਸਤ ਕੀਤਾ ਗਿਆ ਹੈ। ਉੱਚ ਰੈਜ਼ੋਲਿਊਸ਼ਨ ਅਤੇ ਥਰੂਪੁੱਟ ਦੇ ਨਾਲ ਇਹ ਡਿਵਾਈਸ ਸੈੱਲ ਦੀ ਪੂਰੀ ਤਰ੍ਹਾਂ ਜਾਂਚ ਕਰਦਾ ਹੈ। ਇਹ ਆਸਾਨੀ ਨਾਲ SCD ਅਤੇ ਸਿਹਤਮੰਦ ਲਾਲ ਖੂਨ ਦੇ ਸੈੱਲਾਂ ਵਿੱਚ ਫਰਕ ਬਾਰੇ ਦੱਸਦਾ ਹੈ। ਮੁੱਖ ਜਾਂਚਕਰਤਾ ਗੌਤਮ ਸੋਨੀ ਨੇ ਕਿਹਾ “ਇਹ ਨਵੀਂ ਤਕਨੀਕ RBC ਫਿਜ਼ੀਓਲੋਜੀ ਅਤੇ ਸੈੱਲ ਕਠੋਰਤਾ ਵਿੱਚ ਤਬਦੀਲੀਆਂ ਦੀ ਉੱਚ-ਰੈਜ਼ੋਲੂਸ਼ਨ ਜਾਂਚ ਕਰਦੀ ਹੈ”
ਟਿਊਮਰ ਦਾ ਵੀ ਲੱਗੇਗਾ ਪਤਾ
RRI ਨੇ ਕਿਹਾ ਕਿ ਇਹ ਪੋਰਟੇਬਲ ਅਤੇ ਲਾਗਤ-ਪ੍ਰਭਾਵਸ਼ਾਲੀ ਯੰਤਰ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਸਮੂਹਿਕ ਜਾਂਚ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੋ ਸਕਦਾ ਹੈ, ਜਿਸ ਨਾਲ SCD ਦਾ ਜਲਦੀ ਪਤਾ ਲੱਗ ਸਕਦਾ ਹੈ। ਐਸਸੀਡੀ ਸਕ੍ਰੀਨਿੰਗ ਤੋਂ ਇਲਾਵਾ, ਇਹ ਟਿਊਮਰ ਸੈੱਲਾਂ, ਜਾਨਵਰਾਂ ਵਿੱਚ ਖੂਨ ਦੀਆਂ ਬਿਮਾਰੀਆਂ ਆਦਿ ਦਾ ਪਤਾ ਲਗਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।