Health Tips: ਕੌੜਾ ਪਰ ਗੁਣਾਂ ਨਾਲ ਭਰਪੂਰ ਹੈ ਨਿੰਮ ਦੇ ਪੱਤਿਆਂ ਦਾ ਰਸ
Neem Juice Benefits: ਆਯੁਰਵੇਦ 'ਚ ਕਈ ਥਾਵਾਂ 'ਤੇ ਦੱਸਿਆ ਗਿਆ ਹੈ ਕਿ ਨਿੰਮ ਸਾਡੀ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਨਿੰਮ ਇਕ ਅਜਿਹਾ ਦਰੱਖਤ ਹੈ ਜਿਸ ਦੇ ਹਰ ਹਿੱਸੇ ਨੂੰ ਦਵਾਈ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ

ਕੌੜਾ ਪਰ ਗੁਣਾਂ ਨਾਲ ਭਰਪੂਰ ਹੈ ਨਿੰਮ ਦੇ ਪੱਤਿਆਂ ਦਾ ਰਸ।
ਨਿੰਮ ਦਾ ਨਾਮ ਉਨ੍ਹਾਂ ਰੁੱਖਾਂ ਵਿੱਚੋਂ ਇੱਕ ਹੈ ਜੋ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਨਿੰਮ ਦੀ ਜੜ੍ਹ, ਸੱਕ, ਪੱਤੇ ਅਤੇ ਇਸ ਦੇ ਫਲ ਨੂੰ ਵੈਦਿਕ ਕਾਲ ਤੋਂ ਕਈ ਬਿਮਾਰੀਆਂ ਦੇ ਇਲਾਜ ਵਜੋਂ ਵਰਤਿਆ ਜਾਂਦਾ ਰਿਹਾ ਹੈ।। ਨਿੰਮ ਦੀਆਂ ਪੱਤੀਆਂ ਦੇ ਰਸ ਦਾ ਸੇਵਨ ਕਰਨਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਹੈ। ਇਸ ਦਾ ਸੇਵਨ ਕਰਨ ਨਾਲ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਿੰਮ ਦੀਆਂ ਪੱਤੀਆਂ ਦੇ ਰਸ ਦਾ ਸੇਵਨ ਕਰਕੇ ਅਸੀਂ ਕਿਹੜੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ।