CRPF  ਜਵਾਨ ਦੀ ਪਤਨੀ ਨੇ ਪਾਕਿਸਤਾਨ ਜਾਂਦੇ ਸਮੇਂ ਕਹਿ ਇਹ ਗੱਲ

30-02- 2025

TV9 Punjabi

Author:  Isha 

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਇਸ ਤਹਿਤ ਜੰਮੂ ਵਿੱਚ ਇੱਕ ਸੀਆਰਪੀਐਫ ਜਵਾਨ ਦੀ ਪਾਕਿਸਤਾਨੀ ਪਤਨੀ ਨੂੰ ਵਾਹਗਾ ਸਰਹੱਦ ਭੇਜ ਦਿੱਤਾ ਗਿਆ ਹੈ।

ਪਹਿਲਗਾਮ ਹਮਲਾ

ਪਾਕਿਸਤਾਨ ਦੀ ਰਹਿਣ ਵਾਲੀ ਮੀਨਲ ਖਾਨ ਅਤੇ ਕਸ਼ਮੀਰ ਦੇ ਘਰੋਟਾ ਦੇ ਰਹਿਣ ਵਾਲੇ ਸੀਆਰਪੀਐਫ ਜਵਾਨ ਮੁਨੀਰ ਖਾਨ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਸੀ।

ਮੀਨਲ ਖਾਨ

ਇਸ ਤੋਂ ਬਾਅਦ, ਦੋਵਾਂ ਨੇ ਕੁਝ ਹਫ਼ਤੇ ਪਹਿਲਾਂ ਵਿਆਹ ਕਰਵਾ ਲਿਆ ਸੀ। ਹੁਣ, ਮੀਨਲ ਨੂੰ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਕਾਰਨ ਭਾਰਤ ਛੱਡਣਾ ਪਿਆ ਹੈ।

ਵਿਆਹ

ਜੰਮੂ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੁੰਦੇ ਸਮੇਂ, ਮੀਨਲ ਖਾਨ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤ ਵਿੱਚ ਵਿਆਹੀਆਂ ਪਾਕਿਸਤਾਨੀ ਔਰਤਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਨਾ ਕੀਤਾ ਜਾਵੇ।

ਅਪੀਲ

ਮੀਨਲ ਨੇ ਕਿਹਾ, ਸਾਨੂੰ ਆਪਣੇ ਪਰਿਵਾਰਾਂ ਨਾਲ ਰਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਅਸੀਂ ਪਹਿਲਗਾਮ ਹਮਲੇ ਵਿੱਚ ਮਾਸੂਮ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਦੀ ਨਿੰਦਾ ਕਰਦੇ ਹਾਂ।

ਕੀਤੀ ਨਿੰਦਾ

ਭਾਰਤ ਛੱਡਣ ਵੇਲੇ ਮੀਨਲ ਨੇ ਇਹ ਵੀ ਕਿਹਾ ਕਿ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਸਖ਼ਤ ਸਜ਼ਾ

ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਨੂੰ ਬੈਸਰਨ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਕੁਝ ਸ਼੍ਰੇਣੀਆਂ ਨੂੰ ਛੱਡ ਕੇ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ।

ਬੈਸਰਨ

ਭਾਰਤ ਦੇ ਕਿਹੜੇ ਗੁਆਂਢੀ ਦੇਸ਼ ਸਾਂਝੀ ਕਰਦੇ ਹਨ ਸਰਹੱਦ?